ਭਾਰਤ ਤੋਂ ਚੋਰੀ ਹੋਈਆਂ ਸਦੀਆਂ ਪੁਰਾਣੀਆਂ ਮੂਰਤੀਆਂ ਬਰਤਾਨੀਆ 'ਚੋਂ ਕਿਵੇਂ ਮਿਲੀਆਂ

ਤਸਵੀਰ ਸਰੋਤ, Met Police
40 ਸਾਲ ਤੋਂ ਵੱਧ ਪੁਰਾਣੇ ਇੱਕ ਦੱਖਣੀ ਭਾਰਤ ਦੇ ਮੰਦਰ 'ਚੋਂ ਚੋਰੀ ਹੋਈਆਂ ਤਾਂਬੇ ਦੀਆਂ ਮੂਰਤੀਆਂ ਬਰਤਾਨੀਆਂ ਵਿੱਚ ਮਿਲੀਆਂ ਸਨ, ਅਤੇ ਇਸ ਹਫ਼ਤੇ ਉਹ ਭਾਰਤ ਸਰਕਾਰ ਦੇ ਅਧਿਕਾਰੀਆਂ ਕੋਲ ਵਾਪਸ ਆ ਗਈਆਂ ਹਨ।
ਬੀਬੀਤੀ ਪੱਤਰਕਾਰ ਯੋਗਤਾ ਲਿਮਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਆਖ਼ਰ ਬਰਤਾਨੀਆ ਪਹੁੰਚੀਆਂ ਕਿਵੇਂ।
ਇਹ ਤਾਂਬੇ ਦੀਆਂ ਮੂਰਤੀਆਂ ਹਿੰਦੂ ਧਰਮ ਦੇ ਕੁਝ ਪ੍ਰਸਿੱਧ ਦੇਵੀ-ਦੇਵਤਿਆਂ, ਭਗਵਾਨ ਰਾਮ, ਉਨ੍ਹਾਂ ਪਤੀ ਸੀਤਾ ਅਤੇ ਉਨ੍ਹਾਂ ਦੇ ਭਰਾ ਲਛਮਣ ਦੀਆਂ ਦੱਸੀਆਂ ਜਾ ਰਹੀਆਂ ਹਨ।
ਇਹ ਮੂਰਤੀਆਂ ਵਿਜੇਨਗਰ ਦੇ ਸਾਮਰਾਜ ਦੌਰਾਨ ਬਣਾਏ ਗਏ 15ਵੀ ਸਦੀ ਦੇ ਮੰਦਿਰ ਦੀਆਂ ਹਨ, ਜੋ ਤਮਿਲਨਾਡੂ ਦੇ ਪਿੰਡ ਆਨੰਦਮੰਗਲਮ ਵਿੱਚ ਸਥਿਤ ਹੈ ਅਤੇ 1987 ਵਿੱਚ ਚੋਰੀ ਹੋ ਗਈਆਂ ਸਨ।
ਇਹ ਵੀ ਪੜ੍ਹੋ-
ਵਿਜੇਨਗਰ ਕਦੇ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਕੇਂਦਰਾਂ ਵਿੱਚੋਂ ਇੱਕ ਸਨ।
ਕਲਾ ਪ੍ਰੇਮੀਆਂ, ਪੁਲਿਸ ਦੀਆਂ ਦੋ ਟੀਮਾਂ ਵੱਲੋਂ ਜਾਂਚ ਅਤੇ ਯੂਕੇ ਵਿੱਚ ਭਾਰਤੀ ਰਾਜਦੂਤਾਂ ਦੇ ਯਤਨਾਂ ਨਾਲ ਉਨ੍ਹਾਂ ਨੂੰ ਵਾਪਸ ਲੈ ਕੇ ਆਉਣ ਲਈ ਸਾਲਾਂ ਤੱਕ ਕੰਮ ਚੱਲਦਾ ਰਿਹਾ।
ਚਾਰ ਪਹਿਲਾਂ, ਇੰਡੀਆ ਪ੍ਰਾਈਡ ਪ੍ਰੋਜੈਕਟ ਦੇ ਇੱਕ ਮੈਂਬਰ ਵੱਲੋਂ ਬ੍ਰਿਟਿਸ਼ ਐਂਟੀਕ ਡੀਲਰਸ ਐਸੋਸੀਏਸ਼ਨ ਦੀ ਵੈਬਸਾਈਟ 'ਤੇ ਮੂਰਤੀਆਂ ਵਿੱਚੋਂ ਇੱਕ ਦੀ ਤਸਵੀਰ ਨਜ਼ਰ ਆਈ ਸੀ।
ਇਹ ਐਸੋਸੀਏਸ਼ਨ ਚੋਰੀ ਕੀਤੀਆਂ ਗਈਆਂ ਮੂਰਤੀਆਂ ਵਾਪਸ ਲੈ ਕੇ ਆਉਣ ਦਾ ਕੰਮ ਕਰਦੀ ਹੈ।

ਤਸਵੀਰ ਸਰੋਤ, High Commissioner of India, UK
ਐੱਸ ਵਿਜੇਕੁਮਾਰ, ਜਿਨ੍ਹਾਂ ਨੇ ਪ੍ਰੋਜੈਕਟ ਦੀ ਸਹਿ-ਸਥਾਪਨਾ ਕੀਤੀ, ਉਹ ਦੱਸਦੇ ਹਨ, "ਅਸੀਂ ਇਸ ਨੂੰ ਵਿਜੇਨਗਰ ਤਾਂਬੇ ਵਜੋਂ ਪਛਾਣਿਆ ਪਰ ਇਹ ਸਾਡੇ ਕੋਈ ਬਹੁਤਾ ਕੰਮ ਨਹੀਂ ਆਏ ਕਿਉਂਕਿ ਭਗਵਾਨ ਰਾਮ ਜਾਂ ਲਕਸ਼ਮਣ ਦੀ ਮੂਰਤੀ ਦੀ ਵਿੱਚ ਥੋੜ੍ਹਾ ਜਿਹਾ ਅੰਤਰ ਸੀ।"
ਗਾਇਬ ਮੂਰਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ
ਇਨ੍ਹਾਂ ਨੂੰ ਪਤਾ ਸੀ ਕਿ ਦੱਖਣੀ ਭਾਰਤ ਵਿੱਚ ਕੁਝ ਇਤਿਹਾਸਕ ਮੰਦਰ ਹੈ, ਜਿਨ੍ਹਾਂ ਵਿੱਚ ਮੂਰਤੀਆਂ ਦੇ ਇੱਕੋ-ਜਿਹੇ ਸੈੱਟ ਸਨ, ਜਿਨ੍ਹਾਂ ਵਿੱਚੋਂ ਲਕਸ਼ਮਣ ਦੀ ਮੂਰਤੀ ਗਾਇਬ ਸੀ।
ਇਸ ਲਈ, ਉਨ੍ਹਾਂ ਨੇ ਕੋਸ਼ਿਸ਼ ਕੀਤੀ ਅਤੇ ਦੇਖਿਆ ਕਿ ਫੋਟੋਗਰਾਫਰ ਮੂਰਤੀਕਲਾ ਦੇ ਅਜਿਹੇ ਸੈੱਟ ਨਾਲ ਮੇਲ ਖਾਂਦੀਆਂ ਹਨ।
ਵਿਜੇਕੁਮਾਰ ਕਹਿੰਦੇ ਹਨ, "ਸਾਨੂੰ ਅਜਿਹੀਆਂ ਸ਼ੈਲੀਆਂ ਵਾਲੇ ਮੰਦਰਾਂ ਅਤੇ ਜ਼ਿਲ੍ਹਿਆਂ ਵਿੱਚ ਲੈ ਕੇ ਗਏ ਪਰ ਅਸੀਂ ਤਿੰਨ ਸਾਲਾਂ ਤੱਕ ਕੋਈ ਵੀ ਮੇਲ ਨਹੀਂ ਮਿਲਿਆ।"
ਇਹ ਵੀ ਪੜ੍ਹੋ-
ਫਿਰ, ਪਿਛਲੇ ਸਾਲ ਲੰਡਨ ਵਿੱਚ ਗਰੁੱਪ ਦੇ ਵਲੰਟੀਅਰਾਂ ਵਿੱਚੋਂ ਇੱਕ ਸੇਲ ਦੌਰਾਨ ਭਾਰਤੀ ਪ੍ਰਾਚੀਨ ਵਸਤੂਆਂ ਦੀ ਭਾਲ ਵੇਲੇ ਇੱਕ ਕਾਂਸੇ ਦੀ ਮੂਰਤੀ ਮਿਲੀ ਪਰ ਉਸ ਦਾ ਮੁਕੁਟ ਵੱਖਰਾ ਸੀ।
ਜਦੋਂ ਉਨ੍ਹਾਂ ਨੇ ਥੋੜ੍ਹਾ ਜਿਹਾ ਧਿਆਨ ਦਿੱਤਾ ਤਾਂ ਦੇਖਿਆ ਕਿ ਹੋ ਸਕਦਾ ਹੈ ਅਜਿਹੀਆਂ ਮੂਰਤੀਆਂ ਚੋਰੀ ਹੋਈਆਂ ਹੋਣ।
ਖੋਜ ਮੁੜ ਸ਼ੁਰੂ ਕੀਤੀ ਅਤੇ ਦੱਖਣੀ ਭਾਰਤ ਵਿੱਚ ਫਰੈਂਚ ਇੰਸਟੀਚਿਊਟ ਆਫ ਪੌਂਡੀਚੇਰੀ ਦੇ ਪੁਰਾਲੇਖਾਂ 'ਚ ਪਹੇਲੀ ਦਾ ਇੱਕ ਮਹੱਤਵਪੂਰਨ ਟੁਕੜਾ ਮਿਲਿਆ।
15 ਜੂਨ 1958, ਨੂੰ ਲਈ ਗਈ ਇੱਕ ਤਸਵੀਰ ਵਿੱਚ, ਆਨੰਦਮੰਗਲਾ ਪਿੰਡ ਵਿੱਚ ਸ਼੍ਰੀ ਰਾਜਾਗੋਪਾਲਾ ਸੁਆਮੀ ਮੰਦਰ 'ਚ ਮੂਰਤੀਆਂ ਦਾ ਪੂਰਾ ਸੈੱਟ ਦਿਖਾਇਆ ਗਿਆ ਸੀ।

ਤਸਵੀਰ ਸਰੋਤ, NGA
ਸਬੂਤ ਇਕੱਠੇ ਕਰਕੇ ਗਰੁੱਪ ਨੇ ਬਰਤਾਨੀਆ ਵਿੱਚ ਹਾਈ ਕਮਿਸ਼ਨ ਤੱਕ ਪਹੁੰਚ ਕੀਤੀ।
ਸਤੰਬਰ 2019 ਵਿੱਚ ਭਾਰਤੀ ਅਧਿਕਾਰੀਆਂ ਨੇ ਮੈਟਰੋਪੋਲੀਟਨ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਭਰੋਸੋ ਦਿਵਾਏ ਕਿ ਮੂਰਤੀਆਂ ਦੀ ਵਿਕਰੀ ਨਹੀਂ ਹੋਈ ਹੈ ਜਦ ਕਿ ਲੋੜੀਂਦੇ ਸਬੂਤ ਇਕੱਠੇ ਹੋ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਆਗੂ ਨਾਲ ਗੱਲ ਕੀਤੀ, ਜਿਸ ਨੇ ਇਹ ਮੂਰਤੀਆਂ ਦਾ ਇਸ਼ਤਿਹਾਰ ਲਗਵਾਇਆ ਸੀ ਤੇ "ਉਹ ਵਿਸ਼ਵਾਸ਼ ਪਾਤਰ ਸੀ ਅਤੇ ਉਸ ਦਾ ਅਪਰਾਧਿਕ ਰਿਕਾਰਡ ਵੀ ਨਹੀਂ ਸੀ।"
ਪੁਰਾਣੇ ਰਿਕਾਰਡ ਖੰਗਾਲੇ
ਭਾਰਤ 'ਚ, ਤਮਿਲ ਨਾਡੂ ਪੁਲਿਸ ਦੀ ਆਈਡਿਲ ਵਿੰਗ ਦੇ ਜਾਸੂਸਾਂ ਨੂੰ ਪਿੰਡ ਭੇਜਿਆ ਗਿਆ।
ਸਥਾਨਕ ਲੋਕਾਂ ਨੇ ਪੁਸ਼ਟੀ ਕੀਤੀ ਕਿ ਮੰਦਰ ਵਿੱਚੋਂ ਮੂਰਤੀਆਂ ਸੱਚਮੁਚ ਚੋਰੀ ਹੋਈਆਂ ਸਨ ਪਰ ਸਬੂਤਾਂ ਲਈ ਟੀਮ ਨੂੰ ਸਥਾਨਕ ਪੁਲਿਸ ਸਟੇਸ਼ਨ ਵਿੱਚ ਹੱਥ ਲਿਖੇ ਰਿਕਾਰਡ ਖੰਗਾਲਣੇ ਪਏ।
24 ਨਵੰਬਰ, 1978 ਨੂੰ ਦਰਜ ਇੱਕ ਸ਼ਿਕਾਇਤ ਤੋਂ ਪਤਾ ਲੱਗਾ ਕਿ ਚੋਰੀ ਇੱਕ ਰਾਤ ਪਹਿਲਾਂ ਹੋਈ ਸੀ।
ਉਨ੍ਹਾਂ ਨੇ ਰਿਕਾਰਡ 'ਚ ਦੇਖਿਆ ਕਿ ਇਸ ਚੋਰੀ ਅਤੇ ਅਜਿਹੇ ਹੀ ਹੋਰਨਾਂ ਅਪਰਾਧਾਂ ਲਈ 1988 'ਚ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਤਮਿਲ ਨਾਡੂ ਪੁਲਿਸ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ 9 ਮਹੀਨੇ ਜ਼ੇਲ੍ਹ ਦੀ ਸਜ਼ਾ ਹੋਈ ਸੀ ਅਤੇ ਮੁੱਖ ਮੁਲਜ਼ਮ ਨੇ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਨੂੰ ਮੂਰਤੀਆਂ ਵੇਚ ਦਿੰਦਾ ਸੀ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਸੀ।
ਕਿਵੇਂ ਮੂਰਤੀਆਂ ਦੀ ਤਸਕਰੀ ਭਾਰਤ ਤੋਂ ਬਾਹਰ ਹੋਈ ਅਤੇ ਬਰਤਾਨੀਆ ਵਿੱਚ ਕਿਵੇਂ ਪਹੁੰਚੀਆਂ, ਇਹ ਇੱਕ ਰਹੱਸ ਬਣਿਆ ਹੋਇਆ ਹੈ।
ਮੈਟਰੋਪੋਲੀਟਨ ਪੁਲਿਸ ਮੁਤਾਬਕ ਇੱਕ ਡੀਲਰ ਨੂੰ ਤਸੱਲੀ ਹੋ ਗਈ ਸੀ ਮੂਰਤੀਆਂ ਮੇਲ ਖਾਂਦੀਆਂ ਹਨ ਅਤੇ ਉਸ ਨੇ ਆਪਣੀ ਇੱਛਾ ਨਾਲ ਇਨ੍ਹਾਂ ਵਾਪਸ ਕਰਨ ਦਾ ਫ਼ੈਸਲਾ ਲਿਆ ਪਰ ਉਨ੍ਹਾਂ ਕੋਲ ਇੱਕ ਸੈੱਟ ਤੋਂ ਵੱਧ ਦੋ ਮੂਰਤੀਆਂ ਵੀ ਸਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾਵਾਇਰਸ ਮਹਾਮਾਰੀ ਕਾਰਨ ਮੂਰਤੀਆਂ ਸੌਂਪਣ ਵਿੱਚ ਦੇਰੀ ਹੋਈ ਪਰ ਅਖ਼ੀਰ 15 ਸਤੰਬਰ ਨੂੰ ਇਹ ਹੋ ਗਿਆ।
ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਮੁਤਾਬਕ, ਅਗਲੇ ਕੁਝ ਦਿਨਾਂ ਅੰਦਰ ਮੂਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਸੈੱਟ ਅਜੇ ਵੀ ਅਧੂਰਾ ਹੈ।
ਭਗਵਾਨ ਹਨੂੰਮਾਨ ਦੀ ਚੌਥੀ ਮੂਰਤੀ ਹੈ, ਪੌਰਾਣਿਕ ਕਥਾਵਾਂ ਮੁਤਾਬਕ ਹਨੂੰਮਾਨ ਭਗਵਾਨ ਰਾਮ ਦੇ ਭਗਤ ਸਨ।
ਭਾਰਤੀ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਮੂਰਤੀ ਸਿੰਗਾਪੁਰ ਦੇ ਮਿਊਜ਼ੀਅਮ ਵਿੱਚ ਹੋਣ ਦਾ ਖਦਸ਼ਾ ਹੈ।
ਜੇਕਰ ਮੂਰਤੀਆਂ ਨੂੰ ਵੇਚਿਆ ਗਿਆ ਸੀ, ਤਾਂ ਉਨ੍ਹਾਂ ਦੇ ਲੱਖਾਂ ਡਾਲਰ ਮਿਲ ਸਕਦੇ ਸਨ।
ਵਿਜੇਕੁਮਾਰ ਦਾ ਕਹਿਣਾ, "ਮੇਰੇ ਲਈ ਉਹ ਅਨਮੋਲ ਹੈ। ਉਹ ਕਦੇ ਕਲਾ ਦੀ ਵਸਤੂ ਨਹੀਂ ਸਨ। ਉਹ ਪੂਜਾ ਕਰਨ ਲਈ ਸਨ। ਕਲੈਕਟਰਾਂ ਅਚੇ ਡੀਲਰਾਂ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਪਵਿੱਤਰ ਮੂਰਤੀਆਂ ਮੰਦਰਾਂ ਤੋਂ ਚੋਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਹੋਂਦ ਹੁੰਦੀ ਹੈ।"
"ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਕਿ ਉਨ੍ਹਾਂ ਦੇ ਦੇਵੀ-ਦੇਵਤਾ ਸ਼ੋਅਪੀਸ ਵਜੋਂ ਕੰਮ ਕਰ ਰਹੇ ਹਨ।"
ਸਹਾਇਕ ਰਿਪੋਰਟਿੰਗ: ਸ਼ਾਲੂ ਯਾਦਵ
ਇਹ ਵੀ ਪੜ੍ਹੋ-
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4