You’re viewing a text-only version of this website that uses less data. View the main version of the website including all images and videos.
ਚੀਨ 'ਚ ਬਿਊਬੌਨਿਕ ਪਲੇਗ ਦਾ ਇੱਕ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ
ਚੀਨ ਦੇ ਇਨਰ ਮੰਗੋਲੀਆ ਖੇਤਰ ਵਿੱਚ ਇੱਕ ਸ਼ਹਿਰ 'ਚ ਬਿਊਬੌਨਿਕ ਪਲੇਗ ਦਾ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਚੌਕਸੀ ਵਧਾ ਦਿੱਤੀ ਹੈ।
ਖ਼ਬਰਾਂ ਮੁਤਾਬਕ ਬਾਯਾਨੂਰ ਇਲਾਕੇ ਵਿੱਚ ਮਿਲਿਆ ਮਰੀਜ਼ ਇੱਕ ਚਰਵਾਹਾ ਹੈ ਅਤੇ ਉਸ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਮਰੀਜ਼ ਦੀ ਹਾਲਤ ਸਥਿਰ ਦੱਸੀ ਗਈ ਹੈ।
ਅਧਿਕਾਰੀਆਂ ਨੇ ਲੈਵਲ-3 ਦੀ ਵਾਰਨਿੰਗ ਜਾਰੀ ਕੀਤੀ ਹੈ। ਲੈਵਲ ਤਿੰਨ ਵਾਰਨਿੰਗ ਤਹਿਤ ਉਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਨ ਅਤੇ ਖਾਣੇ 'ਤੇ ਰੋਕ ਹੁੰਦੀ ਹੈ ਜਿਨ੍ਹਾਂ ਤੋਂ ਪਲੇਗ ਫੈਲਣ ਦਾ ਖ਼ਤਰਾ ਹੋਵੇ, ਇਸ ਤੋਂ ਇਲਾਵਾ ਲੋਕਾਂ ਨੂੰ ਸ਼ੱਕੀ ਮਾਮਲਿਆਂ ਬਾਰੇ ਸੂਚਨਾ ਦੇਣ ਲਈ ਕਿਹਾ ਜਾਂਦਾ ਹੈ।
ਬਿਊਬੌਨਿਕ ਪਲੇਗ ਬੈਕਟੀਰੀਆ ਦੇ ਇਨਫੈਕਸ਼ਨ ਤੋਂ ਹੁੰਦਾ ਹੈ। ਇਹ ਖ਼ਤਰਨਾਕ ਹੋ ਸਕਦੇ ਹਨ ਪਰ ਆਮ ਤੌਰ 'ਤੇ ਐਂਟੀ ਬਾਇਓਟਿਕ ਦਵਾਈਆਂ ਨਾਲ ਇਨ੍ਹਾਂ ਦਾ ਇਲਾਜ ਸੰਭਵ ਹੈ।
ਇਸ ਕੇਸ ਨਾਲ ਜੁੜੀ ਜਾਣਕਾਰੀ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਬਾਯਾਨੂਰ ਸ਼ਹਿਰ ਦੇ ਇੱਕ ਹਸਪਤਾਲ ਤੋਂ ਆਈ ਸੀ।
ਮਰੀਜ਼ ਨੂੰ ਇਹ ਇਨਫੈਕਸ਼ਨ ਕਿਵੇਂ ਹੋਇਆ, ਇਹ ਅਜੇ ਤੱਕ ਸਾਫ਼ ਨਹੀਂ ਹੈ।
ਜਾਨਲੇਵਾ ਪਰ ਇਲਾਜ ਸੰਭਵ
ਬਿਊਬੌਨਿਕ ਪਲੇਗ ਦੇ ਮਾਮਲੇ ਸਮੇਂ-ਸਮੇਂ 'ਤੇ ਦੁਨੀਆਂ ਭਰ ਵਿੱਚ ਸਾਹਮਣੇ ਆਉਂਦੇ-ਰਹਿੰਦੇ ਹਨ।
ਸਾਲ 2017 ਵਿੱਚ ਮੈਡਾਗਾਸਕਰ ਵਿੱਚ ਪਲੇਗ ਦੇ 300 ਮਾਮਲੇ ਸਾਹਮਣੇ ਆਏ ਸਨ। ਪਿਛਲੇ ਸਾਲ ਮਈ ਵਿੱਚ ਮੰਗੋਲੀਆ ਵਿੱਚ ਮੈਰਮੋਟ ਨਾਮ ਦੇ ਜਾਨਵਰ ਨੂੰ ਖਾਣ ਨਾਲ ਦੋ ਲੋਕਾਂ ਨੂੰ ਪਲੇਗ ਹੋ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਮੰਗੋਲੀਆ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉੱਥੇ ਮਾਨਤਾ ਹੈ ਕਿ ਮੈਰਮੋਟ ਦਾ ਕੱਚਾ ਮੀਟ ਕਿਡਨੀ ਦੀ ਸਿਹਤ ਲਈ ਫਾਇਦੇਮੰਦ ਹੈ।
ਮੈਰਮੋਟ ਪਲੇਗ ਦੇ ਬੈਕਟੇਰੀਆ ਦੇ ਵਾਹਕ ਹੁੰਦੇ ਹਨ। ਇਨ੍ਹਾਂ ਦਾ ਸ਼ਿਕਾਰ ਕਰਨਾ ਗ਼ੈਰਕਾਨੂੰਨੀ ਹੈ।
ਬਿਊਬੌਨਿਕ ਪਲੇਗ ਲਿੰਪ ਵਿੱਚ ਸੋਜ ਪੈਦਾ ਕਰ ਦਿੰਦੇ ਹਨ। ਸ਼ੁਰੂਆਤ ਵਿੱਚ ਇਸ ਬਿਮਾਰੀ ਦੀ ਪਛਾਣ ਮੁਸ਼ਕਿਲ ਹੁੰਦੀ ਹੈ ਕਿਉਂਕਿ ਇਸਦੇ ਲੱਛਣ 3 ਤੋਂ 7 ਦਿਨਾਂ ਬਾਅਦ ਦਿਖਦੇ ਹਨ ਅਤੇ ਕਿਸੇ ਦੂਜੇ ਫਲੂ ਦੀ ਤਰ੍ਹਾਂ ਹੁੰਦੇ ਹਨ।
ਬਿਊਬੌਨਿਕ ਪਲੇਗ ਨੂੰ ਬਲੈਕ ਡੈਥ ਵੀ ਕਹਿੰਦੇ ਹਨ। 14ਵੀਂ ਸਦੀ ਵਿੱਚ ਬਲੈਕ ਡੈਥ ਦੇ ਕਾਰਨ ਏਸੀਆ, ਅਫਰੀਕਾ ਅਤੇ ਯੂਰੋਪ ਵਿੱਚ ਕਰੀਬ ਪੰਜ ਕਰੋੜ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਉਸ ਫਲੂ ਦੀ ਕਹਾਣੀ ਜਿਸਨੇ ਲਈ ਸੀ 5 ਕਰੋੜ ਲੋਕਾਂ ਦੀ ਜਾਨ
ਹਾਲਾਂਕਿ ਹੁਣ ਇਹ ਕਿਸੇ ਮਹਾਂਮਾਰੀ ਦੀ ਸ਼ਕਲ ਲਵੇਗਾ ਇਸਦੇ ਆਸਾਰ ਘੱਟ ਹੀ ਹਨ।
ਸਟੈਨਫੋਰਟ ਹੈਲਥ ਕੇਅਰ ਦੀ ਡਾਕਟਰ ਸ਼ਾਂਤੀ ਕੈਪਾਗੋੜਾ ਮੁਤਾਬਕ, "14ਵੀਂ ਸਦੀ ਦੇ ਹਾਲਾਤ ਦੇ ਉਲਟ, ਹੁਣ ਸਾਨੂੰ ਪਤਾ ਹੈ ਕਿ ਇਹ ਬਿਮਾਰੀ ਕਿਵੇਂ ਫੈਲਦੀ ਹੈ। ਅਸੀਂ ਇਸ ਨੂੰ ਰੋਕਣਾ ਜਾਣਦੇ ਹਾਂ। ਅਸੀਂ ਇਸ ਤੋਂ ਪੀੜਤ ਲੋਕਾਂ ਦਾ ਐਂਡੀ ਬੌਡੀ ਤੋਂ ਇਲਾਜ ਕਰਦੇ ਹਾਂ।"
ਆਖ਼ਰੀ ਵਾਰ ਇਸਦਾ ਭਿਆਨਕ ਪ੍ਰਕੋਪ 1665 ਦਾ ਦਿ ਗ੍ਰੇਟ ਪਲੇਟ ਵਿੱਚ ਦਿਖਿਆ ਸੀ ਜਿਸ ਵਿੱਚ ਸ਼ਹਿਰ ਦੇ ਹਰ ਪੰਜ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
19ਵੀਂ ਸਦੀ ਵਿੱਚ ਚੀਨ ਅਤੇ ਭਾਰਤ ਵਿੱਚ ਪਲੇਗ ਦੇ ਫੈਲਣ ਨਾਲ ਇੱਕ ਕਰੋੜ 20 ਲੱਖ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀਡੀਓਜ਼ ਵੀ ਦੇਖੋ: