You’re viewing a text-only version of this website that uses less data. View the main version of the website including all images and videos.
Coronavirus: 'ਮੇਰੀ ਧੀ ਤੇ ਮੈਂ ਜਾ ਸਕਦੇ ਹਾਂ, ਪਰ ਮੇਰੀ ਪਤਨੀ ਨੂੰ ਇੱਥੇ ਹੀ ਰਹਿਣਾ ਪਵੇਗਾ'
''ਮੇਰੀ ਪਤਨੀ ਖ਼ੁਦ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਬਹੁਤ ਘਬਰਾਈ ਹੋਈ ਹੈ।''
ਚੀਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 6000 ਲੋਕ ਪ੍ਰਭਾਵਿਤ ਹੋਏ ਹਨ ਅਤੇ 200 ਤੋਂ ਵੱਧ ਮੌਤਾਂ ਹੋ ਗਈਆਂ ਹਨ। ਇਹ ਵਾਇਰਸ ਪਰਿਵਾਰਾਂ ਨੂੰ ਵੀ ਇੱਕ-ਦੂਜੇ ਤੋਂ ਵੱਖ ਰਹਿਣ ਲਈ ਮਜਬੂਰ ਕਰ ਰਿਹਾ ਹੈ।
ਬ੍ਰਿਟਿਸ਼ ਸਾਫਟਵੇਅਰ ਡਿਵੈਲਪਰ ਜੈਫ ਸਿਡਲ ਨੂੰ ਆਪਣੀ 9 ਸਾਲਾ ਧੀ ਜੈਸਮੀਨ ਨੂੰ ਘਰ ਵਾਪਿਸ ਲਿਆਉਣ ਲਈ ਪਤਨੀ ਨੂੰ ਪਿੱਛੇ ਛੱਡ ਕੇ ਜਾਣ ਦਾ ਦੁਖਦਾਈ ਫ਼ੈਸਲਾ ਲੈਣਾ ਪਿਆ।
ਵਿਦੇਸ਼ ਮੰਤਰਾਲੇ ਦੀ ਮੌਜੂਦਗੀ
ਸਿਡਲ ਅਤੇ ਉਨ੍ਹਾਂ ਦੀ ਪਤਨੀ ਸਿੰਡੀ ਜੋ ਚੀਨ ਦੀ ਨਾਗਰਿਕ ਹੈ ਆਪਣੇ ਰਿਸ਼ਤੇਦਾਰਾਂ ਨਾਲ ਨਵਾਂ ਸਾਲ ਮਨਾਉਣ ਲਈ ਆਪਣੀ ਧੀ ਜੈਸਮੀਨ ਨਾਲ ਹੂਬੇ ਗਈ ਸੀ।
ਹੂਬੇ ਉਹ ਥਾਂ ਹੈ ਜਿੱਥੇ ਇਸ ਵਾਇਰਸ ਦੇ 3500 ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਖਾਸ ਕਰਕੇ ਵੁਹਾਨ ਸ਼ਹਿਰ ਵਿੱਚ ਜਿੱਥੋਂ ਇਹ ਸਭ ਸ਼ੁਰੂ ਹੋਇਆ।
ਇਹ ਸੂਬਾ ਲੱਖਾਂ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਦਾ ਘਰ ਹੈ।
ਇਹ ਵੀ ਪੜ੍ਹੋ:
ਬਹੁਤ ਸਾਰੇ ਦੇਸ ਪਹਿਲਾਂ ਤੋਂ ਹੀ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢਣ ਦੀਆਂ ਯੋਜਨਾਵਾਂ ਦਾ ਐਲਾਨ ਕਰ ਚੁੱਕੇ ਹਨ।
ਅਮਰੀਕਾ ਅਤੇ ਜਪਾਨ ਪਹਿਲਾਂ ਹੀ ਆਪਣੇ ਸੈਂਕੜੇ ਨਾਗਰਿਕਾਂ ਨੂੰ ਬਾਹਰ ਕੱਢ ਚੁੱਕੇ ਹਨ।
ਸਿਡਲ ਨੇ ਇੱਕ ਫਰਵਰੀ ਨੂੰ ਘਰ ਵਾਪਿਸ ਆਉਣਾ ਸੀ ਪਰ ਸਥਾਨਕ ਸਰਕਾਰ ਵੱਲੋਂ ਏਅਰਪੋਰਟ ਨੂੰ ਬੰਦ ਕਰਨ ਤੋਂ ਬਾਅਦ ਵੁਹਾਨ ਤੋਂ ਉਡਾਨ ਰੱਦ ਕਰ ਦਿੱਤੀ ਗਈ।
ਬ੍ਰਿਟਿਸ਼ ਕੌਂਸਲਰ ਅਥਾਰਿਟੀ ਵੱਲੋਂ ਸਿੰਡੀ ਨੂੰ ਕਿਹਾ ਗਿਆ ਕਿ ਭਾਵੇਂ ਹੀ ਉਨ੍ਹਾਂ ਨੂੰ 2008 ਤੋਂ ਪਰਨਮਾਨੈਂਟ ਰੈਸੀਡੈਂਸੀ ਦਾ ਵੀਜ਼ਾ ਮਿਲਿਆ ਹੋਇਆ ਫਿਰ ਵੀ ਉਹ ਉਨ੍ਹਾਂ ਨੂੰ ਸਪੈਸ਼ਲਟ ਫਲਾਇਟ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਜਿਸ ਰਾਹੀਂ ਬ੍ਰਿਟਿਸ਼ ਨਾਗਰਿਕਾਂ ਨੂੰ ਲਿਜਾਇਆ ਜਾ ਰਿਹਾ ਹੈ।
ਏਅਰਲਿਫ਼ਟ 30 ਜਨਵਰੀ ਨੂੰ ਕੀਤਾ ਜਾਣਾ ਸੀ, ਪਰ ਇੱਕ ਰਾਤ ਪਹਿਲਾਂ ਹੀ ਬ੍ਰਿਟਿਸ਼ ਪ੍ਰਸ਼ਾਸਨ ਵਲੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਸਿਡਲ ਨੇ ਬੀਬੀਸੀ ਨੂੰ ਦੱਸਿਆ, "ਵਿਦੇਸ਼ ਮੰਤਰਾਲੇ ਨੇ ਮੈਨੂੰ ਦੱਸਿਆ ਕਿ ਏਅਰਲਿਫ਼ਟ ਸਿਰਫ਼ ਬ੍ਰਿਟਿਸ਼ ਨਾਗਰਿਕਾਂ ਦਾ ਹੋਵੇਗਾ ਕਿਉਂਕਿ ਚੀਨ ਪ੍ਰਸ਼ਾਸਨ ਚੀਨ ਦੇ ਨਾਗਰਿਕਾਂ ਨੂੰ ਬਾਹਰ ਭੇਜਣ ਦੀ ਇਜਾਜ਼ਤ ਨਹੀਂ ਦਿੰਦਾ।"
ਉਸ ਨੇ ਅੱਗੇ ਕਿਹਾ, "ਹੁਣ ਮੈਂ ਫੈਸਲਾ ਕਰਨਾ ਸੀ ਕਿ ਕੀ ਮੈਂ ਅਤੇ ਮੇਰੀ 9 ਸਾਲਾ ਧੀ, ਜਿਸ ਕੋਲ ਬ੍ਰਿਟਿਸ਼ ਪਾਸਪੋਰਟ ਹੈ, ਜਾਵਾਂਗੇ ਜਾਂ ਅਸੀਂ ਤਿੰਨੋਂ ਇੱਥੇ ਹੀ ਰਹਾਂਗੇ।"
ਚੀਨ ਅਜਿਹਾ ਮੁਲਕ ਹੈ ਜੋ ਦੋਹਰੀ ਨਾਗਰਿਕਤਾ ਨੂੰ ਨਹੀਂ ਮੰਨਦਾ।
'ਹੰਝੂਆਂ ਦਾ ਹੜ੍ਹ'
ਸਿਡਲ ਨੇ ਵਿਛੋੜਾ ਚੁਣਿਆ, ਅਜਿਹਾ ਸਮਝਦਾਰੀ ਨਾਲ ਲਿਆ ਗਿਆ ਫ਼ੈਸਲਾ ਜੋ ਦੁਖ਼ ਦਾ ਕਾਰਨ ਬਣਿਆ।
ਜੈਫ ਸਿਡਲ ਦਾ ਕਹਿਣਾ ਹੈ,''ਇਹ ਬਹੁਤ ਹੀ ਭਿਆਨਕ ਫ਼ੈਸਲਾ ਸੀ।''
''ਸਾਨੂੰ 9 ਸਾਲਾ ਬੱਚੇ ਨੂੰ ਉਸਦੀ ਮਾਂ ਤੋਂ ਵੱਖ ਕਰਨਾ ਪਵੇਗਾ। ਕੌਣ ਜਾਣਦਾ ਹੈ ਕਿ ਇਹ ਕਦੋਂ ਤੱਕ ਹੋ ਸਕਦਾ ਹੈ?"
"ਮੇਰੀ ਧੀ ਜ਼ਾਹਰ ਤੌਰ 'ਤੇ ਹੰਝੂਆਂ ਦੇ ਹੜ੍ਹ ਵਿੱਚ ਹੈ। ਉਹ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।''
ਸਿਡਲ ਨੇ ਕਿਹਾ ਕਿ ਬ੍ਰਿਟਿਸ਼ ਕੌਂਸਲਰ ਅਥਾਰਿਟੀ ਨੇ ਉਸ ਨੂੰ ਦੱਸਿਆ ਕਿ ਬਚਣ ਲਈ ਉਸਨੂੰ ਅਤੇ ਉਸ ਦੀ ਧੀ ਨੂੰ ਖ਼ੁਦ ਵੁਹਾਨ ਏਅਰਪੋਰਟ ਜਾਣਾ ਪਵੇਗਾ।
ਸਿੱਡਲ ਨੇ ਦੱਸਿਆ, "ਏਅਰਪੋਰਟ ਜਾਣ ਲਈ ਤਿੰਨ ਘੰਟਿਆਂ ਦਾ ਸਮਾਂ ਲੱਗਦਾ ਹੈ, ਪਰ ਰਸਤੇ ਬੰਦ ਕੀਤੇ ਹੋਏ ਹਨ। ਤੁਸੀਂ ਉੱਥੇ ਨਹੀਂ ਪਹੁੰਚ ਸਕਦੇ।"
ਉਸ ਨੇ ਅੱਗੇ ਕਿਹਾ, "ਅਸੀਂ ਚੀਨ ਪ੍ਰਸ਼ਾਸਨ ਨੂੰ ਕਿਹਾ ਤਾਂ ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਡਿਪਲੋਮੈਟ ਤੋਂ ਇਸਦਾ ਨੋਟ ਚਾਹੀਦਾ ਹੈ।"
ਇਹ ਵੀ ਪੜ੍ਹੋ:
ਸਿਡਲ ਨੇ ਦੱਸਿਆ ਕਿ ਉਸਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜੇ ਉਹ ਅਜਿਹਾ ਕਰਨ ਦੀ ਹਾਲਤ 'ਚ ਨਹੀਂ ਹਨ।
ਬੀਬੀਸੀ ਨੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਸਿਡਲ ਦਾ ਕੇਸ ਚੀਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਾਂਝਾ ਕੀਤਾ ਹੈ।
ਪਰ ਹੁਣ ਸਿਡਲ ਅਤੇ ਅਜਿਹੇ ਕਈ ਪਰਿਵਾਰ ਜਿਨ੍ਹਾਂ ਕੋਲ ਚੀਨ ਦੀ ਨਾਗਰਿਕਤਾ ਹੈ, ਨੂੰ ਦਿੱਲ ਤੋੜਨ ਵਾਲੇ ਫੈਸਲੇ ਲੈਣੇ ਪੈਣਗੇ।
ਇਹ ਵੀਡੀਓਜ਼ ਵੀ ਦੇਖੋ