ਮਿਆਂਮਾਰ ਦਾ 'ਖ਼ੂਨੀ ਬੁੱਧਵਾਰ' : ਫੌਜੀ ਰਾਜਪਲਟੇ ਦੇ ਵਿਰੋਧੀ 38 ਅੰਦੋਲਨਕਾਰੀਆਂ ਦੀ ਮੌਤ

ਤਸਵੀਰ ਸਰੋਤ, Reuters
ਮਿਆਂਮਾਰ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 38 ਮੁਜ਼ਾਹਰਾਕਾਰੀਆਂ ਦੀ ਜਾਨ ਚਲੀ ਗਈ ਹੈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਇੱਕ ਮਹੀਨਾ ਪਹਿਲਾਂ ਹੋਏ ਫ਼ੌਜੀ ਰਾਜਪਲਟੇ ਤੋਂ ਬਾਅਦ "ਹੁਣ ਤੱਕ ਦਾ ਸਭ ਤੋਂ ਖੂਨੀ ਦਿਨ" ਕਿਹਾ ਹੈ।
ਮਿਆਂਮਾਰ ਵਿੱਚ ਯੂਐੱਨ ਦੀ ਦੂਤ ਕ੍ਰਿਸਟੀਨ ਸ਼ੈਰਨਰ ਬਰਗਨਰ ਨੇ ਕਿਹਾ ਕਿ ਦੇਸ਼ ਭਰ ਵਿੱਚੋਂ ਡਰਾਉਣੀਆਂ ਤਸਵੀਰਾਂ ਮਿਲ ਰਹੀਆਂ ਸਨ।
ਚਸ਼ਮਦੀਦਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਰਬੜ ਦੇ ਨਾਲ-ਨਾਲ ਅਸਲੀ ਗੋਲੀਆਂ ਦੀ ਵਰਤੋਂ ਵੀ ਕੀਤੀ।
ਇਹ ਵੀ ਪੜ੍ਹੋ:
ਪਹਿਲੀ ਫ਼ਰਵਰੀ ਦੇ ਰਾਜਪਲਟੇ ਤੋਂ ਬਾਅਦ ਸਿਵਲ ਨਾ-ਫੁਰਮਾਨੀ ਵਜੋਂ ਦੇਸ਼ ਵਿਆਪੀ ਮੁਜ਼ਾਹਰੇ ਹੋ ਰਹੇ ਹਨ।
ਮੁਜ਼ਾਹਰਾਕਾਰੀ ਆਂਗ ਸਾਂਨ ਸੂ ਚੀ ਸਮੇਤ ਚੁਣੇ ਹੋਏ ਆਗੂਆਂ ਦੀ ਰਿਹਾਈ ਅਤੇ ਫ਼ੌਜੀ ਹਕੂਮਤ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਸੂਚੀ ਬਰਤਰਫ਼ਗੀ ਤੋਂ ਬਾਅਦ ਹਿਰਾਸਤ ਵਿੱਚ ਹਨ।
ਰਾਜਪਲਟੇ ਅਤੇ ਸੂ ਚੀ ਦੀ ਹਿਰਾਸਤ ਦੀ ਕੌਮਾਂਤਰੀ ਪੱਧਰ ’ਤੇ ਨਿੰਦਾ ਹੋਈ ਹੈ, ਜਿਸ ਨੂੰ ਹਾਲੇ ਤੱਕ ਉੱਥੋਂ ਦੀ ਫ਼ੌਜੀ ਹਕੂਮਤ ਨੇ ਨਜ਼ਰਅੰਦਾਜ਼ ਕੀਤਾ ਹੈ।
ਬੁੱਧਵਾਰ ਦੇ ਘਟਨਾਕ੍ਰਮ ਤੋਂ ਬਾਅਦ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੀ ਬੈਠਕ ਦਾ ਸੱਦਾ ਦਿੱਤਾ ਹੈ ਜਦ ਕਿ ਅਮਰੀਕਾ ਨੇ ਕਿਹਾ ਹੈ ਕਿ ਉਹ ਮਿਆਂਮਾਰ ਦੀ ਫ਼ੌਜ 'ਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰ ਰਿਹਾ ਹੈ।
ਮਿਆਂਮਾਰ ਦੇ ਗੁਆਂਢੀ ਮੁਲਕ ਵੀ ਫ਼ੌਜ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕਰ ਚੁੱਕੇ ਹਨ।
ਕ੍ਰਿਸਿਟਨ ਸ਼੍ਰੇਨਰ ਦਾ ਕਹਿਣ ਹੈ ਕਿ ਤਖ਼ਤਾਪਲਟ ਤੋਂ ਬਾਅਦ ਹੁਣ ਤੱਕ 50 ਜਣਿਆਂ ਦੀ ਜਾਨ ਜਾ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ, ਇੱਕ ਵੀਡੀਓ ਵਿਚ ਦਿਖ ਰਿਹਾ ਹੈ ਕਿ ਪੁਲਿਸ ਮੈਡੀਕਲ ਦਲ ਦੇ ਨਿਹੱਥੇ ਲੋਕਾਂ ਨੂੰ ਕੁੱਟ ਰਹੀ ਹੈ। ।ਇਸ ਫੁਟੇਜ਼ ਵਿਚ ਧਿਰ ਰਿਹਾ ਹੈ ਕਿ ਮੁਜਾਹਰਾਕਾਰੀ ਨੂੰ ਗੋਲੀ ਮਾਰ ਦਿੱਤੀ ਗਈ। ਅਜਿਹਾ ਲੱਗ ਰਿਹਾ ਹੈ ਕਿ ਇਹ ਵਾਰਦਾਤ ਸੜਕ ਉੱਤੇ ਹੀ ਹੋਈ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












