ਕੋਰੋਨਾਵਾਇਸ ਲੌਕਡਾਊਨ: ਇਮਰਾਨ ਖ਼ਾਨ ਪਾਕਿਸਤਾਨੀ ਨੌਜਵਾਨਾਂ ਨੂੰ ਇਹ ਕਿਤਾਬ ਕਿਉਂ ਪੜ੍ਹਨ ਨੂੰ ਕਹਿ ਰਹੇ

ਇਸਲਾਮ

ਤਸਵੀਰ ਸਰੋਤ, hurst publishers/getty images

    • ਲੇਖਕ, ਆਬਿਦ ਹੁਸੈਨ
    • ਰੋਲ, ਬੀਬੀਸੀ ਉਰਦੂ ਪੱਤਰਕਾਰ, ਇਸਲਾਮਾਬਾਦ

ਪਾਕਿਸਤਾਨ ਵਿੱਚ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਦੀ ਸ਼ੁਰੂਆਤ ਅਤੇ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੈ।

ਲੋਕਾਂ ਦੀ ਵੱਡੀ ਗਿਣਤੀ ਇਸ ਮੁਸ਼ਕਲ ਤੋਂ ਪਰੇਸ਼ਾਨ ਹੈ ਕਿ ਸਮਾਂ ਕਿਵੇਂ ਗੁਜ਼ਾਰਿਆ ਜਾਵੇ।

ਇਸੇ ਸਿਲਸਿਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਦੂਜੇ ਆਗੂਆਂ ਵੱਲੋਂ ਤੁਰਕੀ ਵਿੱਚ ਬਣੇ ਇਤਿਹਾਸਿਕ ਡਰਾਮਿਆਂ ਨੂੰ ਦੇਖਣ ਲਈ ਕਿਹਾ ਜਾ ਰਿਹਾ ਹੈ।

ਵੀਡੀਓ ਕੈਪਸ਼ਨ, ਇਮਰਾਨ ਨੇ ਇਸਲਾਮ ਬਾਰੇ ਜਿਹੜੀ ਕਿਤਾਬ ਸੁਝਾਈ, ਉਸ ਵਿੱਚ ਹੈ ਕੀ?

ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਦਦ ਨਾਲ ਲੋਕਾਂ ਨੂੰ ਆਪਣੇ ਵੱਡੇ-ਵਡੇਰਿਆਂ ਅਤੇ ਮੁਸਲਮਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਅਤੇ ਪਾਕਿਸਤਾਨ ਦਾ ਸਰਕਾਰੀ ਟੀਵੀ ਚੈਨਲ ਵੀ ਇਸ ਦਾ ਪੂਰਾ ਪ੍ਰਚਾਰ ਕਰ ਰਿਹਾ ਹੈ।

ਸ਼ਾਇਦ ਇਸੇ ਮਕਸਦ ਨਾਲ ਅਤੇ ਉਹ ਲੋਕ ਜੋ ਟੀਵੀ ਦੇਖਣ ਤੋਂ ਬੋਰ ਹੋ ਗਏ ਹੋਣ ਜਾਂ ਟੀਵੀ ਦੇ ਸ਼ੌਕੀਨ ਹੀ ਨਹੀਂ ਹਨ ਤਾਂ ਉਨ੍ਹਾਂ ਲਈ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕੀਤਾ, ''ਲੌਕਡਾਊਨ ਦੇ ਮੌਸਮ 'ਚ ਸਾਡੇ ਨੌਜਵਾਨਾਂ ਦੇ ਪੜ੍ਹਨ ਲਈ ਇੱਕ ਲਾਜਵਾਬ ਸਿਲੈਕਸ਼ਨ।''

''ਇਹ ਕਿਤਾਬ ਉਨ੍ਹਾਂ ਇਤਿਹਾਸਿਕ ਘਟਨਾਵਾਂ ਦਾ ਬਹੁਤ ਹੀ ਕਮਾਲ ਪਰ ਸੰਖੇਪ ਕੰਮ ਹੈ ਜਿਨ੍ਹਾਂ ਨੇ ਇਸਲਾਮੀ ਸੱਭਿਆਚਾਰ ਨੂੰ ਆਪਣੇ ਦੌਰ ਦੀ ਸਭ ਤੋਂ ਵੱਡੀ ਸੱਭਿਅਤਾ ਦੀ ਸ਼ਕਲ ਦਿੱਤੀ ਅਤੇ ਉਨ੍ਹਾਂ ਘਟਨਾਵਾਂ ਤੋਂ ਪਰਦਾ ਚੁੱਕਦੀ ਹੈ ਜੋ ਉਸ ਦੇ ਖ਼ਤਮ ਹੋਣ ਦੀ ਵਜ੍ਹਾ ਬਣੀ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਮਰਾਨ ਖ਼ਾਨ ਦਾ ਇਹ ਟਵੀਟ ਸੀ ਸਾਲ 2014 ਵਿੱਚ ਛਪੀ ਕਿਤਾਬ 'ਲੌਸਟ ਇਸਲਾਮਿਕ ਹਿਸਟ੍ਰੀ' ਯਾਨਿ ਇਸਲਾਮ ਦਾ ਭੁੱਲਿਆ ਹੋਇਆ ਇਤਿਹਾਸ ਜਿਸ ਨੂੰ ਅਮਰੀਕੀ ਖੋਜਾਰਥੀ ਫ਼ਰਾਸ ਅਲ-ਖ਼ਤੀਬ ਨੇ ਲਿਖਿਆ ਹੈ।

ਇਮਰਾਨ ਦੇ ਟਵੀਟ ਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੋਲੋਅਰਜ਼ ਨੇ ਕਿਹਾ ਕਿ ਉਹ ਇਹ ਕਿਤਾਬ ਪੜ੍ਹਨ ਵਿੱਚ ਦਿਲਚਸਪੀ ਰੱਖਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਲਈ ਡਿਜੀਟਲ ਮਾਮਲਿਆਂ ਨੂੰ ਦੇਖਣ ਵਾਲੇ ਡਾਕਟਰ ਅਰਸਲਾਨ ਖ਼ਾਲਿਦ ਨੇ ਤਾਂ ਕਿਤਾਬ ਡਾਊਨਲੋਡ ਕਰਨ ਦਾ ਲਿੰਕ ਹੀ ਟਵੀਟ ਕਰ ਦਿੱਤਾ ਕਿ ਜੋ ਲੋਕ ਪੜ੍ਹਨਾ ਚਾਹੁਣ ਉਹ ਮੁਫ਼ਤ ਵਿੱਚ ਕਿਤਾਬ ਡਾਊਨਲੋਡ ਕਰ ਲੈਣ।

ਬੀਬੀਸੀ ਨੇ ਜਦੋਂ ਡਾਕਟਰ ਅਰਸਲਾਨ ਤੋਂ ਪੁੱਛਿਆ ਕਿ ਉਨ੍ਹਾਂ ਨੇ ਇਹ ਕਿਤਾਬ ਖ਼ੁਦ ਪੜ੍ਹੀ ਹੈ, ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪੜ੍ਹਨਾ ਸ਼ੁਰੂ ਕਰਨਗੇ।

ਪਰ ਇਸ ਤਰ੍ਹਾਂ ਕਿਤਾਬ ਨੂੰ ਮੁਫ਼ਤ ਵਿੱਚ ਡਾਊਨਲੋਡ ਕਰਨਾ ਕਿਤੇ ਪਾਇਰੇਸੀ ਦੇ ਕਾਨੂੰਨਾਂ ਦਾ ਉਲੰਘਣ ਤਾਂ ਨਹੀਂ ਹੈ? ਇਸ ਸਵਾਲ 'ਤੇ ਡਾਕਟਰ ਅਰਸਲਾਨ ਨੇ ਕਿਹਾ ਕਿ ਉਹ ਲੇਖਕ ਦੇ ਸੰਪਰਕ ਵਿੱਚ ਹਨ।

ਕਿਤਾਬ ਵਿੱਚ ਹੈ ਕੀ?

ਬੀਬੀਸੀ ਨੇ ਜਦੋਂ 200 ਤੋਂ ਵੀ ਘੱਟ ਸਫ਼ਿਆਂ ਵਾਲੀ ਇਸ ਕਿਤਾਬ ਨੂੰ ਪੜ੍ਹਿਆ ਤਾਂ ਇੱਕ ਗੱਲ ਜੋ ਸਾਫ਼ ਤੌਰ 'ਤੇ ਨਜ਼ਰ ਆਈ ਕਿ ਸੰਖੇਪ ਹੋਣ ਦੇ ਬਾਵਜੂਦ ਇਹ ਇਸਲਾਮ ਦੇ 1400 ਸਾਲਾਂ ਦਾ ਇਤਿਹਾਸ ਸਮੋਈ ਬੈਠੀ ਹੈ।

ਇਸ 'ਚ ਇਸਲਾਮ ਦੀ ਸ਼ੁਰੂਆਤ, ਇਸਦੇ ਸੁਣਹਿਰੇ ਦੌਰ, ਵੱਖ-ਵੱਖ ਰਿਆਸਤਾਂ ਅਤੇ ਬਾਦਸ਼ਾਹਾਂ ਦੀ ਬੁਲੰਦੀ ਅਤੇ ਫ਼ਿਰ ਖ਼ਤਮ ਹੋਣ ਦਾ ਹਾਲ ਲਿਖਿਆ ਹੈ।

ਇਸਦੇ ਨਾਲ ਮਸ਼ਹੂਰ ਇਸਲਾਮਿਕ ਸਕੌਲਰ ਅਤੇ ਰਿਸਰਚਰ ਜਿਵੇਂ ਇਬ੍ਰ ਖ਼ਲਦੂਨ ਅਤੇ ਇਬ੍ਰ ਸਿਨਾ ਦਾ ਵੀ ਜ਼ਿਕਰ ਹੈ।

ਕਿਤਾਬ ਨੂੰ ਸੌਖੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਅਤੇ ਇਸ ਵਿੱਚ ਥਾਂ-ਥਾਂ 'ਤੇ ਹਾਸ਼ੀਏ ਉੱਤੇ ਕੁਝ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਕਿਤਾਬ ਦੀ ਕੇਂਦਰੀ ਕਥਾ ਸ਼ੈਲੀ ਤੋਂ ਹੱਟ ਕੇ ਹੈ।

ਪਰ ਦੂਜੀ ਗੱਲ ਜੋ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਬਹੁਤ ਸਾਫ਼ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦੀ ਹੈ, ਕਿ ਇਹ ਬਹੁਤ ਸਾਦਾ, ਸੌਖੇ ਤਰੀਕੇ ਨਾਲ ਸਮਝ ਆਉਣ ਵਾਲੀ ਇੱਕ ਖ਼ਾਸ ਕਥਾ ਸ਼ੈਲੀ 'ਤੇ ਅਧਾਰਿਤ ਕਿਤਾਬ ਹੈ।

ਇਹ ਕਿਤਾਬ ਸਿਰਫ਼ ਉੱਪਰੀ ਤੌਰ 'ਤੇ ਜਾਣਕਾਰੀ ਦਿੰਦੀ ਹੈ ਅਤੇ ਘਟਨਾਵਾਂ ਦੀ ਅਸਲ ਵਜ੍ਹਾ, ਪਿੱਠਭੂਮੀ ਅਤੇ ਉਸਦੀ ਤਫ਼ਸੀਲ ਬਾਰੇ ਜ਼ਿਕਰ ਨਹੀਂ ਕਰਦੀ।

ਇਸ ਕਿਤਾਬ ਦੀ ਇੱਕ ਹੋਰ ਵੱਡੀ ਕਮਜ਼ੋਰੀ ਇਹ ਨਜ਼ਰ ਆਈ ਕਿ ਇਸ ਵਿੱਚ ਸੰਦਰਭ ਗ੍ਰੰਥ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਅਤੇ ਦੋ ਤੋਂ ਤਿੰਨ ਸਫ਼ਿਆਂ ਵਿੱਚ ਸੂਚੀ ਹੈ ਜੋ ਕਿ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਕਾਫ਼ੀ ਨਹੀਂ ਹੈ।

ਇਸਲਾਮੀ ਇਤਿਹਾਸ ਦੇ ਵੱਖ-ਵੱਖ ਦੌਰ ਅਤੇ 'ਸੁਣਹਿਰਾ ਯੁੱਗ'

ਇਹ ਕਿਤਾਬ ਇਤਿਹਾਸਿਕ ਸਿਲਸਿਲੇ ਦੇ ਹਿਸਾਬ ਨਾਲ ਲਿਖੀ ਗਈ ਹੈ ਜਿਸ ਦੀ ਸ਼ੁਰੂਆਤ ਟਾਪੂ ਵਾਂਗ ਦਿਖਣ ਵਾਲੇ ਅਰਬ ਵਿੱਚ ਇਸਲਾਮ ਦੇ ਆਉਣ ਨਾਲ ਹੁੰਦੀ ਹੈ।

ਇਸ ਤੋਂ ਬਾਅਦ ਇਸਲਾਮ ਵਿੱਚ ਪੈਗੰਬਰ, ਉਨ੍ਹਾਂ ਤੋਂ ਬਾਅਦ ਚਾਰੋਂ ਖ਼ਲੀਫਾ ਬਾਰੇ ਜ਼ਿਕਰ ਕੀਤਾ ਜਾਂਦਾ ਹੈ।

ਕਿਤਾਬ ਦਾ ਜ਼ਿਆਦਾਤਰ ਭਾਗ ਯਾਨੀ ਤਿੰਨ ਚੌਥਾਈ ਹਿੱਸਾ, ਮੁਸਲਮਾਨਾਂ ਦੀਆਂ ਤਿੰਨ ਵੱਡੀ ਸਲਤਨਤਾਂ ਉੱਤੇ ਅਧਾਰਿਤ ਹੈ।

ਇਨ੍ਹਾਂ ਵਿੱਚ ਉਮਯੱਦ ਸਲਤਨਤ, ਅੱਬਾਸੀ ਸਲਤਨਤ ਅਤੇ ਉਸਮਾਨੀਆ ਸਲਤਨਤ ਸ਼ਾਮਿਲ ਹਨ।

ਇਨ੍ਹਾਂ ਤਿੰਨਾ ਸਲਤਨਤਾਂ ਬਾਰੇ ਲਿਖਦੇ ਹੋਏ ਫ਼ਰਾਸ ਅਲ-ਖ਼ਤੀਬ ਨੇ ਦੱਸਿਆ ਕਿ ਉਨ੍ਹਾਂ ਦੀ ਕਾਮਯਾਬੀ ਦੀ ਵਜ੍ਹਾ ਇਸਲਾਮੀ ਸ਼ਰੀਅਤ ਉੱਤੇ ਸਖ਼ਤੀ ਨਾਲ ਅਮਲ ਕਰਨਾ ਅਤੇ ਪੈਗੰਬਰ ਦੀ ਸਿੱਖਿਆ 'ਤੇ ਅਮਲ ਕਰਨਾ ਸੀ ਅਤੇ ਉਸ ਤੋਂ ਦੂਰੀ ਹੀ ਉਨ੍ਹਾਂ ਦੇ ਖ਼ਤਮ ਹੋਣ ਦੀ ਵਜ੍ਹਾ ਬਣੀ ਹੈ।

ਇਸਲਾਮ

ਤਸਵੀਰ ਸਰੋਤ, ullstein bild

ਚਾਰੇ ਖ਼ਲੀਫਾ ਦੇ ਦੌਰ ਤੋਂ ਬਾਅਦ ਮੁਆਵੀਆ ਸਲਤਨਤ ਅਤੇ ਇਸ ਤੋਂ ਬਾਅਦ ਉਮਯੱਦ ਸਲਤਨਤ ਦੀ ਸਥਾਪਨਾ ਅਤੇ ਹੋਰ ਚੈਪਟਰ ਪੜ੍ਹਨ 'ਤੇ ਇੱਕ ਪੁਆਇੰਟ ਸਾਫ਼ ਤੌਰ 'ਤੇ ਨਜ਼ਰ ਆਉਂਦਾ ਹੈ।

ਉਹ ਇਹ ਹੈ ਕਿ ਇਸ ਕਿਤਾਬ ਵਿੱਚ ਸੁੰਨੀ ਵਿਚਾਰ ਨੂੰ ਪਹਿਲ ਦਿੰਦੇ ਹੋਏ ਇਤਿਹਾਸ ਲਿਖਿਆ ਗਿਆ ਹੈ।

ਕੁਝ ਇੱਕ ਥਾਂਵਾਂ, ਜਿਵੇਂ ਨੌਵੇਂ ਚੈਪਟਰ ਦੇ ਸ਼ੁਰੂ ਵਿੱਚ ਸ਼ੀਆ ਮੁਸਲਮਾਨਾਂ ਦੀ ਰਿਆਸਤਾਂ ਅਤੇ ਉਨ੍ਹਾਂ ਦੇ ਫ਼ੌਜੀ ਦੌਰ ਬਾਰੇ ਨਕਾਰਾਤਮਕ ਧਾਰਨਾਂ ਦੇ ਨਾਲ ਲਿਖਿਆ ਗਿਆ ਹੈ।

ਉਨ੍ਹਾਂ ਨੂੰ ਮੰਗੋਲੋ ਅਤੇ ਈਸਾਈ ਲੜਾਈ ਦੇ ਨਾਲ ਸ਼ਾਮਿਲ ਕੀਤਾ ਗਿਆ ਹੈ ਜਿਵੇਂ ਉਨ੍ਹਾਂ ਕਾਰਨ (ਸੁੰਨੀ) ਮੁਸਲਮਾਨਾਂ ਦੀ ਸਲਤਨਤ ਦਾ ਖ਼ਾਤਮਾ ਹੋਇਆ ਹੈ।

ਫ਼ਰਾਸ ਅਲ-ਖ਼ਤੀਬ ਜੋ ਕਿ ਅਮਰੀਕਾ ਵਿੱਚ ਹਾਈ ਸਕੂਲ ਵਿੱਚ ਅਧਿਆਪਕ ਹਨ, ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਕਿਤਾਬ ਦਾ ਮਕਸਦ ਗ਼ੈਰ-ਮੁਸਲਿਮਾਂ ਅਤੇ ਘੱਟ ਉਮਰ ਦੇ ਮੁਸਲਮਾਨਾਂ ਨੰ ਇੱਕ ਮੁਸਲਿਮ ਪਿੱਠਭੂਮੀ ਦੇ ਨਾਲ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ।

ਜੇ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਕਿਤਾਬ ਕਾਫ਼ੀ ਫਾਇਦੇਮੰਦ ਹੈ ਕਿਉਂਕਿ ਪੂਰਬੀ ਸੰਸਕ੍ਰਿਤੀ ਦੇ ਲਈ ਕੀਤਾ ਗਿਆ ਪੱਛਮੀ ਸੋਧ (ਜਿਸ ਨੂੰ 'ਓਰੀਏਂਟਲਿਜ਼ਮ ' ਵੀ ਕਿਹਾ ਜਾਂਦਾ ਹੈ) ਦੀ ਰੌਸ਼ਨੀ ਵਿੱਚ ਇਸਲਾਮ ਬਾਰੇ ਨਿਰਪੱਖ ਚਰਚਾ ਘੱਟ ਨਜ਼ਰ ਆਉਂਦੀ ਹੈ।

ਇਤਿਹਾਸ ਦੇ ਪ੍ਰੋਫ਼ੈਸਰ ਸਟੀਵ ਤਿਮਾਰੀ ਫ਼ਰਾਸ ਅਲ-ਖ਼ਤੀਬ ਦੀ ਕਿਤਾਬ 'ਤੇ ਚਰਚਾ ਕਰਦੇ ਹੋਏ ਲਿਖਦੇ ਹਨ ਕਿ ਮੌਜੂਦਾ ਹਾਲਾਤ ਇਤਿਹਾਸ ਦਾ ਇੱਕ ਅਜਿਹਾ ਦੌਰ ਹੈ ਜਿਸ ਵਿੱਚ ਇਸਲਾਮੋਫ਼ੋਬੀਆ ਯੂਰਪ ਵਿੱਚ ਵੱਡੇ ਪੱਧਰ 'ਤੇ ਮੌਜੂਦ ਹੈ।

ਅਜਿਹੇ ਵਿੱਚ ਜੇ ਇੱਕ ਮੁਸਲਮਾਨ ਲੇਖਕ ਵੱਲੋਂ ਲਿਖੀ ਗਈ ਕਿਤਾਬ ਇਸਲਾਮ ਦਾ ਇਤਿਹਾਸ ਬਿਆਨ ਕਰੇ ਉਹ ਸ਼ਾਇਦ ਸਮੇਂ ਦੀ ਲੋੜ ਹੈ, ਖ਼ਾਸ ਤੌਰ 'ਤੇ ਅੰਗ੍ਰੇਜ਼ੀ ਭਾਸ਼ਾ ਬੋਲਣ ਅਤੇ ਸਮਝਣ ਵਾਲੇ ਗ਼ੈਰ ਮੁਸਲਮਾਨਾਂ ਲਈ।

ਇਸਲਾਮ

ਤਸਵੀਰ ਸਰੋਤ, Arif ali

ਇਸੇ ਸੰਦਰਭ ਵਿੱਚ ਸੋਧ ਕਰਤਾ ਅਤੇ ਲੇਖਕ ਤਮੀਮ ਅੰਸਾਰੀ ਨੇ ਆਪਣੀ ਕਿਤਾਬ, 'ਏ ਹਿਸਟ੍ਰੀ ਆਫ਼ ਦਿ ਵਰਲਡ ਥਰੂ ਇਸਲਾਮਿਕ ਆਈਜ਼' ਵਿੱਚ ਵਿਸ਼ਲੇਸ਼ਣ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸਲਾਮੀ ਇਤਿਹਾਸ ਨੂੰ ਪੱਛਮੀ ਨਜ਼ਰ ਨਾਲ ਦੇਖਣਾ ਗ਼ਲਤ ਹੈ ਅਤੇ ਇਸ ਨੂੰ ਆਖ਼ਰੀ ਸ਼ਬਦ ਨਹੀਂ ਸਮਝਣਾ ਚਾਹੀਦਾ।

ਪਰ ਫ਼ਰਾਸ ਅਲ-ਖ਼ਤੀਬ ਦੀ ਇਸ ਕਿਤਾਬ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਉਹ ਇੱਕ ਮਸ਼ਹੂਰ (ਸੁੰਨੀ) ਵਿਚਾਰ ਦੇ ਬਿਨਾਂ ਆਲੋਚਨਾਤਮਕ ਸਮੀਖਿਆ ਦਾ ਪ੍ਰਚਾਰ ਕਰਦੀ ਹੈ ਜੋ ਸ਼ਾਇਦ ਗ਼ੈਰ ਮੁਸਲਿਮਾਂ ਵਿੱਚ ਵੀ ਸਵੀਕਾਰ ਕੀਤਾ ਜਾ ਸਕਦਾ ਹੈ ਪਰ ਕੀ ਇਹ ਪਾਕਿਸਤਾਨ ਦੇ ਪਾਠਕਾਂ ਲਈ ਸਹੀ ਹੈ?

'ਪਤਨ ਤੇ ਵਿਕਾਸ ਦਾ ਪੈਮਾਨਾ ਕੀ ਹੈ ਅਤੇ ਇਸ ਨੂੰ ਨਿਰਧਾਰਿਤ ਕੌਣ ਕਰੇਗਾ?'

ਦੂਜੇ ਪਾਸੇ ਮੁਸਲਿਮ ਸਲਤਨਤਾਂ ਦੇ ਬੁਲੰਦੀ 'ਤੇ ਪਹੁੰਚਣ ਅਤੇ ਖ਼ਤਮ ਹੋਣ ਬਾਰੇ ਜੋ ਲਿਖਿਆ ਗਿਆ ਹੈ ਉਹ ਖ਼ੁਦ 'ਓਰੀਏਂਟਲਿਜ਼ਮ ' ਸ਼ੈਲੀ ਵਿੱਚ ਲਿਖਿਆ ਗਿਆ ਹੈ ਜਿਸ ਵਿੱਚ ਪਹਿਲੇ ਦੌਰ ਨੂੰ ਹਮੇਸ਼ਾ ਸਕਾਰਾਤਮਕ ਅੰਦਾਜ਼ ਵਿੱਚ ਪੇਸ਼ ਕੀਤਾ ਜਾਂਦਾ ਹੈ।

ਇਸ ਹਵਾਲੇ ਨਾਲ ਜਦੋਂ ਬੀਬੀਸੀ ਨੇ ਅਮਰੀਕਾ ਦੇ ਫਰੇਂਕਲਿਨ ਐਂਡ ਮਾਰਸ਼ਲ ਕਾਲਜ ਵਿੱਚ ਧਾਰਮਿਕ ਸਿੱਖਿਆ ਦੇ ਅਸੋਸੀਏਟ ਪ੍ਰੋਫ਼ੈਸਰ ਅਤੇ ਹਾਲ ਹੀ 'ਚ ਪੈਗਬੰਰ-ਏ-ਇਸਲਾਮ 'ਤੇ ਲਿਖੀ ਗਈ ਕਿਤਾਬ ਦੇ ਲੇਖਕ ਸ਼ੇਰ ਅਲੀ ਤਰੀਨ ਨਾਲ ਗੱਲ ਕੀਤੀ।

ਉਨ੍ਹਾਂ ਨੇ ਸਵਾਲ ਚੁੱਕਿਆ ਕਿ, ਵਿਕਾਸ ਅਤੇ ਪਤਨ ਦਾ ਪੈਮਾਨਾ ਕੀ ਹੈ ਅਤੇ ਇਸ ਦਾ ਨਿਰਧਾਰਣ ਕੌਣ ਕਰੇਗਾ?

'ਰਾਜਨੀਤਿਕ ਸਲਤਨਤ ਅਤੇ ਸ਼ਾਸਨ ਦੀ ਕਮੀ ਨੂੰ ਸਮਾਜਿਕ ਪਤਨ ਕਹਿਣਾ ਸਹੀ ਨਹੀਂ ਹੈ'

“ਉੱਪ-ਮਹਾਂਦੀਪ ਦੇ ਇਤਿਹਾਸ ਵਿੱਚ 18ਵੀਂ ਅਤੇ 19ਵੀਂ ਸਦੀ ਵਿੱਚ ਇੱਕ ਪਾਸੇ ਆਧੁਨਿਕ ਉਪਨਿਵੇਸ਼ਵਾਦ ਸੀ ਅਤੇ ਦੂਜੇ ਪਾਸੇ ਸਾਡੀ ਵਿਗਿਆਨਿਕ ਪਰੰਪਰਾ ਵਿੱਚ ਜ਼ਬਰਦਸਤ ਵਿਕਾਸ ਸੀ।”

“ਇਸ 'ਤੇ ਸਵਾਲ ਬਣਦਾ ਹੈ ਕਿ ਪਤਨ ਦੀ ਕੀ ਪਰਿਭਾਸ਼ਾ ਮੰਨੋਗੇ ਅਤੇ ਕੀ ਸਿਰਫ਼ ਰਾਜਨੀਤਿਕ ਤਾਕਤ ਨੂੰ ਵਿਕਾਸ ਦਾ ਪੈਮਾਨਾ ਬਣਾਉਗੇ?'

ਇਸਲਾਮ

ਤਸਵੀਰ ਸਰੋਤ, independent picture service

ਤਾਂ ਕੀ ਇਸ ਕਿਤਾਬ ਨੂੰ ਪੜ੍ਹਨਾ ਚਾਹੀਦਾ ਹੈ ਜਾਂ ਨਹੀਂ। ਇਸ ਸਵਾਲ ਦੇ ਦੋ ਵੱਖ-ਵੱਖ ਜਵਾਬ ਹੋ ਸਕਦੇ ਹਨ।

ਜੇ ਪ੍ਰੋਫ਼ੈਸਰ ਸਟੀਵ ਤਿਮਾਰੀ ਦੀ ਚਰਚਾ ਦੇਖੀਏ ਤਾਂ ਉਹ ਕਹਿੰਦੇ ਹਨ ਕਿ ਇਸਲਾਮੋਫ਼ੋਬੀਆ ਦੇ ਇਸ ਦੌਰ ਵਿੱਚ ਇਹ ਕਿਤਾਬ ਇਸਲਾਮ ਬਾਰੇ ਸਮਝਣ ਲਈ ਬਹੁਤ ਚੰਗੀ ਹੈ ਅਤੇ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।

ਪਰ ਇਸ ਦੇ ਨਾਲ-ਨਾਲ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਹੋਵੇਗੀ ਕਿ ਇਹ ਕਿਤਾਬ ਇਸਲਾਮ ਦੇ ਇਤਿਹਾਸ ਨੂੰ ਬਹੁਤ ਸੰਖੇਪ ਅਤੇ ਇੱਕ ਖ਼ਾਸ ਨਜ਼ਰੀਏ ਨਾਲ ਪੇਸ਼ ਕਰਦੀ ਹੈ।

ਸ਼ਾਇਦ ਇਹ ਕਿਤਾਬ ਪਾਕਿਸਤਾਨੀ ਪਾਠਕਾਂ ਲਈ ਇਸਲਾਮ ਦੇ 1400 ਸਾਲਾਂ ਦੇ ਪੇਚੀਦਾ ਇਤਿਹਾਸ ਨੂੰ ਗਹਿਰਾਈ ਨਾਲ ਸਮਝਣ ਲਈ ਕਾਫ਼ੀ ਨਹੀਂ ਹੋਵੇਗੀ।

ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)