ਇੱਕ ਖੋਜ ਮੁਤਾਬਕ ਕੋਵਿਡ-19 ਫ਼ੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਪੱਲ਼ਬ ਘੋਸ਼
- ਰੋਲ, ਵਿਗਿਆਨ ਪੱਤਰਕਾਰ
ਖੋਜਕਾਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਫ਼ੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਿਸੇ ਮਰੀਜ਼ ਦੇ ਕੋਰੋਨਾਵਾਇਰਸ ਲਾਗ਼ ਤੋਂ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਵੀ ਫ਼ੇਫੜਿਆਂ ਨੂੰ ਹੋਏ ਨੁਕਸਾਨ ਦਾ ਪਤਾ ਲਾਇਆ ਜਾ ਸਕਦਾ ਹੈ।
ਆਸਕਫੋਰਡ ਯੂਨੀਵਰਸਿਟੀ ਵਿੱਚ 10 ਮਰੀਜ਼ਾਂ ਵਿੱਚ ਕੋਰੋਨਾਵਾਇਰਸ ਕਾਰਨ ਹੋਏ ਨੁਕਸਾਨ ਦਾ ਅਧਿਐਨ ਕੀਤਾ ਗਿਆ।
ਇਸ ਦੇ ਤਹਿਤ ਰਿਵਾਇਤੀ ਸਕੈਨਿੰਗਾਂ ਜ਼ਰੀਏ ਜਿਨਾਂ ਵਿਗਾੜਾਂ ਦਾ ਪਤਾ ਨਹੀਂ ਲੱਗਦਾ, ਉਨਾਂ ਸੰਬੰਧੀ ਜਾਣਨ ਲਈ ਨੋਵਲ ਸਕੈਨਿਕ ਤਕਨੀਕ ਦੀ ਵਰਤੋਂ ਕੀਤੀ ਗਈ।
ਇਸ ਵਿੱਚ ਐਮਆਰਆਈ ਸਕੈਨ ਦੌਰਾਨ ਫ਼ੇਫੜਿਆਂ ਨੂੰ ਹੋਏ ਨੁਕਸਾਨ ਦੀ ਇੱਕ ਤਸਵੀਰ ਲੈਣ ਲਈ 'ਜ਼ੈਨੂਨ' ਨਾਮੀਂ ਗ਼ੈਸ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ-
ਫ਼ੇਫੜਿਆਂ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਇੱਕ ਟੈਸਟ ਜਿਹੜਾ ਲੰਬੇ ਸਮੇਂ ਦੇ ਨੁਕਸਾਨਾਂ ਦਾ ਪਤਾ ਲਾ ਸਕਦਾ ਹੈ ਨਾਲ ਕੋਵਿਡ ਪ੍ਰਭਾਵਿਤ ਲੋਕਾਂ ਨੂੰ ਬਹੁਤ ਵੱਡਾ ਫ਼ਰਕ ਪਾਵੇਗਾ।
ਸਕੈਨਿੰਗ ਦੀ ਨਵੀਂ ਤਕਨੀਕ
ਜ਼ੈਨੂਨ ਤਕਨੀਕ ਵਿੱਚ ਮੈਗਨੈਟਿਕ ਰੇਸੋਨੈਂਸ ਇਮੇਜ਼ਿੰਗ (ਐਮਆਰਆਈ) ਦੋਰਾਨ ਮਰੀਜ਼ਾਂ ਵੱਲੋਂ ਗੈਸ ਨੂੰ ਅੰਦਰ ਖਿੱਚੇ ਜਾਣ ਸਮੇਂ ਨਰੀਖਣ ਕੀਤਾ ਜਾਂਦਾ ਹੈ।
ਪ੍ਰੋਫ਼ੈਸਰ ਫ਼ਰਗਸ ਗਲੀਸਨ, ਜੋ ਇਸ ਕੰਮ ਦੀ ਅਗਵਾਈ ਕਰ ਰਹੇ ਹਨ, ਨੇ ਆਪਣੀ ਸਕੈਨਿੰਗ ਤਕਨੀਕ ਦੀ ਵਰਤੋਂ ਦਾ ਤਜ਼ਰਬਾ 19 ਤੋਂ 69 ਸਾਲ ਦੀ ਉਮਰ ਦੇ 10 ਮਰੀਜ਼ਾਂ 'ਤੇ ਕੀਤਾ।
ਇਨ੍ਹਾਂ ਮਰੀਜ਼ਾਂ ਵਿੱਚੋਂ ਅੱਠ ਬੀਮਾਰੀ ਤੋਂ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਵੀ ਲਗਾਤਾਰ ਸਾਹ ਵਿੱਚ ਕਮੀ ਅਤੇ ਥਕਾਵਟ ਮਹਿਸੂਸ ਕਰ ਰਹੇ ਸਨ, ਇਸ ਦੇ ਬਾਵਜੂਦ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਇੰਨਟੈਂਸਿਵ ਕੇਅਰ ਜਾਂ ਵੈਂਟੀਲੇਟਰ 'ਤੇ ਨਹੀਂ ਰੱਖਿਆ ਗਿਆ ਸੀ ਅਤੇ ਰਿਵਾਇਤੀ ਸਕੈਨਾਂ ਵਿੱਚ ਇਨ੍ਹਾਂ ਦੇ ਫ਼ੇਫੜਿਆਂ ਵਿੱਚ ਕੋਈ ਵੀ ਸਮੱਸਿਆ ਨਹੀਂ ਪਾਈ ਗਈ ਸੀ।

ਤਸਵੀਰ ਸਰੋਤ, Getty Images
ਸਕੈਨਾਂ ਉਨ੍ਹਾਂ ਅੱਠ ਲੋਕਾਂ ਵਿੱਚ ਜਿਨ੍ਹਾਂ ਨੇ ਸਾਹ ਟੁੱਟਣ ਦੀ ਸ਼ਿਕਾਇਤ ਕੀਤੀ ਸੀ, ਵਿੱਚ ਫ਼ੇਫੜਿਆਂ ਦੀ ਸਮੱਸਿਆ ਦੇ ਨਿਸ਼ਾਨ ਦਿਖਾਉਂਦੀਆਂ ਹਨ, ਉਨਾਂ ਥਾਵਾਂ ਨੂੰ ਉਜਾਗਰ ਕਰਕੇ ਜਿਥੇ ਹਵਾ ਅਸਾਨੀ ਨਾਲ ਖ਼ੂਨ ਵਿੱਚੋਂ ਸਰ ਨਹੀਂ ਹੋ ਰਹੀ।
ਇਨਾਂ ਨਤੀਜਿਆਂ ਨੇ ਪ੍ਰੋਫ਼ੈਸਰ ਗਲੀਸਨ ਨੂੰ 100 ਤੋਂ ਵੱਧ ਲੋਕਾਂ ਦੇ ਟਰਾਇਲ ਦੀ ਯੋਜਨਾ ਬਣਾਉਣ ਲਈ ਉਤਸ਼ਾਹਿਤ ਕੀਤਾ, ਇਹ ਪਤਾ ਕਰਨ ਲਈ ਕਿ ਇਹ ਨਤੀਜੇ ਉਨ੍ਹਾਂ ਮਰੀਜ਼ਾਂ ਦੇ ਮਾਮਲੇ ਵਿੱਚ ਵੀ ਸੱਚ ਹਨ ਜਿਹੜੇ ਕਦੀ ਹਸਪਤਾਲ ਦਾਖ਼ਲ ਨਹੀਂ ਹੋਏ ਅਤੇ ਜਿਹੜੇ ਇੰਨੇ ਗੰਭੀਰ ਲੱਛਣਾਂ ਤੋਂ ਪ੍ਰਭਾਵਿਤ ਨਹੀਂ ਸਨ ਹੋਏ।
ਉਹ ਜੀਪੀ (ਜਨਰਲ ਪ੍ਰੈਕਟੀਸ਼ਨੀਅਰ) ਨਾਲ ਮਿਲ ਕੇ ਹਰ ਉਮਰ ਵਰਗ ਦੇ, ਉਨ੍ਹਾਂ ਲੋਕਾਂ ਦੀ ਸਕੈਨਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਹੜੇ ਕੋਵਿਡ-19 ਲਾਗ਼ ਤੋਂ ਪ੍ਰਭਾਵਿਤ ਹਨ।
ਕੀ ਫ਼ੇਫੜਿਆਂ ਦੀ ਸਮੱਸਿਆ ਸਥਾਈ ਹੈ
ਇਸ ਦਾ ਉਦੇਸ਼ ਇਹ ਪਤਾ ਕਰਨਾ ਹੈ ਕਿ ਕੀ ਫ਼ੇਫੜਿਆਂ ਨੂੰ ਨੁਕਸਾਨ ਹੁੰਦਾ ਹੈ ਅਤੇ ਜੇ ਅਜਿਹਾ ਹੈ ਤਾਂ ਕੀ ਇਹ ਸਥਾਈ ਹੈ ਜਾਂ ਸਮੇਂ ਦੇ ਨਾਲ ਠੀਕ ਹੋ ਜਾਵੇਗਾ।
ਉਨ੍ਹਾਂ ਕਿਹਾ, "ਮੈਂ ਫ਼ੇਫੜਿਆਂ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਆਸ ਕਰ ਰਿਹਾ ਸੀ, ਪਰ ਉਸ ਪੱਧਰ ਦੀ ਨਹੀਂ ਜਿਹੜੀ ਅਸੀਂ ਦੇਖੀ।"
ਸਪੱਸ਼ਟ ਤੌਰ 'ਤੇ ਗੰਭੀਰ ਬੀਮਾਰੀ ਜਾਂ ਮੌਤ ਦਾ ਖ਼ਤਰਾ 60 ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੱਧ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਗਲੀਸਨ ਮੁਤਾਬਕ, ਪਰ ਜੇ ਨਤੀਜਿਆਂ ਵਿੱਚ ਖੋਜਿਆ ਗਿਆ ਕਿ ਫ਼ੇਫੜਿਆਂ ਦਾ ਨੁਕਸਾਨ ਹਰ ਉਮਰ ਵਰਗ ਦੇ ਲੋਕਾਂ ਵਿੱਚ ਹੁੰਦਾ ਹੈ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਨ ਦੀ ਲੋੜ ਨਹੀਂ ਸੀ, ਤਾਂ "ਇਹ ਨਤੀਜਿਆਂ ਨੂੰ ਅੱਗੇ ਪਾਵੇਗਾ।"
ਉਹ ਮੰਨਦੇ ਹਨ ਕਿ ਸ਼ਾਇਦ ਜ਼ੈਨੂਨ ਸਕੈਨਿੰਗ ਵਿੱਚ ਪਾਇਆ ਗਿਆ ਫ਼ੇਫੜਿਆਂ ਦਾ ਨੁਕਸਾਨ ਲੰਬੇ ਸਮੇਂ ਦੇ ਕੋਵਿਡ ਦਾ ਇੱਕ ਕਾਰਨ ਹੋ ਸਕਦਾ ਹੈ, ਜਿਸ ਵਿੱਚ ਲੋਕ ਇਨਫ਼ੈਕਸ਼ਨ ਦੇ ਕਈ ਮਹੀਨੇ ਬਾਅਦ ਵੀ ਤੰਦਰੁਸਤ ਮਹਿਸੂਸ ਨਹੀਂ ਕਰਦੇ।
ਇਹ ਸਕੈਨਿੰਗ ਤਕਨੀਕ ਯੂਨੀਵਰਸਿਟੀ ਸ਼ੈਫੀਲਡ ਦੇ ਇੱਕ ਖੋਜ ਗਰੁੱਪ ਵਲੋਂ ਤਿਆਰ ਕੀਤੀ ਗਈ ਹੈ।
ਇਸ ਗਰੁੱਪ ਦੀ ਅਗਵਾਈ ਪ੍ਰੋਫ਼ੈਸਰ ਜੇਮਜ਼ ਵਾਈਲਡ ਕਰ ਰਹੇ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਕੋਵਿਡ-19 ਇੰਨਫ਼ੈਕਸ਼ਨ ਕਰਕੇ ਹੋਣ ਵਾਲੇ ਫ਼ੇਫੜਿਆਂ ਦੇ ਨੁਕਸਾਨ ਅਤੇ ਇਸ ਦੇ ਬਾਅਦ ਦੇ ਪ੍ਰਭਾਵਾਂ ਬਾਰੇ ਪਤਾ ਕਰਨ ਦਾ ਇੱਕ ਵਿਲੱਖਣ ਤਰੀਕਾ ਦਿੰਦੀ ਹੈ।
"ਫ਼ੇਫੜਿਆਂ ਦੀਆਂ ਹੋਰ ਫਾਈਬਰੋਟਿਕ ਬੀਮਾਰੀਆਂ ਵਿੱਚ ਅਸੀਂ ਇਸ ਵਿਗਾੜ ਸੰਬੰਧੀ ਬਹੁਤ ਸੰਵੇਦਨਸ਼ੀਲ ਹੋਣ ਦੇ ਤਰੀਕਿਆਂ ਬਾਰੇ ਦੱਸਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਇਹ ਕੰਮ ਕੋਵਿਡ-19 ਨਾਲ ਸੰਬੰਧਿਤ ਫ਼ੇਫੜਿਆਂ ਦੀਆਂ ਬੀਮਾਰੀਆਂ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਵੇਗਾ।"
ਡਾ. ਸ਼ੈਲੇ ਹੇਲਸ ਆਕਸਫੋਰਡ ਆਧਾਰਿਤ ਇੱਕ ਜਨਰਲ ਪ੍ਰੈਸਟਸ਼ੀਨਰ ਹਨ ਉਹ ਵੀ ਇਨਾਂ ਟਰਾਇਲਾਂ ਦੇ ਕੰਮ ਵਿੱਚ ਮਦਦ ਕਰ ਰਹੇ ਸਨ।
ਉਹ ਵਿਸ਼ਵਾਸ ਕਰਦੇ ਹਨ ਕਿ ਕੋਵਿਡ ਪ੍ਰਭਾਵਿਤ ਲੋਕਾਂ ਵਿਚੋਂ10 ਫ਼ੀਸਦ ਤੱਕ ਨੂੰ ਫ਼ੇਫੜਿਆਂ ਨਾਲ ਸੰਬੰਧਿਤ ਕੋਈ ਤਕਲੀਫ਼ ਹੋ ਸਕਦੀ ਹੈ ਜਿਹੜੀ ਕਿ ਲੰਬੇ ਸਮੇਂ ਦੇ ਲੱਛਣਾਂ ਨੂੰ ਪ੍ਰੇਰਿਤ ਕਰੇ।
ਉਨ੍ਹਾਂ ਕਿਹਾ,"ਅਸੀਂ ਲਾਗ਼ ਪ੍ਰਭਾਵਿਤ ਲੋਕਾਂ ਦੀ ਸਵਾ ਦਸ ਲੱਖ ਤੋਂ ਵੱਧ ਗਿਣਤੀ 'ਤੇ ਹਾਂ ਅਤੇ ਉਸਦਾ 10 ਫ਼ੀਸਦ ਬਹੁਤ ਜ਼ਿਆਦਾ ਲੋਕ ਹਨ।"

ਤਸਵੀਰ ਸਰੋਤ, Getty Images
"ਜਦੋਂ ਸਿਹਤ ਕਰਮੀ ਮਰੀਜ਼ਾਂ ਨੂੰ ਕਹਿੰਦੇ ਹਨ ਉਹ ਨਹੀਂ ਜਾਣਦੇ ਕਿ ਉਨ੍ਹਾਂ ਨਾਲ ਕੀ ਗ਼ਲਤ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਇਨ੍ਹਾਂ ਲੱਛਣਾਂ ਨੂੰ ਕਿਵੇਂ ਠੀਕ ਕੀਤਾ ਜਾਵੇ ਤਾਂ ਇਹ ਬਹੁਤ ਤਣਾਅ ਭਰਿਆ ਹੁੰਦਾ ਹੈ।"
"ਬਹੁਤ ਸਾਰੇ ਮਰੀਜ਼, ਭਾਵੇਂ ਇਹ ਬਹੁਤ ਬਹਿਤਰ ਨਾ ਵੀ ਹੋਵੇ, ਉਹ ਇਲਾਜ ਚਾਹੁੰਦੇ ਹਨ।"
ਘੱਟੋ ਘੱਟ ਬੀਮਾਰੇ ਬਾਰੇ ਜਾਣਦੇ ਤਾਂ ਹਾਂ
ਇਹ ਟਿਮ ਕਲੇਡਨ ਬਾਰੇ ਸੱਚ ਹੈ, ਜਿਨ੍ਹਾਂ ਨੇ ਆਪਣਾ 60ਵਾਂ ਜਨਮ ਦਿਨ ਆਕਸਫੋਰਡ ਵਿੱਚ ਜੋਹਨ ਰੇਡਕਲਿਫ਼ ਹਸਪਤਾਵ ਵਿੱਚ ਕੋਵਿਡ ਦੇ ਲੱਛਣਾਂ, ਜੋ ਕਿ ਇੰਨੇਂ ਗੰਭੀਰ ਸਨ ਕਿ ਉਹ ਸੋਚ ਰਹੇ ਸਨ ਉਹ ਮਰ ਜਾਣਗੇ, ਨਾਲ ਗੁਜ਼ਾਰਿਆ।
ਖੁਸ਼ਕਿਸਮਤੀ ਨਾਲ ਉਹ ਠੀਕ ਹੋ ਗਏ ਪਰ ਅੱਜ ਤੱਕ ਥਕਾਵਟ ਮਹਿਸੂਸ ਕਰਦੇ ਹਨ। ਟੋਮ ਇਸ ਗੱਲ ਤੋਂ ਨਿਰਾਸ਼ ਹਨ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਕਿਉਂ ਨਹੀਂ ਹੋ ਪਾ ਰਹੇ।
ਉਨ੍ਹਾਂ ਕਿਹਾ ਕਿ ਜਦੋਂ ਪ੍ਰੋਫ਼ੈਸਰ ਗਲੀਸਨ ਵਲੋਂ ਕੀਤੀਆਂ ਸਕੈਨਿੰਗਾਂ ਵਿੱਚੋਂ ਇੱਕ ਮਿਲੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਫ਼ੇਫੜਿਆਂ ਵਿੱਚ ਨੁਕਸ ਹੈ ,ਉਹ ਚਿੰਤਾਂ ਦੇ ਨਾਲ ਨਾਲ ਰਾਹਤ ਵੀ ਮਹਿਸੂਸ ਕਰ ਰਹੇ ਸਨ।
ਉਨ੍ਹਾਂ ਕਿਹਾ,"ਇਸ ਨੇ ਇਹ ਜਾਣਨ ਵਿੱਚ ਮਦਦ ਕੀਤੀ ਕਿ ਤੁਹਡੇ ਫ਼ੇਫੜਿਆਂ ਵਿੱਚ ਕੋਈ ਸਮੱਸਿਆ ਹੈ।"


"ਮੈਨੂੰ ਪਤਾ ਹੈ ਇਹ ਕੀ ਹੈ। ਮੈਨੂੰ ਇਸ ਦਾ ਆਧਾਰ ਪਤਾ ਹੈ। ਜੋ ਮੈਨੂੰ ਨਹੀਂ ਪਤਾ, ਜੋ ਕਿ ਕਿਸੇ ਨੂੰ ਵੀ ਨਹੀਂ ਪਤਾ,ਕਿ ਕੀ ਇਹ ਸਥਾਈ ਹੈ ਜਾਂ ਇਹ ਠੀਕ ਹੋ ਜਾਵੇਗੀ। ਪਰ ਮੈਂ ਫ਼ਿਰ ਵੀ ਜਾਣਦਾ ਹਾਂ, ਨਾ ਪਤਾ ਹੋਣ ਦੀ ਬਜਾਇ।"
ਡਾ.ਸਮਾਨਥਾ ਵਾਲਕਰ, ਅਸਥਮਾ ਯੂਕੇ ਐਂਡ ਦਾ ਬ੍ਰਿਟਿਸ਼ ਲੰਗ ਫ਼ਾਊਂਡੇਸ਼ਨ ਵਿੱਚ ਅਧਿਐਨ ਅਤੇ ਖੋਜ ਦੇ ਨਿਰਦੇਸ਼ਕ ਹਨ ਨੇ ਕਿਹਾ, "ਇਹ ਇੱਕ ਦਿਲਚਸਪ ਜਾਂਚ ਪੜਤਾਲ ਹੈ ਅਤੇ ਇਹ ਮਹੱਤਵਪੂਰਣ ਹੈ ਕਿ ਫ਼ੇਫੜਿਆਂ ਦੇ ਕੋਵਿਡ ਤੋਂ ਬਾਅਦ ਹੋਣ ਵਾਲੇ ਨੁਕਸਾਨ ਬਾਰੇ ਅੱਗੇ ਅਤੇ ਵੱਡੇ ਪੈਮਾਨੇ 'ਤੇ ਪਤਾ ਕੀਤਾ ਜਾਵੇ। ਤਾਂ ਜੋ ਅਸੀਂ ਲੰਬੇ ਸਮੇਂ ਦੇ ਨੁਕਸਾਨ ਨੂੰ ਬਹਿਤਰ ਤਰੀਕੇ ਨਾਲ ਸਮਝ ਸਕੀਏ।"
"ਜੇ ਅੱਗੇ ਹੋਣ ਵਾਲੀਆਂ ਜਾਂਚਾਂ ਦਰਸਾਉਂਦੀਆਂ ਹਨ ਕਿ ਫ਼ੇਫੜਿਆਂ ਦਾ ਨੁਕਸਾਨ ਹੁੰਦਾ ਹੈ, ਇਹ ਇੱਕ ਟੈਸਟ ਨੂੰ ਤਿਆਰ ਕਰਨਯੋਗ ਬਣਾਏਗਾ ਜਿਹੜਾ ਕੋਵਿਡ-19 ਤੋਂ ਬਾਅਦ ਹੋਣ ਵਾਲੇ ਫ਼ੇਫੜਿਆਂ ਦੇ ਨੁਕਸਾਨ ਦਾ ਅਨੁਮਾਨ ਲਗਾ ਸਕੇ। ਜਿਹੜਾ ਉਨ੍ਹਾਂ ਬਹੁਤ ਲੋਕਾਂ ਲਈ ਬਹੁਤ ਫ਼ਰਕ ਪਾਏਗਾ ਜਿਹੜੇ ਲੌਂਗ ਕੋਵਿਡ ਕਰਕੇ ਸਾਹ ਨਾਲ ਸੰਬੰਧਿਤ ਸਮੱਸਿਆਂਵਾਂ ਝੇਲ ਰਹੇ ਹਨ। ਇਹ ਇੱਕ ਖ਼ਾਸ ਇਲਾਜ ਨੂੰ ਵਿਕਸਿਤ ਕਰਨ ਵਿੱਚ ਵੀ ਸਹਾਈ ਹੋਵੇਗਾ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












