ਦੁਨੀਆਂ ਵਿੱਚ ਕੁਝ ਦੇਸ਼ ਧਨਾਢ ਕਿਉਂ ਹਨ ਤੇ ਬਾਕੀ ਗ਼ਰੀਬ ਕਿਉਂ ਹਨ?

ਅਮੀਰ ਅਤੇ ਗਰੀਬ

ਤਸਵੀਰ ਸਰੋਤ, Getty Images

ਦੁਨੀਆਂ ਵਿੱਚ ਕੁਝ ਦੇਸ਼ ਨਾਰਵੇ ਵਾਂਗ ਧਨਾਢ ਕਿਉਂ ਹਨ ਤੇ ਬਾਕੀ ਨਾਈਜੀਰੀਆ ਵਾਂਗ ਗਰੀਬ ਕਿਉਂ ਹਨ? ਇਹ ਇੱਕ ਅਜਿਹਾ ਸਵਾਲ ਹੈ ਜੋ ਲੰਬੇ ਸਮੇਂ ਤੋ ਬਹਿਸ ਦਾ ਹਿੱਸਾ ਰਿਹਾ ਅਤੇ ਅੱਗੇ ਵੀ ਰਹੇਗਾ। ਇਸ ਸਵਾਲ ਦੇ ਕਈ ਜਵਾਬ ਹਨ।

ਜਰਮਨ ਫਿਲਾਸਫ਼ਰ ਅਤੇ ਅਰਥ ਸ਼ਾਸਤਰੀ ਮੈਕਸ ਵੈਬਰ (1864-1920) ਆਧੁਨਿਕ ਪੱਛਮੀ ਸਮਾਜ ਦੇ ਵਿਕਾਸ ਬਾਰੇ ਸਭ ਤੋਂ ਮਹੱਤਵਪੂਰਨ ਸਿਧਾਂਤ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਕਾਂ ਦੇ ਧਾਰਮਿਕ ਤੇ ਸਮਾਜਿਕ ਵਖਰੇਵੇਂ ਹੀ ਵੱਖੋ-ਵੱਖਰੇ ਆਰਥਿਕ ਸਿੱਟੇ ਸਾਹਮਣੇ ਆਉਂਦੇ ਹਨ।

ਦੂਜੇ ਸਿਧਾਂਤਕਾਰਾਂ ਦੀ ਰਾਇ ਹੈ ਕਿ ਕੁਦਰਤੀ ਵਸੀਲਿਆਂ ਜਾਂ ਉਨ੍ਹਾਂ ਬਾਰੇ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਦੇਸ਼ ਆਤਮ-ਨਿਰਭਰ ਆਰਥਿਕ ਵਿਕਾਸ ਤੋਂ ਵਾਂਝੇ ਰਹਿ ਜਾਂਦੇ ਹਨ।

ਇਹ ਵੀ ਪੜ੍ਹੋ:

ਹਾਲਾਂਕਿ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਅਤੇ ਪੀਅਰਸਨ ਇੰਸਟੀਚਿਊਟ ਦੇ ਨਿਰਦੇਸ਼ਕ ਜੇਮਜ਼ ਰੋਬਿਨਸਨ ਕਹਿੰਦੇ ਹਨ ਕਿ ਮਾਮਲਾ ਇਨ੍ਹਾਂ ਦੋਵਾਂ ਵਿੱਚੋਂ ਹੀ ਕੋਈ ਨਹੀਂ ਹੈ।

ਪ੍ਰਫ਼ੈਸਰ ਰਾਬਿਨਸਨ ਨੇ ਗ਼ਰੀਬ ਅਤੇ ਸਰਦੇ-ਪੁਜਦੇ ਮੁਲਕਾਂ ਵਿੱਚ ਫ਼ਰਕ ਦਾ ਅਧਿਐਨ ਕੀਤਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ਇਹ "ਪਾੜਾ, ਅਸਾਧਾਰਨ ਹੈ।"

"ਨਾਰਵੇ ਦੀ ਪ੍ਰਤੀ-ਜੀਅ ਆਮਦਨ ਕਿਸੇ ਉਪ-ਸਹਾਰਾਈ ਅਫ਼ਰੀਕੀ ਦੇਸ਼ ਜਿਵੇਂ ਸਿਏਰਾ ਲਿਓਨ ਜਾਂ ਅਮਰੀਕਾ ਵਿੱਚ ਹੈਤੀ ਨਾਲੋਂ 50 ਗੁਣਾਂ ਵਧੇਰੇ ਹੈ।"

"ਸਿਏਰਾ ਲਿਓਨ ਵਿੱਚ ਜ਼ਿੰਦਗੀ ਦੇ ਸਮੇਂ ਸੰਭਾਵਨਾ 30 ਸਾਲ ਹੈ ਪਰ ਨਾਰਵੇ ਵਿੱਚ ਇਹ 80 ਸਾਲ ਹੈ। ਇਸ ਲਿਹਾਜ਼ ਨਾਲ ਇਹ ਲੋਕਾਂ ਦੀ ਜ਼ਿੰਦਗੀ ਅਤੇ ਭਲਾਈ ਵਿੱਚ ਬੇਹਿਸਾਬ ਪਾੜਾ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੁਦਰਤੀ ਤਜਰਬਾ

ਇਸ ਗੱਲ ਨੂੰ ਸਮਝਣ ਲਈ ਰਾਬਿਨਸਨ ਨੇ ਨੈਚੂਰਲ ਐਕਪੈਰੀਮੈਂਟਸ (ਕੁਦਰਤੀ ਤਜਰਬੇ )ਵਜੋਂ ਜਾਣੀਆਂ ਜਾਂਦੀਆਂ ਥਾਵਾਂ ਦਾ ਅਧਿਐਨ ਕੀਤਾ।

ਇਹ ਅਣਵਿਉਂਤੀਆਂ ਸਥਿਤੀਆਂ ਹੁੰਦੀਆਂ ਹਨ। ਇਹ ਦਸਾਉਂਦੀਆਂ ਹਨ ਕਿ ਜਦੋਂ ਬਿਨਾਂ ਕਿਸੇ ਅਗਾਊਂ ਵਿਉਂਤ ਦੇ ਲੋਕਾਂ ਨੂੰ ਵੱਖੋ-ਵੱਖ ਸਥਿਤੀਆਂ ਵਿੱਚ ਰੱਖਿਆ ਜਾਂਦਾ ਹੈ ਤਾਂ ਕੀ ਹੁੰਦਾ ਹੈ।

ਮਿਸਾਲ ਵਜੋਂ ਉੱਤਰੀ ਅਤੇ ਦੱਖਣੀ ਕੋਰੀਆ ਨੂੰ ਵੰਡਣ ਵਾਲੀ ਸਰਹੱਦ ਦੀ ਕਲਪਨਾ ਕਰੋ। ਇਹ ਸਰਹੱਦ 1953 ਤੋਂ ਇੱਥੇ ਹੈ, ਜਾਂ ਬਰਲਿਨ ਦੀ ਕੰਧ ਬਾਰੇ ਸੋਚੋ, ਜੋ ਠੰਢੀ ਜੰਗ ਦੌਰਾਨ ਪੂਰਬੀ ਅਤੇ ਪੱਛਮੀ ਬਰਲਿਨ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਸੀ।

ਇਨ੍ਹਾਂ ਮਿਸਾਲਾਂ ਵਿੱਚ ਦੱਖਣੀ ਕੋਰੀਆ ਨਾਲੋਂ ਉੱਤਰੀ ਕੋਰੀਆ ਅਤੇ ਪੱਛਮੀ ਬਰਲਿਨ ਪੂਰਬੀ ਬਰਲਿਨ ਤੋਂ ਜ਼ਿਆਦਾ ਅਮੀਰ ਹੋ ਗਿਆ ਹੈ ।

ਅਜਿਹੇ ਪ੍ਰਯੋਗ ਇਹ ਸਮਝਣ ਵਿੱਚ ਮਦਦਗਾਰ ਹੁੰਦੇ ਹਨ ਕਿ ਕੁਝ ਦੇਸ਼ ਫਾਡੀ ਕਿਉਂ ਰਹਿ ਜਾਂਦੇ ਹਨ? ਰਾਬਿਨਸਨ ਨੇ ਕਈ ਸਾਲਾਂ ਤੱਕ ਅਜਿਹੇ ਇੱਕ ਕੇਸ- ਐਮਬੌਸ-ਨੋਗਾਲੇਸ ਦਾ ਅਧਿਐਨ ਕੀਤਾ ਹੈ।

ਮੱਛੀਆਂ ਦੇ ਜਾਰ

ਤਸਵੀਰ ਸਰੋਤ, Getty Images

ਦੋਹਾਂ ਨੋਗਾਲੇਸ ਬਾਰੇ

ਨੋਗਾਲੇਸ ਸ਼ਹਿਰ ਅਮਰੀਕਾ ਦੇ ਦੱਖਣੀ ਐਰੀਜ਼ੋਨਾ ਅਤੇ ਮੈਕਸੀਕੋ ਦੇ ਉੱਤਰੀ ਸੋਨੋਰਾ ਵਿਚਕਾਰ ਵੰਡਿਆ ਹੋਇਆ ਹੈ।

"ਰਾਸ਼ਟਰਪਤੀ ਟਰੰਪ ਦੇ ਕੰਧਾਂ ਪ੍ਰਤੀ ਉਤਾਵਲੇ ਹੋਣ ਤੋਂ ਪਹਿਲਾਂ ਹੀ ਨੋਗਾਲੇਸ ਵਿੱਚ ਇੱਕ ਕੰਧ ਮੌਜੂਦ ਸੀ।"

ਇਹ ਕੰਧ ਦੋਵਾਂ ਮੁਲਕਾਂ ਦੇ ਇਹ ਨੱਬੇਵਿਆਂ ਤੋਂ ਜਾਰੀ ਗੁੰਝਲਦਾਰ ਸੰਬੰਧਾਂ ਦਾ ਸਿੱਟਾ ਸੀ। ਮੈਕਸੀਕੋ ਸਰਕਾਰ ਨੇ ਸਰਹੱਦ ਉੱਪਰ ਆਰਜੀ ਵਾੜ ਖੜ੍ਹੀ ਕਰ ਦਿੱਤੀ। ਸਾਲ 1918 ਵਿੱਚ ਛਿੜੀ ਐਮਬੋਸ ਨੋਗਾਲੇਸ ਦੀ ਲੜਾਈ ਤੋਂ ਬਾਅਦ ਇੱਕ ਪੱਕੀ ਕੰਧ ਉਸਾਰ ਦਿੱਤੀ ਗਈ।

ਅਮਰੀਕਾ ਅਤੇ ਮੈਕਸੀਕੋ ਦੀ ਅਮੀਰੀ ਅਤੇ ਗ਼ਰੀਬੀ ਬਾਰੇ ਕਈ ਤਰ੍ਹਾਂ ਦੇ ਸਿਧਾਂਤ ਹੁਣ ਤੱਕ ਪੇਸ਼ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਵਿੱਚੋ ਇੱਕ ਹੈ...

ਨਾਗੋਲੇਸ ਦੋ ਦੇਸ਼ਾਂ ਅਤੇ ਅਮਰੀਕਾ ਅਤੇ ਮੈਕਸੀਕੋ ਵਿੱਚ ਵੰਡਿਆ ਹੋਇਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਗੋਲੇਸ ਦੋ ਦੇਸ਼ਾਂ ਅਤੇ ਅਮਰੀਕਾ ਅਤੇ ਮੈਕਸੀਕੋ ਵਿੱਚ ਵੰਡਿਆ ਹੋਇਆ ਹੈ

ਸੱਭਿਆਚਾਰ

ਤਰਕ ਇਹ ਹੈ ਕਿ ਨਾਰਵੇ ਦੇ ਲੋਕ ਹਿੰਮਤੀ ਹਨ ਜਦ ਕਿ ਕੁਝ ਹੋਰ ਲੋਕਾਂ ਵਿੱਚ ਸ਼ੌਂਕ ਢਿੱਲੇ-ਮੱਠੇ ਭਾਵ ਸੁਸਤ ਹਨ।

ਹਾਲਾਂਕਿ ਇਹ ਤਰਕ ਨੋਗਾਲੇਸ ਦੀ ਸਥਿਤੀ ਨੂੰ ਸਪੱਸ਼ਟ ਕਰਨ ਲਈ ਕਾਫ਼ੀ ਨਹੀਂ ਹੈ।

ਸੰਗੀਤ, ਖ਼ੁਰਾਕ, ਪਰਿਵਾਰਕ ਕਦਰਾਂ-ਕੀਮਤਾਂ ਆਦਿ ਦੇ ਸੰਬੰਧ ਵਿੱਚ ਉੱਤਰੀ ਅਤੇ ਦੱਖਣੀ ਨੋਗਾਲੇਸਾਂ ਵਿਚਕਾਰ ਕੋਈ ਬਹੁਤਾ ਫ਼ਰਕ ਨਹੀਂ ਹੈ। ਜੇਮਜ਼ ਰਾਬਿਨਸਨ ਸੱਭਿਆਚਰਕ ਵਖਰੇਵਿਆਂ ਦੇ ਵਿਚਾਰ ਨੂੰ ਦਰਕਿਨਾਰ ਕਰਨ ਲਈ ਹੋਰ ਵੀ ਸਬੂਤ ਪੇਸ਼ ਕਰਦੇ ਹਨ।

"ਇੱਕ ਚੀਜ਼ ਜਿਸ ਦਾ ਅਸੀਂ ਅਧਿਐਨ ਕੀਤਾ ਹੈ ਉਹ ਹੈ ਦੁਨੀਆਂ ਦੇ ਵਿਕਾਸ ਵਿੱਚ ਯੂਰਪੀ ਬਸਤੀਵਾਦ ਦਾ ਅਸਰ।"

ਨੇਗਾਲੋਸ ਸ਼ਹਿਰ ਦਰਮਿਆਨ ਮੈਕਸੀਕੋਸ ਸਰਕਾਰ ਵੱਖੋਂ ਖਿੱਚੀ ਫੈਨਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੇਗਾਲੋਸ ਸ਼ਹਿਰ ਦਰਮਿਆਨ ਮੈਕਸੀਕੋਸ ਸਰਕਾਰ ਵੱਖੋਂ ਖਿੱਚੀ ਫੈਨਸ

"ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਮਰੀਕਾ ਅਮੀਰ ਹੈ ਕਿਉਂਕਿ ਇੱਥੇ ਅੰਗਰੇਜ਼ ਆਏ, ਉਹ ਇੱਥੇ ਐਂਗਲੋ-ਸੈਕਸਨ ਪ੍ਰੋਟੈਸਟੈਂਟ ਕੰਮ ਸੱਭਿਆਚਾਰ ਲੈ ਕੇ ਆਏ ਪਰ ਜੇ ਤੁਸੀਂ ਬ੍ਰਟਿਸ਼ ਸੱਭਿਆਚਾਰ ਦੇ ਪ੍ਰਭਾਵ ਦੇ ਸਵਾਲ ਨੂੰ ਵੱਡੇ ਰੂਪ ਵਿੱਚ ਦੇਖੋਂ ਤਾਂ ਇਹ ਸੱਚ ਨਹੀਂ ਹੈ।"

ਇਹ ਸੱਚ ਹੈ ਕਿ ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਇੰਗਲੈਂਡ ਦੀਆਂ ਬਸਤੀਆਂ ਰਹੀਆਂ ਹਨ ਪਰ ਉਹ ਤਾਂ ਜ਼ਿੰਮਬਾਬਵੇ ਅਤੇ ਸਿਏਰਾ ਲਿਓਨ ਵੀ ਰਹੇ ਹਨ। ਇਸ ਲਈ ਉੱਤਰੀ ਅਮਰੀਕਾ ਵਿੱਚ ਇਹ ਖ਼ੁਸ਼ਹਾਲੀ ਇਕੱਲੇ ਬ੍ਰਿਟਿਸ਼ਰ ਲੋਕਾਂ ਨੇ ਨਹੀਂ ਸਿਰਜੀ।"

ਰਾਬਿਨਸਨ ਮੁਤਾਬਕ ਬਸਤੀਵਾਦ ਤਾਂ ਸੱਭਿਆਚਾਰ ਤੁਲਨਾਤਮਿਕ ਵਿਕਾਸ ਨੂੰ ਪਰਿਭਾਸ਼ਿਤ ਕਰਦਾ ਹੈ । ਇਹ ਪਰਿਕਲਪਨਾ ਦੇ ਪੱਖ ਵਿੱਚ ਸਬੂਤ ਦੇਣ ਦਾਂ ਥਾਂ ਉਸ ਨੂੰ ਰੱਦ ਕਰਦਾ ਹੈ।

ਭੂਗੋਲ?

ਸ਼ਾਇਦ ਕੁਝ ਮੁਲਕਾਂ ਦੀ ਭੂਗੋਲਿਕ ਸਥਿਤੀ ਅਜਿਹੀ ਹੈ, ਜੋ ਉਨ੍ਹਾਂ ਦੇ ਪੱਖ ਵਿੱਚ ਭੁਗਤਦੀ ਹੈ। ਮਿਸਾਲ ਵਜੋਂ ਵਧੀਆ ਮੌਸਮ ਅਤੇ ਕੌਮਾਂਤਰੀ ਵਪਾਰ ਦੇ ਲਾਂਘੇ ਵਿੱਚ ਹੋਣਾ।

ਹਾਲਾਂਕਿ ਨਾਗੋਲੇਸ ਦੀ ਸਥਿਤੀ ਇਸ ਤੋਂ ਵੀ ਸਪਸ਼ਟ ਨਹੀਂ ਹੋ ਸਕਦੀ।

ਨੋਗਾਲੋਸ

ਤਸਵੀਰ ਸਰੋਤ, Getty Images

ਚਲੋ ਮੁੜ ਕੋਸ਼ਿਸ਼ ਕਰੀਏ?

ਰਾਬਿਨਸਨ ਦਸਦੇ ਹਨ, "ਅਜਿਹੇ ਦੇਸ਼ ਹਨ, ਜਿਨ੍ਹਾਂ ਕੋਲ ਕੁਦਰਤੀ ਸਾਧਾਨ ਭਰਭੂਰ ਹਨ... ਮਿਸਾਲ ਵਜੋਂ. ਨਾਰਵੇ ਕੋਲ ਤੇਲ ਹੈ ਪਰ ਸਾਊਦੀ ਅਰਬ ਅਤੇ ਅੰਗੋਲਾ ਕੋਲ ਵੀ ਤੇਲ ਹੈ।" ... ਕੁਦਰਤੀ ਸਾਧਨ ਜੇ ਤੁਹਾਡੇ ਕੋਲ ਹਨ ਤਾਂ ਬਹੁਤ ਵਧੀਆ ਗੱਲ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਉਨ੍ਹਾਂ ਨਾਲ ਕਰਦੇ ਕੀ ਹੋ?

ਦੱਖਣੀ ਕੋਰੀਆ ਜਾਂ ਜਪਾਨ ਵਿੱਚੋਂ ਕਿਸੇ ਕੋਲ ਵੀ ਕੁਦਰਤੀ ਸਾਧਨਾਂ ਦੀ ਅਮੀਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਕੋਲ ਚੰਗੀ ਜ਼ਮੀਨ ਹੈ। ਇਹ ਤਾਂ ਸਾਰੀ ਦੁਨੀਆਂ ਵਿੱਚ ਹੀ ਹੈ। ਪਰ ਇਸ ਨੂੰ ਉਪਜਾਊ ਹੋਣ ਲਈ ਨਿੇਵੇਸ਼, ਤਕਨਾਲੋਜੀ, ਸਿੰਚਾਈ, ਖਾਧਾਂ ਦੀ ਲੋੜ ਹੁੰਦੀ ਹੈ।

ਦੱਖਣੀ ਅਫ਼ਰੀਕਾ ਵਿੱਚ ਸਮੱਸਿਆ ਇਹ ਹੈ ਕਿ ਇੱਥੇ ਕੋਈ ਹਰਾ ਇਨਕਲਾਬ, ਬੀਜਾਂ ਦੀਆਂ ਸੁਧਰੀਆਂ ਕਿਸਮਾਂ ਨਹੀਂ ਆਈਆਂ। ਇਸ ਕੋਲ ਕੋਈ ਬੁਨਿਆਦੀ ਢਾਂਚਾ ਨਹੀਂ ਹੈ।ਇਸ ਕੋਲ ਕੋਈ ਸੜਕਾਂ ਨਹੀਂ ਹਨ।

ਪ੍ਰਫ਼ੈਸਰ ਰਾਬਿਨਸਨ ਦਾ ਕਹਿਣਾ ਹੈ,"ਮੈਂ ਨਹੀਂ ਮੰਨਦਾ ਕਿ ਭੂਗੋਲਿਕ ਸਥਿਤੀ ਕਿਸੇ ਦੇਸ਼ ਦੀ ਖ਼ੁਸ਼ਹਾਲੀ ਨੂੰ ਤੈਅ ਕਰਦੀ ਹੈ, ਤਾਂ ਫਿਰ ਜੇ ਸੱਭਿਆਚਾਰ, ਭੂਗੋਲ ਅਤੇ ਕੁਦਰਤੀ ਸਾਧਨ ਇਸ ਦੀ ਵਿਆਖਿਆ ਨਹੀਂ ਕਰ ਸਕਦੇ ਤਾਂ ਕੌਣ ਕਰੇਗਾ?

ਨੇਗਾਲੋਸ ਵਿੱਚ ਅਮਰੀਕਾ ਵਾਲੇ ਪਾਸਿਓਂ ਮੈਕਸੀਕੋ ਦਾਖ਼ਲ ਹੋਣ ਤੋਂ ਪਹਿਲਾਂ ਆਖ਼ਰੀ ਯੂ-ਟਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੇਗਾਲੋਸ ਵਿੱਚ ਅਮਰੀਕਾ ਵਾਲੇ ਪਾਸਿਓਂ ਮੈਕਸੀਕੋ ਦਾਖ਼ਲ ਹੋਣ ਤੋਂ ਪਹਿਲਾਂ ਆਖ਼ਰੀ ਯੂ-ਟਰਨ

ਸੌ ਹੱਥ ਰੱਸਾ ਸਿਰੇ ’ਤੇ ਗੰਢ

ਰਾਬਿਨਸਨ ਦੇ ਅਧਿਐਨਾਂ ਮੁਤਾਬਕ ਇਸ ਦਾ ਜਵਾਬ ਹੈ - ਸੰਸਥਾਵਾਂ।

ਮੇਰਾ ਮਤਲਬ ਹੈ, ਉਹ ਨਿਯਮ ਜੋ ਮਨੁੱਖ ਆਪਣੇ ਲਈ ਬਣਾਉਂਦੇ ਹਨ ਤੇ ਜੋ ਉਨ੍ਹਾਂ ਦੇ ਮੌਕਿਆਂ ਉੱਪਰ ਅਸਰ ਪਾਉਂਦਾ ਹੈ।

ਮਨੁੱਖ ਲਾਲਚ ਨੂੰ ਹੁੰਗਾਰਾ ਦਿੰਦੇ ਹਨ ਪਰ ਅਸੀਂ ਸਮਾਜ ਵਿੱਚ ਅਜਿਹੇ ਨਿਯਮ ਬਣਾਉਂਦੇ ਹਾਂ ਜੋਂ ਵੱਖੋ-ਵੱਖ ਤਰ੍ਹਾਂ ਦੇ ਪ੍ਰਲੋਭਨ ਸਿਰਜਦੇ ਹਨ। ਇਸੇ ਨਾਲ ਸਾਰਾ ਫ਼ਰਕ ਪੈਂਦਾ ਹੈ।"

ਅਰਥਸ਼ਾਸਤਰੀ ਮੁਤਾਬਕ ਅਮੀਰ ਮੁਲਕਾਂ ਕੋਲ ਅਜਿਹੀਆਂ ਸੰਸਥਾਵਾਂ (ਨਿਯਮ) ਹੁੰਦੇ ਹਨ ਜੋ ਕੰਮ ਕਰਦੀਆਂ ਹਨ। ਜਿਵੇਂ ਇਮਾਨਦਾਰ ਸੰਸਦ ਜਾਂ ਅਦਾਲਤਾਂ ਅਤੇ ਨਿਯਮ ਜੋ ਜਾਇਦਾਦ ਦੇ ਹੱਕਾਂ ਉੱਪਰ ਲਾਗੂ ਹੁੰਦੇ ਹਨ ਅਤੇ ਕਾਰੋਬਾਰ ਵਿੱਚ ਮੁਕਾਬਲੇ ਨੂੰ ਹੱਲਾਸ਼ੇਰੀ ਦਿੰਦੇ ਹਨ।

ਇਹ ਨਿਯਮ ਫਰਾਖ਼ ਹੁੰਦੇ ਹਨ, ਇਨ੍ਹਾਂ ਬਾਰੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕਿਵੇਂ ਕੰਮ ਕਰਨਗੇ ਅਤੇ ਸਾਰਿਆਂ ਉੱਪਰ ਲਾਗੂ ਹੁੰਦੇ ਹਨ।

ਜੇਮਜ਼ ਰਾਬਿਨਸਨ ਵੱਖਵਾਦੀ ਅਤੇ ਸੰਮਿਲਨ ਵਾਲੇ ਨਿਯਮਾਂ ਵਿੱਚ ਫ਼ਰਕ ਸਪੱਸ਼ਟ ਕਰਦੇ ਹਨ। ਬਾਹਰ ਕੱਢਣ ਵਾਲੀਆਂ ਸੰਸਥਾਵਾਂ ਉਹ ਹੁੰਦੀਆਂ ਹਨ ਜੋ ਥੋੜ੍ਹੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹਨ। ਸਮੂਹਿਕਤਾ ਵਾਲੇ ਨਿਯਮ ਆਮ ਲੋਕਾਂ ਦਾ ਭਲਾ ਕਰਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਦੋ ਖਰਬਪਤੀਆਂ ਦੀ ਮਿਸਾਲ

ਕਾਰਲੋਸ ਸਲਿਮ ਅਤੇ ਬਿਲ ਗੇਟਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਅਤੇ ਮੈਕਸੀਕੋ ਦੇ ਦੋ ਸਭ ਤੋਂ ਧਨਾਢ ਬੰਦੋ - ਕਾਰਲੋਸ ਸਲਿਮ ਅਤੇ ਬਿਲ ਗੇਟਸ

ਇਸ ਨੁਕਤੇ ਨੂੰ ਸਪੱਸ਼ਟ ਕਰਨ ਲਈ ਆਓ ਮੈਕਸੀਕੋ ਅਤੇ ਅਮਰੀਕਾ ਦੀ ਮਿਸਾਲ 'ਤੇ ਵਾਪਸ ਚੱਲੀਏ।

ਨੋਗਾਲੇਸ ਨਹੀਂ ਸਗੋਂ ਅਮਰੀਕਾ ਅਤੇ ਮੈਕਸੀਕੋ ਦੇ ਦੋ ਸਭ ਤੋਂ ਧਨਾਢ ਬੰਦਿਆਂ ਦੀ ਗੱਲ ਕਰਦੇ ਹਾਂ- ਕਾਰਲੋਸ ਸਲਿਮ ਅਤੇ ਬਿਲ ਗੇਟਸ।

ਬਿਲ ਗੇਟਸ ਨੇ ਮਾਈਕ੍ਰੋਸਾਫ਼ਟ ਸ਼ੁਰੂ ਕੀਤੀ ਜਦ ਕਿ ਕਾਰਲੋਸ ਸਲਿਮ ਨੇ ਕਈ ਖੇਤਰਾਂ ਵਿੱਚ ਕੰਮ ਕੀਤਾ। ਆਪੋ-ਆਪਣੇ ਖੇਤਰਾਂ ਵਿੱਚ ਇਨ੍ਹਾਂ ਦੀ ਅਜਾਰੇਦਾਰੀ ਹੈ।

ਇਹ ਦੋਵੇਂ ਪ੍ਰਤਿਭਾਵਾਨ ਕਾਰੋਬਾਰੀ ਹਨ, ਬੇਹੱਦ ਊਰਜਾਵਾਨ, ਵੱਕਾਰੀ ਅਤੇ ਮਹਾਨ ਉਦਮੀ ਹਨ ਪਰ ਅਹਿਮ ਇਹ ਹੈ ਕਿ ਇਹ ਅਮੀਰ ਬਣੇ ਕਿਵੇਂ, ਬਿਲ ਗੇਟਸ ਨੇ ਆਪਣੀ ਕਿਸਮਤ ਖੋਜ ਰਾਹੀਂ ਬਣਾਈ ਜਦਕਿ ਸਲਿਮ ਨੇ ਅਜਾਰੇਦਾਰੀ ਤੋਂ ਪੈਸਾ ਬਣਾਇਆ।"

ਬਿਲ ਗੇਟਸ ਦੀ ਖੋਜ ਨੇ ਉਨ੍ਹਾਂ ਨੂੰ ਬੇਤਹਾਸ਼ਾ ਅਮੀਰ ਬਣਾਇਆ ਪਰ ਇਸ ਨੇ ਸਮਾਜ ਲਈ ਇਸ ਤੋਂ ਕਿਤੇ ਵਧੇਰੇ ਪੂੰਜੀ ਕਮਾਈ । ਉਨ੍ਹਾਂ ਨੇ ਲੋਕਾਂ ਅਤੇ ਵਸੀਲਿਆਂ ਨੂੰ ਕੰਪਿਊਟਰ ਸਨਅਤ ਵੱਲ ਖਿੱਚਿਆ। ਕਾਰਲੋਸ ਦੇ ਕੇਸ ਵਿੱਚ ਉਨ੍ਹਾਂ ਦੀ ਇਜਾਰੇਦਾਰੀ ਨੇ ਮੈਕਸੀਕੋ ਵਿੱਚ ਕੌਮੀ ਆਮਦਨੀ ਨੂੰ ਉਨ੍ਹਾਂ ਦੀ ਨਿੱਜੀ ਆਮਦਨੀ ਨਾਲੋਂ ਬਹੁਤ ਜ਼ਿਆਦਾ ਘਟਾਇਆ।"

ਇਹ ਅਜਿਹਾ ਕਿਉਂ ਹੈ? ਇਹ ਉਸ ਸਮਾਜ ਉੱਪਰ ਨਿਰਭਰ ਕਰਦਾ ਹੈ ਜਿਸ ਵਿੱਚ ਉਹ ਰਹਿੰਦੇ ਹਨ। ਉਨ੍ਹਾਂ ਨਿਯਮਾਂ ਤੇ ਸੰਸਥਾਵਾਂ ਉੱਪਰ ਨਿਰਭਰ ਕਰਦਾ ਹੈ ਜੋ ਉਨ੍ਹਾਂ ਦੀ ਊਰਜਾ ਨੂੰ ਵੇਗ ਦਿੰਦੀਆਂ ਹਨ।

ਡਾ਼ ਰਾਬਿਨਸਨ ਮੁਤਾਬਕ,"ਜੇ ਤੁਸੀਂ ਲੈਟਿਨ ਅਮਰੀਕਾ ਵਿੱਚ ਅਮੀਰ ਹੋਣਾ ਚਾਹੁੰਦੇ ਹੋ ਤਾਂ ਸਿਆਸਤਦਾਨਾਂ ਤੱਕ ਪਹੁੰਚ ਵਰਤ ਕੇ ਅਜਾਰੇਦਾਰੀ ਕਾਇਮ ਕਰੋ। ਇਹ ਤੁਸੀਂ ਅਮਰੀਕਾ ਵਿੱਚ ਕਿਵੇਂ ਕਰੋਗੇ? ਤੁਸੀਂ ਉਦਮੀ ਬਣੋ, ਕੋਈ ਕਾਰੋਬਾਰ ਤੋਰੋ, ਖੋਜ ਕਰੋ।"

ਇਸ ਤੋਂ ਇੱਕ ਹੋਰ ਅਹਿਮ ਸਵਾਲ ਖੜ੍ਹਾ ਹੁੰਦਾ ਹੈ? ਕਿ ਦੱਖਣੀ ਨੋਗਾਲੇਸ ਨੂੰ ਉੱਤਰੀ ਨੋਗਾਲੇਸ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ? ਨਪੀੜਨ ਵਾਲੇ ਨਿਯਮਾਂ ਜਾਂ ਸੰਸਥਾਵਾਂ ਨੂੰ ਸਮੂਹਿਕ ਕਿਵੇਂ ਬਣਾਇਆ ਜਾਵੇ?

ਇਹ ਡ਼ਾ ਜੇਮਜ਼ ਰਾਬਿਨਸਨ ਦੀ ਮੌਜੂਦਾ ਖੋਜ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ: ਏਸ਼ੀਆ 'ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)