Crackonosh: ਜੇ ਮੁਫ਼ਤ ਗੇਮਾਂ ਡਾਊਨਲੋਡ ਕਰਦੇ ਹੋ ਤਾਂ ਤੁਸੀਂ ਹੈਕਰਾਂ ਦੀ ਕਮਾਈ ਦਾ ਸਾਧਨ ਵੀ ਬਣ ਸਕਦੇ ਹੋ

    • ਲੇਖਕ, ਜੋਅ ਟਿਡੀ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆਂ ਭਰ ਦੇ ਗੇਮਰਜ਼ ਧੋਖੇ ਨਾਲ ਹੈਕਰਾਂ ਨੂੰ ਪੈਸੇ ਕਮਾਉਣ ਵਿੱਚ ਮਦਦ ਕਰ ਰਹੇ ਹਨ। ਅਜਿਹਾ ਉਨ੍ਹਾਂ ਗੇਮਜ਼ ਨੂੰ ਡਾਊਨਲੋਡ ਕਰਨ ਕਰਕੇ ਹੋ ਰਿਹਾ ਹੈ ਜਿਨ੍ਹਾਂ ਵਿੱਚ ਇੱਕ ਖ਼ਾਸ ਕਿਸਮ ਦਾ ਮਾਲਵੇਅਰ ਛੁਪਿਆ ਹੁੰਦਾ ਹੈ। ਗ੍ਰੈਂਡ ਥੈਫਟ, ਆਟੋ ਐੱਨਬੀਏ, ਕੇ 2K19 ਅਤੇ ਪ੍ਰੋ ਐਵੋਲੂਸ਼ਨ, ਸਾਕਰ 2018 ਵਰਗੀਆਂ ਕਈ ਗੇਮਜ਼ ਫ੍ਰੀ ਵਿਚ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।

ਇਨ੍ਹਾਂ ਗੇਮਜ਼ ਦੇ ਅੰਦਰ ਕ੍ਰਿਪਟੋ ਮਾਈਨਿੰਗ ਮਾਲਵੇਅਰ ਦਾ ਕੋਡ ਛੁਪਿਆ ਹੁੰਦਾ ਹੈ, ਜਿਸ ਨੂੰ ਕ੍ਰੈਕੋਨੌਸ਼ ਕਹਿੰਦੇ ਹਨ।

ਇਹ ਵੀ ਪੜ੍ਹੋ:

ਇਸ ਦੇ ਡਾਊਨਲੋਡ ਹੋਣ ਤੋਂ ਬਾਅਦ ਗੁਪਤ ਤਰੀਕੇ ਨਾਲ ਡਿਜੀਟਲ ਪੈਸੇ ਬਣਦੇ ਹਨ। ਰਿਸਰਚਰਾਂ ਮੁਤਾਬਿਕ ਅਪਰਾਧੀਆਂ ਨੇ ਇਸ ਸਕੈਮ ਨਾਲ ਦੋ ਮਿਲੀਅਨ ਡਾਲਰ (ਕਰੀਬ 14 ਕਰੋੜ ਰੁਪਏ ਤੋਂ ਜ਼ਿਆਦਾ) ਕਮਾ ਲਏ ਹਨ।ਐਂਟੀ ਵਾਇਰਸ ਵਾਲੀ ਅਵਾਸਟ ਕੰਪਨੀ ਦੇ ਰਿਸਰਚਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਰੈਕਡ ਗੇਮਜ਼ ਕਾਰਨ ਕਰੈਕੋਨਾਸ਼ ਤੇਜੀ ਨਾਲ ਫੈਲ ਰਿਹਾ ਹੈ।ਸਾਈਬਰ ਸੁਰੱਖਿਆ ਨਾਲ ਜੁੜੀ ਇਸ ਕੰਪਨੀ ਦੇ ਸਾਹਮਣੇ ਹਰ ਰੋਜ਼ ਤਕਰੀਬਨ ਅੱਠ ਸੌ ਮਾਮਲੇ ਆ ਰਹੇ ਹਨ। ਹਾਲਾਂਕਿ ਅਵਾਸਟ ਸਿਰਫ਼ ਉਨ੍ਹਾਂ ਕੰਪਿਊਟਰਾਂ ਨੂੰ ਹੀ ਫੜ ਪਾਉਂਦੀ ਹੈ ਜਿੱਥੇ ਇਨ੍ਹਾਂ ਦਾ ਐਂਟੀ ਵਾਇਰਸ ਇੰਸਟਾਲ ਕੀਤਾ ਗਿਆ ਹੁੰਦਾ ਹੈ।

ਕੰਪਨੀ ਨੇ ਸ਼ੱਕ ਜਤਾਇਆ ਹੈ ਕਿ ਇਹ ਮਾਲਵੇਅਰ ਵੱਡੇ ਪੈਮਾਨੇ ਤੇ ਫੈਲ ਚੁੱਕਿਆ ਹੈ।

ਕਈ ਦੇਸ਼ਾਂ ਵਿੱਚ ਫੈਲਿਆ ਮਾਲਵੇਅਰ

ਹੁਣ ਤਕ ਇਹ ਮਾਲਵੇਅਰ ਇੱਕ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਭਾਰਤ ਵਿੱਚ ਹਾਲੇ ਇਸ ਦੇ 13,778 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਵੀ ਇਹ ਮਾਲਵੇਅਰ ਪਾਇਆ ਗਿਆ ਹੈ-ਫਿਲਪੀਨਜ਼ -18,448 ਮਾਮਲੇਬ੍ਰਾਜ਼ੀਲ -16,584 ਮਾਮਲੇਪੋਲੈਂਡ -13,779 ਮਾਮਲੇਅਮਰੀਕਾ -12,727 ਮਾਮਲੇਬ੍ਰਿਟੇਨ -11,856 ਮਾਮਲੇਮਾਲਵੇਅਰ ਕਿਵੇਂ ਕੰਮ ਕਰਦਾ ਹੈ?

ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ ਕ੍ਰੈਕੋਨੌਸ਼ ਖੁਦ ਨੂੰ ਬਚਾਉਣ ਲਈ ਵਿੰਡੋਜ਼ ਅਪਡੇਟ ਨੂੰ ਬੰਦ ਕਰ ਦਿੰਦਾ ਹੈ।

ਬਚਾਅ ਲਈ ਇੰਸਟਾਲ ਕੀਤੀ ਗਏ ਸੌਫਟਵੇਅਰ ਨੂੰ ਹਟਾ ਦਿੰਦਾ ਹੈ।

ਇਹ ਕ੍ਰਿਪਟੋਕਰੰਸੀ ਮਾਈਨਿੰਗ ਪ੍ਰੋਗਰਾਮ ਬੈਕਗਰਾਊਂਡ ਵਿੱਚ ਚੱਲਦਾ ਰਹਿੰਦਾ ਹੈ।

ਜਿਸ ਕਾਰਨ ਕੰਪਿਊਟਰ ਤੇ ਕੰਮ ਕਰਨ ਵਾਲੇ ਨੂੰ ਇਸ ਬਾਰੇ ਪਤਾ ਵੀ ਨਹੀਂ ਚੱਲਦਾ।

ਹਾਲਾਂਕਿ ਇਸ ਨਾਲ ਕੰਪਿਊਟਰ ਦੀ ਸਪੀਡ ਘੱਟ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਜ਼ਿਆਦਾ ਵਰਤੋਂ ਨਾਲ ਕੰਪਿਊਟਰ ਦੇ ਪੁਰਜ਼ੇ ਖ਼ਰਾਬ ਕਰ ਸਕਦਾ ਹੈ ਅਤੇ ਬਿਜਲੀ ਦਾ ਬਿੱਲ ਵੀ ਵਧਾ ਸਕਦਾ ਹੈ। ਆਵਾਸਟ ਦੀ ਕ੍ਰਿਸਟੋਫਰ ਵੱਡ ਮੁਤਾਬਕ, "ਕ੍ਰੈਕੋਨੌਸ਼ ਦਿਖਾਉਂਦਾ ਹੈ ਮੁਫ਼ਤ ਵਿੱਚ ਗੇਮ ਹਾਸਲ ਕਰਨ ਦੀ ਚਾਹਤ ਤੁਹਾਨੂੰ ਵੀ ਉਹਦੀ ਸਕਦੀ ਹੈ ਜੋ ਤੁਸੀਂ ਨਹੀਂ ਚਾਹੁੰਦੇ ਉਹ ਹੈ ਮਾਲਵੇਅਰ।"

"ਜਦਕਿ ਮਾਲਵੇਅਰ ਬਣਾਉਣ ਵਾਲਿਆਂ ਨੂੰ ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ।"

ਗੇਮਰਜ਼ ਉੱਤੇ ਵੱਡੇ ਸਾਈਬਰ ਹਮਲੇ

ਇਨ੍ਹਾਂ ਵਿੱਚੋਂ ਕਈ ਸਾਈਬਰ ਹਮਲਿਆਂ ਵਿੱਚ ਗੇਮਿੰਗ ਅਕਾਉਂਟ ਨੂੰ ਚੋਰੀ ਕਰ ਲਿਆ ਗਿਆ ਕਿਉਂਕਿ ਉਨ੍ਹਾਂ ਦੇ ਅੰਦਰ ਕਈ ਮਹਿੰਗੇ ਇਨ ਗੇਮ ਆਈਟਮ ਸਨ। ਇਨ੍ਹਾਂ ਆਈਟਮਾਂ ਨੂੰ ਹੈਕਿੰਗ ਕਰਨ ਵਾਲੀ ਵੇਚਦੇ ਹਨ। ਏਕਾ ਮਾਈ ਦੇ ਰਿਸਰਚਰ ਸਟੀਵ ਹੇਗਨ ਕਹਿੰਦੇ ਹਨ, "ਅਪਰਾਧੀਆਂ ਦੇ ਗੇਮਰਜ਼ ਉਪਰ ਹਮਲੇ ਲਗਾਤਾਰ ਵਧ ਰਹੇ ਹਨ।"

"ਗੇਮ ਗੇਮਰਜ਼ ਆਪਣੀ ਸ਼ੌਂਕ ਉੱਪਰ ਪੈਸਾ ਖਰਚ ਕਰਨ ਲਈ ਜਾਣੇ ਜਾਂਦੇ ਹਨ ਅਤੇ ਉਹ ਇਸ ਨਾਲ ਲਗਾਤਾਰ ਜੁੜੇ ਰਹਿੰਦੇ ਹਨ। ਇਸੇ ਲਈ ਉਹ ਅਪਰਾਧੀਆਂ ਦਾ ਨਿਸ਼ਾਨਾ ਬਣਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)