ਤਿੰਨ ਭੈਣਾਂ ਵੱਲੋਂ ਪਿਤਾ ਦੇ ਕਤਲ ਦਾ ਮਾਮਲਾ ਜਿਸਨੇ ਰੂਸ ਨੂੰ ਹਿਲਾ ਦਿੱਤਾ

ਖੈਚਤੂਰੀਆਨ ਭੈਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਪਿਤਾ ਦੇ ਕਤਲ ਵੇਲੇ ਐਂਜਲੀਨਾ (ਖੱਬੇ) 18, ਮਾਰੀਆ 17 ਅਤੇ ਕ੍ਰਿਸਟੀਨਾ 19 ਸਾਲ ਦੀ ਸੀ

ਤਿੰਨ ਭੈਣਾਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਇਸ ਖ਼ਬਰ ਨੇ ਪੂਰੇ ਰੂਸ ਵਿੱਚ ਸਨਸਨੀ ਫ਼ੈਲਾਅ ਦਿੱਤੀ। ਪਿਤਾ ਦੇ ਕਤਲ ਸਮੇਂ ਐਂਜੇਲੀਨਾ 18, ਮਾਰੀਆ 17 ਅਤੇ ਕ੍ਰਿਸਟੀਨਾ 19 ਸਾਲ ਦੀ ਸੀ।

ਇਹ ਘਟਨਾ 27 ਜੁਲਾਈ, 2018 ਦੀ ਹੈ। ਉਸ ਵੇਲੇ ਮਿਖਾਇਲ ਖ਼ੈਚਤੂਰਿਆਨ ਨਾਮ ਦੇ ਇੱਕ ਵਿਅਕਤੀ ਦੀ ਉਨ੍ਹਾਂ ਦੇ ਆਪਣੇ ਘਰ ਵਿੱਚ ਚਾਕੂ ਅਤੇ ਹਥੌੜੇ ਦੇ ਵਾਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਗਈ ਸੀ।

ਪੁਲਿਸ ਨੇ ਉਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ ਕ੍ਰਿਸਟੀਨਾ, ਐਂਜੇਲੀਨਾ ਅਤੇ ਮਾਰੀਆ ਨਾਮ ਦੀਆਂ ਤਿੰਨ ਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਜਦੋਂ ਇੰਨਾਂ ਭੈਂਣਾਂ ਤੋਂ ਪੁੱਛ ਪੜਤਾਲ ਕੀਤੀ ਗਈ ਕਿ ਆਖ਼ਿਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਉਂ ਮਾਰਿਆ ਤਾਂ ਜੋ ਉਨ੍ਹਾਂ ਦੱਸਿਆ ਉਸਨੇ ਨਾ ਸਿਰਫ਼ ਰੂਸ ਸਗੋਂ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ:

ਖ਼ੈਚਤੂਰਿਆਨ ਭੈਣਾਂ ਨੇ ਕਿਵੇਂ ਕੀਤਾ ਕਤਲ

27 ਜੁਲਾਈ, 2018 ਦੀ ਸ਼ਾਮ 57 ਸਾਲਾ ਪਿਤਾ ਮਿਖਾਇਲ ਖ਼ੈਚਤੂਰਿਆਨ ਨੇ ਕ੍ਰਿਸਟੀਨਾ, ਐਂਜੇਲੀਆ ਅਤੇ ਮਾਰੀਆ ਨੂੰ ਇੱਕ ਇੱਕ ਕਰਕੇ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਨ੍ਹਾਂ ਨੂੰ ਫ਼ਰਸ਼ ਚੰਗੀ ਤਰ੍ਹਾਂ ਸਾਫ਼ ਨਾ ਕਰਨ ਲਈ ਝਿੜਕਿਆ ਅਤੇ ਉਨ੍ਹਾਂ ਦੇ ਚਿਹਰੇ 'ਤੇ ਮਿਰਚਾਂ ਦਾ ਪਾਊਡਰ ਛਿੜਕ ਦਿੱਤਾ।

ਕੁਝ ਦੇਰ ਬਾਅਦ ਹੀ ਮਿਖਾਇਲ ਖ਼ੈਚਤੂਰਿਆਨ ਸੌਂ ਗਏ। ਉਸ ਵੇਲੇ ਭੈਣਾਂ ਨੇ ਉਨ੍ਹਾਂ 'ਤੇ ਚਾਕੂ, ਹਥੌੜੇ ਅਤੇ ਮਿਰਚਾਂ ਦੇ ਪਾਊਡਰ ਨਾਲ ਹਮਲਾ ਕਰ ਦਿੱਤਾ।

ਭੈਣਾਂ, ਰੂਸ
ਤਸਵੀਰ ਕੈਪਸ਼ਨ, ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮਿਖਾਇਲ ਖ਼ੈਚਤੂਰਿਆਨ ਵਲੋਂ ਆਪਣੇ ਪਰਿਵਾਰ ਨਾਲ ਕੀਤੀ ਗਈ ਬੇਰਹਿਮੀ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ

ਮਿਖਾਇਲ ਦੇ ਸਿਰ, ਗਲ਼ੇ ਅਤੇ ਛਾਤੀ 'ਤੇ ਵਾਰ ਕੀਤੇ ਗਏ। ਉਨ੍ਹਾਂ 'ਤੇ 30 ਤੋਂ ਵੱਧ ਵਾਰ ਚਾਕੂ ਨਾਲ ਵਾਰ ਕਰਨ ਦੇ ਨਿਸ਼ਾਨ ਮਿਲੇ ਸਨ।

ਇਸ ਤੋਂ ਬਾਅਦ ਇਨ੍ਹਾਂ ਭੈਣਾਂ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਇਨ੍ਹਾਂ ਨੂੰ ਵਾਰਦਾਤ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਸ ਸਮੇਂ ਮਿਖਾਇਲ ਖ਼ੈਚਤੂਰਿਆਨ ਵਲੋਂ ਆਪਣੇ ਪਰਿਵਾਰ ਨਾਲ ਕੀਤੀ ਗਈ ਬੇਰਹਿਮੀ ਤੋਂ ਪਰਦਾ ਉੱਠਣਾ ਸ਼ੁਰੂ ਹੋ ਗਿਆ।

ਸੇਂਟ ਪੀਟਰਸਬਰਗ ਵਿਚ ਇੱਕ ਅਜਿਹੇ ਪ੍ਰਦਰਸ਼ਨ ਵਿਚ ਇਕੱਠੇ ਹੋਏ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਾਲ ਇਨ੍ਹਾਂ ਭੈਣਾਂ ਦੀ ਰਿਹਾਈ ਦੀ ਮੰਗ ਲਈ ਕਈ ਰੈਲੀਆਂ ਕੀਤੀਆਂ ਗਈਆਂ ਸਨ

ਬੀਤੇ ਤਿੰਨਾਂ ਸਾਲਾਂ ਤੋਂ ਖ਼ੈਚਤੂਰਿਆਨ ਆਪਣੀਆਂ ਧੀਆਂ ਨੂੰ ਕੁੱਟਦੇ ਰਹੇ ਸਨ। ਉਨ੍ਹਾਂ ਨੂੰ ਕੈਦੀਆਂ ਵਾਂਗ ਰੱਖ ਰਹੇ ਸਨ ਅਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕਰ ਰਹੇ ਸਨ।

ਉਨ੍ਹਾਂ ਦੇ ਪਿਤਾ ਖ਼ਿਲਾਫ਼ ਇਨਾਂ ਸਬੂਤਾਂ ਨੂੰ ਹੀ ਅਦਾਲਤ ਵਿੱਚ ਉਨ੍ਹਾਂ ਦੇ ਮੁਕੱਦਮੇ ਵਿੱਚ ਪੇਸ਼ ਕੀਤਾ ਗਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁੱਛ ਪੜਤਾਲ ਵਿੱਚ ਕ੍ਰਿਸਟੀਨਾ ਨੇ ਕੀ ਦੱਸਿਆ

ਕ੍ਰਿਸਟੀਨਾ ਉਸ ਸਮੇਂ 18 ਸਾਲਾਂ ਦੀ ਸੀ। ਉਸ ਨੇ ਕਿਹਾ, "ਸਾਡੇ ਪਿਤਾ ਹਮੇਸ਼ਾ ਕਿਹਾ ਕਰਦੇ ਸਨ ਕਿ ਵਿਆਹ ਤੋਂ ਬਾਹਰੀ ਸਬੰਧ ਪਾਪ ਹੈ, ਬਹੁਤ ਬੁਰਾ ਹੈ। ਪਰ ਅਸੀਂ ਉਨ੍ਹਾਂ ਦੀਆਂ ਧੀਆਂ ਉਨ੍ਹਾਂ ਦਾ ਆਪਣਾ ਖ਼ੂਨ ਸੀ। ਉਹ ਜੋ ਚਾਹੁੰਦੇ ਸਾਡੇ ਨਾਲ ਕਰਦੇ ਅਤੇ ਸਾਨੂੰ ਉਹ ਮੰਨਨਾ ਪੈਂਦਾ ਸੀ।"

ਉਹ ਕਹਿੰਦੇ ਹਨ, "ਉਨ੍ਹਾਂ ਕੋਲ ਇੱਕ ਖ਼ਾਸ ਘੰਟੀ ਸੀ ਜਿਸਨੂੰ ਉਹ ਦਿਨ ਜਾਂ ਰਾਤ ਜਦੋਂ ਚਾਹੇ ਵਜਾਉਂਦੇ। ਸਾਡੇ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਉਨ੍ਹਾਂ ਸਾਹਮਣੇ ਤੁਰੰਤ ਹਾਜ਼ਰ ਹੋਣਾ ਪੈਂਦਾ ਸੀ।"

"ਜੋ ਉਹ ਚਾਹੁੰਦੇ ਸਾਨੂੰ ਉਨ੍ਹਾਂ ਸਾਹਮਣੇ ਪਰੋਸਨਾ ਪੈਂਦਾ ਸੀ। ਚਾਹੇ ਖਾਣਾ ਹੋਵੇ ਜਾਂ ਪਾਣੀ ਜਾਂ ਕੋਈ ਹੋਰ ਚੀਜ਼। ਸਾਨੂੰ ਉਨ੍ਹਾਂ ਸਾਹਮਣੇ ਚੀਜ਼ਾਂ ਇੱਕ ਗ਼ੁਲਾਮ ਵਾਂਗ ਪੇਸ਼ ਕਰਨੀਆਂ ਹੁੰਦੀਆਂ ਸਨ।"

ਮਿਖਾਇਲ
ਤਸਵੀਰ ਕੈਪਸ਼ਨ, ਕੁੜੀਆਂ ਦੀ ਮਾਂ ਆਰੇਲੀਆ ਨੇ ਵੀ ਦੱਸਿਆ ਕਿ ਉਹ ਕੁੱਟਮਾਰ ਕਰਦਾ ਸੀ

ਇੰਨਾਂ ਕੁੜੀਆਂ ਦੀ ਮਾਂ ਆਰੇਲੀਆ ਨੇ ਕਿਹਾ, "ਮੈਨੂੰ ਆਪਣੇ ਪਤੀ ਹੱਥੋਂ ਮਾਰ ਸਹਿਣੀ ਪੈਂਦੀ ਸੀ ਅਤੇ ਜਿਣਸੀ ਹਿੰਸਾ ਵੀ।"

ਆਰੇਲੀਆ ਨੇ ਦੱਸਿਆ, "ਮਿਖਾਇਲ ਦੀ ਪੁਲਿਸ ਵਿੱਚ ਜਾਣ ਪਹਿਚਾਣ ਸੀ। ਇਸ ਲਈ ਪੁਲਿਸ ਵਿੱਚ ਸ਼ਿਕਾਇਤ ਕਰਨ ਦਾ ਕੋਈ ਮਤਲਬ ਨਹੀਂ ਸੀ। ਬਲਕਿ ਇਹ ਖ਼ਤਰਨਾਕ ਹੁੰਦਾ।"

ਇਹ ਵੀ ਪੜ੍ਹੋ:

ਆਰੇਲੀਆ ਮੁਤਾਬਕ ਸਾਲ 2015 ਵਿੱਚ ਮਿਖਾਇਲ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ।

ਮਾਂ ਨੂੰ ਘਰੋਂ ਕੱਢਣ ਤੋਂ ਪਹਿਲਾਂ ਹੀ ਉਹ ਤਿੰਨਾਂ ਭੈਣਾਂ ਨਾਲ ਮਾੜਾ ਵਤੀਰਾ ਸ਼ੁਰੂ ਕਰ ਚੁੱਕੇ ਸੀ।

ਘੰਟੀ ਵਜਾ ਕੇ ਬੁਲਾਉਂਦੇ ਪਿਤਾ
ਤਸਵੀਰ ਕੈਪਸ਼ਨ, ਕ੍ਰਿਸਟੀਨਾ ਮੁਤਾਬਕ ਪਿਤਾ ਕੋਲ ਇੱਕ ਖ਼ਾਸ ਘੰਟੀ ਸੀ ਜਿਸਨੂੰ ਉਹ ਦਿਨ ਜਾਂ ਰਾਤ ਜਦੋਂ ਚਾਹੇ ਵਜਾਉਂਦੇ ਤੇ ਬੁਲਾਉਂਦੇ

ਐਂਜਲੀਨਾ ਨੇ ਕੀ ਦੱਸਿਆ

ਉਸ ਸਮੇਂ ਤਿੰਨਾਂ ਵਿੱਚੋਂ ਵਿਚਕਾਰਲੀ ਭੈਣ ਦੀ ਉਮਰ ਸੀ 14 ਸਾਲ।

ਉਨ੍ਹਾਂ ਨੇ ਦੱਸਿਆ, "23 ਨਵੰਬਰ, 2014 ਨੂੰ ਮਾਸਕੋ ਦੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਮੇਰੇ ਤੋਂ ਕਈ ਚੀਜ਼ਾਂ ਕਰਵਾਉਂਦੇ।"

"ਉਹ ਮੇਰੇ ਅੰਦਰੂਨੀ ਅੰਗਾਂ ਨੂੰ ਛੂਹਿਆ ਕਰਦੇ ਸਨ। ਇਹ ਹਫ਼ਤੇ ਵਿੱਚ ਇੱਕ ਜਾਂ ਉਸ ਤੋਂ ਵੱਧ ਵਾਰ ਹੁੰਦਾ ਸੀ।"

ਰੂਸ ਕਤਲ ਕੇਸ

"ਮੈਂ ਆਪਣੀਆਂ ਭੈਣਾਂ ਨੂੰ ਇਸ ਬਾਰੇ ਦੱਸਿਆ। ਉਸ ਵੇਲੇ ਮੇਰੀ ਵੱਡੀ ਭੈਣ ਨੇ ਦੱਸਿਆ ਕਿ ਪਿਤਾ ਨੇ ਉਨ੍ਹਾਂ ਦਾ ਵੀ ਜਿਣਸੀ ਸ਼ੌਸ਼ਣ ਕੀਤਾ ਸੀ। ਇੱਕ ਵਾਰ ਤਾਂ ਉਨ੍ਹਾਂ ਨੇ ਵੱਧ ਮਾਤਰਾ ਵਿੱਚ ਗੋਲੀਆਂ ਵੀ ਖਾ ਲਈਆਂ ਸਨ।"

ਇਨ੍ਹਾਂ ਭੈਣਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਬੇਹੱਦ ਡਰਾਉਣੀ ਬਣ ਗਈ ਹੈ। ਉਨ੍ਹਾਂ ਨੂੰ ਇਸ ਦੁੱਖ ਵਿੱਚੋਂ ਉਭਰਣ ਦੀ ਕੋਈ ਉਮੀਦ ਨਜ਼ਰ ਨਹੀਂ ਸੀ ਆ ਰਹੀ।

ਉਨ੍ਹਾਂ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਇੱਕ ਦਿਨ ਜਦੋਂ ਉਨ੍ਹਾਂ ਦੇ ਪਿਤਾ ਸੌਂ ਰਹੇ ਸਨ ਤਾਂ ਉਨ੍ਹਾਂ ਨੇ ਪਿਤਾ 'ਤੇ ਸ਼ਿਕਾਰ ਕਰਨ ਵਾਲੇ ਚਾਕੂ ਅਤੇ ਹਥੌੜੇ ਨਾਲ ਹਮਲਾ ਕਰ ਦਿੱਤਾ।

ਆਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਭੈਣਾਂ ਦੀ ਮਾਂ ਆਰੇਲੀਆ ਨੇ ਦੱਸਿਆ ਕਿ ਉਸ ਦੇ ਪਤੀ ਮਿਖਾਇਲ ਨੇ ਉਸ ਨੂੰ 2015 ਵਿੱਚ ਘਰੋਂ ਕੱਢ ਦਿੱਤਾ ਸੀ

ਇਨ੍ਹਾ ਭੈਣਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਇਹ ਮਾਮਲਾ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਉਨ੍ਹਾਂ ਨੂੰ ਅਪਰਾਧੀ ਨਹੀਂ ਬਲਕਿ ਪੀੜਤਾਂ ਵਜੋਂ ਦੇਖਣ ਦੀ ਮੰਗ ਕੀਤੀ।

ਉਨ੍ਹਾਂ ਦਾ ਤਰਕ ਸੀ ਕਿ ਜਿਸ ਪਿਤਾ ਤੋਂ ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਸੀ ਉਹ ਹੀ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਸੀ। ਸਗੋਂ ਇਸ ਗੱਲ ਦੀ ਕੋਈ ਸੰਭਾਵਨਾਂ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਇਸ ਮਾਮਲੇ ਵਿੱਚ ਕੋਈ ਮਦਦ ਮਿਲਦੀ।

ਮਿਖਾਇਲ ਧੀਆਂ ਨਾਲ

ਹਾਲਾਂਕਿ, ਲੋਕ ਇਸ ਮਾਮਲੇ ਵਿੱਚ ਵੱਖ-ਵੱਖ ਰਾਇ ਰੱਖਦੇ ਹਨ।

ਕਈ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੁੜੀਆਂ ਨੇ ਆਪਣੇ ਪਿਤਾ ਦਾ ਕਤਲ ਆਤਮ-ਰੱਖਿਆ ਵਿੱਚ ਕੀਤਾ ਜਦੋਂਕਿ ਕੁਝ ਹੋਰ ਲੋਕ ਮੰਨਦੇ ਹਨ ਇਹ ਸੋਚ ਸਮਝ ਕੇ ਕੀਤਾ ਗਿਆ ਕਤਲ ਸੀ।

ਰੂਸ ਦੇ ਗ੍ਰਹਿ ਮੰਤਰੀ ਮੁਤਾਬਕ 2019 ਵਿੱਚ ਦਰਜ ਹੋਏ ਹਿੰਸਕ ਅਪਰਾਧਾਂ ਵਿੱਚੋਂ ਤਕਰੀਬਨ 40 ਫ਼ੀਸਦ ਘਰਾਂ ਵਿੱਚ ਕੀਤੇ ਗਏ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)