ਕੈਨੇਡਾ: ਟਰੱਕ ਨੇ ਕੁਚਲਿਆ ਮੁਸਲਮਾਨ ਪਰਿਵਾਰ, ਪੁਲਿਸ ਨੇ ਕਿਹਾ 'ਨਫ਼ਰਤੀ ਅਪਰਾਧ' ਦੀ ਸੰਭਾਵਨਾ

ਕੈਨੇਡਾ ਪੁਲਿਸ ਮੁਤਾਬਕ ਚਾਰ ਮੈਂਬਰੀ ਮੁਸਲਿਮ ਪਰਿਵਾਰ ਨੂੰ "ਯੋਜਨਾਬੱਧ" ਸੜਕ ਹਮਲੇ ਵਿੱਚ ਐਤਵਾਰ ਨੂੰ ਮਾਰ ਦਿੱਤਾ ਗਿਆ ਹੈ।

ਇਹ ਹਮਲਾ ਓਂਟੋਰੀਓ ਦੇ ਲੰਡਨ ਵਿੱਚ ਵਾਪਰਿਆ। ਪਰਿਵਾਰ ਵਿੱਚੋਂ ਸਿਰਫ਼ 9 ਸਾਲਾਂ ਬੱਚਾ ਬਚਿਆ ਹੈ, ਉਹ ਵੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ।

20 ਸਾਲਾ ਕੈਨੇਡੀਅਨ ਵਿਅਕਤੀ ਉਤੇ 4 ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ-

ਸਾਲ 2017 ਵਿੱਚ ਕਿਊਬੈਕ ਸ਼ਹਿਰ ਵਿੱਚ ਇੱਕ ਮਸਜਿਦ 'ਚ ਹੋਏ ਹਮਲੇ ਤੋਂ ਬਾਅਦ ਇਹ ਸਭ ਤੋਂ ਬੁਰਾ ਹਮਲਾ ਹੈ। ਮਸਜਿਦ ਵਿੱਚ ਹੋਏ ਹਮਲੇ ਦੌਰਾਨ 6 ਮੁਸਲਮਾਨ ਲੋਕਾਂ ਦੀ ਮੌਤ ਹੋ ਗਈ ਸੀ।

ਨਿਊਜ਼ ਕਾਨਫਰੰਸ ਦੌਰਾਨ ਡਿਟੈਕਟਿਵ ਸੁਪਰੀਡੈਂਟ ਪੌਲ ਵੈਅ ਨੇ ਦੱਸਿਆ, "ਮੰਨਿਆ ਜਾ ਰਿਹਾ ਹੈ ਕਿ ਇਹ ਪੀੜਤਾਂ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਉਹ ਮੁਸਲਮਾਨ ਸਨ।"

ਪੁਲਿਸ ਸੰਭਾਵੀ ਅੱਤਵਾਦ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਫ਼ਰਤੀ ਭਰਿਆ ਕਾਰਾ ਵੀ ਹੋ ਸਕਦਾ ਹੈ।

ਹੋਰ ਕੀ-ਕੀ ਪਤਾ

ਇਨ੍ਹਾਂ ਵਿੱਚ ਦੋ ਔਰਤਾਂ ਜਿਨ੍ਹਾਂ ਦੀ ਉਮਰ 74 ਸਾਲ ਅਤੇ 44 ਸਾਲ ਦੀ ਸੀ ਇੱਕ 46 ਸਾਲਾ ਆਦਮੀ ਅਤੇ 15 ਸਾਲ ਦੀ ਕੁੜੀ ਸ਼ਾਮਿਲ ਹੈ।

ਪੁਲਿਸ ਨੇ ਕਿਹਾ ਕਿ ਪਰਿਵਾਰ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਨਾਮ ਨਹੀਂ ਦੱਸੇ ਗਏ। ਪੁਲਿਸ ਨੇ ਕਿਹਾ ਹੈ ਕਿ 9 ਸਾਲ ਦਾ ਇੱਕ ਮੁੰਡਾ ਹਸਪਤਾਲ ਵਿੱਚ ਜਖ਼ਮੀ ਹੈ ਪਰ ਉਹ ਜਾਨਲੇਵਾ ਸੱਟਾਂ ਨਹੀਂ ਹਨ।

ਪੁਲਿਸ ਨੇ ਕਥਿਤ 20 ਸਾਲਾ ਹਮਲਾਵਰ ਦਾ ਨਾਮ ਨਾਥਨਿਆਲ ਵੈਲਟਮੈਨ ਦੱਸਿਆ ਹੈ ਅਤੇ ਉਹ ਹੈ ਲੰਡਨ, ਓਂਟਰੀਓ ਦਾ ਰਹਿਣ ਵਾਲਾ ਹੈ।

ਉਸ ਨੂੰ ਹਮਲੇ ਵਾਲੀ ਥਾਂ ਤੋਂ 64 ਕਿਲੋਮੀਟਰ ਦੂਰ ਸ਼ੋਪਿੰਗ ਸੈਂਟਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੁਪਰੀਡੈਂਟ ਵੇਅ ਨੇ ਕਿਹਾ ਹੈ ਕਿ ਅਜੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਸ਼ੱਕੀ ਕਿਸੇ ਸਮੂਹ ਨਾਲ ਜੁੜਿਆ ਹੈ।

ਸੁਪਰੀਡੈਂਟ ਵੇਅ ਨੇ ਦੱਸਿਆ, "ਪੀੜਤਾਂ ਅਤੇ ਸ਼ੱਕੀ ਵਿਚਾਲੇ ਕੋਈ ਪੁਰਾਣੀ ਰੰਜਿਸ਼ ਬਾਰੇ ਵੀ ਜਾਣਕਾਰੀ ਨਹੀਂ ਹੈ।"

ਉਨ੍ਹਾਂ ਨੇ ਕਿਹਾ ਕਿ ਸ਼ੱਕੀ ਨੇ ਬਨਿਆਨ ਪਹਿਨ ਰੱਖੀ ਸੀ ਜੋ "ਬੌਡੀ ਆਰਮਰ" ਵਾਂਗ ਲੱਗ ਰਹੀ ਸੀ।

ਪੁਲਿਸ ਨੇ ਕਿਹਾ ਹੈ ਕਿ ਵੈਲਟਮੈਨ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ।

ਅਧਿਕਾਰੀਆਂ ਮੁਤਾਬਕ ਦੱਸਿਆ ਕਿ ਮੌਸਮ ਬਹੁਤ ਵਧੀਆ ਅਤੇ ਦੂਰ-ਦੂਰ ਤੱਕ ਆਰਾਮ ਨਾਲ ਦੇਖਿਆ ਜਾ ਸਕਦਾ ਸੀ, ਇਸੇ ਦੌਰਾਨ ਪਰਿਵਾਰ ਨੇ ਸਥਾਨਕ ਸਮੇਂ ਮੁਤਾਬਕ ਕਰੀਬ ਸ਼ਾਮ ਦੇ 8.40 'ਤੇ ਹਾਈ ਪਾਰਕ ਰੋਡ 'ਤੇ ਆਉਂਦਾ ਕਾਲਾ ਟਰੱਕ ਦੇਖਿਆ।

ਇੱਕ ਚਸ਼ਮਦੀਦ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਉਸ ਨੇ ਆਪਣੀ ਜਵਾਨ ਧੀ ਨੂੰ ਲਾਸ਼ਾਂ ਦੇਖਣ ਤੋਂ ਬਚਾਉਣਾ ਸੀ।

ਇੱਕ ਹੋਰ ਗਵਾਹ ਨੇ ਸੀਟੀਵੀ ਨੂੰ ਦੱਸਿਆ ਕਿ ਬੇਹੱਦ "ਹਫ਼ੜਾ-ਦਫ਼ੜੀ" ਵਾਲਾ ਮਾਹੌਲ ਸੀ।

ਪੈਗ ਮਾਰਟਿਨ ਨੇ ਕਿਹਾ, "ਹਰ ਥਾਂ ਲੋਕ ਸਨ ਅਤੇ ਹਫ਼ੜਾ-ਦਫ਼ੜੀ ਵਾਲਾ ਮਾਹੌਲ ਸੀ। ਨਾਗਰਿਕ ਐਮਰਜੈਂਸੀ ਵਾਹਨਾਂ ਨੂੰ ਦੱਸ ਰਹੇ ਸਨ ਕਿ ਕਿੱਥੇ ਜਾਣਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਾਲ 2016 ਦੀ ਮਰਦਮਸ਼ੁਮਾਰੀ ਮੁਤਾਬਕ ਟੋਰੰਟੋ ਦੇ ਦੱਖਣ-ਪੱਛਮ ਵਿੱਚ ਕਰੀਬ 200 ਕਿਲੋਮੀਟਰ ਰਕਬੇ ਵਿੱਚ ਫੈਲੇ ਸ਼ਹਿਰ ਲੰਡਨ ਵਿੱਚ ਵਿਭਿੰਨਤਾ ਵੱਧ ਰਹੀ ਹੈ।

ਹਰੇਕ ਪੰਜਾਂ ਲੋਕਾਂ ਵਿੱਚੋਂ ਇੱਕ ਕੈਨੇਡਾ ਦੇ ਬਾਹਰ ਜੰਮਿਆ ਹੈ, ਇਸ ਇਲਾਕੇ ਵਿੱਚ ਅਰਬ ਭਾਈਚਾਰਾ ਸਭ ਤੋਂ ਵੱਧ ਗਿਣਤੀ ਵਿੱਚ ਘੱਟ ਗਿਣਤੀ ਭਾਈਚਾਰਾ ਹੈ ਅਤੇ ਦੱਖਣੀ ਏਸ਼ੀਆਈ ਦੂਜੇ ਨੰਬਰ 'ਤੇ ਹਨ।

ਕੀ ਹੈ ਪ੍ਰਤੀਕਿਰਿਆ

ਓਂਟਾਰੀਓ ਪ੍ਰੀਮੀਅਰ ਡੋਅ ਫੋਰਡ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸ਼ਾਮਲ ਸੀ, ਉਨ੍ਹਾਂ ਨੇ ਟਵੀਟ ਕੀਤਾ, "ਨਫ਼ਰਤ ਅਤੇ ਇਸਲਾਮੋਫੋਬੀਆ ਦੀ ਓਂਟਾਰੀਓ ਵਿੱਚ ਕੋਈ ਥਾਂ ਨਹੀਂ ਹੈ।"

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਕੇ ਕਿਹਾ ਕਿ ਉਹ ਖ਼ਬਰ ਸੁਣ ਕੇ ਹੈਰਾਨ ਹੋ ਗਏ ਹਨ। "ਹਾਸਦੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਲਈ ਅਸੀਂ ਇੱਥੇ ਹਾਂ।"

ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਮੁਸਲਮਾਨ ਭਾਈਚਾਰੇ 'ਤੇ ਹਮਲਾ ਕੀਤਾ ਗਿਆ ਹੋਵੇ।

ਇਸ ਤੋਂ ਪਹਿਲਾ ਸਾਲ 2017 ਵਿੱਚ ਕਿਊਬੈਕ ਦੇ ਇਸਲਾਮਿਕ ਕਲਚਰ ਸੈਂਟਰ ਵਿੱਚ 6 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਇਸ ਵਿੱਚ 5 ਲੋਕ ਜਖ਼ਮੀ ਹੋ ਗਏ ਸਨ। ਹਮਲਾਵਰ ਨੂੰ ਉਮਰ ਭਰ ਦੀ ਕੈਦ ਦੀ ਸਜ਼ਾ ਹੋਈ ਸੀ।

ਸਾਲ 2018 ਵਿੱਚ ਕੈਨੇਡਾ ਵਿੱਚ ਸਭ ਤੋਂ ਖ਼ਤਰਨਾਕ ਗੱਡੀਆਂ ਦੀ ਟੱਕਰ ਵਿੱਚ ਪੈਦਲ ਜਾਣ ਵਾਲੇ ਇੱਕ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 10 ਲੋਕ ਮਾਰੇ ਗਏ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)