You’re viewing a text-only version of this website that uses less data. View the main version of the website including all images and videos.
ਸ੍ਰੀ ਲੰਕਾ ਨੇ ਕੂੜੇ ਦੇ 21 ਕੰਟੇਨਰ ਬ੍ਰਿਟੇਨ ਨੂੰ ਵਾਪਸ ਕੀਤੇ, ਪਰ ਕਿਉਂ
ਸ੍ਰੀ ਲੰਕਾ ਨੇ ਕਿਹਾ ਹੈ ਕਿ ਉਹ ਕੂੜੇ ਨਾਲ ਭਰੇ 21 ਕੰਟੇਨਰਾਂ ਨੂੰ ਬ੍ਰਿਟੇਨ ਵਾਪਸ ਭੇਜ ਰਿਹਾ ਹੈ ਕਿਉਂਕਿ ਇਨ੍ਹਾਂ ਵਿੱਚ ਖ਼ਤਰਨਾਕ ਚੀਜ਼ਾਂ ਹਨ।
ਕਸਟਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਭੇਜੇ 263 ਕੰਟੇਨਰਾਂ ਵਿੱਚੋਂ ਕਈਆਂ ਵਿੱਚੋਂ ਹਸਪਤਾਲ ਦਾ ਕੂੜਾ ਮਿਲਿਆ ਹੈ।
ਦਰਅਸਲ ਜੋ ਕਚਰਾ ਜਹਾਜ਼ 'ਤੇ ਚੜ੍ਹਾਇਆ ਗਿਆ ਸੀ, ਉਸ ਵਿੱਚ ਪੁਰਾਣੇ ਗੱਦੇ, ਕਾਰਪੈੱਟ ਅਤੇ ਦਰੀਆਂ ਹੋਣੀਆਂ ਚਾਹੀਦੀਆਂ ਸਨ ਜਿਨ੍ਹਾਂ ਦੀ ਰੀਸਾਈਸਲਿੰਗ ਹੋ ਸਕਦੀ ਹੈ।
ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਟੇਨਰਾਂ ਵਿੱਚ ਪਲਾਸਟਿਕ ਅਤੇ ਪੌਲੀਥੀਨ ਦਾ ਕਚਰਾ ਵੀ ਮਿਲਿਆ ਹੈ।
ਇਹ ਵੀ ਪੜ੍ਹੋ-
ਸ਼੍ਰੀਲੰਕਾ ਨੇ ਇਨ੍ਹਾਂ ਕੰਟੇਨਰਾਂ ਨੂੰ 2018 ਵਿੱਚ ਜ਼ਬਤ ਕੀਤਾ ਸੀ ਜਿਸ ਦੇ ਬਾਅਦ ਇਹ ਮਾਮਲਾ ਅਦਾਲਤ ਵਿੱਚ ਗਿਆ।
ਇਸ ਦੇ ਬਾਅਦ ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿੱਚੋਂ 21 ਕੰਟੇਨਰ ਸ਼੍ਰੀਲੰਕਾ ਤੋਂ ਵਾਪਸ ਬ੍ਰਿਟੇਨ ਭੇਜ ਦਿੱਤੇ ਗਏ ਹਨ।
ਸ਼੍ਰੀਲੰਕਾ ਦੇ ਕਸਟਮ ਵਿਭਾਗ ਦੇ ਬੁਲਾਰੇ ਸੁਨੀਲ ਜੈਰਤਨੇ ਨੇ ਦੱਸਿਆ ਕਿ ਜੋ ਕੰਟੇਨਰ ਭੇਜੇ ਗਏ ਸਨ ਉਹ ਖ਼ਤਰਨਾਕ ਕੂੜੇ ਅਤੇ ਉਸ ਨੂੰ ਨਸ਼ਟ ਕਰਨ ਨੂੰ ਲੈ ਕੇ ਯੂਰਪੀਅਨ ਯੂਨੀਅਨ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਸੀ।
ਇੰਗਲੈਂਡ ਦੇ ਵਾਤਾਵਰਣ ਵਿਭਾਗ ਨੇ ਕਿਹਾ ਕਿ ਉਹ ਕੂੜੇ ਦੇ ਗੈਰ ਕਾਨੂੰਨੀ ਨਿਰਯਾਤ ਦੇ ਮਾਮਲੇ ਦੇ ਹੱਲ ਲਈ ਵਚਨਬੱਧ ਹੈ।
ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਸ਼੍ਰੀਲੰਕਾ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਅਸੀਂ ਉਨ੍ਹਾਂ ਤੋਂ ਹੋਰ ਜਾਣਕਾਰੀ ਮੰਗੀ ਹੈ ਤਾਂ ਕਿ ਅਸੀਂ ਅਧਿਕਾਰਤ ਜਾਂਚ ਸ਼ੁਰੂ ਕਰ ਸਕੀਏ।"
ਇਸ ਖੇਤਰ ਦੇ ਹੋਰ ਕਈ ਦੇਸ਼ਾਂ ਨੇ ਵੀ ਵਿਦੇਸ਼ਾਂ ਤੋਂ ਆਯਾਤ ਹੋਇਆ ਕੂੜਾ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਨਵਰੀ ਵਿੱਚ ਮਲੇਸ਼ੀਆ ਨੇ ਅਜਿਹੇ ਹੀ ਗ਼ੈਰ-ਕਾਨੂੰਨੀ ਪਲਾਸਟਿਕ ਕੂੜੇ ਦੇ 42 ਕੰਟੇਨਰ ਬ੍ਰਿਟੇਨ ਵਾਪਸ ਭੇਜ ਦਿੱਤੇ ਸਨ।
ਇਹ ਵੀ ਪੜ੍ਹੋ-
ਇਹ ਵੀ ਵੇਖੋ