You’re viewing a text-only version of this website that uses less data. View the main version of the website including all images and videos.
ਅਜਿਹਾ ਦੇਸ ਜਿੱਥੇ ਬੱਚਿਆਂ ਦੇ 'ਸਿਰ ਕਲਮ' ਕੀਤੇ ਜਾ ਰਹੇ, ਮਾਵਾਂ ਨੇ ਸੁਣਾਈਆਂ ਦਰਦ ਭਰੀਆਂ ਕਹਾਣੀਆਂ
ਇੱਕ ਟੌਪ ਦੀ ਸਹਾਇਤਾ ਏਜੰਸੀ ਦਾ ਕਹਿਣਾ ਹੈ ਕਿ ਅਫ਼ਰੀਕੀ ਦੇਸ ਮੋਜ਼ਾਂਬਿਕ ਵਿੱਚ ਬੱਚਿਆਂ ਦੇ ਸਿਰ ਕਲਮ ਕੀਤੇ ਜਾ ਰਹੇ ਹਨ।
ਏਜੰਸੀ ਦਾ ਕਹਿਣਾ ਹੈ ਕਿ ਅਜਿਹਾ ਮੋਜ਼ਾਂਬਿਕ ਦੇ ਕਾਬੋ ਡੇਲਗਾਡੋ ਸੂਬੇ ਵਿੱਚ ਹੋ ਰਿਹਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਤਾਂ ਗਿਆਰਾਂ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਸਿਰ ਕੱਟੇ ਜਾ ਰਹੇ ਹਨ।
ਗ਼ੈਰ-ਸਰਕਾਰੀ ਸੰਗਠਨ ਸੇਵਾ ਦਿ ਚਿਲਡਰਨ (ਬੱਚੇ ਨੂੰ ਬਚਾਓ) ਨੂੰ ਇੱਕ ਮਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ 12 ਸਾਲਾਂ ਦੇ ਬੱਚੇ ਦਾ ਸਿਰ ਕੱਟਦੇ ਦੇਖਿਆ।
''ਜਦੋਂ ਅਜਿਹਾ ਹੋ ਰਿਹਾ ਸੀ ਉਹ ਹੋਰ ਬੱਚਿਆਂ ਦੇ ਨਾਲ ਲੁਕੇ ਹੋਏ ਸਨ।''
ਇਹ ਵੀ ਪੜ੍ਹੋ-
ਮੋਜ਼ਾਂਬਿਕ ਵਿੱਚ 2017 ਤੋਂ ਸ਼ੁਰੂ ਹੋਏ ਵਿਰੋਧ ਵਿੱਚ ਹੁਣ ਤੱਕ 2500 ਤੋਂ ਵੀ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਤਕਰੀਬਨ ਸੱਤ ਲੱਖ ਲੋਕਾਂ ਨੂੰ ਉੱਥੋਂ ਭੱਜਣਾ ਪਿਆ ਹੈ।
ਕਾਬੋ ਡੇਲਗਾਡੋ ਵਿੱਚ ਹੋ ਰਹੀ ਇਸ ਹਿੰਸਾ ਪਿੱਛੇ ਇਸਲਾਮਿਕ ਸਟੇਟ ਨਾਲ ਜੁੜੇ ਕੱਟੜਪੰਥੀ ਹਨ।
ਆਪਣੀ ਰਿਪੋਰਟ ਵਿੱਚ 'ਸੇਵ ਦਿ ਚਿਲਡਰਨ' ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਪਿੱਛੇ ਕੌਣ ਹੈ, ਪਰ ਇਸ ਦਾ ਕਹਿਣਾ ਹੈ ਕਿ ਉੱਥੋਂ ਜਾਣ ਵਾਲੇ ਲੋਕਾਂ ਨੇ ਅਜਿਹੀਆਂ ਭਿਆਨਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ।
ਤੰਜ਼ਾਨੀਆ ਦੀ ਸਰਹੱਦ ਨਾਲ ਲੱਗਦੇ ਕਾਬੋ ਡੇਲਗਾਡੋ ਸੂਬੇ ਵਿੱਚ ਗੈਸ ਦਾ ਭੰਡਾਰ ਹੈ।
ਲੋਕਾਂ ਨੇ ਕੀ ਦੱਸਿਆ
ਇੱਕ ਮਾਂ ਨੇ ਸੇਵ ਦਿ ਚਿਲਡਰਨ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਿਰ ਕਲਮ ਕਰ ਦਿੱਤਾ ਗਿਆ। ਇਸ ਔਰਤ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਗਈ ਹੈ।
ਉਨ੍ਹਾਂ ਨੇ ਦੱਸਿਆ, "ਉਸ ਰਾਤ ਸਾਡੇ ਪਿੰਡ 'ਤੇ ਹਮਲਾ ਹੋਇਆ ਸੀ ਅਤੇ ਸਾਡੇ ਘਰ ਸਾੜ ਦਿੱਤੇ ਗਏ ਸਨ। ਜਦੋਂ ਇਹ ਸਭ ਸ਼ੁਰੂ ਹੋਇਆ, ਮੈਂ ਆਪਣੇ ਚਾਰ ਬੱਚਿਆਂ ਨਾਲ ਆਪਣੇ ਘਰ ਵਿੱਚ ਸੀ।''
''ਅਸੀਂ ਜੰਗਲਾਂ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਡੇ ਵੱਡੇ ਬੱਚੇ ਨੂੰ ਚੁੱਕ ਕੇ ਲੈ ਗਏ ਅਤੇ ਉਸ ਦਾ ਸਿਰ ਕਲਮ ਕਰ ਦਿੱਤਾ। ਅਸੀਂ ਕੁਝ ਨਾ ਕਰ ਸਕੇ ਕਿਉਂਕਿ ਅਸੀਂ ਵੀ ਮਾਰੇ ਜਾਂਦੇ।"
ਇੱਕ ਹੋਰ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਕੱਟੜਪੰਥੀਆਂ ਨੇ ਮਾਰ ਦਿੱਤਾ ਜਦਕਿ ਉਹ ਆਪਣੇ ਬਾਕੀ ਤਿੰਨ ਬੱਚਿਆਂ ਨਾਲ ਭੱਜਣ ਨੂੰ ਮਜਬੂਰ ਹੋ ਗਈ।
ਉਨ੍ਹਾਂ ਨੇ ਦੱਸਿਆ, "ਜਦੋਂ ਮੇਰੇ 11 ਸਾਲ ਦੇ ਬੇਟੇ ਨੂੰ ਮਾਰਿਆ ਗਿਆ, ਅਸੀਂ ਸੋਚਿਆ ਹੁਣ ਸਾਡਾ ਪਿੰਡ ਵਿੱਚ ਰਹਿਣਾ ਸੁਰੱਖਿਅਤ ਨਹੀਂ ਹੈ। ਮੈਂ ਭੱਜ ਕੇ ਆਪਣੇ ਪਿਤਾ ਦੇ ਪਿੰਡ ਆ ਗਈ, ਪਰ ਕੁਝ ਦਿਨ ਬਾਅਦ ਉੱਥੇ ਵੀ ਹਮਲੇ ਹੋਣੇ ਸ਼ੁਰੂ ਹੋ ਗਏ।"
ਮੋਜ਼ਾਂਬਿਕ ਵਿੱਚ ਸੇਵ ਦਿ ਚਿਲਡਰਨ ਦੇ ਡਾਇਰੈਕਟਰ ਚਾਂਸ ਬ੍ਰਿਗਸ ਨੇ ਦੱਸਿਆ ਕਿ ਬੱਚਿਆਂ 'ਤੇ ਹਮਲੇ ਦੀ ਰਿਪੋਰਟ ਨੇ ਸਾਨੂੰ ਅੰਦਰ ਤੱਕ ਹਿਲਾ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ, "ਭੱਜਣ ਕਰਕੇ ਕੈਂਪਾਂ ਵਿੱਚ ਰਹਿ ਰਹੀਆਂ ਮਾਵਾਂ ਨੇ ਜਦੋਂ ਆਪਣੀਆਂ ਕਹਾਣੀਆਂ ਸੁਣਾਈਆਂ, ਤਾਂ ਸਾਡੇ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।"
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਨੇ ਕੱਟੜਪੰਥੀਆਂ ਵਲੋਂ ਕੀਤੇ ਜਾ ਰਹੇ ਇਨ੍ਹਾਂ ਕਤਲਾਂ ਨੂੰ ਇੱਕ ਅਜਿਹੀ ਬੇਰਹਿਮੀ ਕਿਹਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਕੌਣ ਹਨ ਕੱਟੜਪੰਥੀ
ਸਥਾਨਕ ਤੌਰ 'ਤੇ ਇਨ੍ਹਾਂ ਕੱਟੜਪੰਥੀਆਂ ਨੂੰ ਅਲ ਸ਼ਬਾਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਅਰਬੀ ਵਿੱਚ ਇਸ ਦਾ ਅਰਥ ਹੈ 'ਨੌਜਵਾਨ'।
ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਇਨ੍ਹਾਂ ਨੂੰ ਕਾਡੋ ਡੇਲਗਾਡੋ ਦੇ ਮੁਸਲਮਾਨ ਇਲਾਕਿਆਂ ਦੇ ਬਹੁਤੇ ਨੌਜਵਾਨ ਬੇਰੁਜ਼ਗਾਰਾਂ ਦਾ ਸਮਰਥਨ ਮਿਲਦਾ ਹੈ।
ਅਲ ਸ਼ਬਾਬ ਨਾਮ ਦਾ ਇੱਕ ਸੰਗਠਨ ਸੋਮਾਲਿਆ ਵਿੱਚ ਇੱਕ ਦਹਾਕੇ ਤੱਕ ਸਰਗਰਮ ਰਿਹਾ ਹੈ।
ਮੋਜ਼ਾਂਬਿਕ ਤੋਂ ਵੱਖਰਾ ਇਹ ਸੰਗਠਨ ਅਲ ਕਾਇਦਾ ਨਾਲ ਜੁੜਿਆ ਹੈ। ਜਦੋਂ ਕਿ ਮੋਜ਼ਾਂਬਿਕ ਦਾ ਅਲ ਸ਼ਬਾਬ ਆਪਣੇ ਨੂੰ ਇਸਲਾਮਿਕ ਸਟੇਟ ਅੰਦੋਲਨ ਨਾਲ ਜੁੜਿਆ ਹੋਇਆ ਕਹਿੰਦਾ ਹੈ।
ਇਸਲਾਮਿਕ ਸਟੇਟ ਨੇ ਇਨ੍ਹਾਂ ਬਾਗ਼ੀਆਂ ਨੂੰ ਉਸ ਸੂਬੇ ਦਾ ਹਿੱਸਾ ਦੱਸਿਆ ਹੈ, ਜਿਸ ਨੂੰ ਉਹ ਸੈਂਟਰਲ ਅਫ਼ਰੀਕਾ ਪ੍ਰਾਵਿੰਸ ਕਹਿੰਦੇ ਹਨ।
ਪਿਛਲੇ ਸਾਲ ਇਸਲਾਮਿਕ ਸਟੇਟ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਵਿੱਚ ਕਾਬੋ ਡੇਲਗਾਡੋ ਵਿੱਚ ਲੜਾਕਿਆਂ ਨੂੰ ਏਕੇ-47 ਰਾਈਫ਼ਲ ਅਤੇ ਰਾਕੇਟ ਨਾਲ ਚਲਾਏ ਜਾਣੇ ਵਾਲੇ ਗ੍ਰਨੇਡਾਂ ਦੇ ਨਾਲ ਦੇਖਿਆ ਜਾ ਸਕਦਾ ਸੀ।
ਇਨ੍ਹਾਂ ਤਸਵੀਰਾਂ ਨੇ ਦਹਿਸ਼ਤਗਰਦੀ ਰੋਕਣ ਵਾਲੇ ਮਾਹਰਾਂ ਨੂੰ ਸਰਗਰਮ ਕਰ ਦਿੱਤਾ ਹੈ ਕਿਉਂਕਿ ਇਸ ਤੋਂ ਇਹ ਪਤਾ ਲੱਗ ਰਿਹਾ ਹੈ ਕਈ ਦੇਸਾਂ ਵਿੱਚ ਸਰਗਰਮ ਜਿਹਾਦੀ ਆਪਣੇ ਫ਼ਾਇਦੇ ਲਈ ਸਥਾਨਕ ਬਗ਼ਾਵਤ ਦਾ ਫ਼ਾਇਦਾ ਚੁੱਕ ਰਹੇ ਹਨ
ਕੀ ਚਾਹੁੰਦੇ ਹਨ ਬਾਗ਼ੀ
ਕੁਝ ਜਾਣਕਾਰ ਕਹਿੰਦੇ ਹਨ ਕਿ ਵਿਦਰੋਹ ਦੀ ਜੜ੍ਹ ਉੱਥੋਂ ਦੀ ਸਮਾਜਿਕ ਅਤੇ ਆਰਥਿਕ ਮਾੜੀ ਹਾਲਤ ਵਿੱਚ ਹੈ। ਕਈ ਸਥਾਨਕ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੇ ਸੂਬੇ ਵਿੱਚ ਰੂਬੀ ਅਤੇ ਗੈਸ ਇੰਡਸਟਰੀ ਵਿੱਚ ਘੱਟ ਫ਼ਾਇਦਾ ਹੁੰਦਾ ਹੈ।
ਪਿਛਲੇ ਸਾਲ ਜਾਰੀ ਵੀਡੀਓ ਵਿੱਚ ਇੱਕ ਕੱਟੜਪੰਥੀ ਆਗੂ ਨੇ ਕਿਹਾ ਸੀ, "ਅਸੀਂ ਇਲਾਕੇ ਵਿੱਚ ਆਪਣੇ ਕਬਜ਼ੇ ਨਾਲ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਮੌਜੂਦਾ ਸਰਕਾਰ ਅਨਿਆਂ ਕਰ ਰਹੀ ਹੈ। ਇਹ ਸਰਕਾਰ ਗ਼ਰੀਬਾਂ ਨੂੰ ਬੇਇੱਜ਼ਤ ਕਰਦੀ ਹੈ ਅਤੇ ਮਾਲਕਾਂ ਨੂੰ ਫ਼ਾਇਦਾ ਪਹੁੰਚਾਉਂਦੀ ਹੈ।"
ਇਸ ਵਿਅਕਤੀ ਨੇ ਇਸਲਾਮ ਬਾਰੇ ਗੱਲ ਕੀਤੀ ਅਤੇ ਇਸਲਾਮੀ ਸਰਕਾਰ ਦੀ ਆਪਣੀ ਇੱਛਾ ਪ੍ਰਗਟ ਕੀਤੀ।
ਇਸ ਵਿਅਕਤੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਮੋਜ਼ਾਂਬਿਕ ਦੀ ਫੌਜ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ ਅਤੇ ਇਹ ਸਰਕਾਰ ਅਨਿਆਂਪੂਰਣ ਕੰਮ ਕਰਦੀ ਹੈ।
ਚਾਂਸ ਬ੍ਰਿਗਸ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਇਨ੍ਹਾਂ ਕੱਟੜਪੰਥੀਆਂ ਦਾ ਉਦੇਸ਼ ਕੀ ਹੈ, ਇਹ ਪਤਾ ਲਗਾਉਣਾ ਔਖਾ ਹੈ, ਕਿਉਂਕਿ ਇਨ੍ਹਾਂ ਕੋਲ ਇਸ ਸਬੰਧੀ ਕੋਈ ਦਸਤਾਵੇਜ਼ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ "ਇਹ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਚੁਣਦੇ ਹਨ ਅਤੇ ਜੇ ਉਹ ਇਸ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ। ਇਸ ਦਾ ਅੰਤ ਕੀ ਹੋਵੇਗਾ, ਇਹ ਦੱਸਣਾ ਔਖਾ ਹੈ।"
ਪਿਛਲੇ ਸਾਲ ਕਾਬੋ ਡੇਲਗਾਡੋ ਦੀ ਰਾਜਧਾਨੀ ਪੇਂਬਾ ਦਾ ਦੌਰਾ ਕਰਨ ਤੋਂ ਬਾਅਦ ਦੱਖਣ ਅਫ਼ਰੀਕੀ ਬਿਸ਼ਪਸ ਕਾਨਫ਼ਰੈਂਸ ਦੇ ਇੱਕ ਨੁਮਾਇੰਦਗੀ ਮੰਡਲ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਹੈ ਸਭ ਨੇ ਇਹ ਹੀ ਦੱਸਿਆ ਹੈ ਕਿ ਇਹ ਜੰਗ ਸੂਬੇ ਦੇ ਖਣਿਜ ਅਤੇ ਗੈਸ ਸੰਸਾਥਨਾਂ 'ਤੇ ਬਹੁਰਾਸ਼ਟਰੀ ਕੰਪਨੀਆਂ ਦੇ ਨਿਯੰਤਰਣ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ-
ਕਾਬੋ ਜੇਲਗਾਡੋ
ਕਾਬੋ ਡੇਲਗਾਡੋ, ਮੋਜ਼ਾਂਬਿਕ ਦੇ ਸਭ ਤੋਂ ਗ਼ਰੀਬ ਸੂਬਿਆਂ ਵਿੱਚੋਂ ਇੱਕ ਹੈ। ਇੱਥੇ ਬੇਰੁਜ਼ਗਾਰੀ ਅਤੇ ਅਨਪੜ੍ਹਤਾ ਬਹੁਤ ਜ਼ਿਆਦਾ ਹੈ।
ਸਾਲ 2009-10 ਵਿੱਚ ਇੱਥੇ ਰੂਬੀ ਦੇ ਵੱਡੇ ਭੰਡਾਰ ਅਤੇ ਇੱਕ ਵੱਡੇ ਗੈਸ ਫ਼ੀਲਜ ਦਾ ਪਤਾ ਲੱਗਿਆ ਸੀ। ਇਸ ਨਾਲ ਆਸ ਬੱਝੀ ਸੀ ਕਿ ਇੱਥੇ ਨੌਕਰੀਆਂ ਦੇ ਮੌਕੇ ਵਧਣਗੇ ਅਤੇ ਸਥਾਨਕ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ।
ਪਰ ਲੋਕਾਂ ਦੀ ਆਸ ਜਲਦ ਹੀ ਟੁੱਟ ਗਈ। ਇਹ ਇਲਜ਼ਾਮ ਲਗਾਇਆ ਗਿਆ ਕਿ ਸੱਤਾਧਾਰੀ ਫ਼੍ਰੀਲਿਮੋ ਪਾਰਟੀ ਦੇ ਇੱਕ ਛੋਟੇ ਪਰ ਕੁਲੀਨ ਵਰਗ ਨੂੰ ਸਾਰਾ ਫ਼ਾਇਦਾ ਮਿਲਦਾ ਹੈ।
ਇਹ ਪਾਰਟੀ 1975 ਵਿੱਚ ਮੋਜ਼ਾਂਬਿਕ ਨੂੰ ਮਿਲੀ ਆਜ਼ਾਦੀ ਦੇ ਬਾਅਦ ਤੋਂ ਸੱਤਾ ਵਿੱਚ ਹੈ।
ਨਵੇਂ ਇਸਲਾਮਿਕ ਪ੍ਰਚਾਰਕ, ਉਹ ਚਾਹੇ ਪੂਰਵੀ ਅਫ਼ਰੀਕਨ ਹੋਣ ਜਾਂ ਫ਼ਿਰ ਮੋਜ਼ਾਮਬਿਕ ਦੇ, ਇਨ੍ਹਾਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਹਾਸਿਲ ਕੀਤੀ, ਮਸਜਿਦਾਂ ਦੀ ਸਥਾਪਨਾ ਕੀਤੀ ਅਤੇ ਇਹ ਤਰਕ ਦਿੱਤਾ ਕਿ ਸਥਾਨਕ ਇਮਾਮ, ਫ਼੍ਰੀਮੀਮੋ ਪਾਰਟੀ ਦੀ ਕਮਾਈ ਦੀ ਕੋਸ਼ਿਸ਼ ਵਿੱਚ ਜੁੜੇ ਹੋਏ ਹਨ।
ਨਵੇਂ ਮਸਜਿਦਾਂ ਵਿੱਚੋਂ ਕੁਝ ਨੇ ਸਥਾਨਕ ਲੋਕਾਂ ਦੀ ਆਰਥਿਕ ਮਦਦ ਕੀਤੀ ਤਾਂ ਕਿ ਉਹ ਆਪਣਾ ਕੰਮ ਸ਼ੁਰੂ ਕਰਨ ਅਤੇ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਉਣ।
ਇਨ੍ਹਾਂ ਇਸਲਾਮਿਕ ਪ੍ਰਚਾਰਕਾਂ ਨੇ ਇਹ ਦਲੀਲ ਦਿੱਤੀ ਕਿ ਸ਼ਰਿਆ ਦੇ ਅਧੀਨ ਸਮਾਜ ਜ਼ਿਆਦਾ ਨਿਆਂਸੰਗਤ ਰਹੇਗਾ। ਇਸ ਨੇ ਉੱਥੋਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਅਤੇ ਇਹ ਹੀ ਨੌਜਵਾਨ ਵਿਦਰੋਹ ਦੀ ਰੀੜ ਦੀ ਹੱਡੀ ਬਣੇ ਹੋਏ ਹਨ।
ਸਰਕਾਰ ਦੀ ਪ੍ਰਤੀਕਿਰਿਆ ਕੀ ਹੈ?
ਸਰਕਾਰ ਦਾ ਧਿਆਨ ਫ਼ੌਜੀ ਹੱਲ 'ਤੇ ਕੇਂਦਰਿਤ ਨਜ਼ਰ ਆਉਂਦਾ ਹੈ। ਪਰ ਉਨ੍ਹਾਂ ਦੀ ਫ਼ੌਜ ਅਜਿਹੇ ਵਿਦਰੋਹ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ।
ਸੋਮਵਾਰ ਨੂੰ ਰਾਜਧਾਨੀ ਮਾਪੁਟੋ ਵਿੱਚ ਅਮਰੀਕੀ ਰਾਜਦੂਤ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕੀ ਫ਼ੌਜੀ ਮੋਜ਼ਾਂਬਿਕ ਵਿੱਚ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਦੋ ਮਹੀਨੇ ਰਹਿਣਗੇ। ਨਾਲ ਹੀ ਉਨ੍ਹਾਂ ਨੂੰ ਮੈਡੀਕਲ ਅਤੇ ਸੰਚਾਰ ਉਪਕਰਣ ਵੀ ਮੁਹੱਈਆ ਕਰਵਾਏ ਜਾਣਗੇ।
ਪਿਛਲੇ ਸਾਲ ਯੂਰਪੀਅਨ ਸੰਘ ਨੇ ਵੀ ਐਲਾਨ ਕੀਤਾ ਸੀ ਕਿ ਉਹ ਮੋਜ਼ਾਂਬਿਕ ਵਿੱਚ ਸੈਨਿਕਾਂ ਨੂੰ ਸਿਖਲਾਈ ਮੁਹੱਈਆ ਕਰਵਾਏਗਾ।
ਯੂਰਪੀਅਨ ਸੰਘ ਅਤੇ ਅਮਰੀਕਾ ਦੀ ਪਹਿਲ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਈ ਸੀ ਕਿ ਮੋਜ਼ਾਂਬਿਕ ਨੇ ਕੱਟੜਪੰਥੀਆਂ ਨਾਲ ਲੜਨ ਲਈ ਰੂਸੀ ਅਤੇ ਦੱਖਣ ਅਫ਼ਰੀਕੀ ਸੈਨਿਕਾਂ ਨੂੰ ਕਿਰਾਏ 'ਤੇ ਨਿਯੁਕਤ ਕੀਤਾ ਹੈ।
ਹਾਲਾਂਕਿ ਅਜਿਹੀ ਰਿਪੋਰਟ ਹੈ ਕਿ ਰੂਸ ਦੇ ਇਹ ਨਿੱਜੀ ਲੜਾਕੇ ਕਾਬੋ ਡੇਲਗਾਡੋਂ ਤੋਂ ਹੱਟ ਗਏ ਹਨ, ਕਿਉਂਕਿ ਉਨ੍ਹਾਂ ਨੂੰ ਉੱਥੇ ਵਿਦਰੋਹੀਆਂ ਦੇ ਹੱਥੋਂ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਸਭ ਦੇ ਦਰਮਿਆਨ ਬਾਗ਼ੀਆਂ ਦਾ ਕਬਜ਼ਾ ਹਾਲੇ ਕਿਸੇ ਇਲਾਕੇ 'ਤੇ ਨਹੀਂ ਹੋਇਆ।
ਪਿਛਲੇ ਸਾਲ ਜ਼ਰੂਰ ਉਨ੍ਹਾਂ ਨੇ ਮੋਸਿਮਬੋਆ ਡਾ ਪਰਿਆ ਦੇ ਰਣਨੀਤਿਕ ਰੂਪ ਵਿੱਚ ਅਹਿਮ ਬੰਦਰਗਾਹ ਅਤੇ ਇੱਕ ਹੋਰ ਅਹਿਮ ਸ਼ਹਿਰ ਕਵਿਸਾਂਗਾ ਤੇ ਕੁਝ ਸਮੇਂ ਲਈ ਨਿਯੰਤਰਣ ਕਰ ਲਿਆ ਸੀ।
ਪਿਛਲੇ ਸਾਲ ਤੰਜ਼ਾਨੀਆ ਦੇ ਗੈਸ ਨਾਲ ਭਰੇ ਇਲਾਕੇ ਮਟਵਾਰਾ ਵਿੱਚ ਕਈ ਪਿੰਡਾਂ 'ਤੇ ਸਰਹੱਦ ਦੇ ਇਸ ਪਾਰੋਂ ਹਮਲੇ ਵੀ ਹੋਏ ਸਨ।
ਇਹ ਵੀ ਪੜ੍ਹੋ: