You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਹੀ ਨਹੀਂ ਨੌਕਰੀਆਂ 'ਤੇ ਖ਼ਤਰਾ ਬਣ ਕੇ ਰੋਬੋਟ ਵੀ ਇੰਝ ਮੰਡਰਾ ਰਹੇ
- ਲੇਖਕ, ਜ਼ੌਏ ਥੌਮਸ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਪੂਰੀ ਤਰ੍ਹਾਂ ਜਕੜੀ ਜਾ ਰਹੀ ਹੈ। ਅਜਿਹੇ ਵਿੱਚ ਦੁਨੀਆਂ ਇੱਕ ਅਜਿਹੀ ਸ਼ੈਅ ਨੂੰ ਭੁੱਲ ਰਹੀ ਹੈ। ਉਹ ਹੈ ਕੋਰੋਨਾਵਾਇਰਸ ਦੇ ਦੌਰ ਵਿੱਚ ਰੋਬੋਟਸ ਦੀ ਵਧ ਰਹੀ ਵਰਤੋਂ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੰਗੇ ਜਾਂ ਮਾੜੇ ਲਈ ਹੀ ਸਹੀ ਪਰ ਰੋਬੋਟ ਕਈ ਨੌਕਰੀਆਂ ਵਿੱਚ ਮਨੁੱਖ ਦੀ ਥਾਂ ਮੱਲ ਰਿਹਾ ਹੈ ਅਤੇ ਕੋਰੋਨਾਵਾਇਰਸ ਮਹਾਂਮਾਰੀ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ।
ਆਉਣ ਵਾਲੇ ਦਹਾਕਿਆਂ ਵਿੱਚ ਰੋਬੋਟ ਨੂੰ ਅਰਥਚਾਰੇ ਵਿੱਚ ਏਕੀਕ੍ਰਿਤ ਕਰਨ ਦੇ ਤਰੀਕਿਆਂ ਬਾਰੇ ਲਿਖਣ ਵਾਲੇ ਭਵਿੱਖਵਾਦੀ ਮਾਰਟਿਨ ਫੌਰਡ ਦਾ ਕਹਿਣਾ ਹੈ, "ਕੋਵਿਡ-19 ਨੇ ਗਾਹਕਾਂ ਦੀ ਪ੍ਰਾਥਮਿਕਤਾ ਨੂੰ ਬਦਲ ਦਿੱਤਾ ਹੈ ਅਤੇ ਇਸ ਨਾਲ ਸੱਚਮੁੱਚ ਸਵੈ-ਚਾਲਿਤ ਯੰਤਰਾਂ ਲਈ ਮੌਕੇ ਖੁੱਲ੍ਹ ਗਏ ਹਨ।"
ਛੋਟੀਆਂ ਅਤੇ ਵੱਡੀਆਂ ਕੰਪਨੀਆਂ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਅਤੇ ਕੰਮ ’ਤੇ ਮਨੁੱਖੀ ਸਟਾਫ ਨੂੰ ਘਟਾਉਣ ਲਈ ਰੋਬੋਟ ਦੀ ਵਰਤੋਂ ਕਰ ਰਹੀਆਂ ਹਨ।
ਰੋਬੋਟ ਦੀ ਵਰਤੋਂ ਉਨ੍ਹਾਂ ਕੰਮਾਂ ਲਈ ਵੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਲਈ ਦਫ਼ਤਰ ਜਾਣਾ ਜ਼ਰੂਰੀ ਹੁੰਦਾ ਹੈ।
ਵਾਲਮਾਰਟ, ਅਮਰੀਕਾ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ਫ਼ਰਸ਼ ਸਾਫ਼ ਕਰਨ ਲਈ ਰੋਬੋਟ ਦੀ ਵਰਤੋਂ ਕਰ ਰਹੀ ਹੈ।
ਦੱਖਣੀ ਕੋਰੀਆ ਵਿੱਚ ਤਾਪਮਾਨ ਮਾਪਣ ਅਤੇ ਸੈਨੇਟਾਈਜ਼ਰ ਵੰਡਣ ਲਈ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ।
ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਘੱਟੋ-ਘੱਟ 2021 ਤੱਕ ਦਫ਼ਤਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਕੁਝ ਉਪਾਅ ਵਰਤਣ ਦੀ ਲੋੜ ਹੈ। ਇਸ ਕਾਰਨ ਰੋਬੋਟ ਦੀ ਮੰਗ ਵਧੇਗੀ।
ਸਫ਼ਾਈ ਲਈ ਰੋਬੋਟ
ਜੋ ਕੰਪਨੀਆਂ ਸੈਨੇਟਾਈਜ਼ਰ ਬਣਾਉਂਦੀਆਂ ਹਨ ਉਨ੍ਹਾਂ ਵਿੱਚ ਰੋਬਟ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਅਲਟਰਾਵਾਇਲੇਟ ਰੌਸ਼ਨੀ ਵਾਲੇ ਰੋਬੋਟ ਬਣਾਉਣ ਵਾਲੀ ਡੈਨਮਾਰਕ ਦੀ ਯੂਵੀਡੀ ਨੇ ਚੀਨ ਅਤੇ ਯੂਰਪ ਵਿੱਚ ਆਪਣੀਆਂ ਸੈਂਕੜੇ ਮਸ਼ੀਨਾਂ ਵੇਚੀਆਂ ਹਨ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
ਕਰਿਆਨੇ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਹੋਮ ਡਲਿਵਰੀ ਲਈ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਪਹਿਲਾਂ ਨਾਲੋਂ ਵਧੇਰੇ ਕਰ ਰਹੇ ਹਨ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਲੌਕਡਾਊਨ ਖ਼ਤਮ ਹੋਵੇਗਾ ਅਤੇ ਕਾਰੋਬਾਰ ਖੁੱਲ੍ਹਣਗੇ ਉਵੇਂ ਜਿਵੇਂ ਅਸੀਂ ਰੋਬੋਟਸ ਦੀ ਵਰਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦੇਖਾਂਗੇ।
ਹੋ ਸਕਦਾ ਹੈ ਤੁਹਾਡੇ ਸਕੂਲ ਜਾਂ ਦਫ਼ਤਰ ਰੋਬੋਟ ਹੀ ਸਾਫ਼ ਕਰਦੇ ਨਜ਼ਰ ਆਉਣਗੇ।
ਦਿ ਕਸਟਮਰ ਆਫ ਫਿਊਚਰ ਦੇ ਲੇਖਕ ਬਲੈਕ ਮੌਰਗਨ ਦਾ ਕਹਿਣਾ ਹੈ, "ਗਾਹਕ ਹੁਣ ਆਪਣੀ ਸੁਰੱਖਿਆ ਦਾ ਧਿਆਨ ਰੱਖ ਰਹੇ ਹਨ। ਉਹ ਕੰਮ ਕਰਨ ਵਾਲਿਆਂ ਦੀ ਸਿਹਤ ਬਾਰੇ ਵੀ ਸੋਚ ਰਹੇ ਹਨ। ਆਟੋਮੇਸ਼ਨ ਇਨ੍ਹਾਂ ਸਾਰਿਆਂ ਦੀ ਸਿਹਤ ਦਾ ਖ਼ਿਆਲ ਰੱਖਦਾ ਹੈ। ਗਾਹਕ ਅਜਿਹੀਆਂ ਕੰਪਨੀਆਂ ਦੀ ਸ਼ਲਾਘਾ ਵੀ ਕਰਨਗੇ।"
ਇੱਥੇ ਕੁਝ ਸੀਮਾਵਾਂ ਵੀ ਹਨ
ਮੌਰਗਨ ਮੁਤਾਬਕ ਆਟੋਮੇਸ਼ਨ ਰਿਟੇਲ ਖੇਤਰ ਵਿੱਚ ਭਾਵੇਂ ਮਨੁੱਖ ਦੀ ਥਾਂ ਲੈ ਲਵੇ ਫਿਰ ਵੀ ਕੁਝ ਅਜਿਹੇ ਕੰਮ ਹਨ ਜਿਨ੍ਹਾਂ ਵਿੱਚ ਰੋਬੋਟ ਸ਼ਾਇਦ ਉਨਾਂ ਸਫ਼ਲ ਨਾ ਹੋ ਸਕੇ।
ਅਜਿਹੀਆਂ ਥਾਵਾਂ ਜਿੱਥੇ ਟੁੱਟ-ਭੱਜ ਦਾ ਖ਼ਤਰਾ ਹੋਵੇ। ਅਜਿਹੇ ਵਿੱਚ ਗਾਹਕ ਉਨ੍ਹਾਂ ਸੇਵਾਵਾਂ ਨੂੰ ਖ਼ਰੀਦਣਾ ਪਸੰਦ ਨਹੀਂ ਕਰਨਗੇ ਅਤੇ ਮਨੁੱਖਾਂ ’ਤੇ ਹੀ ਭਰੋਸਾ ਕਰਨਗੇ।
ਸੋਸ਼ਲ ਡਿਸਟੈਂਸਿੰਗ ਵਿੱਚ ਸਹਾਇਕ
ਖਾਣੇ ਸਬੰਧੀ ਕਾਰੋਬਾਰ ਇੱਕ ਹੋਰ ਖੇਤਰ ਹੈ ਜਿੱਥੇ ਸਿਹਤ ਸੰਬੰਧੀ ਚਿੰਤਾਵਾਂ ਕਾਰਨ ਰੋਬੋਟ ਦੀ ਵਰਤੋਂ ਵਧਣ ਦੀ ਸੰਭਾਵਨਾ ਹੈ।
ਮੈਕਡੌਨਲਡ ਵਰਗੀਆਂ ਕੁਝ ਕੰਪਨੀਆਂ ਖਾਣਾ ਬਣਾਉਣ ਅਤੇ ਪਰੋਸਣ ਕਰਨ ਲਈ ਰੋਬੋਟ ਦੀ ਟੈਸਟਿੰਗ ਵੀ ਕੀਤੀ ਹੈ।
ਐਮੇਜ਼ੋਨ ਅਤੇ ਵਾਲਮਾਰਟ ਵੱਲੋਂ ਚਲੇਏ ਜਾਂਦੇ ਵੇਰਹਾਊਸ ਵਿੱਚ ਪਹਿਲਾਂ ਤੋਂ ਹੀ ਰੋਬੋਟ ਵਰਤੇ ਜਾ ਰਹੇ ਹਨ।
ਹੁਣ ਕੋਵਿਡ-19 ਮਹਾਂਮਾਰੀ ਦੇ ਫੈਲਾਅ ਕਰਕੇ ਦੋਵੇਂ ਦੀ ਕੰਪਨੀਆਂ ਸ਼ਿਪਿੰਗ ਅਤੇ ਪੈਕੇਜਿੰਗ ਲਈ ਵੀ ਰੋਬੋਟਸ ਦੀ ਵਰਤੋਂ ਬਾਰੇ ਸੋਚ ਰਹੀਆਂ ਹਨ।
ਇਸ ਨਾਲ ਉਨ੍ਹਾਂ ਦੀ ਇਹ ਸ਼ਿਕਾਇਤਾਂ ਘਟ ਜਾਣਗੀਆਂ ਕਿ ਉਹ ਮੌਜੂਦ ਦੌਰ ਵਿੱਚ ਆਪਣੇ ਕਰਮੀਆਂ ਵਿਚਾਲੇ ਸੋਸ਼ਲ ਡਿਸਟੈਂਸਿੰਗ ਨਹੀਂ ਕਾਇਮ ਕਰ ਸਕਦੇ।
ਇਸ ਨਾਲ ਇਨ੍ਹਾਂ ਕੰਪਨੀਆਂ ਦੇ ਮੁਲਾਜ਼ਮਾਂ ਦੀ ਇਹ ਸ਼ਿਕਾਇਤ ਦੂਰ ਹੋ ਸਕੇਗੀ ਕਿ ਉਨ੍ਹਾਂ ਤੋਂ ਕੰਮ ਵਾਲੀ ਥਾਂ ਤੇ ਸੋਸ਼ਲ ਡਿਸਟੈਂਸਿੰਗ ਬਰਕਾਰ ਨਹੀਂ ਰੱਖ ਪਾਉਂਦੇ।
ਭਵਿੱਖਵਾਦੀ ਮਾਰਟਿਨ ਫੌਰਡ ਮੁਤਾਬਕ ਕੋਵਿਡ-19 ਦੌਰਾਨ ਰੋਬੋਟ ਦੀ ਵਰਤੋਂ ਦੇ ਕੁਝ ਮਾਰਿਕਿਟਿੰਗ ਫਾਇਦੇ ਵੀ ਹਨ।
ਇਸ ਦਾ ਖ਼ਤਰਾ ਇਹ ਹੈ ਕਿ ਜਿਨ੍ਹਾਂ ਥਾਂਵਾਂ ’ਤੇ ਰੋਬੋਟ ਸਫ਼ਲ ਹੋ ਜਾਣਗੇ। ਮੁੜ ਕੰਪਨੀਆਂ ਸ਼ਾਇਦ ਉਨ੍ਹਾਂ ਥਾਵਾਂ ’ਤੇ ਮਨੁੱਖਾਂ ਨੂੰ ਮੁੜ ਨਾ ਰੱਖਣ।
ਉਨ੍ਹਾਂ ਮੁਤਾਬਕ, "ਲੋਕ ਉਨ੍ਹਾਂ ਥਾਵਾਂ ’ਤੇ ਜਾਣਾ ਜ਼ਿਆਦਾਪਸੰਦ ਕਰਨਗੇ ਜਿੱਥੇ ਲੋਕ ਘੱਟ ਹੋਣਗੇ ਤੇ ਮਸ਼ੀਨਾਂ ਕੰਮ ਕਰਦੀਆਂ ਹੋਣ ਕਿਉਂਕਿ ਉਨ੍ਹਾਂ ਨੂੰ ਲਗੇਗਾ ਇਸ ਨਾਲ ਉਹ ਖ਼ਤਰਾ ਘਟਾ ਸਕਦੇ ਹਨ।"
AI ਇੱਕ ਮਨੁੱਖ ਵਾਂਗ ਹੈ
ਉਨ੍ਹਾਂ ਸੇਵਾਵਾਂ ਅਤੇ ਕੰਮ ਦੀਆਂ ਥਾਵਾਂ ਦਾ ਕੀ ਜਿੱਥੇ ਅਗਵਾਈ ਕਰਨ ਲਈ ਮਨੁੱਖਾਂ ਦੀ ਲੋੜ ਰਹਿੰਦੀ ਹੈ?
ਵੱਡੀਆਂ ਤਕਨੀਕੀ ਕੰਪਨੀਆਂ ਨੇ ਏਆਈ ਰੋਬੋਟ ਦੀ ਵਰਤੋਂ ਵਧਾਉਣੀ ਸ਼ੁਰੂ ਕਰ ਦਿੱਤੀ ਹੈ।
ਫੇਸਬੁੱਕ ਅਤੇ ਗੂਗਲ ਵਿੱਚ ਗ਼ਲਤ ਪੋਸਟਾਂ ਨੂੰ ਹਟਾਉਣ ਲਈ ਏਆਈ ਦੀ ਵਰਤੋਂ ਕੀਤੀ ਜਾਂਦੀ ਹੈ।
ਜਾਣਕਾਰਾਂ ਦੀ ਰਾਇ ਹੈ ਕਿ ਇਸ ਨਾਲ ਮਨੁੱਖਾਂ ਨੂ ਰੋਬੋਟਸ ਉੱਪਰ ਅਖ਼ਤਿਆਰ ਹੋ ਸਕਦਾ ਹੈ। ਹਾਲਾਂਕਿ ਇਹ ਤਸਵੀਰ ਬਦਲ ਵੀ ਸਕਦੀ ਹੈ। ਲੌਕਡਾਊਨ ਦੌਰਾਨ ਅਰਾਮ ਪ੍ਰਸਤ ਹੋ ਰਹੇ ਹਨ।
ਵੈਸ਼ਵਿਕ ਸਲਾਹਕਾਰ ਮੈਕਿੰਜ਼ੀ ਨੇ ਸਾਲ 2017 ਦੀ ਰਿਪੋਰਟ ਵਿੱਚ ਅੰਦਾਜ਼ਾ ਲਾਇਆ ਹੈ ਕਿ ਅਮਰੀਕਾ ਵਿੱਚ 2030 ਤੱਕ ਰੋਬੋਟ ਤੇ ਸਵੈਚਾਲਿਤ ਮਸ਼ੀਨਾਂ ਦੁਆਰਾ ਇੱਕ ਤਿਹਾਈ ਮਜ਼ਦੂਰਾਂ ਦੀ ਜਗ੍ਹਾ ਲੈ ਲਈ ਜਾਵੇਗੀ।
ਮਹਾਂਮਾਰੀ ਵਿੱਚ ਦੁਨੀਆਂ ਦੀਆਂ ਸੀਮਾਵਾਂ ਬਦਲ ਸਕਦੀ ਹੁੰਦੀ ਹੈ। ਹੁਣ ਇਹ ਮਨੁੱਖ ਨੇ ਦੇਖਣਾ ਹੈ ਕਿ ਮਨੁੱਖ ਇਸ ਬਦਲੀ ਹੋਈ ਦੁਨੀਆਂ ਨਾਲ ਕਿਵੇਂ ਤਾਲ-ਮੇਲ ਬਿਠਾਉਂਦੇ ਹਨ।ਸਮਰਥਾ ਹੈ।
ਇਹ ਵੀ ਦੇਖੋ: