ਫੁੱਟਬਾਲ ਖਿਡਾਰੀ ਮੈਸੀ ਜਿਸ ਨੇ ਪੇਲੇ ਦਾ ਰਿਕਾਰਡ ਤੋੜਿਆ, ਜਾਣੋ ਉਸ ਬਾਰੇ ਕੁਝ ਖਾਸ ਗੱਲਾਂ

ਤਸਵੀਰ ਸਰੋਤ, Getty Images
ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੇ ਬਾਰਸੀਲੋਨਾ ਲਈ 644ਵਾਂ ਗੋਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਇਸ ਤੋਂ ਇਲਾਵਾ ਉਹ ਕਿਸੇ ਇੱਕ ਕਲੱਬ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਅਤੇ ਗੋਲ ਕਰਨ ਦੇ ਮਾਮਲੇ ਵਿੱਚ ਪੇਲੇ ਤੋਂ ਅੱਗੇ ਲੰਘ ਗਏ ਹਨ।
ਮੰਗਲਵਾਰ ਨੂੰ ਰੀਅਲ ਵਲਾਦੋਲਿਡ ਲਈ ਖੇਡ ਦੇ ਲਈ ਦੂਜੇ ਅੱਧ ਵਿੱਚ ਉਨ੍ਹਾਂ ਨੇ ਆਪਣਾ 644ਵਾਂ ਗੋਲ ਕਰਕੇ ਬ੍ਰਾਜ਼ੀਲ ਦੇ ਖਿਡਾਰੀ ਪੇਲੇ ਦਾ ਰਿਕਾਰਡ ਤੋੜ ਦਿੱਤਾ। ਇਸ ਮੈਚ ਵਿੱਚ ਬਾਰਸੀਲੋਨਾ ਨੇ ਤਿੰਨ-ਜ਼ੀਰੋ ਨਾਲ ਜਿੱਤ ਹਾਸਲ ਕੀਤੀ।
ਸ਼ਨੀਵਾਰ ਨੂੰ ਮੈਸੀ ਨੇ ਵੈਲੈਂਸੀਆ ਖਿਲਾਫ਼ ਖੇਡਦੇ ਹੋਏ ਗੋਲ ਦੇ ਮਾਮਲੇ ਵਿੱਚ ਪੇਲੇ ਦੀ ਬਰਾਬਰੀ ਕੀਤੀ ਸੀ। ਇਹ ਮੈਚ ਦੋ-ਦੋ ਦੀ ਬਰਾਬਰੀ ਨਾਲ ਖ਼ਤਮ ਹੋਇਆ।
ਇਹ ਵੀ ਪੜ੍ਹੋ:
ਪੇਲੇ ਦਾ ਰਿਕਾਰਡ ਤੋੜਨ ਵਾਲੇ ਮੈਸੀ
- 33 ਸਾਲਾ ਮੈਸੀ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਬਾਰਸੀਲੋਨਾ ਲਈ ਖੇਡ ਰਹੇ ਹਨ।
- ਹੁਣ ਤੱਕ ਉਨ੍ਹਾਂ ਨੇ 749 ਮੈਚ ਖੇਡੇ ਹਨ ਅਤੇ ਹਰ 1.16 ਮੈਚਾਂ ਵਿੱਚ ਔਸਤਨ ਇੱਕ ਗੋਲ ਕੀਤਾ ਹੈ।
- ਮੈਸੀ ਜਿਸ ਨੇ ਬਾਰਕਾ ਲਈ 2005 ਵਿੱਚ ਆਪਣਾ ਪਹਿਲਾ ਗੋਲ ਕੀਤਾ ਸੀ ਅਤੇ 10 ਲਾ ਲੀਗਾ ਖ਼ਿਤਾਬ ਅਤੇ ਚਾਰ ਚੈਂਪੀਅਨ ਲੀਗ ਜਿੱਤੇ ਹਨ।

ਤਸਵੀਰ ਸਰੋਤ, Getty Images
- ਇਸ ਸੀਜ਼ਨ ਦੇ ਅੰਤ ਵਿੱਚ ਇਕਰਾਰਨਾਮਾ ਖ਼ਤਮ ਹੋ ਜਾਵੇਗਾ ਅਤੇ ਜਨਵਰੀ ਤੋਂ ਉਹ ਹੋਰ ਕਲੱਬਾਂ ਨਾਲ ਖੇਡ ਸਕਣਗੇ।
- ਮੈਸੀ ਨੇ 13 ਸਾਲ ਦੀ ਉਮਰ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਸੀ।
- ਮੈਸੀ ਨੇ 2013 ਵਿੱਚ ਆਪਣੀ ਪੂਰੀ ਕਮਾਈ ਦਾ ਇੱਕ ਤਿਹਾਈ ਹਿੱਸਾ ਸੀਰੀਆ ਦੇ ਬੱਚਿਆਂ ਦੀ ਮਦਦ ਲਈ ਦਾਨ ਕੀਤਾ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਤਿੰਨ ਵਿਸ਼ਵ ਕੱਪ ਜਿੱਤਣ ਵਾਲੇ ਪੇਲੇ
- ਬ੍ਰਾਜ਼ੀਲ ਦੇ ਪੇਲੇ ਸੈਂਟੋਸ ਲਈ 757 ਮੈਚਾਂ ਵਿੱਚ 643 ਗੋਲ ਕਰ ਚੁੱਕੇ ਹਨ।
- ਐਡਸਨ ਅਰਾਂਚ ਡੋ ਨਾਸੀਮੈਂਟੋ ਜੋ ਕਿ ਪੇਲੇ ਵਜੋਂ ਵਧੇਰੇ ਜਾਣਾ ਜਾਂਦੇ ਹਨ, ਬ੍ਰਾਜ਼ੀਲ ਲਈ ਤਿੰਨ ਵਿਸ਼ਪ ਕੱਪ ਜਿੱਤ ਚੁੱਕੇ ਹਨ। ਅਜਿਹਾ ਕਰਨ ਵਾਲੇ ਉਹ ਦੁਨੀਆਂ ਦੇ ਇਕਲੌਤੇ ਖਿਡਾਰੀ ਹਨ।

ਤਸਵੀਰ ਸਰੋਤ, Getty Images
- ਪੇਲੇ 1956 ਤੋਂ 1974 ਤੱਕ ਸੈਂਟੋਸ ਕਲੱਬ ਲਈ ਖੇਡਦੇ ਰਹੇ ਸੀ।
- 1977 ਵਿੱਚ ਖੇਡ ਤੋਂ ਰਿਟਾਇਰਮੈਂਟ ਲੈਣ ਵਾਲੇ ਪੇਲੇ ਅੱਜ ਵੀ ਦੁਨੀਆਂ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿੱਚੋਂ ਇੱਕ ਹਨ।
- ਸਾਲ 1959 ਵਿੱਚ ਪੇਲੇ ਦਾ ਸਭ ਤੋਂ ਸ਼ਾਨਦਾਰ ਸਾਲ ਮੰਨਿਆ ਜਾਂਦਾ ਹੈ ਜਦੋਂ ਉਨ੍ਹਾਂ ਨੇ ਸਭ ਤੋਂ ਵੱਧ 126 ਗੋਲ ਕੀਤੇ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












