You’re viewing a text-only version of this website that uses less data. View the main version of the website including all images and videos.
Summer Solstice 2021: 21 ਜੂਨ ਨੂੰ ਵਾਪਰ ਰਹੀ ਖ਼ਗੋਲੀ ਘਟਨਾ ਦਾ ਕੀ ਹੈ ਰਹੱਸ
21 ਜੂਨ ਦਾ ਦਿਨ ਸਾਲ 2021 ਦਾ ਸਭ ਤੋਂ ਲੰਮਾ ਦਿਨ ਹੋਣ ਵਾਲਾ ਹੈ, ਮਤਲਬ ਕਿ ਘੰਟਿਆਂ ਦੇ ਹਿਸਾਬ ਨਾਲ 21 ਜੂਨ ਦਾ ਦਿਨ ਸਭ ਤੋਂ ਵੱਧ ਘੰਟਿਆਂ ਵਾਲਾ ਦਿਨ ਹੋਵੇਗਾ, ਜਾਂ ਫਿਰ ਇਹ ਵੀ ਕਹਿ ਸਕਦੇ ਹੋ ਕਿ 21 ਜੂਨ ਨੂੰ ਰਾਤ ਸਭ ਤੋਂ ਛੋਟੀ ਹੋਵੇਗੀ।
ਇਸ ਨੂੰ ਅੰਗਰੇਜ਼ੀ 'ਚ ਸਮਰ ਸੌਲਸਟਿਸ ਵੀ ਕਿਹਾ ਜਾਂਦਾ ਹੈ। ਪਰ ਤੁਸੀਂ ਇਹ ਜਾਣਨ ਲਈ ਉਤਸੁਕ ਹੋਵੋਗੇ ਕਿ ਅਜਿਹਾ ਕਿਉਂ ਹੁੰਦਾ ਹੈ?
ਇਹ ਵੀ ਪੜ੍ਹੋ
ਸਮਰ ਸੌਲਸਟਿਸ ਕੀ ਹੁੰਦਾ ਹੈ?
ਸੌਲਸਟਿਸ ਲਾਤੀਨੀ ਸ਼ਬਦ ਸੋਲਸਿਟਮ ਤੋਂ ਬਣਿਆ ਹੈ। ਲਾਤੀਨੀ ਭਾਸ਼ਾ 'ਚ ਸੌਲ ਦਾ ਅਰਥ ਹੈ ਸੂਰਜ ਅਤੇ ਸੈਸਟੇਅਰ ਦਾ ਅਰਥ ਹੈ ਸਥਿਰ ਖੜੇ ਰਹਿਣਾ ।
ਭਾਵ ਕਿ ਦੋਵੇਂ ਸ਼ਬਦ ਨੂੰ ਮਿਲਾ ਕੇ ਸੌਲਸਟਿਸ ਦਾ ਅਰਥ ਨਿਕਲਦਾ ਹੈ- ਸੂਰਜ ਜਦੋਂ ਆਮ ਦਿਨਾਂ ਨਾਲੋਂ ਵਧੇਰੇ ਦੇਰ ਤੱਕ ਵਿਖਾਈ ਦਿੰਦਾ ਹੈ। ਇਸ ਸਥਿਤੀ ਨੂੰ ਸਮਰ ਸੌਲਸਟਿਸ ਕਿਹਾ ਜਾਂਦਾ ਹੈ।
ਅਸੀਂ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਾਂ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਅਤੇ ਧਰਤੀ ਦੇ ਇਸ ਚੱਕਰ ਦੇ ਅਧਾਰ 'ਤੇ ਹੀ ਦਿਨ ਅਤੇ ਰਾਤ ਦਾ ਸਮਾਂ ਤੈਅ ਹੁੰਦਾ ਹੈ।
ਸੂਰਜ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਲੰਬਵਤ ਹੁੰਦਾ ਹੈ, ਜਿਸ ਦੇ ਕਾਰਨ ਸੂਰਜ ਦੀਆਂ ਕਿਰਨਾਂ ਕਰਕ ਰੇਖਾ 'ਤੇ ਸਿੱਧੀਆਂ ਪੈਂਦੀਆਂ ਹਨ।
ਇਸ ਦਾ ਮਤਲਬ ਇਹ ਹੈ ਕਿ 21 ਜੂਨ ਨੂੰ ਸੂਰਜ ਦਾ ਚੱਕਰ ਕੱਟਦਿਆਂ ਧਰਤੀ ਅਜਿਹੀ ਸਥਿਤੀ 'ਚ ਹੋਵੇਗੀ ਜਿੱਥੇ ਸੂਰਜ ਦੀ ਰੌਸ਼ਨੀ ਵਧੇਰੇ ਸਮੇਂ ਤੱਕ ਧਰਤੀ 'ਤੇ ਪਵੇਗੀ।
ਅਜਿਹਾ ਕਿਉਂ ਹੁੰਦਾ ਹੈ?
ਦਰਅਸਲ ਧਰਤੀ ਸੂਰਜ ਦੇ ਆਲੇ ਦੁਆਲੇ ਲੰਬਾਈ 'ਚ ਨਹੀਂ ਘੁੰਮਦੀ ਹੈ, ਬਲਕਿ ਇਹ ਆਪਣੇ ਪਥ 'ਤੇ 23 ਡਿਗਰੀ ਵੱਲ ਝੁਕੀ ਹੋਈ ਹੈ ਅਤੇ ਇਸੇ ਸਥਿਤੀ 'ਚ ਹੀ ਸੂਰਜ ਦੁਆਲੇ ਘੁੰਮਦੀ ਹੈ।
ਸੂਰਜ ਦਾ ਚੱਕਰ ਲਗਾਉਂਦਿਆਂ ਧਰਤੀ ਦਾ ਉੱਤਰੀ ਅਤੇ ਦੱਖਣੀ ਅਰਧ ਗੋਲਾ ਇਸ ਦੇ ਸਾਹਮਣੇ ਆਉਂਦੇ ਹਨ। ਜੂਨ ਮਹੀਨੇ ਉੱਤਰੀ ਅਰਧ ਗੋਲਾ ਸੂਰਜ ਦੇ ਸਾਹਮਣੇ ਹੋਵੇਗਾ।
ਆਮ ਤੌਰ 'ਤੇ ਹਰ ਸਾਲ 20 ਜੂਨ ਤੋਂ 22 ਜੂਨ ਵਿਚਾਲੇ ਸਾਲ ਦਾ ਸਭ ਤੋਂ ਵੱਡਾ ਦਿਨ ਆਉਂਦਾ ਹੈ।
ਇਸ ਸਾਲ ਇਹ ਦਿਨ 21 ਜੂਨ ਨੂੰ ਪੈ ਰਿਹਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਭਾਰਤ 'ਚ 21 ਜੂਨ 2021 ਨੂੰ 13 ਘੰਟੇ 12 ਮਿੰਟ ਦਾ ਦਿਨ ਹੋਵੇਗਾ।
ਉੱਤਰੀ ਅਰਧ ਗੋਲੇ 'ਚ ਹਰੇਕ ਦੇਸ਼ ਲਈ ਇਹ ਸਮਾਂ ਵੱਖੋ ਵੱਖ ਹੋਵੇਗਾ। ਦੁਨੀਆ ਦੇ ਕਈ ਦੇਸ਼ਾਂ 'ਚ ਇਸ ਦਿਨ ਦੀ ਲੰਬਾਈ 12 ਘੰਟਿਆਂ ਤੋਂ ਜ਼ਿਆਦਾ ਹੋਵੇਗੀ।
ਨਾਰਵੇ, ਫ਼ਿਨਲੈਂਡ, ਗ੍ਰੀਨਲੈਂਡ, ਅਲਕਾਸ ਅਤੇ ਉੱਤਰੀ ਅਰਧ ਗੋਲੇ ਦੇ ਦੂਜੇ ਖੇਤਰਾਂ 'ਚ ਤਾਂ ਅੱਧੀ ਰਾਤ ਤੱਕ ਦਿਨ ਦੀ ਰੌਸ਼ਨੀ ਵੇਖਣ ਨੂੰ ਮਿਲੇਗੀ।
ਆਰਕਟਿਕ 'ਚ ਤਾਂ ਸੂਰਜ ਪੂਰੀ ਤਰ੍ਹਾਂ ਨਾਲ ਡੁੱਬੇਗਾ ਵੀ ਨਹੀਂ, ਮਤਲਬ ਕਿ ਇੱਥੇ 24 ਘੰਟੇ ਸੂਰਜ ਵਿਖਾਈ ਦੇਵੇਗਾ।
ਮੌਸਮ ਤਬਦੀਲੀ ਦਾ ਦਿਨ
21 ਜੂਨ ਨੂੰ ਉੱਤਰੀ ਅਰਧ ਗੋਲੇ ਦੇ ਦੇਸ਼ਾਂ 'ਚ ਗਰਮੀ ਦੀ ਸ਼ੁਰੂਆਤ ਦਾ ਦਿਨ ਵੀ ਕਿਹਾ ਜਾਂਦਾ ਹੈ।
ਹਾਲਾਂਕਿ ਇਸ ਦੌਰਾਨ ਦੱਖਣੀ ਅਰਧ ਗੋਲੇ ਦੇ ਦੇਸ਼ਾਂ 'ਚ ਬਿਲਕੁੱਲ ਇਸ ਦੇ ਉਲਟ ਮੌਸਮ ਹੋਵੇਗਾ। ਇਸ ਨੂੰ ਸਰਦੀਆਂ ਦੀ ਸ਼ੁਰੂਆਤ ਵੱਜੋਂ ਵੇਖਿਆ ਜਾਂਦਾ ਹੈ।
ਇਸ ਦਾ ਮਤਲਬ ਇਹ ਕਿ ਜਿਸ ਸਮੇਂ ਉੱਤਰੀ ਅਰਧ ਗੋਲੇ ਦੇ ਦੇਸ਼ ਸਮਰ ਸੌਲਸਟਿਸ ਮਨਾ ਰਹੇ ਹੋਣਗੇ, ਉਸ ਸਮੇਂ ਆਸਟ੍ਰੇਲੀਆ, ਇੰਡੋਨੇਸ਼ੀਆ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਰਗੇ ਦੱਖਣੀ ਅਰਧ ਗੋਲੇ ਦੇ ਦੇਸ਼ਾਂ 'ਚ ਵਿੰਟਰ ਸੋਲਸਿਟਸ ਮਨਾਇਆ ਜਾਵੇਗਾ।
21 ਜੂਨ ਤੋਂ ਹੀ ਦੱਖਣੀਯਾਣਨ ਦਾ ਆਗਾਜ਼ ਹੋਵੇਗਾ, ਜਿਸ 'ਚ ਦਿਨ ਛੋਟੇ ਅਤੇ ਰਾਤਾਂ ਲੰਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
21 ਸਤੰਬਰ ਨੂੰ ਦਿਨ ਅਤੇ ਰਾਤ ਦਾ ਸਮਾਂ ਲਗਭਗ ਇਕ ਸਮਾਨ ਹੀ ਹੋਵੇਗਾ ਅਤੇ 21 ਦਸੰਬਰ ਨੂੰ ਸਾਲ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਮੀ ਰਾਤ ਹੋਵੇਗੀ।
ਉੱਤਰੀ ਅਰਧ ਗੋਲੇ ਦੇ ਦੇਸ਼ਾਂ 'ਚ ਇਸ ਨੂੰ ਵਿੰਟਰ ਸੌਲਸਟਿਸ ਅਤੇ ਦੱਖਣੀ ਅਰਧ ਗੋਲੇ ਦੇ ਦੇਸ਼ਾਂ 'ਚ ਇਸ ਨੂੰ ਸਮਰ ਸੌਲਸਟਿਸ ਕਿਹਾ ਜਾਵੇਗਾ।
ਇਹ ਵੀ ਪੜ੍ਹੋ: