ਈਰਾਨ ਦੇ ਵੱਡੇ ਪਰਮਾਣੂ ਵਿਗਿਆਨੀ ਦਾ ਕਤਲ ਹੋਇਆ

ਈਰਾਨ

ਤਸਵੀਰ ਸਰੋਤ, EPA

ਈਰਾਨ ਦੇ ਚੋਟੀ ਦੇ ਪਰਮਾਣੂ ਵਿਗਿਆਨੀ ਮੋਹਸਿਨ ਫਖਰੀਜ਼ਾਦੇਹ ਦਾ ਰਾਜਧਾਨੀ ਤਹਿਰਾਨ ਨੇੜੇ ਕਤਲ ਕਰ ਦਿੱਤਾ ਗਿਆ ਹੈ। ਈਰਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਅਬਸਾਰਡ ਵਿੱਚ ਹਮਲੇ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਾਰਿਫ ਨੇ ਕਤਲ ਦੀ ਨਿੰਦਾ ਕੀਤੀ ਹੈ।

ਪੱਛਮੀ ਦੇਸਾਂ ਦੀਆਂ ਏਜੰਸੀਆਂ ਮੋਹਸਿਨ ਫਖਰੀਜ਼ਾਦੇਹ ਨੂੰ ਈਰਾਨ ਦੇ ਗੁਪਤ ਪਰਮਾਣੂ ਹਥਿਆਰ ਪ੍ਰੋਗਰਾਮ ਦਾ ਅਹਿਮ ਕਿਰਦਾਰ ਮੰਨਦੀਆਂ ਸਨ।

ਇਹ ਵੀ ਪੜ੍ਹੋ:

ਈਰਾਨ ਵਿਗਿਆਨੀ ਦਾ ਕਤਲ

ਤਸਵੀਰ ਸਰੋਤ, EPA

ਫ਼ਾਰਸ ਖ਼ਬਰ ਏਜੰਸੀ ਅਨੁਸਾਰ, ਇਹ ਹਮਲਾ ਰਾਜਧਾਨੀ ਤਹਿਰਾਨ ਦੇ ਨਾਲ ਲੱਗਦੇ ਅਬਸਾਰਡ ਸ਼ਹਿਰ ਵਿੱਚ ਹੋਇਆ ਸੀ।

ਵਿਦੇਸ਼ਾਂ ਦੇ ਕੂਟਨੀਤਿਕ ਉਨ੍ਹਾਂ ਨੂੰ 'ਇਰਾਨੀ ਪਰਮਾਣੂ ਬੰਬ ਦਾ ਪਿਤਾ' ਕਹਿੰਦੇ ਸਨ। ਈਰਾਨ ਕਹਿੰਦਾ ਰਿਹਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਮਕਸਦ ਲਈ ਹੈ।

ਸਾਲ 2010 ਤੇ 2012 ਵਿਚਾਲੇ ਈਰਾਨ ਦੇ ਚਾਰ ਪਰਮਾਣੂ ਵਿਗਾਨਿਕਾਂ ਦਾ ਕਤਲ ਕੀਤਾ ਗਿਆ ਸੀ ਅਤੇ ਇਰਾਨ ਨੇ ਇਸ ਦੇ ਲਈ ਇਸਰਾਈਲ ਨੂੰ ਜ਼ਿੰਮੇਵਾਰ ਦੱਸਿਆ ਹੈ।

ਸ਼ੁੱਕਰਵਾਰ ਨੂੰ ਈਰਾਨ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਹਥਿਆਰਬੰਦ ਅੱਤਵਾਦੀਆਂ ਨੇ ਰੱਖਿਆ ਮੰਤਰਾਲੇ ਦੀ ਰਿਸਰਚ ਵਿਭਾਗ ਦੇ ਮੁਖੀ ਮੋਹਸਿਨ ਫਖਰੀਜਾਹੇਦ ਨੂੰ ਲੈ ਕੇ ਜਾ ਰਹੀ ਕਾਰ ਨੂੰ ਨਿਸ਼ਾਨਾ ਬਣਾਇਆ।"

"ਅੱਤਵਾਦੀਆਂ ਤੇ ਉਨ੍ਹਾਂ ਦੇ ਬਾਡੀਗਾਰਡਾਂ ਵਿਚਾਲੇ ਝੜਪ ਵਿੱਚ ਫਖਰੀਜ਼ਾਦੇਹ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)