ਰਾਮ ਵਿਲਾਸ ਪਾਸਵਾਨ ਨੂੰ ਭਾਰਤੀ ਸਿਆਸਤ ਦਾ 'ਮੌਸਮ ਵਿਗਿਆਨੀ' ਕਿਉਂ ਕਿਹਾ ਜਾਂਦਾ ਸੀ

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਸ਼ਾਮੀ ਦੇਹਾਂਤ ਹੋ ਗਿਆ। ਪਾਸਵਾਨ ਦੇ ਪੁੱਤਰ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਇੱਕ ਟਵੀਟ ਰਾਹੀ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਜਾਣਕਾਰੀ ਸਾਂਝੀ ਕੀਤੀ।

74 ਸਾਲਾ ਪਾਸਵਾਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੀ ਹਾਰਟ ਸਰਜਰੀ ਵੀ ਹੋਈ ਸੀ। ਉਹ 50 ਸਾਲ ਤੋ ਵੱਧ ਸਮਾਂ ਸਰਗਰਮ ਸਿਆਸਤ ਵਿਚ ਰਹਿਣ ਵਾਲੇ ਦੇਸ ਦੇ ਪ੍ਰਮੁੱਖ ਦਲਿਤ ਆਗੂਆਂ ਵਿਚੋਂ ਇੱਕ ਸਨ।

ਇਹ ਵੀ ਪੜ੍ਹੋ

ਭਾਰਤੀ ਸਿਆਸਤ ਦਾ ਮੌਸਮ ਵਿਗਿਆਨੀ

  • 1977 ਵਿਚ ਰਾਮ ਵਿਸਾਲ ਪਾਸਵਾਨ ਉਦੋਂ ਚਰਚਾ ਵਿਚ ਆਏ ਜਦੋਂ ਉਨ੍ਹਾਂ ਹਾਜੀਪੁਰ ਲੋਕ ਸਭਾ ਸੀਟ ਇੰਨੀਆਂ ਵੋਟਾਂ ਦੇ ਫਰਕ ਨਾਲ ਜਿੱਤੀ ਕਿ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ।
  • ਪਾਸਵਾਨ ਨੂੰ ਇਸੇ ਜਿੱਤ ਨੇ ਕੌਮੀ ਸਿਆਸਤ ਦਾ ਵੱਡਾ ਚਿਹਰਾ ਬਣਾ ਦਿੱਤਾ। ਉਨ੍ਹਾਂ ਨੂੰ 50 ਸਾਲ ਦੇ ਸਿਆਸੀ ਕਰੀਅਰ ਦੌਰਾਨ 1984 ਅਤੇ 2009 ਵਿਚ ਸਿਰਫ਼ ਦੋ ਵਾਰ ਹਾਰ ਦਾ ਮੂੰਹ ਦੇਖਣਾ ਪਿਆ।
  • 1989 ਤੋਂ ਬਾਅਦ ਨਰਸਿਮ੍ਹਾ ਰਾਓ ਤੇ ਮਨਮੋਹਨ ਸਿੰਘ ਦੇ ਦੂਜੇ ਕਾਰਰਜਾਲ ਨੂੰ ਛੱਡ ਕੇ 2020 ਤੱਕ ਹਰ ਕੇਂਦਰੀ ਸਰਕਾਰ ਵਿਚ ਮੰਤਰੀ ਰਹੇ।
  • ਇੱਕ ਵਾਰ ਪਾਸਵਾਨ ਨੇ ਖੁਦ ਟਵੀਟ ਕੀਤਾ ਸੀ ਕਿ 1969 ਵਿਚ ਉਹ ਬਿਹਾਰ ਪੁਲਿਸ ਵਿਚ ਡੀਐੱਸਪੀ ਸਿਲੈਕਟ ਹੋਏ ਤੇ ਵਿਧਾਇਕ ਵੀ ਬਣ ਗਏ, ਪਰ ਇੱਕ ਦੋਸਤ ਨੇ ਕਿਹਾ ਕਿ ਸਰਕਾਰ ਬਣਨਾ ਹੈ ਜਾਂ ਨੌਕਰ , ਬਸ ਫਿਰ ਕੀ ਸੀ ਉਨ੍ਹਾਂ ਡੀਐਸਪੀ ਦੀ ਨੌਕਰੀ ਛੱਡ ਦਿੱਤੀ।
  • ਰਾਮ ਵਿਸਾਲ ਪਾਸਵਾਨ 1996 ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਕੇਂਦਰ ਵਿਚ ਬਣਨ ਵਾਲੀ ਹਰ ਗਠਜੋੜ ਸਰਕਾਰ ਵਿਚ ਮੰਤਰੀ ਰਹੇ।
  • ਦੇਸ ਦੇ ਸਿਆਸੀ ਹਵਾ ਦੇ ਰੁਖ ਨੂੰ ਪਹਿਲਾਂ ਹੀ ਭਾਪਣ ਕਾਰਨ ਉਨ੍ਹਾਂ ਨੂੰ ਭਾਰਤੀ ਸਿਆਸਤ ਦਾ ''ਮੌਸਮ ਵਿਗਿਆਨੀ'' ਵੀ ਕਿਹਾ ਜਾਂਦਾ ਸੀ।
  • ਬਿਹਾਰ ਪੁਲਿਸ ਦੀ ਨੌਕਰੀ ਛੱਡ ਕੇ ਸਿਆਸਤ ਵਿਚ ਆਏ ਰਾਮ ਵਿਲਾਸ ਪਾਸਵਾਨ, ਬਾਬੂ ਕਾਂਸ਼ੀ ਰਾਮ, ਮਾਇਆਵਤੀ ਦੀ ਹਰਮਨਪ੍ਰਿਆਰਤਾ ਦੇ ਦੌਰ ਵਿਚ ਵੀ ਬਿਹਾਰ ਵਿਚ ਦਲਿਤ ਮਜ਼ਦੂਰ ਆਗੂ ਦੇ ਤੌਰ ਉੱਤੇ ਟਿਕੇ ਰਹੇ।
  • ਦੇਵਗੌੜਾ-ਗੁਜਰਾਲ ਤੋਂ ਲੈਕੇ ਅਟਲ ਬਿਹਾਰੀ ਵਾਜਪਈ, ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਤੱਕ, ਸਾਰੇ ਪ੍ਰਧਾਨ ਮੰਤਰੀਆਂ ਨੂੰ ਸਾਧਣਾ ਪਾਸਵਾਨ ਦੀ ਅਸਾਧਾਰਣ ਯੋਗਤਾ ਨੂੰ ਦਰਸਾਉਦਾ ਹੈ।
  • ਸਿਆਸੀ ਚਲਾਕੀਆਂ, ਜੋੜ-ਤੋੜ, ਸਹੀ ਮੌਕੇ ਦੀ ਪਛਾਣ ਅਤੇ ਦੋਸਤ -ਦੁਸਮਣ ਬਦਲਣ ਦੀ ਕਲਾ ਵਿਚ ਮਾਹਰ ਰਾਮ ਵਿਸਾਲ ਪਾਸਵਾਨ ਦੀ ਸ਼ੁਰੂਆਤੀ ਟ੍ਰੇਨਿੰਗ ਸਮਾਜਵਾਦੀ ਅੰਦੋਲਨ ਤੋਂ ਹੋਈ ਸੀ।
  • ਉਨ੍ਹਾਂ ਦੀ ਸਿਆਸਤ ਦੇ ਆਖਰੀ ਦਹਾਕੇ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਆਸਤ ਵਿਚ ਉਭਾਰਨ ਵਾਲੇ ਹੀ ਰਹੇ ਅਤੇ ਉਨ੍ਹਾਂ ਦੀ ਪਾਰਟੀ ਵੀ ਦੇਸ ਦੇ ਕਈ ਹੋਰ ਸਿਆਸੀ ਪਰਿਵਾਰਾਂ ਦੀਆਂ ਪਾਰਟੀਆਂ ਵਾਂਗ ਬਣਕੇ ਰਹਿ ਗਈ।
  • ਪਾਸਵਾਨ ਨੇ ਆਪਣੇ ਜਿਉਂਦੇ ਜੀਅ ਆਪਣੀ ਸਿਆਸਤ ਦਾ ਵਾਰਿਸ ਆਪਣੇ ਪੁੱਤਰ ਚਿਰਾਗ ਪਾਸਵਾਨ ਨੂੰ ਬਣਾ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)