ਮਿਆਮੀ ਇਮਾਰਤ ਢਹੀ: ''ਪਤਨੀ ਕਹਿੰਦੀ ਵੱਡਾ ਧਮਾਕਾ ਸੁਣਿਆ ਹੈ, ਜਿਵੇਂ ਭੁਚਾਲ ਆਇਆ ਹੋਵੇ''

ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਜਾਨ ਗਈ ਹੈ ਅਤੇ 99 ਜਣੇ ਲਾਪਤਾ ਹਨ।

ਫਸੇ ਲੋਕਾਂ ਦੇ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਜਿੱਥੇ ਆਪਣੇ ਪਿਆਰੀਆਂ ਬਾਰੇ ਕੋਈ ਖ਼ਬਰ ਜਾਨਣ ਲਈ ਪਸ਼ੇਮਾਨ ਹਨ ਉੱਥੇ ਹੀ ਬਚਾਅ ਕਰਮੀ ਲਗਾਤਾਰ ਕੰਮ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਲਵੇ ਵਿੱਚ ਲੋਕ ਕੱਢਣ ਲਈ ਅਵਾਜਾਂ ਕਰ ਰਹੇ ਹਨ।

ਇਹ ਵੀ ਪੜ੍ਹੋ:

ਹਾਲਾਂਕਿ ਚਾਲੀ ਸਾਲ ਪੁਰਾਣੀ ਇਮਾਰਤ ਦੇ ਢਹਿਣ ਦੇ ਸਟੀਕ ਕਰਨਾਂ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ

ਹੁਣ ਤੱਕ 102 ਜਣਿਆਂ ਦੀ ਗਿਣਤੀ ਕਰ ਲਈ ਗਈ ਹੈ ਪਰ ਕੁੱਲ ਕਿੰਨੇ ਜੀਅ ਇਸ ਇਮਾਰਤ ਵਿੱਚ ਸਨ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਮਲਵੇ ਵਿੱਚ ਦਰਜਣਾਂ ਲੋਕਾਂ ਨੂੰ ਬਚਾਅ ਲਏ ਜਾਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।ਫਲੋਰਿਡਾ ਦੇ ਮਿਆਮੀ ਵਿੱਚ ਵੀਰਵਾਰ ਰਾਤ ਨੂੰ ਇੱਕ 12 ਮੰਜ਼ਲੀ ਰਿਹਾਇਸ਼ੀ ਇਮਾਰਤ ਦਾ ਹਿੱਸਾ ਢਹਿ ਗਿਆ। ਬਚਾਅ ਕਰਮੀ ਮਲਵੇ ਵਿੱਚ ਫ਼ਸੇ ਲੋਕਾਂ ਦੀ ਸਰਗਰਮੀ ਨਾਲ ਭਾਲ ਕਰ ਰਹੇ ਹਨ।

ਇਮਾਰਤ ਦੇ ਢਹਿਣ ਨਾਲ 130 ਯੂਨਿਟਾਂ ਦੇ ਇਸ ਕਾਂਪਲੈਕਸ ਵਿੱਚ ਘੱਟੋ-ਘੱਟੋ ਅੱਧੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ ਜੋ ਕਿ 1980 ਵਿੱਚ ਬਣਿਆ ਸੀ।

ਕਈ ਲਾਤੀਨੀ ਅਮਰੀਕੀ ਪਰਵਾਸੀਆਂ ਦੇ ਲਾਪਤਾ ਹੋਣ ਬਾਰੇ ਉਨ੍ਹਾਂ ਦੇ ਕੌਂਸਲੇਟ ਨੇ ਰਿਪੋਰਟ ਕੀਤਾ ਹੈ।

ਪਰਾਗ ਦੇ ਅਧਿਕਾਰੀਆਂ ਮੁਤਾਬਕ ਪਰਾਗ ਦੀ ਫਰਸਟ ਲੇਡੀ ਦੇ ਰਿਸ਼ਤੇਦਾਰ ਵੀ ਲਾਪਤਾ ਲੋਕਾਂ ਵਿੱਚੋਂ ਇੱਕ ਹਨ। ਬਚਾਅ ਕਾਰਜ ਵਿੱਚ ਲੱਗੇ ਲੋਕ ਫਰਸਟ ਲੇਡੀ ਸਿਲਵਾਨਾ ਲੋਪੇਜ਼ ਮੋਰੀਅਰਾ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਅਤੇ ਇੱਕ ਕਾਮੇ ਨਾਲ ਰਾਬਤਾ ਕਰਨ ਵਿੱਚ ਅਸਫ਼ਲ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਧਿਕਾਰੀਆਂ ਮੁਤਾਬਕ ਬਚਾਅ ਕਾਰਜ 'ਚ ਲੱਗੇ ਲੋਕਾਂ ਵੱਲੋਂ 35 ਜਣਿਆਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਹੈ। 10 ਲੋਕਾਂ ਨੂੰ ਦੇਖਣ ਤੋਂ ਬਾਅਦ ਇਲਾਜ ਦਿੱਤਾ ਗਿਆ ਅਤੇ ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਭੇਜਿਆ ਗਿਆ ਹੈ।

ਮਲਬੇ ਹੇਠਾਂ ਪਾਰਕਿੰਗ ਗੈਰੇਜ ਵਿੱਚ ਪੀੜਤਾਂ ਨੂੰ ਲੱਭਣ ਲਈ ਰੈਸਕਿਊ ਟੀਮ ਵੱਲੋਂ ਭਾਲ ਜਾਰੀ ਹੈ।

ਮਿਆਮੀ-ਡੇਡ ਦੇ ਫਾਇਰ ਚੀਫ਼ ਰੇਡ ਜਦਅਲ੍ਹਾ ਨੇ ਦੱਸਿਆ ਕਿ ਭਾਲ ਦੌਰਾਨ ਇੱਕ ਥਾਂ ਉੱਤੇ ਅੱਗ ਲੱਗ ਗਈ ਸੀ ਪਰ ਇਸ ਨੂੰ 20 ਮਿੰਟਾਂ ਵਿੱਚ ਹੀ ਕਾਬੂ ਕਰ ਲਿਆ ਗਿਆ।

ਰੇਡ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੈਮਰੇ ਅਤੇ ਟ੍ਰੇਨਡ ਕੁੱਤਿਆਂ ਨਾਲ ਲੋਕਾਂ ਦੀ ਭਾਲ ਜਾਰੀ ਹੈ, ਪਰ ਇਹ ਰਿਸਕੀ ਹੋਣ ਕਰਕੇ ਹੌਲੀ ਰਫ਼ਤਾਰ ਵਾਲੀ ਅਤੇ ਮੈਥਡ ਵਾਲੀ ਪ੍ਰਕਿਰਿਆ ਹੈ।

ਸਰਫ਼ਸਾਈਡ ਮੇਅਰ ਚਾਰਲਜ਼ ਬਰਕਟ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, ''ਇਮਾਰਤ ਦੇ ਪਿਛਲਾ ਪਾਸਾ, ਸ਼ਾਇਦ ਤੀਜਾ ਜਾਂ ਉਸ ਤੋਂ ਅਗਾਂਹ ਵਾਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।''

ਫਲੋਰੀਡਾ ਦੇ ਗਰਵਰਨ ਰੋਨ ਡੇਸੈਂਟਿਸ ਨੇ ਵੀਰਵਾਰ ਦੀ ਦੁਪਹਿਰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਫਾਇਰ ਅਤੇ ਰੈਸਕਿਊ ਟੀਮਾਂ ਅਜੇ ਵੀ ''ਭਾਲ ਅਤੇ ਰੈਸਕਿਊ ਮੋਡ'' ਵਿੱਚ ਹਨ।

ਉਨ੍ਹਾਂ ਕਿਹਾ, ''ਟੀਵੀ ਇਸ ਨਾਲ ਇਨਸਾਫ਼ ਨਹੀਂ ਕਰਦਾ। ਇੰਨੇ ਵੱਡੇ ਢਾਂਚੇ ਦਾ ਢਹਿਣਾ ਬਹੁਤ ਦਿਲ ਦਹਿਲਾ ਦੇਣ ਵਾਲਾ ਹੈ।''

ਘਟਨਾ ਵਾਲੀ ਥਾਂ 'ਤੇ ਮੌਜੂਦ ਬੀਬੀਸੀ ਪੱਤਰਕਾਰ ਵਿਲ ਗਲੈਂਟ ਮੁਤਾਬਕ ਲਾਪਤਾ ਹੋਏ ਲੋਕਾਂ ਦੇ ਰਿਸ਼ਤੇਦਾਰ ਢਹਿ ਚੁੱਕੀ ਇਮਾਰਤ ਦੇ ਨੇੜੇ ਕਮਿਊਨਿਟੀ ਸੈਂਟਰ ਦੇ ਆਲੇ-ਦੁਆਲੇ ਘੁੰਮ ਰਹੇ ਹਨ ਅਤੇ ਜਾਣਕਾਰੀ ਦੇ ਇੰਤਜ਼ਾਰ ਵਿੱਚ ਡਰੇ ਸਹਿਮੇ ਹਨ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਹ ਡੇ ਸੈਂਟਿਸ ਵੱਲੋਂ ਐਮਰਜੈਂਸੀ ਐਲਾਨੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਫੈਡਰੇਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਅਧਿਕਾਰੀ ਪਹਿਲਾਂ ਹੀ ਘਟਨਾ ਵਾਲੀ ਥਾਂ 'ਤੇ ਸਨ।

ਬਾਇਡਨ ਨੇ ਕਿਹਾ, ''ਮੈਂ ਫਲੋਰੀਡਾ ਦੇ ਲੋਕਾਂ ਨੂੰ ਕਹਿੰਦਾ ਹਾਂ, ਤੁਹਾਨੂੰ ਜੋ ਵੀ ਮਦਦ ਚਾਹੀਦੀ ਹੈ, ਫੈਡਰਲ ਸਰਕਾਰ ਜੋ ਮਦਦ ਕਰ ਸਕਦੀ ਹੈ, ਤੁਸੀਂ ਬਸ ਕਹੋ, ਅਸੀਂ ਇੰਤਜ਼ਾਰ ਕਰ ਰਹੇ ਹਾ... ਅਸੀਂ ਉੱਥੇ ਮਦਦ ਪਹੁੰਚਾਵਾਂਗੇ।''

'ਇਹ 9/11 ਦੇ ਹਮਲੇ ਵਰਗਾ ਦਿਖਦਾ ਸੀ'

ਪੁਲਿਸ ਨੇ ਇਮਾਰਤ ਦੀ ਪਤਾ 8777 ਕੋਲੀਨਸ ਐਵੀਨਿਊ ਦਿੱਤਾ, ਇਹ 12 ਮੰਜ਼ਿਲਾ ਚੈਂਪਲੇਨ ਟਾਵਰਜ਼ ਦਾ ਪਤਾ ਹੈ।

ਇੱਕ ਵਿਅਕਤੀ ਆਪਣੇ ਭਰਾਵਾਂ ਸਣੇ ਕੁੱਤੇ ਸਣੇ ਬਾਹਰ ਸੀ, ਜਿਸ ਨੇ ਆਵਾਜ਼ਾਂ ਸੁਣੀਆਂ ਕਿ ਇਮਾਰਤ ਹੇਠਾਂ ਆ ਰਹੀ ਹੈ।

ਇਸ ਵਿਅਕਤੀ ਨੇ ਸੀਬੀਐਸ ਮਿਆਮੀ ਨੂੰ ਦੱਸਿਆ, ''ਅਸਲ ਵਿੱਚ ਅਸੀਂ ਬਹੁਤ ਵੱਡੀ ਆਵਾਜ਼ ਸੁਣੀ ਅਤੇ ਸੋਚਿਆ ਕਿ ਸ਼ਾਇਦ ਮੋਟਰਸਾਈਕਲ ਦੀ ਆਵਾਜ਼ ਹੈ। ਅਸੀਂ ਪਿੱਛੇ ਨੂੰ ਮੁੜੇ ਤੇ ਦੇਖਿਆ ਕਿ ਮਿੱਟੀ ਦੇ ਬੱਦਲ ਸਾਡੇ ਵੱਲ ਆ ਰਹੇ ਸਨ।''

ਇੱਕ ਵਿਅਕਤੀ ਨੇ ਇਮਾਰਤ ਦੇ ਢਹਿਣ ਬਾਰੇ ਸੀਐਨਐਨ ਨੂੰ ਦੱਸਿਆ, ''ਇਹ 9/11 ਦੇ ਹਮਲੇ ਵਰਗਾ ਦਿਖਦਾ ਸੀ''

ਚੈਂਪਲਨ ਟਾਵਰਜ਼ ਵਿੱਚ ਹੀ ਰਹਿਣ ਵਾਲੇ 50 ਸਾਲ ਦੇ ਸੈਂਟੋ ਮੇਜਿਲ ਆਪਣੀ ਪਤਨੀ ਨਾਲ 9ਵੀਂ ਮੰਜ਼ਿਲ ਉੱਤੇ ਸਨ। ਉਨ੍ਹਾਂ ਦੀ ਪਤਨੀ ਬਜ਼ੁਰਗਾਂ ਲਈ ਰਾਤ ਨੂੰ ਕੇਅਰ ਟੇਕਰ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਮਿਆਮੀ ਹੈਰਲਡ ਨੂੰ ਕਿਹਾ, ''ਮੇਰੀ ਪਤਨੀ ਨੇ ਕਿਹਾ ਉਸ ਨੇ ਵੱਡਾ ਧਮਾਕਾ ਸੁਣਿਆ ਹੈ। ਇਸ ਤਰ੍ਹਾਂ ਸੀ ਜਿਵੇਂ ਭੁਚਾਲ ਆਇਆ ਹੋਵੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)