ਕੋਰੋਨਾ ਕਾਲ ’ਚ ਮਜ਼ਦੂਰਾਂ ਦੀ ਗ਼ੈਰ-ਮੌਜੂਦਗੀ ਨਾਲ ਪ੍ਰਭਾਵਿਤ ਫੂਡ ਪ੍ਰੋਡਕਸ਼ਨ ਸੈਕਟਰ ਭਵਿੱਖ ਲਈ ਤਿਆਰੀ ਕਿਵੇਂ ਕਰੇ

ਕੋਵਿਡ-19 ਨੇ ਕਿਸਾਨਾਂ ਅਤੇ ਡਿਸਟਰੀਬਿਊਟਰਾਂ 'ਤੇ 'ਸਮੇਂ ਸਿਰ' ਸਪਲਾਈ ਦੇ ਦਬਾਅ ਨੂੰ ਉਭਾਰਿਆ ਹੈ। ਜੇਮਜ਼ ਵੋਂਗ ਨੇ ਦੇਖਿਆ ਕਿ ਫੂਡ ਸਪਲਾਈ ਨੇ ਕਿਵੇਂ ਮਹਾਂਮਾਰੀ ਨੂੰ ਅਪਣਾਇਆ ਹੈ।
ਦੁਨੀਆਂ ਭਰ ਦੇ ਹੋਰ ਲੋਕ ਮੇਰੇ ਨਾਲੋਂ ਬਹੁਤ ਘੱਟ ਕਿਸਮਤ ਵਾਲੇ ਸਨ, ਅਫ਼ਰੀਕਾ ਵਿੱਚ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ ਕੋਵਿਡ-19 ਦੇ ਨਤੀਜੇ ਵਜੋਂ 36 ਦੇਸਾਂ ਵਿੱਚ 7.3 ਕਰੋੜ ਲੋਕਾਂ ਲਈ ਭੋਜਨ ਅਸੁਰੱਖਿਆ ਪੈਦਾ ਹੋਈ ਹੈ, ਜਦੋਂਕਿ ਯੂਰਪ ਵਿੱਚ ਇਹ ਅੰਕੜਾ ਪੰਜ ਲੱਖ ਹੈ।
ਲੋਕਤੰਤਰੀ ਗਣਰਾਜ ਕਾਂਗੋ ਪਹਿਲਾਂ ਤੋਂ ਹੀ ਚੱਲ ਰਹੇ ਇਬੋਲਾ ਕਹਿਰ ਦੇ ਪ੍ਰਭਾਵਾਂ ਨਾਲ ਨਜਿੱਠ ਰਿਹਾ ਹੈ ਅਤੇ ਦੱਖਣੀ ਸੂਡਾਨ ਫੂਡ ਸਪਲਾਈ ਵਿੱਚ ਇਸ ਅਚਾਨਕ ਆਈ ਤਬਦੀਲੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ:
ਅਫ਼ਰੀਕਾ ਵਿੱਚ ਕਿਸਾਨਾਂ ਨੂੰ ਬੀਜ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜਦੋਂਕਿ ਅਮਰੀਕਾ ਵਿੱਚ ਬੁੱਚੜਖਾਨਿਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਦਕਾ ਬਹੁਤ ਸਾਰੇ ਪਸ਼ੂਆਂ ਨੂੰ ਬਚਾ ਲਿਆ ਗਿਆ ਅਤੇ ਦੁੱਧ ਨੂੰ ਨਾਲਿਆਂ ਵਿੱਚ ਡੋਲ੍ਹਿਆ ਗਿਆ। ਮਹਾਂਮਾਰੀ ਨੇ ਇਹ ਸਾਹਮਣੇ ਲਿਆ ਦਿੱਤਾ ਹੈ ਕਿ ਸਾਡਾ ਫੂਡ ਚੇਨ ਖੇਤਰ ਅਸਲ ਵਿੱਚ 'ਖੇਤਾਂ ਤੋਂ ਲੈ ਕੇ ਥਾਲੀ' ਤੱਕ ਕਿੰਨਾ ਕਮਜ਼ੋਰ ਹੈ।
ਪਰ ਕੀ ਅਸੀਂ ਭੋਜਨ ਸੁਰੱਖਿਆ ਬਾਰੇ ਇਸ ਅਨੁਭਵ ਤੋਂ ਕੁਝ ਸਿੱਖਿਆ ਹੈ? ਅਤੇ ਅਗਲੀ ਵਾਰ ਅਜਿਹੀ ਸਥਿਤੀ ਲਈ ਅਸੀਂ ਬਿਤਹਰ ਢੰਗ ਨਾਲ ਕਿਵੇਂ ਤਿਆਰ ਹੋ ਸਕਦੇ ਹਾਂ?
ਮੈਂ ਯੂਕੇ ਦੇ ਗਲੋਬਲ ਫੂਡ ਸਕਿਊਰਿਟੀ ਪ੍ਰੋਗਰਾਮ ਦੇ ਡਾਇਰੈਕਟਰ ਰਿਆਜ਼ ਭੁਨੂੰ ਨਾਲ ਗੱਲ ਕੀਤੀ। ਉਹ ਕਹਿੰਦੇ ਹਨ ਕਿ ਘੱਟੋ ਘੱਟ ਉਸ ਦੇਸ ਵਿੱਚ ਖ਼ਬਰਾਂ ਦੇ ਬਾਵਜੂਦ ਭੋਜਨ ਪ੍ਰਣਾਲੀ ਨੇ ਕਾਫ਼ੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਖਾਲੀ ਹੋਈਆਂ ਅਲਮਾਰੀਆਂ ਪ੍ਰਕਿਰਿਆ ਦੀਆਂ ਸਮੱਸਿਆਵਾਂ ਦਾ ਨਤੀਜਾ ਸਨ ਜਿਸਨੂੰ ਜਲਦੀ ਹੀ ਹੱਲ ਕਰ ਲਿਆ ਗਿਆ।
ਪਰਵਾਸੀ ਮਜ਼ਦੂਰਾਂ ਦੀ ਕਮੀ ਦਾ ਅਸਰ
ਇਸੇ ਦੌਰਾਨ ਪਰਵਾਸੀ ਮਜ਼ਦੂਰਾਂ 'ਤੇ ਨਿਰਭਰ ਵਿਕਾਸਸ਼ੀਲ ਦੇਸਾਂ ਨੂੰ ਫਸਲਾਂ ਦੀ ਕਟਾਈ ਅਤੇ ਭੋਜਨ ਨੂੰ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਹ ਕੰਮ ਜੋ ਲੇਬਰ ਦੀ ਮਦਦ ਨਾਲ ਹੁੰਦੇ ਹਨ, ਵਿਸ਼ੇਸ਼ ਰੂਪ ਨਾਲ ਕਟਾਈ ਦੇ ਆਸਪਾਸ, ਇਸ ਨੇ ਉਤਪਾਦਨ ਪ੍ਰਕਿਰਿਆ ਵਿੱਚ ਅੜਚਨਾਂ ਪੈਦਾ ਕਰ ਦਿੱਤੀਆਂ।
ਕੌਮਾਂਤਰੀ ਸਰਹੱਦਾਂ 'ਤੇ ਆਵਾਜਾਈ 'ਤੇ ਵਿਆਪਕ ਲੌਕਡਾਊਨ ਅਤੇ ਪਾਬੰਦੀਆਂ ਦਾ ਮਤਲਬ ਹੈ ਕਿ ਇਸ ਨੇ ਮੌਸਮੀ ਕਾਮਿਆਂ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਜਿਹੜੇ ਸਮੁੱਚੇ ਯੂਰਪ ਦੇ ਖੇਤਾਂ ਵਿੱਚ ਤਾਜ਼ਾ ਉਤਪਾਦਨ ਪ੍ਰਾਪਤ ਕਰਨ, ਛਾਂਟਣ ਅਤੇ ਪੈਕ ਕਰਨ ਲਈ ਸਫ਼ਰ ਕਰਦੇ ਹਨ।

ਤਸਵੀਰ ਸਰੋਤ, Getty Images
ਦੁਨੀਆਂ ਭਰ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਅਨੁਭਵ ਕੀਤਾ ਗਿਆ। ਯੂਨਾਈਟਿਡ ਨੇਸ਼ਨਜ਼ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਅਨੁਸਾਰ ਆਸਟਰੇਲੀਆ ਵਿੱਚ ਸਬਜ਼ੀਆਂ ਵਾਲੇ ਖੇਤਾਂ ਵਿੱਚ ਲਗਭਗ ਅੱਧੇ ਕਾਮੇ ਅਸਥਾਈ ਪਰਵਾਸੀ ਹਨ ਅਤੇ ਅਮਰੀਕਾ ਵਿੱਚ ਇਹ 10 ਫੀਸਦੀ ਹਨ।
ਕੈਨੇਡਾ ਦੀ ਖੇਤੀ 60,000 ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੈ। ਬ੍ਰਾਜ਼ੀਲ ਵਿੱਚ ਕਿਸਾਨਾਂ ਨੂੰ ਕੌਫ਼ੀ ਦੀ ਫਸਲ ਪ੍ਰਾਪਤ ਕਰਨ ਵਿੱਚ ਔਕੜਾਂ ਆਈਆਂ, ਭਾਰਤ ਵਿੱਚ ਦੇਸ ਦੇ ਅੰਦਰ ਪਰਵਾਸ ਕਰਨ ਵਾਲੇ ਮੌਸਮੀ ਕਾਮੇ ਲੌਕਡਾਊਨ ਕਾਰਨ ਉਪਲਬਧ ਨਹੀਂ ਸਨ।
ਪੂਰਬੀ ਭਾਰਤ ਦੇ ਸਮੱਸਤੀਪੁਰ ਦੇ ਕਿਸਾਨ ਮਨੁਵੰਤ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੁਰੂ ਵਿੱਚ ਲੌਕਡਾਊਨ ਨਾਲ ਬਹੁਤ ਨੁਕਸਾਨ ਹੋਇਆ ਸੀ ਕਿਉਂਕਿ ਉਨ੍ਹਾਂ ਦੇ ਪਰਵਾਸੀ ਮਜ਼ਦੂਰਾਂ ਨੂੰ ਕੰਮ ਲਈ ਪੰਜਾਬ ਆਉਣ ਦੀ ਛੋਟ ਨਹੀਂ ਦਿੱਤੀ ਗਈ ਸੀ।
ਇੱਕ ਸਮੇਂ 'ਤੇ ਉਨ੍ਹਾਂ ਕੋਲ ਆਪਣੇ ਛੋਟੇ ਪਰਿਵਾਰ ਦੇ ਇੱਕ ਖੇਤ ਵਿੱਚ ਫ਼ਸਲ ਲਈ 20 ਏਕੜ ਜ਼ਮੀਨ ਸੀ ਪਰ ਕੋਈ ਵੀ ਉਸ ਨੂੰ ਕੱਟਣ ਲਈ ਤਿਆਰ ਨਹੀਂ ਸੀ।
ਚੌਧਰੀ ਕਹਿੰਦੇ ਹਨ, ''ਪਰ ਮੈਂ ਆਪਣੀ ਇਸ ਦੁਰਦਸ਼ਾ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਜੇਕਰ ਮੈਂ ਫਸਲ ਕੱਟਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਵੀ ਮੈਨੂੰ ਉਦੋਂ ਤੱਕ ਅਨਾਜ ਨੂੰ ਸਟੋਰ ਕਰਨਾ ਪੈਂਦਾ, ਜਦੋਂ ਤੱਕ ਕਿ ਲੌਕਡਾਊਨ ਨਹੀਂ ਹਟ ਜਾਂਦਾ। ਆਵਾਜਾਈ ਬੰਦ ਸੀ ਅਤੇ ਆਟਾ ਮਿੱਲਾਂ ਵੀ ਬੰਦ ਸਨ।''
ਉਹ ਕਹਿੰਦੇ ਹਨ, ''ਲੌਕਡਾਊਨ ਦੇ ਚਾਰ ਦਿਨਾਂ ਬਾਅਦ ਮਾਰਚ ਦੇ ਅੰਤ ਤੱਕ ਮੈਂ ਸਥਾਨਕ ਮਜ਼ਦੂਰਾਂ ਨੂੰ ਲੈ ਕੇ ਬਜ਼ਾਰ ਵਿੱਚ 50 ਕਿੱਲੋ ਬੈਂਗਣ ਭੇਜਣ ਵਿੱਚ ਸਮਰੱਥ ਸੀ। ਪਰ ਜਿਵੇਂ ਹੀ ਕੋਰੋਨਾਵਾਇਰਸ ਦਾ ਡਰ ਫੈਲਿਆ, ਉਨ੍ਹਾਂ ਨੇ ਆਉਣਾ ਬੰਦ ਕਰ ਦਿੱਤਾ।''
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਚੌਧਰੀ ਨੂੰ ਪਰਵਾਸੀ ਮਜ਼ਦੂਰ ਲੈਣ ਲਈ ਹੋਰਾਂ ਨਾਲ ਵੀ ਮੁਕਾਬਲਾ ਕਰਨਾ ਸੀ। ਆਮਤੌਰ 'ਤੇ ਇੱਕ ਪਰਵਾਸੀ ਕਿਸਾਨ ਹੋਰ ਮੌਸਮੀ ਕੰਮ ਲੈਣ ਲਈ ਸ਼ਹਿਰਾਂ ਵਿੱਚ ਪਰਤਣ ਤੋਂ ਪਹਿਲਾਂ ਦੇਸ ਵਿੱਚ ਫਸਲ ਦਾ ਮੌਸਮੀ ਕੰਮ ਕਰਦਾ ਹੈ। ਕਈ ਸ਼ਹਿਰਾਂ ਵਿੱਚ ਰਹਿਣ ਦੀ ਚੋਣ ਕਰਦੇ ਸਨ।
ਖੇਤੀ ਉਦਯੋਗ ਨੂੰ ਨੇਪਰੇ ਚਾੜ੍ਹਨ ਵਿੱਚ ਮਦਦ ਕਰਨ ਲਈ ਸਰਕਾਰਾਂ ਨੂੰ ਆਪਣੀਆਂ ਖੁਦ ਦੀਆਂ ਸਰਹੱਦਾਂ ਦੇ ਅੰਦਰ 'ਖੇਤੀ ਸੈਨਾ' ਨੂੰ ਲੱਭਣ ਲਈ ਭਰਤੀ ਅਭਿਆਨ ਸ਼ੁਰੂ ਕਰਨਾ ਪਿਆ, ਜਾਂ ਇੱਥੋਂ ਤੱਕ ਕਿ ਵਿਦੇਸ਼ਾਂ ਤੋਂ ਉਨ੍ਹਾਂ ਮਜ਼ਦੂਰਾਂ ਦੇ ਸਮੂਹ ਆ ਰਹੇ ਸਨ ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ।


ਮਜ਼ਦੂਰਾਂ ਦੀ ਥਾਂ ਹੋਰ ਕਿਹੜੇ ਬਦਲ ਲੱਭਣ ਦੀ ਕੋਸ਼ਿਸ਼
'ਫੂਡ ਨੈਵੀਗੇਟਰ' ਮੈਗਜ਼ੀਨ ਦੀ ਸੰਪਾਦਕ ਕੈਟੀ ਅਸਕਿਊ ਦਾ ਕਹਿਣਾ ਹੈ ਕਿ ਜਰਮਨੀ ਵਰਗੇ ਦੇਸਾਂ ਵਿੱਚ ਵੀ ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਸੀ। ਯੂਰਪੀਅਨ ਕਮਿਸ਼ਨ ਨੇ ਮਜ਼ਦੂਰਾਂ ਦੀ ਆਵਾਜਾਈ ਨੂੰ ਬਣਾਏ ਰੱਖਣ ਲਈ ਕੁਝ ਤਜਵੀਜਾਂ ਰੱਖੀਆਂ। ਉਹ ਅੱਗੇ ਕਹਿੰਦੀ ਹੈ ਕਿ ਪਰ ਇਹ ਜ਼ਿਆਦਾ ਅਮੀਰ ਦੇਸ ਭਵਿੱਖ ਵਿੱਚ ਮਸ਼ੀਨੀਕਰਨ 'ਤੇ ਆਪਣੀ ਨਿਰਭਰਤਾ ਨੂੰ ਵਧਾਉਣ ਦੀ ਚੋਣ ਕਰ ਸਕਦੇ ਹਨ।

ਨਿਊਜ਼ੀਲੈਂਡ ਵਿੱਚ ਇੰਜਨੀਅਰ ਆਟੋਮੈਟਿਕ ਰੋਬੋਟ ਵਿਕਸਤ ਕਰ ਰਹੇ ਹਨ ਜੋ ਹਰ ਤਰ੍ਹਾਂ ਦੀ ਮੁਸ਼ਕਲ ਕਟਾਈ ਕਰਨ ਵਿੱਚ ਵੀ ਸਮਰੱਥ ਹੋ ਸਕਦੇ ਹਨ।
ਰੋਬੋਟਿਕਸ ਪਲੱਸ ਨੇ ਇੱਕ ਪ੍ਰੋਟੋਟਾਈਪ ਰੋਬੋਟ ਦਾ ਨਿਰਮਾਣ ਕੀਤਾ ਹੈ ਜੋ ਕੀਵੀ ਦੇ ਬਾਗਾਂ ਵਿੱਚੋਂ ਫ਼ਲ ਤੋੜ ਸਕਦਾ ਹੈ ਅਤੇ ਆਪਣੀਆਂ ਆਕਟੋਪਸ ਵਰਗੀਆਂ ਬਾਹਾਂ ਨਾਲ ਫਲਾਂ ਨੂੰ ਊੱਪਰੋਂ ਤੋੜ ਕੇ ਉਨ੍ਹਾਂ ਨੂੰ ਆਕਾਰ ਅਨੁਸਾਰ ਛਾਂਟ ਸਕਦਾ ਹੈ। ਕੰਪਨੀ ਦੇ ਸੰਸਥਾਪਕ ਸਟੀਵਨ ਸਾਂਡਰਜ਼ ਆਪਣੇ ਖੁਦ ਦੇ ਕੀਵੀ ਦੇ ਬਾਗ ਵਿੱਚ ਰੋਬੋਟ ਨਾਲ ਫਲ ਤੋੜਨ ਦੀ ਪਰਖ ਕਰ ਰਹੇ ਹਨ।
ਸਾਂਡਰਜ਼ ਕਹਿੰਦੇ ਹਨ, ''ਜੇਕਰ ਜ਼ਰੂਰਤ ਹੋਵੇ ਤਾਂ ਰੋਬੋਟ 24 ਘੰਟੇ ਕੰਮ ਕਰ ਸਕਦੇ ਹਨ।''
ਇਸ ਦਾ ਮਤਲਬ ਹੈ ਕਿ ਇਨਸਾਨੀ ਕਾਮਿਆਂ ਨੂੰ ਕਿਧਰੇ ਹੋਰ ਲਾਇਆ ਜਾਵੇਗਾ ਜੋ ਅਸਲ ਵਿੱਚ ਉਤਪਾਦਨ ਵਿੱਚ ਮਦਦ ਕਰਦੇ ਹਨ।''
ਉਹ ਅਤੇ ਉਨ੍ਹਾਂ ਦੀ ਟੀਮ ਹੋਰ ਫਸਲਾਂ, ਜਿਵੇਂ ਕਿ ਸ਼ਤਾਵਰੀ ਨੂੰ ਕੱਟਣ ਵਿੱਚ ਸਮਰੱਥ ਰੋਬੋਟ ਵਿਕਸਤ ਕਰ ਰਹੀ ਹੈ।
ਸਾਂਡਰਜ਼ ਕਹਿੰਦੇ ਹਨ, ''ਪਰੇਸ਼ਾਨੀ ਇਹ ਹੈ ਕਿ ਫਲਾਂ ਅਤੇ ਸਬਜ਼ੀਆਂ ਦੀ ਕਟਾਈ ਦਾ ਕੋਈ ਸਰਵ ਵਿਆਪਕ ਤਰੀਕਾ ਨਹੀਂ ਹੈ।''
''ਤੁਹਾਨੂੰ ਹਰੇਕ ਫਸਲ ਲਈ ਇੱਕ ਨਿਰਧਾਰਤ ਪਿੱਕਰ ਦੀ ਲੋੜ ਹੈ-ਜਿਸ ਤਰ੍ਹਾਂ ਕਿ ਅਸੀਂ ਇੱਕ ਸੇਬ ਜਾਂ ਸਟ੍ਰਾਬੇਰੀ ਜਾਂ ਬਲੂਬੇਰੀ ਲੈਂਦੇ ਹਾਂ, ਇਹ ਬਿਲਕੁਲ ਅਲੱਗ ਹਨ।''
ਕਿਧਰੇ ਹੋਰ ਕੰਪਨੀਆਂ ਆਪਣੇ ਖੁਦ ਦੇ ਸਮਾਧਾਨ 'ਤੇ ਕੰਮ ਕਰ ਰਹੀਆਂ ਹਨ। ਉਦਾਹਰਨ ਲਈ ਫਲੋਰਿਡਾ ਸਥਿਤ ਹਾਰਵੈਸਟ ਕਰਾਪ ਰੋਬੋਟਿਕਸ, ਉਨ੍ਹਾਂ ਮਸ਼ੀਨਾਂ 'ਤੇ ਕੰਮ ਕਰ ਰਹੀ ਹੈ ਜੋ ਸਵੈਚਾਲਿਤ ਰੂਪ ਨਾਲ ਸਟ੍ਰਾਬੇਰੀ ਦੀ ਕਟਾਈ ਕਰ ਸਕਦੀਆਂ ਹਨ, ਜਦੋਂਕਿ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਲਾਦ ਪੱਤਾ (ਲੈਟਿਊਸ) ਤੋੜਨ ਲਈ ਇੱਕ ਰੋਬੋਟ ਬਣਾਇਆ ਹੈ।
ਪਰ ਰੋਬੋਟਿਕ ਖੇਤੀ ਸਿਰਫ਼ ਸਭ ਤੋਂ ਅਮੀਰ ਕਿਸਾਨਾਂ ਤੱਕ ਹੀ ਸੀਮਤ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਦੀ ਲਾਗਤ ਬਹੁਤ ਜ਼ਿਆਦਾ ਹੈ।

ਅਸਕਿਊ ਦਾ ਕਹਿਣਾ ਹੈ, ''ਖੇਤੀਬਾੜੀ ਤਕਨਾਲੋਜੀ ਅਪਣਾਉਣ ਵਿੱਚ ਵੱਡੀ ਰੁਕਾਵਟ ਬੇਸ਼ੱਕ ਕਿਸਾਨਾਂ ਦੀ ਨਿਵੇਸ਼ ਕਰਨ ਦੀ ਸਮਰੱਥਾ ਹੈ ਕਿਉਂਕਿ ਕਿਸਾਨ ਅਸਲ ਵਿੱਚ ਘੱਟ ਮਾਰਜਿਨ 'ਤੇ ਕੰਮ ਕਰਦੇ ਹਨ। ਇਸ ਲਈ ਜਦੋਂ ਤੁਸੀਂ ਆਧੁਨਿਕ ਪੂੰਜੀਗਤ ਖਰਚਿਆਂ ਦੀ ਗੱਲ ਕਰਦੇ ਹੋ ਤਾਂ ਇਹ ਇੱਕ ਵੱਡੀ ਚੁਣੌਤੀ ਹੋਵੇਗੀ।''
ਸ਼ਹਿਰੀ ਕਿਸਾਨਾਂ ਅਤੇ ਸਥਾਨਕ ਉਤਪਾਦਕਾਂ ਨੇ ਲੌਕਡਾਊਨ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ। ਕੁਝ ਸਪਲਾਈ ਚੇਨ ਦੇ ਮੁੱਦਿਆਂ ਨੂੰ ਸਬੂਤ ਵਜੋਂ ਪੇਸ਼ ਕਰ ਰਹੇ ਹਨ ਕਿ ਸਿਸਟਮ ਟੁੱਟ ਗਿਆ ਹੈ ਅਤੇ ਸਾਨੂੰ ਸੂਖਮ ਉਤਪਾਦਕਾਂ ਤੋਂ ਸਥਾਨਕ ਮਾਲ ਖਰੀਦਣਾ ਚਾਹੀਦਾ ਹੈ।
ਹਾਲਾਂਕਿ ਨਿਸ਼ਚਤ ਰੂਪ ਨਾਲ ਸਾਡੇ ਵੱਲੋਂ ਖਾਧੇ ਜਾਣ ਵਾਲੇ ਭੋਜਨ ਤੋਂ ਫੁੱਟਪ੍ਰਿੰਟ ਘਟਾਉਣ ਦੀ ਲੋੜ ਹੈ, ਕੁਝ ਇਨੋਵੇਟਰ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਲੋਕਲ ਅਪਣਾ ਕੇ ਬਿਹਤਰ ਹੋ ਸਕਦੇ ਹੋ।
ਭੂਮੀਗਤ ਖੇਤੀ ਤੋਂ ਪਤਾ ਚੱਲਦਾ ਹੈ ਕਿ ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਵੱਡੇ ਸ਼ਹਿਰਾਂ ਵਿੱਚ ਵੱਡੇ ਪੱਧਰ 'ਤੇ ਖੇਤੀ ਕਰਨ ਲਈ ਜਗ੍ਹਾ ਹੈ। ਸਾਨੂੰ ਜੋ ਕਰਨਾ ਚਾਹੀਦਾ ਹੈ, ਉਹ ਹੈ ਜ਼ਮੀਨ ਦਾ ਬਿਹਤਰ ਉਪਯੋਗ।
ਮੇਰੇ ਲਈ ਫੂਡ ਚੇਨ ਵਿੱਚ ਜੋ ਸਭ ਤੋਂ ਨਿਰਾਸ਼ਾਜਨਕ ਨੁਕਸ ਹੈ, ਉਹ ਸਾਡੇ ਵੱਲੋਂ ਘਰਾਂ ਵਿੱਚ ਬਰਬਾਦ ਕੀਤਾ ਜਾਂਦਾ ਭੋਜਨ। ਸੁੱਟੇ ਗਏ ਸਾਰੇ ਭੋਜਨ ਵਿੱਚੋਂ 70 ਫੀਸਦ ਭੋਜਨ ਖਾਧਾ ਜਾ ਸਕਦਾ ਸੀ ਅਤੇ ਸਾਰੇ ਭੋਜਨ ਪਦਾਰਥਾਂ ਦਾ ਲਗਭਗ 40 ਫੀਸਦੀ ਫੂਡ ਚੇਨ ਨਾਲ ਬੇਕਾਰ ਚਲਾ ਜਾਂਦਾ ਹੈ।
ਜੇਕਰ ਅਸੀਂ ਅੰਤ ਵਿੱਚ ਇਸ ਵਿੱਚੋਂ ਬਹੁਤ ਸਾਰਾ ਸੁੱਟ ਦਿੰਦੇ ਹਾਂ ਤਾਂ ਅਸੀਂ ਆਪਣੀਆਂ ਪਲੇਟਾਂ ਵਿੱਚ ਭੋਜਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸੁਧਾਰਨ ਵਿੱਚ ਕੋਈ ਸਹਾਇਤਾ ਨਹੀਂ ਕਰ ਰਹੇ।
ਵਧੇਰੇ ਸਥਿਰਤਾ ਲਿਆਉਣ ਲਈ ਸਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਸਭ ਤੋਂ ਜ਼ਿਆਦਾ ਉਪਯੋਗ ਕਰਨ ਦੀ ਲੋੜ ਹੈ ਜੋ ਅਸੀਂ ਪੈਦਾ ਕਰਦੇ ਹਾਂ-ਵਿਸ਼ੇਸ਼ ਤੌਰ 'ਤੇ ਉਦੋਂ ਜਦੋਂ ਦੁਨੀਆਂ ਵਿੱਚ ਨੌਂ ਲੋਕਾਂ ਵਿੱਚੋਂ ਇੱਕ ਭੁੱਖਾ ਸੌਂਦਾ ਹੈ।
ਅਮਰੀਕੀ ਕੰਪਨੀ 'ਅਪੀਲ' ਇੱਕ ਅਜਿਹਾ ਤਰੀਕਾ ਲੈ ਕੇ ਆਈ ਹੈ ਜੋ ਭੋਜਨ ਦੀ ਘੱਟ ਬਰਬਾਦੀ ਕਰਨ ਲਈ ਤਾਜ਼ੇ ਫ਼ਲਾਂ ਅਤੇ ਸਬਜ਼ੀਆਂ ਦੀ ਸ਼ੈਲਫ ਲਾਈਫ ਨੂੰ ਲੰਬਾ ਕਰ ਦੇਵੇਗਾ।
ਇਹ ਵੀ ਪੜ੍ਹੋ:
'ਅਪੀਲ' ਨੇ ਫਲਾਂ ਦੇ ਛਿਲਕਿਆਂ ਦੇ ਗੁਣਾਂ ਦਾ ਅਧਿਐਨ ਕਰਕੇ ਇੱਕ ਬੇਰੰਗ ਅਤੇ ਬੇਸੁਆਦ ਕੋਟਿੰਗ ਦਾ ਉਤਪਾਦਨ ਕੀਤਾ ਜੋ ਫ਼ਲ ਅਤੇ ਸਬਜ਼ੀਆਂ 'ਤੇ ਚੜ੍ਹਾਈ ਜਾ ਸਕਦੀ ਹੈ ਅਤੇ ਉਸ ਦੇ ਜੀਵਨ ਕਾਲ ਨੂੰ ਵਧਾ ਸਕਦੀ ਹੈ। ਇਹ ਪੌਦੇ ਦੇ ਹਿੱਸਿਆਂ ਜਿਵੇਂ ਛਿੱਲ ਅਤੇ ਗੁੱਠਲੀ ਤੋਂ ਵੀ ਬਣਾਇਆ ਜਾਂਦਾ ਹੈ ਜਿਨ੍ਹਾਂ ਨੂੰ ਪ੍ਰੋਸੈਸਿੰਗ ਦੌਰਾਨ ਅਕਸਰ ਸੁੱਟ ਦਿੱਤਾ ਜਾਂਦਾ ਹੈ।
ਬੇਸ਼ੱਕ ਉਹ ਰੋਬੋਟ ਫਰੂਟ ਪਿੱਕਰ, ਪੁਲਾੜ ਵਿਗਿਆਨੀ ਜਾਂ ਭੂਮੀਗਤ ਖੇਤ ਹੋਣ, ਕੋਵਿਡ-19 ਨੇ ਸਾਨੂੰ ਸਿਖਾਇਆ ਹੈ ਕਿ ਜਿੱਥੇ ਸੰਕਟ ਹੈ, ਉੱਥੇ ਮੌਕੇ ਵੀ ਮੌਜੂਦ ਹਨ। ਸਦੀਆਂ ਲਈ ਫੂਡ ਸਪਲਾਈ ਚੇਨ ਮੌਜੂਦ ਹੈ ਪਰ ਹੁਣ ਇਸ ਵਿੱਚ ਬਹੁਤ ਹੀ ਆਧੁਨਿਕ ਤਬਦੀਲੀਆਂ ਆ ਰਹੀਆਂ ਹਨ।
(ਜੇਮਜ਼ ਵੋਂਗ ਦਾ ਇਹ ਲੇਖ ਉਨ੍ਹਾਂ ਦੀ ਵਿਸ਼ੇਸ਼ ਜਾਂਚ 'ਫੌਲੋ ਦਿ ਫੂਡ' 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਸੌਤਿਕ ਬਿਸਵਾਸ, ਵਿਲੀਅਮ ਪਾਰਕ ਅਤੇ ਰਿਚਰਡ ਗ੍ਰੇ ਵੱਲੋਂ ਵੀ ਰਿਪੋਰਟਿੰਗ ਵਿੱਚ ਹਿੱਸੇਦਾਰੀ ਪਾਈ ਗਈ।)
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












