ਹਰਸਿਮਰਤ ਕੌਰ ਬਾਦਲ: 'ਮੈਂ ਕਿਸ ਨਾਲ ਖੜ੍ਹੀ ਹਾਂ ਇਹ ਦੱਸ ਦਿੱਤਾ, ਕੈਪਟਨ ਸਾਹਬ ਕੀ ਤੁਸੀਂ ਕੁਰਸੀ ਛੱਡੋਗੇ’

ਹਰਸਿਮਰਤ

ਤਸਵੀਰ ਸਰੋਤ, Harsimrat Kaur Badal/FB

ਖੇਤੀ ਆਰਡੀਨੈਂਸ ਖਿਲਾਫ਼ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਹਨ। ਖੇਤੀ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਹੋ ਚੁੱਕੇ ਹਨ ਅਤੇ ਕਿਸਾਨ ਸੜਕਾਂ 'ਤੇ ਹਨ।

ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿੱਤਾ ਹੈ ਪਰ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਨੇ ਪੰਜਾਬ ਵਿੱਚ ਭਾਜਪਾ ਨਾਲ ਗਠਜੋੜ ਨਹੀਂ ਤੋੜਿਆ ਹੈ।

ਇਸ ਲਈ ਸਵਾਲ ਇਹ ਹੈ ਕਿ ਕੀ ਅਕਾਲੀ ਦਲ-ਭਾਜਪਾ ਗਠਜੋੜ ਕਾਇਮ ਰਹੇਗਾ? ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਹੋਵੇਗੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕੀਤੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਵਾਲ- ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀ ਕਾਰਨ ਹੈ?

ਜਵਾਬ- ਮੈਂ ਸੂਬੇ ਅਤੇ ਦੇਸ ਦੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਵਾਸਤੇ ਅਸਤੀਫ਼ਾ ਦਿੱਤਾ ਹੈ। ਲਗਾਤਾਰ ਢਾਈ ਮਹੀਨੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਭਵ ਨਹੀਂ ਹੋਇਆ ਕਿ ਕਿਸਾਨਾਂ ਦੇ ਮਨ ਵਿੱਚ ਆਰਡੀਨੈਂਸ ਦੇ ਖਿਲਾਫ਼ ਜੋ ਸ਼ੰਕਾਵਾਂ ਸੀ, ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇ ਅਤੇ ਅਜਿਹਾ ਕਾਨੂੰਨ ਲਿਆਂਦਾ ਜਾਵੇ ਜਿਸ 'ਤੇ ਉਨ੍ਹਾਂ ਦਾ ਭਰੋਸਾ ਹੋਵੇ।

ਮੈਂ ਨਹੀਂ ਚਾਹੁੰਦੀ ਕਿ ਕੋਰੋਨਾ ਦੌਰਾਨ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸੜਕਾਂ 'ਤੇ ਉਤਰਨਾ ਪਏ, ਉਨ੍ਹਾਂ ਦੀ ਗੁਹਾਰ ਨੂੰ ਅਣਗੌਲਿਆ ਕੀਤਾ ਜਾਵੇ।

ਇਹ ਵੀ ਪੜ੍ਹੋ:

ਜਦੋਂ ਮੈਨੂੰ ਲਗਿਆ ਕਿ ਮੇਰੇ ਸੁਣਵਾਈ ਨਹੀਂ ਹੋਣ ਲੱਗੀ ਅਤੇ ਨੰਬਰਾਂ ਦੇ ਦਮ 'ਤੇ ਕਾਨੂੰਨ ਥੋਪਿਆ ਜਾਵੇਗਾ।

ਮੈਂ ਸੋਚਿਆ ਕਿ ਅਜਿਹੀ ਸਰਕਾਰ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਜਿਹੜੇ ਆਪਣਿਆਂ 'ਤੇ ਅਜਿਹਾ ਕਾਨੂੰਨ ਥੋਪੇ ਜਿਸ ਨਾਲ ਮੇਰੇ ਆਪਣੇ ਘਰ ਦੇ ਬਾਹਰ ਬੈਠ ਕੇ ਗੁਹਾਰ ਦੇ ਰਹੇ ਹਨ, ਸੜਕਾਂ 'ਤੇ ਉਤਰੇ ਹੋਏ ਹਨ, ਇਸ ਡਰ ਨਾਲ ਕਿ ਉਨ੍ਹਾਂ ਦਾ ਸਾਰਾ ਭਵਿੱਖ ਖ਼ਤਮ ਹੋ ਜਾਵੇਗਾ।

ਮੈਂ ਫੈਸਲਾ ਕੀਤਾ ਕਿ ਕਿਸਾਨਾਂ ਨਾਲ ਖੜ੍ਹ ਕੇ ਸਰਕਾਰ ਦੇ ਆਰਡੀਨੈਂਸ ਖਿਲਾਫ਼ ਉਨ੍ਹਾਂ ਦੀ ਲੜਾਈ ਅੱਗੇ ਹੋ ਕੇ ਲੜਾਂਗੀ।

ਸਵਾਲ—ਪਹਿਲਾਂ ਤੁਸੀਂ ਇਸੇ ਆਰਡੀਨੈਂਸ ਦਾ ਸਮਰਥਨ ਕਰ ਰਹੇ ਸੀ, ਹੁਣ ਇਹ ਯੂ-ਟਰਨ ਕਿਉਂ ਲਿਆ?

ਜਵਾਬ- ਕੋਈ ਯੂ-ਟਰਨ ਨਹੀਂ ਸੀ। ਇੱਕ ਸਰਕਾਰ ਦਾ ਹਿੱਸਾ ਅਤੇ ਇੱਕ ਐੱਮਪੀ ਹੋਣ ਦੇ ਨਾਤੇ ਇੱਕ ਪਾਸੇ ਮੈਂ ਲੋਕਾਂ ਦੀ ਆਵਾਜ਼ ਹਾਂ ਤੇ ਦੂਜੇ ਪਾਸੇ ਸਰਕਾਰ ਵਿੱਚ ਨੁਮਾਇੰਦਗੀ ਕਰਦੀ ਹਾਂ।

ਮੈਂ ਇੱਕ ਬ੍ਰਿਜ ਦਾ ਕੰਮ ਕਰਦੀ ਹਾਂ ਕਿ ਜਿਹੜੇ ਕਾਨੂੰਨ ਮੇਰੀ ਸਰਕਾਰ ਬਣਾ ਰਹੀ ਹੈ, ਲੋਕਾਂ ਤੱਕ ਲੈ ਕੇ ਜਾਵਾਂ ਅਤੇ ਜੇ ਲੋਕਾਂ ਨੂੰ ਉਸ ਵਿੱਚ ਕਮੀਆਂ ਨਜ਼ਰ ਆਉਂਦੀਆਂ ਹਨ ਤਾਂ ਉਹ ਸਰਕਾਰ ਤੱਕ ਲੈ ਕੇ ਜਾਵਾਂ ਤੇ ਸੁਧਾਰ ਕਰਾਂ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਜਦੋਂ ਕੇਂਦਰ ਸਰਕਾਰ ਕੋਈ ਕਾਨੂੰਨ ਲਿਆਉਂਦੀ ਹੈ ਤਾਂ ਸੂਬਾ ਸਰਕਾਰਾਂ ਨਾਲ ਗੱਲ ਕਰਦੀ ਹੈ।

ਇਹ ਕਾਨੂੰਨ ਬਣਨ ਤੋਂ ਪਹਿਲਾਂ ਸੂਬਾ ਸਰਕਾਰਾਂ ਨਾਲ ਬੈਠਕਾਂ ਹੋਈਆਂ ਸਨ। ਕੈਪਟਨ ਅਮਰਿੰਦਰ ਬਤੌਰ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਿਲ ਸਨ ਤੇ ਹਰ ਚੀਜ਼ ਲਈ ਸਹਿਮਤੀ ਦਿੱਤੀ ਅਤੇ ਭਾਫ਼ ਵੀ ਨਹੀਂ ਕੱਢੀ ਕੀ ਕੁਝ ਚੱਲ ਰਿਹਾ ਹੈ।

ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਅੰਤਰ-ਮੰਤਰਾਲੇ ਕਮੈਂਟ ਲਈ ਫਾਈਲ ਮੇਰੇ ਮੰਤਰਾਲੇ ਵਿੱਚ ਆਈ, ਜੋ ਕਿ ਮਈ ਦੇ ਤੀਜੇ ਹਫ਼ਤੇ ਵਿੱਚ ਸੀ।

ਕਿਸਾਨ ਮੁਜ਼ਾਹਰੇ

ਤਸਵੀਰ ਸਰੋਤ, ANI

ਮੈਂ ਕਿਹਾ ਕਿਸਾਨਾਂ ਨੂੰ, ਸਟੇਕ ਹੋਡਲਰਜ਼ ਨੂੰ ਸੂਬੇ ਦੀਆਂ ਸਰਕਾਰਾਂ ਦੀਆਂ ਸ਼ੰਕਾਵਾਂ ਦੂਰ ਕਰੇ ਬਿਨਾ ਕਾਨੂੰਨ ਨਹੀਂ ਬਣਨਾ ਚਾਹੀਦਾ।

ਇਹ ਅਗਲੀ ਕੈਬਨਿਟ ਵਿੱਚ ਵੀ ਮੁੱਦਾ ਚੁੱਕਿਆ ਕਿ ਕਿਸਾਨਾਂ ਦੇ ਮਨਾਂ ਵਿੱਚ ਰੋਸ ਹੈ। ਫਿਰ ਵੀ ਜਦੋਂ ਟੇਬਲ ਆਈਟਮ ਦੇ ਰੂਪ ਵਿੱਚ ਆ ਗਿਆ, ਮੈਂ ਫਿਰ ਵਿਰੋਧ ਕੀਤਾ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਮੈਂ ਆਰਡੀਨੈਂਸ ਆਉਣ ਤੋਂ ਢਾਈ ਮਹੀਨੇ ਬਾਅਦ ਧਰਨੇ 'ਤੇ ਬੈਠੇ ਕਿਸਾਨ ਜਥੇਬੰਦੀਆਂ ਨੂੰ ਆਰਡੀਨੈਂਸ ਦੀ ਕਾਪੀ ਦਿੱਤੀ ਤੇ ਪੁੱਛਿਆ ਕਿ ਮੈਨੂੰ ਦੱਸੋ ਕਿਹੜੀ ਲਾਈਨ ਜੋੜਨਾ ਚਾਹੁੰਦੇ ਹੋ ਅਤੇ ਕਿਹੜੀ ਕੱਟਣਾ ਚਾਹੁੰਦੇ ਹੋ।

ਉਹ ਸਭ ਕੇਂਦਰ ਤੱਕ ਲੈ ਕੇ ਗਈ, ਕੇਂਦਰ ਦੇ ਵਜੀਰ ਨਾਲ ਮੀਟਿੰਗ ਕਰਵਾਈ, ਵੀਡੀਓ ਕਾਨਫਰੰਸਿੰਗ ਕਰਵਾਈ।

ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੇ ਮਨ ਦੀ ਸ਼ੰਕਾ ਦੂਰ ਹੋਵੇ ਤੇ ਉਨ੍ਹਾਂ ਦੀ ਸੁਣਵਾਈ ਆਪਣੀ ਸਰਕਾਰ ਕਰੇ ਤਾਂ ਹੀ ਇਹ ਬਿਲ ਆਏ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਇਹ ਲੜਾਈ ਮੈਂ ਲਗਾਤਾਰ ਢਾਈ ਮਹੀਨੇ ਲੜਦੀ ਰਹੀ ਪਰ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ, ਮੈਂ ਦੇਖਿਆ ਕਿ ਪਹਿਲੇ ਦਿਨ ਹੀ ਇਸ ਨੂੰ ਪਾਸ ਕਰਨ ਲਈ ਲਾ ਦਿੱਤਾ ਗਿਆ।

ਮੈਂ ਫਿਰ ਵੀ ਲੜਾਈ ਲੜੀ ਕਿ ਇਸ ਨੂੰ ਪਾਸ ਨਾ ਕੀਤਾ ਜਾਵੇ, ਸਿਲੈਕਟ ਕਮੇਟੀ ਵਿੱਚ ਲੈ ਕੇ ਜਾਓ ਤੇ ਅਜਿਹੇ ਸੋਧ ਕਰੋ ਜਿਸ ਨਾਲ ਕਿਸਾਨਾਂ ਦਾ ਭਰੋਸਾ ਬਣੇ, ਕੋਈ ਕਾਹਲੀ ਨਹੀਂ ਹੈ।

ਪਹਿਲੇ ਦਿਨ ਜਦੋਂ ਸੁਖਬੀਰ ਜੀ ਨੇ ਵਿਰੋਧ ਕੀਤਾ, ਬਾਵਜੂਦ ਉਸ ਦੇ ਇਸ ਨੂੰ ਪਾਸ ਕਰ ਦਿੱਤਾ।

ਨੰਬਰਾਂ ਦੇ ਬਲ 'ਤੇ ਇਸ ਨੂੰ ਪਾਸ ਕਰ ਦਿੱਤਾ ਤਾਂ ਮੈਂ ਸਾਰੀ ਲੀਡਰਸ਼ਿਪ ਨੂੰ ਕਿਹਾ ਕਿ ਮੈਂ ਇਸ ਸਰਕਾਰ ਦਾ ਹਿੱਸਾ ਨਹੀਂ ਬਣ ਸਕਦੀ।

ਸਵਾਲ- ਪਰ ਕਿਸਾਨ ਮੰਗ ਕਰ ਰਹੇ ਹਨ ਕਿ ਭਾਜਪਾ ਨਾਲ ਸਬੰਧ ਤੋੜ ਦਿਓ, ਕੀ ਅਜਿਹਾ ਕਰੋਗੇ?

ਜਵਾਬ- ਇਹ ਫੈਸਲੇ ਮੇਰੇ ਇਕੱਲੀ ਦੇ ਨਹੀਂ ਹੁੰਦੇ। ਮੈਂ ਪਾਰਟੀ ਦੀ ਆਮ ਵਰਕਰ ਹਾਂ, ਪਾਰਟੀ ਦੀ ਲੀਡਰਸ਼ਿਪ 'ਤੇ ਕੋਰ ਕਮੇਟੀ ਹੀ ਕੋਈ ਫੈਸਲਾ ਕਰੇਗੀ।

ਇਹ ਵੀ ਨਹੀਂ ਭੁੱਲ ਸਕਦੇ ਕਿ ਤਿੰਨ ਦਹਾਕੇ ਪਹਿਲਾਂ ਬਾਦਲ ਤੇ ਵਾਜਪਈ ਸਾਹਿਬ ਨੇ ਗਠਜੋੜ ਕੀਤਾ ਸੀ ਕਿ ਜਿਹੜੇ ਕਾਲੇ ਦੌਰੇ ਚੋਂ ਪੰਜਾਬ ਲੰਘਿਆ ਹੈ ਤੇ ਜਿਹੜਾ ਦੁਸ਼ਮਣ ਦੇਸ ਸਾਡੇ ਬਾਰਡਰ ਵਿੱਚ ਬੈਠਾ ਹੈ, ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਕਰਨ ਲਈ, ਇਹ ਭਾਈਚਾਰਕ ਸਾਂਝ, ਅਮਨ-ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਲਈ ਇਹ ਗਠਜੋੜ ਹੋਇਆ ਸੀ। ਕਈ ਸਾਲਾਂ ਤੱਕ ਇਹ ਗਠਜੋੜ ਬਖੂਬੀ ਇਕੱਠੇ ਰਿਹਾ।

ਅੱਜ ਵੀ ਉਹ ਦੁਸ਼ਮਣ ਦੇਸ ਕਾਲੇ ਮਨਸੂਬਿਆਂ ਤੋਂ ਬਾਜ ਨਹੀਂ ਆਇਆ। ਪੰਜਾਬ ਦੀ ਅਮਨ ਸ਼ਾਂਤੀ ਵੀ ਸਾਡੇ ਲਈ ਉੰਨੀ ਜ਼ਰੂਰੀ ਹੈ।

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਹੈ

ਪਰ ਇਸ ਤੋਂ ਜ਼ਿਆਦਾ ਜ਼ਰੂਰੀ ਪੰਜਾਬ ਦੇ ਕਿਸਾਨ ਹਨ, ਉਹ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ।

ਅਕਾਲੀ ਦਲ ਤਾਂ ਹੈ ਹੀ ਕਿਸਾਨ, ਮੈਨੂੰ ਨਹੀਂ ਲੱਗਦਾ ਕਿ ਕੋਈ ਅਕਾਲੀ ਵਰਕਰ ਕਿਸਾਨ ਨਹੀਂ ਹੈ। ਜੋ ਚੀਜ਼ ਕਿਸਾਨਾਂ ਦੇ ਖਿਲਾਫ਼ ਜਾਵੇ ਉਹ ਬਰਦਾਸ਼ਤ ਨਹੀਂ ਕਰਾਂਗੇ।

ਸਾਡੀ ਸਾਰੀ ਲੀਡਰਸ਼ਿਪ ਜ਼ਮੀਨੀ ਵਰਕਰਾਂ ਤੋਂ ਫੀਡਬੈਕ ਲੈ ਕੇ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਫੈਸਲਾ ਉਹੀ ਹੋਵੇਗਾ ਜੋ ਪੰਜਾਬ ਦੇ ਕਿਸਾਨਾਂ ਲਈ ਚੰਗਾ ਹੋਵੇਗਾ।

ਇਹ ਵੀ ਪੜ੍ਹੋ:

ਸਵਾਲ- ਤੁਸੀਂ ਕਿਹਾ ਭਾਈਚਾਰੇ ਦੀ ਲੋੜ ਅੱਜ ਵੀ ਹੈ ਜੋ ਤਿੰਨ ਦਹਾਕਿਆਂ ਪਹਿਲਾਂ ਸੀ, ਮਤਲਬ ਗਠਜੋੜ ਦੀ ਲੋੜ ਹਾਲੇ ਵੀ ਹੈ?

ਜਵਾਬ- ਗਠਜੋੜ ਕਿਸੇ ਭਲੇ ਵਾਸਤੇ ਬਣਿਆ ਸੀ, ਉਹ ਪੰਜਾਬ ਦੀ ਤਰੱਕੀ ਲਈ ਜ਼ਰੂਰੀ ਹੈ ਪਰ ਜੇ ਕਿਸਾਨਾਂ ਦੀ ਗੱਲ ਹੋਵੇਗੀ ਤਾਂ ਅਕਾਲੀ ਦਲ ਦਾ ਫੈਸਲਾ ਸਪਸ਼ਟ ਹੋਵੇਗਾ, ਸਟੈਂਡ ਸਪਸ਼ਟ ਹੋਵੇਗਾ।

ਪਰ ਇਹ ਫੈਸਲਾ ਸਿਰਫ਼ ਮੇਰਾ ਨਹੀਂ, ਇਹ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਹੋਵੇਗਾ।

ਸਵਾਲ- ਕਿਸਾਨ ਸੜਕਾਂ 'ਤੇ ਹਨ, ਕੀ ਤੁਸੀਂ ਮੁਜ਼ਾਹਰਿਆਂ ਵਿੱਚ ਉਨ੍ਹਾਂ ਨਾਲ ਸ਼ਾਮਿਲ ਹੋਵੋਗੇ?

ਜਵਾਬ- ਬਿਲਕੁਲ ਮੈਂ ਅਸਤੀਫਾ ਦਿੱਤਾ ਹੀ ਕਿਉਂ ਹੈ। ਜਦੋਂ ਮੈਂ ਕਿਸਾਨਾਂ ਦੀਆਂ ਮੰਗਾਂ ਸਰਕਾਰ ਅੱਗੇ ਮਨਵਾਉਣ ਵਿੱਚ ਨਾਕਾਮ ਰਹੀ ਤਾਂ ਹੁਣ ਮੈਂ ਇਸ ਸੰਘਰਸ਼ ਵਿੱਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗੀ।

ਜੇ ਉਹ ਮੇਰੇ ਘਰ ਅੱਗੇ ਬੈਠੇ ਹਨ ਮੈਂ ਉਨ੍ਹਾਂ ਨਾਲ ਬੈਠਾਂਗੀ। ਮੈਂ ਸਾਰੀਆਂ ਪਾਰਟੀਆਂ ਨੂੰ ਕਹਾਂਗੀ ਕਿ ਕਿਸਾਨਾਂ ਦੀ ਲੜਾਈ ਮਿਲ ਕੇ ਲੜੀਏ।

ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Harsimrat Kaur Badal/FB

ਸਵਾਲ- ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨ ਰਹਿਨੁਮਾ ਵਜੋਂ ਦੇਖਦੇ ਹਨ, ਉਨ੍ਹਾਂ ਨੇ ਆਰਡੀਨੈਂਸ ਦੇ ਸਮਰਥਨ ਵਿੱਚ ਬਿਆਨ ਦਿੱਤਾ ਸੀ, ਕੀ ਉਹ ਵੀ ਆਉਣਗੇ ਇਸ ਖਿਲਾਫ਼?

ਜਵਾਬ- ਅਸੀਂ ਕਿਸਾਨਾਂ ਨੂੰ ਲੋਕਾਂ ਨੂੰ ਕਾਨੂੰਨ ਬਾਰੇ ਦੱਸਿਆ, ਜੋ ਸ਼ੰਕਾਵਾਂ ਸੀ ਉਹ ਦੂਰ ਕਰਨ ਦੀ ਆਪਣੇ ਪੱਧਰ 'ਤੇ ਕੋਸ਼ਿਸ਼ ਕੀਤੀ ਪਰ ਜਦੋਂ ਗੱਲਾਂ ਨਾਲ ਭਰੋਸਾ ਨਹੀਂ ਬਣਿਆ ਤਾਂ ਅਸੀਂ ਭਾਈਵਾਲ ਵਿੱਚ ਜ਼ੋਰ ਪਾਇਆ।

ਜਦੋਂ ਨਾਕਾਮ ਹੋਈ ਫਿਰ ਉਨ੍ਹਾਂ ਦਾ ਸਾਥ ਛੱਡਿਆ ਤੇ ਉਨ੍ਹਾਂ ਦੀ ਬਾਂਹ ਫੜੀ ਜਿਨਾਂ ਕਰਕੇ ਇੱਥੇ ਪਹੁੰਚੀ ਹਾਂ।

ਚਾਹੇ ਬਾਦਲ ਸਾਹਿਬ ਹੋਣ, ਚਾਹੇ ਮੈਂ, ਜਾਂ ਅਕਾਲੀ ਦਲ ਕਿਸਾਨਾਂ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਲੜਾਂਗੇ।

ਸਵਾਲ- ਕਿਸਾਨਾਂ ਨੂੰ ਭਰੋਸਾ ਕਿਉਂ ਨਹੀਂ ਦਿਵਾਂ ਪਾਏ ਤੁਸੀਂ?

ਜਵਾਬ- ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਗੱਲ ਹੈ ਕਿ ਪੰਜਾਬ ਦਾ ਜਿਹੜਾ ਖੇਤੀਬਾੜੀ ਦਾ ਢਾਂਚਾ ਪੰਜਾਬ-ਹਰਿਆਣਾ ਵਿੱਚ ਹੈ ਉਹ ਬਾਕੀ ਸੂਬਿਆਂ ਤੋਂ ਵੱਖ ਹੈ।

ਕਈ ਸੂਬੇ ਹਨ ਜਿੱਥੇ ਮੰਡੀ ਨਹੀਂ, ਐੱਮਐੱਸਪੀ ਨਹੀਂ ਹੈ।

ਇਕੱਲੇ ਪੰਜਾਬ, ਹਰਿਆਣਾ ਹੈ ਜਿੱਥੇ ਮੰਡੀਕਰਨ ਤੇ ਕਿਸਾਨੀ ਦਾ ਪੂਰਾ ਸਰਕਾਰੀ ਢਾਂਚਾ ਹੈ। ਫਸਲ ਦੀ 10 ਦਿਨਾਂ ਵਿੱਚ ਖਰੀਦ ਹੋ ਜਾਂਦੀ ਹੈ ਅਤੇ ਪੈਸੇ ਵੀ ਮਿਲ ਜਾਂਦੇ ਹਨ।

ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Harsimrat Kaur Badal/FB

ਜੋ ਲੋਕਾਂ ਦੇ ਸ਼ੰਕੇ ਸੀ ਕਿ ਵੱਡੇ ਪੂੰਜੀਪਤੀ ਆਉਣਗੇ। ਕਿਸਾਨਾਂ ਦਾ ਸ਼ੋਸ਼ਣ ਹੋਵੇਗਾ, ਇਹ ਮੇਰੇ ਸੂਬੇ ਦੇ ਕਿਸਾਨਾਂ ਦੇ ਸ਼ੰਕੇ ਹਨ ਜਿਸ ਦੇ ਭਲੇ ਲਈ ਲੈ ਕੇ ਆ ਰਹੇ ਹਾਂ ਜੇ ਉਨ੍ਹਾਂ ਨੂੰ ਹੀ ਫਾਇਦਾ ਹੀ ਨਹੀਂ ਹੋ ਰਿਹਾ ਤਾਂ ਕਾਨੂੰਨ ਦਾ ਮਤਲਬ ਕੀ ਹੈ।

ਸਵਾਲ—ਤੁਹਾਡਾ ਦੋਹਾਂ ਪਾਰਟੀਆਂ ਦਾ ਇੰਨਾ ਪੁਰਾਣਾ ਰਿਸ਼ਤਾ ਹੈ, ਕੀ ਕਾਰਨ ਸੀ ਕਿ ਤੁਹਾਡੀ ਬੇਨਤੀ ਨਹੀਂ ਮੰਨੀ ਗਈ?

ਜਵਾਬ- ਇਹ ਮੈਨੂੰ ਵੀ ਸਮਝ ਨਹੀਂ ਆਇਆ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਅਫ਼ਸਰਾਂ ਨੇ ਦਫ਼ਤਰਾ ਵਿੱਚ ਬੈਠ ਕੇ ਕਾਨੂੰਨ ਬਣਾਇਆ ਹੈ ਉਹ ਜ਼ਮੀਨ ਨਾਲ ਜੁੜੇ ਨਹੀਂ ਹਨ।

ਜਿਹੜੇ ਦੱਸ ਰਹੇ ਹਨ ਇਸ ਦਾ ਵਿਰੋਧ ਕਰ ਰਹੇ ਹੈ, ਦੱਸਣ ਵਾਲਿਆਂ ਵਿੱਚ ਵੀ ਘਾਟ ਹੋਵੇਗੀ। ਜ਼ਰੂਰ ਜ਼ਮੀਨੀ ਪੱਧਰ 'ਤੇ ਕਨੈਕਟ ਨਹੀਂ, ਇਸ ਲਈ ਕਮੀ ਹੈ ਜਿਸ ਕਾਰਨ ਗਲਤਫਹਿਮੀ ਹੈ

ਸਵਾਲ- ਪੀਐੱਮ ਦਾ ਕਹਿਣਾ ਹੈ ਕਿ ਬਿਲ ਕਿਸਾਨਾਂ ਦੇ ਹਿੱਤ ਦੀ ਗੱਲ ਹੈ, ਉਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ।

ਜਵਾਬ- ਇਹ ਤਾਂ ਮੈਂ ਉਨ੍ਹਾਂ ਨੂੰ 100 ਵਾਰ ਕਹਿਣ ਦੀ ਕੋਸ਼ਿਸ਼ ਕੀਤੀ ਅਸਤੀਫ਼ੇ ਤੋਂ ਇੱਕ ਦਿਨ ਪਹਿਲਾਂ ਵੀ ਮੈਨੂੰ ਕਿਹਾ ਕਿ ਇਹ ਹਫ਼ਤੇ ਬਾਅਦ ਸ਼ਾਂਤ ਹੋ ਜਾਵੇਗਾ।

ਮੈਂ ਕਿਹਾ ਕਿ ਇਹ ਤਾਂ ਵੱਧਦਾ ਹੀ ਜਾ ਰਿਹਾ ਹੈ, ਪੂਰੇ ਦੇਸ ਵਿੱਚ ਅੱਗ ਲੱਗੇਗੀ। ਇਸ ਗਲਤਫਹਿਮੀ ਵਿੱਚ ਨਾ ਰਹੋ।

ਪਰ ਜੇ ਕਿਸਾਨਾਂ ਨੂੰ ਇੰਨਾ ਮਾਸੂਮ ਸਮਝੀਏ ਕਿ ਕੋਈ ਵਰਗਲਾ ਸਕਦਾ ਹੈ, ਜੇ ਕਿਸੇ ਨੇ ਇੱਕ-ਦੋ ਵਾਰੀ ਵਰਗਲਾ ਵੀ ਲਿਆ ਤਾਂ ਆਪਾਂ ਸ਼ਾਂਤ ਵੀ ਤਾਂ ਕਰ ਸਕਦੇ ਹਾਂ।

ਸਵਾਲ—ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡਾ ਅਸਤੀਫ਼ਾ- 'ਟੂ ਲਿਟਲ ਟੂ ਲੇਟ' ਹੈ, ਕੀ ਕਹਿਣਾ ਚਾਹੋਗੇ?

ਜਵਾਬ- ਮੈਂ ਤਾਂ ਕੈਪਟਨ ਸਾਹਿਬ ਨੂੰ ਇੰਨਾ ਹੀ ਕਹਾਂਗੀ ਕਿ ਮੈਂ ਤਾਂ ਕੁਝ ਕਰ ਦਿਖਾਇਆ, ਤੁਹਾਡੇ ਤਾਂ ਕੈਪਟਨ ਸਾਹਿਬ ਝੂਠੇ ਲਾਰੇ, ਵਾਅਦੇ ਝੂਠੀਆਂ ਸਹੁੰਆਂ ਖਾਧੀਆਂ, ਗੱਲਾਂ ਤੋਂ ਬਿਨਾਂ ਕੀਤਾ ਕੀ ਹੈ।

ਤੁਹਾਡਾ 2017 ਦਾ ਮੈਨੀਫੈਸਟੋ ਜਿਸ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਵਿਰੋਧ ਕਰ ਰਹੇ ਹੋ, ਇਸ ਵਿੱਚ ਲਿਖਿਆ ਹੈ ਕਿ ਇਸ ਨੂੰ ਪੂਰਾ ਕਰੋਗੇ।

2019 ਦੇ ਮੈਨੀਫੈਸਟੋ ਵਿੱਚ ਵੀ ਇਹੀ ਚੀਜ਼ਾਂ ਲਿਖੀਆਂ ਹਨ। ਉਸ ਵਿੱਚ ਲਿਖਿਆ ਹੈ ਕਿ ਇਹ ਸਾਰੇ ਕੰਮ ਕਰੋਗੇ ਜਿਸ ਦਾ ਵਿਰੋਧ ਕਰ ਰਹੇ ਹੋ।

ਤੁਸੀਂ ਖੁਦ ਸਹਿਮਤੀ ਜਤਾਈ ਸੀ, ਬੈਠਕਾਂ ਵਿੱਚ ਅਤੇ ਹੁਣ ਇੱਥੇ ਕਿਸਾਨਾਂ ਨੂੰ ਭੜਕਾ ਰਹੇ ਹੋ। ਕੈਪਟਨ ਸਾਬ੍ਹ ਮੈਂ ਤਾਂ ਅਸਤੀਫ਼ਾ ਦੇ ਦਿੱਤਾ, ਤੁਸੀਂ ਕੁਰਸੀ ਛੱਡੋਗੇ?

ਇਹ ਵੀ ਪੜ੍ਹੋ:

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)