ਵਿਸ਼ਵੀ ਸਿਆਸਤ ਵਿੱਚ ਹਮੇਸ਼ਾ ਸੱਜੇ ਜਾਂ ਖੱਬੇ ਪੱਖੀ ਸਿਆਸਤ ਹੀ ਮੋਹਰੀ ਕਿਉਂ ਰਹਿੰਦੀ ਹੈ

ਲੂਈ 16ਵੇਂ ਫਰਾਂਸ ਦੇ ਅੰਤਮ ਰਾਜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੂਈ 16ਵੇਂ ਫਰਾਂਸ ਦੇ ਅੰਤਮ ਰਾਜਾ ਸਨ ਅਤੇ 21 ਜਨਵਰੀ 1793 ਨੂੰ ਸ਼ਰੇਆਮ ਸਿਰ ਵੱਢਣ ਵਾਲੀ ਮਸ਼ੀਨ ਨਾਲ ਕਤਲ ਕਰ ਦਿੱਤਾ ਗਿਆ
    • ਲੇਖਕ, ਐਨਾ ਮਾਰੀਆ ਰੋਉਰਾ
    • ਰੋਲ, ਬੀਬੀਸੀ ਨਿਊਜ਼

ਇਹ 28 ਅਗਸਤ, 1789 ਦਾ ਸਮਾਂ ਸੀ ਜਦੋਂ ਫਰਾਂਸ ਦੀ ਸੰਵਿਧਾਨ ਸਭਾ 'ਚ ਉਸ ਸਮੇਂ ਦਾ ਸਭ ਤੋਂ ਇਨਕਲਾਬੀ ਸਵਾਲ ਪੁੱਛਿਆ ਜਾ ਰਿਹਾ ਸੀ: ਇੱਕ ਬਾਦਸ਼ਾਹ ਕੋਲ ਕਿੰਨੀ ਸ਼ਕਤੀ ਹੋਣੀ ਚਾਹੀਦੀ ਹੈ?

ਉਸ ਸਮੇਂ ਫਰਾਂਸ ਦੀ ਕ੍ਰਾਂਤੀ ਇਸੇ ਬੁਨਿਆਦੀ ਦੁਚਿੱਤੀ ਦਾ ਸਾਹਮਣਾ ਕਰ ਰਹੀ ਸੀ ਕਿ ਰਾਜਤੰਤਰ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਜਾਂ ਫਿਰ ਇਸ ਨੂੰ ਖ਼ਤਮ ਕਰ ਦਿੱਤਾ ਜਾਵੇ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

ਜਦੋਂ ਲੂਈਸ 16ਵੇਂ ਅਤੇ ਉਨ੍ਹਾਂ ਦੀ ਪਤਨੀ ਮੈਰੀ ਐਂਟੋਨੀਟੇ, ਗਿਲੋਟੀਨੇ ਨੂੰ ਵੀ ਕਤਲ ਕਰਨ ਵਾਲੀ ਮਸ਼ੀਨ ਨਾਲ ਕਤਲ ਕਰ ਦਿੱਤਾ ਗਿਆ ਤਾਂ ਪੈਰਿਸ ਦੇ ਨਾਗਰਿਕ ‘ਗਣਤੰਤਰ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ।

ਇਹ ਵੀ ਪੜ੍ਹੋ:

ਉਸ ਸਮੇਂ ਕਿਸੇ ਨੇ ਇਸ ਦ੍ਰਿਸ਼ ਦੀ ਕਲਪਨਾ ਵੀ ਨਹੀਂ ਕੀਤੀ ਸੀ।

ਪਰ ਫਰਾਂਸੀਸੀ ਆਪਣੀ ਕ੍ਰਾਂਤੀ 'ਚ ਮਗਨ ਹੋ ਗਏ। ਇਸ ਕ੍ਰਾਂਤੀ ਨੇ ਰਾਜਸ਼ਾਹੀ ਅਤੇ ਚਰਚ ਦੀ ਨਿਰਅੰਕੁਸ਼ ਸ਼ਕਤੀ ਨੂੰ ਖ਼ਤਮ ਕਰ ਦਿੱਤਾ ਅਤੇ ਇਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਪੂੰਜੀਪਤੀ ਵਰਗ ਸ਼ਕਤੀਸ਼ਾਲੀ ਹੋ ਕੇ ਉਭਰਿਆ।

ਸਿਆਸਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1789 ਤੋਂ ਬਾਅਦ ਅਸੀਂ ਜਿਨ੍ਹਾਂ ਦੋ ਮੁੱਖ ਰਾਜਨੀਤਿਕ ਪ੍ਰਵਿਰਤੀਆਂ ਦਾ ਪੱਛਮੀ ਜਗਤ ਤੇ ਦਬਦਬਾ ਰਿਹਾ ਉਨ੍ਹਾਂ ਨੂੰ ਸੱਜੇ ਅਤੇ ਖੱਬੇ ਪੱਖੀ ਪ੍ਰਵਿਰਤੀਆਂ ਕਿਹਾ ਗਿਆ

ਫਿਰ ਸਮਾਜਿਕ ਅਤੇ ਆਰਥਿਕ ਬਦਲਾਅ ਦਾ ਦੌਰ ਸ਼ੁਰੂ ਹੋਇਆ ਅਤੇ ਉਸ ਦਾ ਰਾਜਨੀਤਿਕ ਵਿਵਸਥਾ 'ਤੇ ਡੂੰਗਾ ਪ੍ਰਭਾਵ ਪਿਆ ਅਤੇ ਇਹ ਪ੍ਰਭਾਵ ਅੱਜ ਤੱਕ ਜਾਰੀ ਹੈ। ਇਹ ਨਾ ਸਿਰਫ ਫਰਾਂਸ ਬਲਕਿ ਦੁਨੀਆ ਭਰ 'ਚ ਵੇਖਣ ਨੂੰ ਮਿਲਿਆ।

ਕ੍ਰਾਂਤੀ ਦੀ ਪ੍ਰਕਿਰਿਆ ਨੇ ਸਿਆਸੀ ਨਿਜ਼ਾਮ ਉੱਪਰ ਗੂੜ੍ਹਾ ਅਸਰ ਛੱਡਿਆ। ਇਹ ਅਸਰ ਨਾ ਸਿਰਫ ਤਤਕਾਲੀ ਫਰਾਂਸ ਉੱਪਰ ਪਿਆ ਸਗੋਂ ਅੱਜ ਵੀ ਦੁਨੀਆਂ ਭਰ ਦੀ ਸਿਆਸਤ ਵਿੱਚ ਦੇਖਿਆ ਜਾ ਸਕਦਾ ਹੈ।

ਉਸ ਗੜਬੜ ਵਾਲੇ ਦੌਰ ਵਿੱਚੋਂ ਹੀ 'ਮਨੁੱਖ ਦੇ ਅਧਿਕਾਰ' ਅਤੇ 'ਰਾਸ਼ਟਰ' ਵਰਗੀਆਂ ਧਾਰਨਾਵਾਂ ਨਿਕਲੀਆਂ। ਇਸ ਤੋਂ ਇਲਾਵਾ ਦੋ ਮੁੱਖ ਸਿਆਸੀ ਰੁਝਾਨਾਂ ਦਾ ਉਭਾਰ ਹੋਇਆ- ਖੱਬੇਪੱਖੀ ਅਤੇ ਸੱਜੇਪੱਖੀ। ਜੋ ਸਮਾਂ ਪਾ ਕੇ ਦੁਨੀਆਂ ਦੀ ਸਿਆਸਤ ਵਿੱਚ ਛਾ ਗਈਆਂ।

ਪਰਿਭਾਸ਼ਾ ਦੇ ਪੱਖ ਤੋਂ ਇਹ ਦੋਵੇਂ ਇੱਕ ਦੂਜੇ ਤੋਂ ਉਲਟ ਅਤੇ ਵਿਰੋਧੀ ਹਨ।

ਅਸੈਂਬਲੀ ਵਿੱਚ ਕੁਰਸੀਆਂ ਦੀ ਵਿਵਸਥਾ

ਇਸ ਦੀ ਵਿਆਖਿਆ ਕਰਨ ਤੋਂ ਪਹਿਲਾਂ ਸਾਨੂੰ ਅਗਸਤ 1789 ਵਾਲੇ ਦਿਨ ਸੰਵਿਧਾਨਕ ਅਸੈਂਬਲੀ ਦੇ ਕਮਰੇ ਵੱਲ ਵਾਪਸ ਜਾਣਾ ਪਵੇਗਾ ਜਿੱਥੇ “ਇੱਕ ਬਾਦਸ਼ਾਹ ਕੋਲ ਕਿੰਨੀ ਸ਼ਕਤੀ ਹੋਣੀ ਚਾਹੀਦੀ ਹੈ?” ਬਾਰੇ ਵੋਟਿੰਗ ਹੋ ਰਹੀ ਸੀ।

ਉਸ ਦਿਨ ਰਾਜਸ਼ਾਹੀ ਦੇ ਪੱਖੀ ਅਤੇ ਕ੍ਰਾਂਤੀਕਾਰੀਆਂ ਦੇ ਹਮਾਇਤੀਆਂ ਵਿਚਕਾਰ ਬਹਿਸ ਇੰਨੀ ਭਖ਼ ਗਈ ਕਿ ਮੈਂਬਰਾਂ ਨੇ ਸਪਸ਼ਟ ਤੌਰ 'ਤੇ ਆਪਣੇ-ਆਪ ਨੂੰ ਦੋ ਧੜਿਆਂ ਵਿੱਚ ਵੰਡ ਲਿਆ। ਮੈਂਬਰ ਆਪਣੇ ਧੜੇ ਦੋ ਲੋਕਾਂ ਨਾਲ ਜਾ ਕੇ ਬੈਠ ਗਏ, ਤਾਂ ਜੋ ਕੋਈ ਭੁਲੇਖਾ ਨਾ ਰਹੇ, ਖ਼ਾਸ ਕਰ ਕੇ ਕ੍ਰਾਂਤੀਕਾਰੀਆਂ ਨੇ ਇਹ ਪਛਾਣ ਸਪੱਸ਼ਟ ਕਰ ਦਿਖਾਈ।

Asamblea Constituyente francesa 1789

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੱਜੇ ਪਾਸੇ ਦੀ ਕੁਰਸੀ ਉੱਤੇ ਰਾਜਸ਼ਾਹੀ ਦੇ ਵਫ਼ਾਦਾਰ ਲੋਕਾਂ ਦਾ ਕਬਜ਼ਾ ਸੀ ਅਤੇ ਖੱਬੇ ਪਾਸੇ ਕ੍ਰਾਂਤੀਕਾਰੀ ਜਾਂ ਰਾਜਾ ਦੀ ਸ਼ਕਤੀ ਨੂੰ ਸੀਮਤ ਕਰਨ ਦੀ ਮੰਗ ਕਰਨ ਵਾਲੇ ਸਨ

ਸਭਾ ਦੇ ਪ੍ਰਧਾਨ ਦੇ ਸੱਜੇ ਪਾਸੇ ਵਾਲੀਆਂ ਕੁਰਸੀਆਂ 'ਤੇ ਬਹੁਤ ਕੰਜ਼ਰਵੇਟਿਵ ਸਮੂਹ ਦੇ ਲੋਕ ਇਕੱਠੇ ਹੋ ਕੇ ਬੈਠ ਰਹੇ ਸਨ।

ਉਹ ਸਾਰੇ ਹੀ ਬਾਦਸ਼ਾਹ ਦੇ ਵਫ਼ਾਦਾਰ ਸਨ ਅਤੇ ਇਨਕਲਾਬ ਨੂੰ ਰੋਕਣਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਦਾ ਹੁਕਮਰਾਨ ਸੱਤਾ 'ਚ ਰਹਿ ਸਕੇ ਅਤੇ ਸਾਰੇ ਕਾਨੂੰਨਾਂ 'ਤੇ ਪੂਰੀ ਤਰ੍ਹਾਂ ਨਾਲ ਵੀਟੋ ਦਾ ਅਧਿਕਾਰ ਬਣਿਆ ਰਹੇ।

ਇਹ ਰੂੜੀਵਾਦੀ ਸਮੂਹ ਫਰਾਂਸ 'ਚ ਇੱਕ ਸੰਵਿਧਾਨਕ ਰਾਜਸ਼ਾਹੀ ਦੀ ਸਥਪਾਨਾ ਕਰਨ ਦੇ ਹੱਕ 'ਚ ਸਨ। ਜਿਸ ਕਿਸਮ ਦੀ ਸੰਵਿਧਾਨਕ ਰਾਜਸ਼ਾਹੀ ਅਜੋਕੇ ਬ੍ਰਿਟੇਨ ਵਿੱਚ ਕਾਇਮ ਹੈ।

ਇਸ ਦਾ ਮਤਲਬ ਇਹ ਹੈ ਕਿ ਇੱਕ ਅਜਿਹੇ ਸੰਸਦ ਦੀ ਹਿਮਾਇਤ ਹਾਸਲ ਸ਼ਕਤੀਸ਼ਾਲੀ ਬਾਦਸ਼ਾਹ ਜੋ ਕਿ ਖ਼ੁਦ ਵੀ ਬਾਦਸ਼ਾਹ ਉੱਪਰ ਨਿਰਭਰ ਹੋਵੇ।

ਦੂਜੇ ਪਾਸੇ, ਖੱਬੇ ਪਾਸੇ ਦੀਆਂ ਕੁਰਸੀਆਂ 'ਤੇ ਇਨਕਲਾਬੀ ਇੱਕਠੇ ਹੋਣੇ ਸ਼ੁਰੂ ਹੇ ਗਏ ਸਨ।

ਉਸ ਦਿਨ ਦੀ ਸਭਾ 'ਚ ਕ੍ਰਾਂਤੀਕਾਰੀ ਬਹੁਤ ਹੀ ਪ੍ਰਗਤੀਸ਼ੀਲ ਵਿਖਾਈ ਦੇ ਰਹੇ ਸਨ ਜੋ ਮੌਜੂਦਾ ਪ੍ਰਣਾਲੀ ਨੂੰ ਮੂਲੋਂ ਹੀ ਪਲਟ ਦੇਣ ਦੀ ਮੰਗ ਕਰ ਰਹੇ ਸਨ।

ਉਨ੍ਹਾਂ ਦੇ ਅਨੁਸਾਰ ਰਾਜੇ ਕੋਲ ਸਿਰਫ ਪ੍ਰਸਤਾਵ ਬਾਰੇ ਮੁਅੱਤਲੀ ਵੀਟੋ ਦਾ ਹੀ ਹੱਕ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਸੀ ਕਿ ਬਾਦਸ਼ਾਹ ਅਜਿਹੇ ਪ੍ਰਸਤਾਵ ਜਿਨ੍ਹਾਂ ਬਾਰੇ ਉਹ ਸਹਿਮਤ ਨਾ ਹੋਵੇ ਉਨ੍ਹਾਂ ਨੂੰ ਕੁਝ ਸਮੇਂ ਲਈ ਟਾਲ ਤਾਂ ਸਕਦਾ ਸੀ ਪਰ ਮੂਲੋਂ ਰੱਦ ਨਹੀਂ ਸੀ ਕਰ ਸਕਦਾ।

ਸਿਆਸਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਾਂਸੀਸੀ ਕ੍ਰਾਂਤੀ ਦੇ ਮਨੁੱਖ ਦੇ ਅਧਿਕਾਰਾਂ ਦੇ ਐਲਾਨ ਵਿੱਚ ਲਿਖਿਆ ਗਿਆ- ¨ਪੁਰਸ਼ ਜਨਮ ਲੈਂਦੇ ਹਨ ਅਤੇ ਸੁਤੰਤਰ ਤੇ ਸਮਾਨ ਅਧਿਕਾਰ ਰੱਖਦੇ ਹੈ¨

ਫਰਾਂਸ ਦੀ ਸੈਨੇਟ ਦੇ ਰਿਕਾਰਡ ਅਨੁਸਾਰ, ਉਸ ਦਿਨ ਦੀ ਵੋਟ 'ਚ ਖੱਬੇ ਪਾਸੇ ਬੈਠੇ ਸਮੂਹ ਦੀ ਜਿੱਤ ਹੋਈ ਸੀ। ਉਨ੍ਹਾਂ ਨੂੰ ਸੱਜੇ ਪੱਖੀਆਂ ਨੂੰ ਮਿਲੀਆਂ 325 ਵੋਟਾਂ ਦੇ ਮੁਕਾਬਲੇ 673 ਵੋਟਾਂ ਮਿਲੀਆਂ ਸਨ।

ਇਸ ਤਰ੍ਹਾਂ ਨਾਲ ਬਾਦਸ਼ਾਹ ਦੀ ਸ਼ਕਤੀ ਦਾ ਪੂਰਨ ਅੰਤ ਹੋ ਗਿਆ ਅਤੇ ਇਸ ਨੇ ਫਰਾਂਸ ਦੀ ਕ੍ਰਾਂਤੀ ਦੇ ਅਧਿਆਏ ਨੂੰ ਪ੍ਰਭਾਸ਼ਿਤ ਕੀਤਾ।

ਉਸ ਦਿਨ ਤੋਂ ਬਾਅਦ ਅਸੈਂਬਲੀ ਦੇ ਮੈਂਬਰ ਹਮੇਸ਼ਾ ਆਪਣੀਆਂ ਧੜੇਬੰਦੀਆਂ ਦੇ ਨਾਲ ਹੀ ਬੈਠਣੇ ਸ਼ੁਰੂ ਹੋ ਗਏ। ਰੂੜ੍ਹੀਵਾਦੀ ਸੱਜੇ ਪਾਸੇ ਅਤੇ ਕ੍ਰਾਂਤੀਕਾਰੀ ਖੱਬੇ ਪਾਸੇ।

ਇਸ ਤੋਂ ਬਾਅਦ ਸੱਜੇ ਖੱਬੇ ਪੱਖੀ ਅਤੇ ਖੱਬੇ ਪੱਖੀ ਸ਼ਬਦ ਸਿਆਸੀ ਸੰਵਾਦ ਦਾ ਹਿੱਸਾ ਬਣ ਗਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਫਰਾਂਸ ਦੇ ਰਾਜਨੀਤਕ ਵਿਗਿਆਨੀ ਅਤੇ ਸਾਇੰਸਜ਼ ਪੋ ਯੂਨੀਵਰਸਿਟੀ 'ਚ ਰਾਜਨੀਤੀ ਸ਼ਾਸਤਰ ਦੇ ਮਸ਼ਹੂਰ ਪ੍ਰੋਫੈਸਰ ਪਿਰੇਅ ਬ੍ਰੇਚੋਨ ਦੇ ਲਈ ਇਹ ਸ਼ਬਦ ਆਪਣੀ ਸਧਾਰਨਤਾ ਕਾਰਨ ਸਿਆਸੀ ਸ਼ਬਦਾਵਲੀ ਦਾ ਹਿੱਸਾ ਬਣੇ ਰਹੇ।

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਹਾਲਾਂਕਿ ਇਨ੍ਹਾਂ ਦੋ ਸ਼ਬਦਾਂ ਦੀ ਥਾਂ ਕੋਈ ਹੋਰ ਸ਼ਬਦ ਵੀ ਸਿਆਸੀ ਸੰਵਾਦ ਦਾ ਹਿੱਸਾ ਬਣ ਸਕਦੇ ਸਨ ਪਰ ਉਸ ਸਮੇਂ ਇੱਕ ਸਰਲ ਸ਼ਬਦਾਵਲੀ ਦੀ ਲੋੜ ਸੀ। ਅਜਿਹੇ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੇ ਹਵਾਲੇ ਨਾਲ ਗੱਲ ਕਰਨਾ ਸੌਖਾ ਸੀ।”

ਉਹ ਕਹਿੰਦੇ ਹਨ ਕਿ ਸਮਾਂ ਪਾ ਕੇ ਇਹ ਸਿਆਸੀ ਧੜੇਬੰਦੀ ਸਿਰਫ ਬਾਦਸ਼ਾਹਤ ਨੂੰ ਖ਼ਤਮ ਕਰਕੇ ਹੀ ਖ਼ਤਮ ਨਹੀਂ ਹੋ ਗਈ ਸਗੋ ਇਹ ਦੇਸ਼ ਦੇ ਇਤਿਹਾਸ ਦਾ ਇੱਕ ਅਹਿਮ ਮੀਲ ਪੱਥਰ ਬਣ ਗਈ।

ਸਿਆਸਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਆਸਤ ਬਾਰੇ ਗੱਲ ਕਰਨ ਲਈ ਸਾਨੂੰ ਸਰਲ ਭਾਸ਼ਾ ਦੀ ਲੋੜ ਹੈ, ਸਿਆਸੀ ਵਿਗਿਆਨੀ ਪਿਅਰੇ ਬ੍ਰੋਕੋਨ ਕਹਿੰਦੇ ਹਨ

ਇਸ ਤਰ੍ਹਾਂ ਨਾਲ 19ਵੀਂ ਸਦੀ 'ਚ ਇੱਕ ਰਾਜਤੰਤਰ ਦਾ ਅੰਤ ਹੋਇਆ ਅਤੇ ਇਹ ਬਹਿਸ ਹੋਣ ਲੱਗੀ ਕਿ ਕਿਸ ਤਰ੍ਹਾਂ ਦਾ ਗਣਤੰਤਰ ਸਥਾਪਿਤ ਕੀਤਾ ਜਾਵੇ।

ਸੱਜੇਪੱਖੀ ਧਿਰ ਅਨੁਸਾਰ ਵਧੇਰੇ ਰੂੜੀਵਾਦੀ ਗਣਤੰਤਰ ਜੋ ਕਿ ਚਰਚ ਨਾਲ ਜੁੜਿਆ ਹੋਵੇ ਦੀ ਮੰਗ ਕਰ ਰਹੀ ਸੀ ਅਤੇ ਦੂਜੇ ਪਾਸੇ ਖੱਬੇਪੱਖੀ ਧਿਰ ਧਰਮ ਨਿਰਪੱਖ ਗਣਤੰਤਰ ਦੀ ਮੰਗ ਕਰ ਰਹੀ ਸੀ।

ਫਿਰ 20ਵੀਂ ਸਦੀ 'ਚ ਇਸ ਵੰਡ ਨੇ ਆਪਣੇ ਆਪ ਹੀ ਆਰਥਿਕ ਖੇਤਰ ਵੱਲ ਰੁਖ਼ ਕੀਤਾ, ਜਿਸ 'ਚ ਸੱਜੇਪੱਖੀ ਉਦਾਰਵਾਦੀ ਮਾਰਕਿਟ ਦੇ ਹੱਕ 'ਚ ਸਨ ਅਤੇ ਖੱਬੇਪੱਖੀ ਇੱਕ ਨਿਯਮਤ ਮਾਰਕਿਟ ਦੀ ਹਿਮਾਇਤ ਕਰ ਰਹੇ ਸਨ।

ਖੱਬੇ ਅਤੇ ਸੱਜੇ ਦੀ ਲੋਕਪ੍ਰਿਯਤਾ

19ਵੀਂ ਸਦੀ 'ਚ ਸੱਜੇ ਅਤੇ ਖੱਬੇ ਪੱਖੀ ਸ਼ਬਦਾਂ ਦੀ ਵਰਤੋਂ ਸਿਰਫ ਤਾਂ ਸਿਰਫ ਸਿਆਸਤਦਾਨਾਂ ਵੱਲੋਂ ਹੀ ਕੀਤੀ ਜਾਂਦੀ ਸੀ।

ਅਸਲ 'ਚ ਇੰਨ੍ਹਾਂ ਧਾਰਨਾਵਾਂ ਨੂੰ ਫਰਾਂਸ ਦੀ ਕੌਮੀ ਅਸੈਂਬਲੀ ਤੋਂ ਬਾਹਰ ਆ ਕੇ ਆਮ ਲੋਕਾਂ ਤੱਕ ਪਹੁੰਚਣ 'ਚ ਕਈ ਸਾਲ ਲੱਗੇ।

ਅਜਿਹਾ ਸਭ ਕੁਝ ਹੋਣ ਲਈ ਸਿੱਖਿਆ ਬਹੁਤ ਜ਼ਰੂਰੀ ਸੀ।

ਇੱਥੇ ਯਾਦ ਰੱਖਣਾ ਚਾਹੀਦਾ ਹੈ ਕਿ ਯੂਰਪ 'ਚ ਕੁਝ ਦੇਸ਼ ਜਿਵੇਂ ਕਿ ਜਰਮਨੀ ਅਤੇ ਫਰਾਂਸ 19ਵੀਂ ਸਦੀ ਦੇ ਸ਼ੁਰੂ 'ਚ ਹੀ ਜਨਤਕ ਵਿਦਿਅਕ ਪ੍ਰਣਾਲੀਆਂ ਦੀ ਸਥਾਪਨਾ ਕਰਕੇ ਇਸ ਦਿਸ਼ਾ ਵਿੱਚ ਮੋਹਰੀ ਬਣ ਗਏ ਸਨ।

ਰਾਜਨੀਤਿਕ ਵਿਗਿਆਨੀ ਬ੍ਰੈਕੋਨ ਮੁਤਾਬਕ ਪਹਿਲੀ ਚੀਜ਼ ਹੀ ਦੂਜੀ ਦੀ ਅਗਵਾਈ ਕਰਦੀ ਹੈ।

ਸਿਆਸਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ 19ਵੀ ਸਦੀ ਦੇ ਅੰਤ ਤੱਕ ਖੱਬੇ ਅਤੇ ਸੱਜੇ ਸ਼ਬਦ ਲੋਕਪ੍ਰਿਅ ਹੋਣ ਲੱਗ ਪਏ ਸਨ

ਉਨ੍ਹਾਂ ਕਿਹਾ ਕਿ ਸੱਜੇ ਅਤੇ ਖੱਬੇ ਸ਼ਬਦਾਂ ਦੀ ਹਰਮਨਪਿਆਰਤਾ, "ਵਿਅਕਤੀਗਤ ਅਗਾਂਹਵਧੂ ਸਿਆਸਤਦਾਨਾਂ ਅਤੇ ਵਿਕਸਤ ਸਮਾਜ ਦੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਨਾਲ ਜੁੜੀ ਹੋਈ ਹੈ।

ਭਾਵੇਂ ਕਿ ਇੰਨ੍ਹਾਂ ਸ਼ਬਦਾਂ ਜਾਂ ਧਾਰਨਾਵਾਂ ਦਾ ਜਨਮ ਫਰਾਂਸ 'ਚ ਹੋਇਆ, ਪਰ ਸੱਚਾਈ ਤਾਂ ਇਹ ਹੈ ਕਿ ਇੰਨ੍ਹਾਂ ਨੇ ਪੂਰੀ ਪੱਛਮੀ ਦੁਨੀਆਂ ਨੂੰ ਆਪਣੀ ਗਲਵੱਕੜੀ 'ਚ ਲੈ ਲਿਆ।

ਪਰ ਇੰਨ੍ਹਾਂ ਧਾਰਨਾਵਾਂ ਦੇ ਨਾਵਾਂ ਤੋਂ ਪਰੇ ਇਸ ਨੂੰ ਰਾਜਨੀਤਿਕ ਵਿਰੋਧ ਅਤੇ ਕਾਲੇ ਅਤੇ ਸਫੇਦ ਦੇ ਰੂਪ 'ਚ ਦਰਸਾਇਆ ਜਾਣ ਲੱਗਿਆ। ਜਿਸ ਨਾਲ ਇਨ੍ਹਾਂ ਨੇ ਆਪਣੇ ਅਸਲ ਅਰਥ ਨੂੰ ਗਵਾ ਲਿਆ।

ਹਾਲਾਂਕਿ ਵਿਸ਼ਵ ਵਿਆਪੀ ਸਭ ਤੋਂ ਵੱਧ ਵਿਰੋਧੀ ਸ਼ਬਦਾਂ ਦੀ ਜੋੜੀ- ਖੱਬੇ ਬਨਾਮ ਸੱਜੇ ਹੀ ਹੈ। ਇਸ ਤਰ੍ਹਾਂ ਹੀ ਅਗਾਂਹਵਧੂ ਬਨਾਮ ਪ੍ਰਤੀਕ੍ਰਿਆਵਾਦੀ, ਰੂੜੀਵਾਦੀ ਬਨਾਮ ਉਦਾਰਵਾਦੀ ਅਤੇ ਡੈਮੋਕਰੇਟ ਬਨਾਮ ਰਿਪਬਲੀਕਨ ਹਨ।

ਵਧੇਰੇ ਫਰਾਂਸੀਸੀ ਸਿਆਸੀ ਤੌਰ ਤੇ ਕੇਂਦਰ ਵਿੱਚ ਹੈ

ਤਸਵੀਰ ਸਰੋਤ, Getty Images

ਇਸ ਵੰਡ ਤੋਂ ਪਿਰਾਮਿਡ ਤੱਕ ਦਾ ਸਫ਼ਰ

ਖੱਬੇ ਅਤੇ ਸੱਜੇ ਪੱਖੀ ਧਾਰਨਾਵਾਂ ਦੇ ਉਭਰਨ ਤੋਂ ਦੋ ਸਦੀਆਂ ਤੋਂ ਵੀ ਵੱਧ ਦੇ ਸਮੇਂ ਤੋਂ ਬਾਅਦ ਵੀ ਰਾਜਨੀਤਿਕ ਦਾਇਰਾ ਹਨੇਰੇ ਦਾ ਸ਼ਿਕਾਰ ਹੈ, ਜਿਸ ਦੀ ਮਿਸਾਲ ਅਕਸਰ ਹੀ ਚੋਣਾਂ 'ਚ ਵਿਖਾਈ ਪੈਂਦੀ ਹੈ।

ਬ੍ਰੈਕੋਮ ਇਸ ਨੂੰ ਇੱਕ ਪਿਰਾਮਿਡ ਦੀ ਤਰ੍ਹਾਂ ਦਰਸਾਉਂਦੇ ਹਨ।

ਫਰਾਂਸ ਦੀਆਂ ਸਾਲ 2017 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇੱਕਠੇ ਕੀਤੇ ਗਏ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹ ਕਹਿੰਦੇ ਹਨ ਦੇਸ਼ 'ਚ 80 ਤੋਂ ਵੱਧ ਸਿਆਸੀ ਪਾਰਟੀਆਂ ਅਤੇ ਅੰਦੋਲਨ ਮੌਜੂਦ ਹਨ।

ਸਰਵੇਖਣ 'ਚ ਲੋਕਾਂ ਨੂੰ 0-10 ਅੰਕਾਂ ਦੇ ਸਕੇਲ ਉੱਪਰ ਸਿਆਸੀ ਪਾਰਟੀਆਂ ਦੀ ਦਰਜੇਬੰਦੀ ਦੇਣ ਬਾਰੇ ਕਿਹਾ। ਇਸ 'ਚ 0 ਅੰਕ ਪੂਰੀ ਤਰ੍ਹਾਂ ਨਾਲ ਖੱਬੇ ਪੱਖ ਦੀ ਨੁਮਾਇੰਦਗੀ ਕਰਦਾ ਹੈ ਜਦਕਿ 10 ਅੰਕ ਸੱਜੇ ਪੱਖ ਨੂੰ ਦਰਸਾਉਂਦਾ ਹੈ।

"ਅਸੀਂ ਵੇਖਿਆ ਕਿ ਇਹ ਇੱਕ ਤਰ੍ਹਾਂ ਨਾਲ ਪਿਰਾਮਿਡ ਹੈ ਜਿਸ ਦੇ ਸਿਖਰ 'ਤੇ ਅੰਕ 5 ਹੈ ਅਤੇ ਫਿਰ ਇਹ ਅੰਕ ਹੇਠਾਂ ਵੱਲ ਨੂੰ ਵੱਧਦੇ ਹਨ। ਜਿੱਥੇ ਕਿ ਬਹੁਤ ਹੀ ਘੱਟ ਲੋਕ ਮੌਜੁਦ ਹਨ। ਫਰਾਂਸ ਦਾ ਔਸਤਨ ਅੰਕ 5 ਹੈ।"

Polarización en Estados Unidos

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਜ ਅਮਰੀਕਾ ਸਿਆਸੀ ਧੁਰਵੀਕਰਨ ਦਾ ਇੱਕ ਦ੍ਰਿਸ਼ ਪੇਸ਼ ਕਰ ਰਿਹਾ ਹੈ

ਹਾਲਾਂਕਿ ਇਹ ਹਰ ਕਿਸੇ ਦੇਸ਼ 'ਤੇ ਲਾਗੂ ਨਹੀਂ ਹੁੰਦਾ ਹੈ।

ਐਟਲਾਂਟਿਕ ਦੇ ਦੂਜੇ ਪਾਸੇ, ਸੰਯੁਕਤ ਰਾਜ, ਅਜਿਹਾ ਦੇਸ਼ ਜੋ ਕਿ ਪਰੰਪਰਗਤ ਦੋ ਮਜ਼ਬੂਤ ਪਾਰਟੀਆਂ ਵਾਲਾ ਦੇਸ਼ ਹੈ। ਜਿਸ ਦੇ ਇਤਿਹਾਸ 'ਚ ਬਦਲਵੀਂ ਸ਼ਕਤੀ ਮੌਜੂਦ ਰਹੀ ਹੈ। ਇੱਕ ਡੈਮੋਕਰੇਟ, ਜੋ ਕਿ ਉਦਾਰਵਾਦੀ ਰੁਝਾਨ ਲਈ ਜਾਣੇ ਜਾਂਦੇ ਹਨ ਅਤੇ ਦੂਜੇ ਰਿਪਬਲੀਕਨ, ਵਧੇਰੇ ਰੂੜੀਵਾਦੀ ਅਤੇ ਸੱਜੇਪੱਖੀ।

ਸੌਕਰ ਦੀ ਖੇਡ ਵਾਂਗ

ਮੈਰੀਲੈਂਡ ਯੂਨੀਵਰਸਿਟੀ 'ਚ ਸਰਕਾਰ ਅਤੇ ਰਾਜਨੀਤੀ ਦੇ ਪ੍ਰੋਫੈਸਰ ਅਤੇ "Uncivil Settlement: How Politics Became Our Identity" (University of Chicago, 2018) ਕਿਤਾਬ ਦੇ ਲੇਖਕ ਲੀਲੀਆਨਾ ਮਾਸੋਨ ਦਾ ਕਹਿਣਾ ਹੈ ਕਿ ਅਮਰੀਕਾ ਵਰਗੇ ਦੇਸ਼ 'ਚ ਰਾਜਨੀਤੀ ਇੱਕ ਖੇਡ ਵਾਂਗ ਹੀ ਹੈ।

ਉਨ੍ਹਾਂ ਅਨੁਸਾਰ ਉਨ੍ਹਾਂ ਦੇ ਦੇਸ਼ 'ਚ ਵਿਚਾਰਧਾਰਾ ਨੂੰ ਕਿਸੇ ਹੋਰ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ, ਜੋ ਕਿ ਜੇਤੂਆਂ ਅਤੇ ਹਾਰਨ ਵਾਲਿਆਂ ਨੂੰ ਦਰਸਾਉਂਦੀ ਹੈ।

"ਇਹ ਸਭ ਰਾਜਨੀਤੀ ਬਾਰੇ ਨਹੀਂ ਹੈ, ਸਗੋਂ ਵੋਟਰ ਇਸ ਗੱਲ ਲਈ ਵਧੇਰੇ ਉਤਸੁਕ ਹੁੰਦਾ ਹੈ ਕਿ ਕਿਹੜੀ ਪਾਰਟੀ ਜਿੱਤ ਦਾ ਝੰਡਾ ਲਹਿਰਾਏਗੀ। ਇਹ ਸਭ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਅਸੀਂ ਕੋਈ ਖੇਡ ਵੇਖ ਰਹੇ ਹੋਈਏ।"

ਸਿਆਸਤ

ਤਸਵੀਰ ਸਰੋਤ, Getty Images

ਮਾਹਰਾਂ ਮੁਤਾਬਕ ਇਹ ਧਰੁਵੀਕਰਨ ਹਾਲਾਂਕਿ ਵਧੇਰੇ ਸਪੱਸ਼ਟ ਹੁੰਦਾ ਜਾ ਰਿਹਾ ਹੈ।ਇਸ ਤੋਂ ਹਨੇਰੇ ਦੀ ਚਾਦਰ ਹਟਾਉਣ 'ਚ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਲੱਗਿਆ ਹੈ।

ਇੱਥੇ ਅਸਲ 'ਚ ਰਿਪਬਲੀਕਨ ਪਾਰਟੀ, ਜੋ ਕਿ ਇੱਕ ਵੱਡੇ ਰਿਵਾਇਤੀ ਉੱਚ ਰੁਤਬੇ ਵਾਲੇ ਸਮੂਹਾਂ, ਗੋਰੇ ਲੋਕਾਂ, ਇਸਾਈਆਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੂਜੇ ਪਾਸੇ ਡੈਮੋਕਰਟਿਕ ਪਾਰਟੀ ਬਾਕੀ ਸਾਰਿਆਂ ਦੀ ਨੁਮਾਂਇਦਗੀ ਕਰਦੀ ਹੈ।“

ਉਨ੍ਹਾਂ ਦਾ ਕਹਿਣਾ ਹੈ ਕਿ ਡੈਮੋਕਰੇਟਾਂ ਅਤੇ ਰਿਪਬਲੀਕਨਾਂ ਵਿੱਚ ਬਹਿਸ ਦਾ ਕੇਂਦਰ ਇਹੀ ਰਹਿੰਦਾ ਹੈ ਕਿ ਕੀ ਚਿਰਾਂ ਤੋਂ ਤੁਰੀ ਆ ਰਹੀ ਰੁਤਬੇ ਅਤੇ ਨਸਲ ਅਧਾਰਿਤ ਊਚ-ਨੀਚ ਨੂੰ ਕਾਇਮ ਰੱਖਿਆ ਜਾਵੇ ਜਾਂ ਨਹੀਂ।

ਇਸ ਤਰ੍ਹਾਂ 230 ਤੋਂ ਵੱਧ ਸਾਲਾਂ ਬਾਅਦ ਇਹ ਧਰੁਵੀਕਰਨ ਉਸ ਵਿਪਰੀਤ ਦ੍ਰਿਸ਼ ਦੀ ਯਾਦ ਦਿਵਾਉਂਦਾ ਹੈ, ਜਿਸ 'ਚ ਵਿਰੋਧੀ ਧਿਰ ਵੱਲੋਂ ਫਰਾਂਸ ਵਿੱਚ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਸੀ।

ਇੱਕ ਵਿਦਰੋਹ, ਜਦੋਂ ਲੂਈਸ 16ਵੇਂ ਦੀ ਸੰਪੂਰਨ ਸ਼ਕਤੀ 'ਤੇ ਸਵਾਲ ਉਠਾਉਂਦੇ ਹੋਏ, ਤਤਕਾਲੀ ਸਮਾਜਿਕ ਸ਼੍ਰੇਣੀ ਨੂੰ ਵੀ ਸਵਾਲਾਂ ਦੇ ਘੇਰੇ 'ਚ ਰੱਖਿਆ ਗਿਆ ਸੀ ਅਤੇ ਇਸ ਤੋਂ ਬਾਅਦ ਅਸੈਂਬਲੀ ਦਾ ਉਹ ਕਮਰਾ ਦੋ ਧਿਰਾਂ 'ਚ ਵੰਡਿਆ ਗਿਆ ਸੀ। ਖੱਬੇ ਪਾਸੇ ਉਹ ਸਮੂਹ ਸੀ ਜੋ ਕਿ ਬਦਲਾਵ ਚਾਹੁੰਦਾ ਸੀ ਅਤੇ ਸੱਜੇ ਪਾਸੇ ਬੈਠਾ ਸਮੂਹ ਬਾਦਸ਼ਾਹ ਦੇ ਹੱਕ 'ਚ ਖੜ੍ਹਾ ਸੀ।

ISWOTY

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)