You’re viewing a text-only version of this website that uses less data. View the main version of the website including all images and videos.
ਜਾਮੀਆ: ‘ਰਾਮਭਗਤ’ ਕੌਣ ਹੈ ਜਿਸ ਨੂੰ ਹਿਰਾਸਤ ਵਿੱਚ ਲਿਆ ਗਿਆ
ਦਿੱਲੀ ਦੇ ਜਾਮੀਆ ਇਲਾਕੇ ਵਿੱਚ ਫਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ' ਚ ਇਹ ਸ਼ਖ਼ਸ ਹਵਾ 'ਚ ਪਿਸਤੌਲ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਜਦੋਂ ਪੁਲਿਸ ਇਸ ਵਿਅਕਤੀ ਨੂੰ ਲੈ ਜਾ ਰਹੀ ਸੀ ਤਾਂ ਮੀਡੀਆ ਵਾਲਿਆਂ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ? ਇਸ ਦੇ ਜਵਾਬ ਵਿੱਚ ਗੋਲੀ ਚਲਾਉਣ ਵਾਲੇ ਮੁਲਜ਼ਮ ਨੇ ਆਪਣਾ ਨਾਮ ਦੱਸਿਆ 'ਰਾਮਭਗਤ'।
ਅਸੀਂ 'ਰਾਮਭਗਤ' ਤੋਂ ਅੱਗੇ ਉਸਦਾ ਪੂਰਾ ਨਾਮ ਇਸ ਲਈ ਨਹੀਂ ਲਿਖ ਰਹੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਨਾਬਾਲਗ ਹੈ।
ਜਦੋਂ ਅਸੀਂ ਫੇਸਬੁੱਕ 'ਤੇ ਇਸ ਨਾਮ ਵਾਲੇ ਵਿਅਕਤੀ ਦੀ ਭਾਲ ਕੀਤੀ ਤਾਂ ਫਾਇਰਿੰਗ ਤੋਂ ਪਹਿਲਾਂ ਦੀ ਕੁਝ ਜਾਣਕਾਰੀਆਂ ਮਿਲੀਆਂ। ਹਾਲਾਂਕਿ ਇਹ ਅਕਾਉਂਟ ਵੈਰੀਫਾਇਡ ਨਹੀਂ ਹੈ।
ਇਸ ਅਕਾਉਂਟ 'ਤੋਂ ਫਾਇਰਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਦੀ ਸਾਰੀ ਜਾਣਕਾਰੀ ਮੌਕਾ-ਏ-ਵਾਰਦਾਤ ਤੋਂ ਪੋਸਟ ਕੀਤੀ ਜਾ ਰਹੀ ਸੀ।
ਫੇਸਬੁੱਕ ਫੀਡ ਦੀਆਂ ਬਹੁਤ ਸਾਰੀਆਂ ਪੋਸਟਾਂ ਵਿੱਚ, ਇਹ ਸ਼ਖ਼ਸ ਆਪਣੇ ਆਪ ਨੂੰ ਇੱਕ ਹਿੰਦੂਵਾਦੀ ਦੱਸਦਾ ਹੈ।
ਇਸ ਪ੍ਰੋਫਾਈਲ ਵਿੱਚ ਪਹਿਲਾਂ ਸ਼ੇਅਰ ਕੀਤੀਆਂ ਕੁਝ ਤਸਵੀਰਾਂ ਵਿੱਚ ਰਾਮਭਗਤ ਗੋਪਾਲ ਇੱਕ ਬੰਦੂਕ ਅਤੇ ਲੰਬੀ ਕਟਾਰ ਲੈ ਕੇ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ
ਫਾਇਰਿੰਗ ਤੋਂ ਪਹਿਲਾਂ ਉਸ ਨੇ ਕੀ ਕੁਝ ਲਿਖਿਆ?
ਅੱਗੇ ਜਾਣੋ ਉਸ ਨੌਜਵਾਨ ਨੇ ਜਾਮੀਆ ਇਲਾਕੇ ਵਿੱਚ ਫਾਇਰਿੰਗ ਤੋਂ ਪਹਿਲਾਂ ਕਿਸ ਸਮੇਂ ਫੇਸਬੁੱਕ 'ਤੇ ਕੀ-ਕੀ ਲਿਖਿਆ?
30 ਜਨਵਰੀ ਦੀ ਸਵੇਰ 10.43 ਮਿੰਟ : ਕਿਰਪਾ ਕਰਕੇ, ਸਾਰੇ ਭਰਾ ਮੈਨੂੰ ਪਹਿਲਾਂ ਦੇਖ ਲੈਣ
10.43 AM: ਮੈਂ ਤੁਹਾਨੂੰ ਜਲਦੀ ਦੱਸਾਂਗਾ। ਉਪਦੇਸ਼ ਰਾਣਾ।
10.44 AM: CAA ਦੇ ਸਮਰਥਨ ਵਿੱਚ ਬੈਠੇ ਇੱਕ ਆਦਮੀ ਦੀ ਤਸਵੀਰ
12.53 PM: ਭੀੜ ਨੂੰ ਦਿਖਾਉਂਦੇ ਹੋਏ ਜਾਮੀਆ ਇਲਾਕੇ ਤੋਂ ਇੱਕ ਫੇਸਬੁੱਕ ਲਾਈਵ
1.00 PM: ਇੱਕ ਮਿੰਟ ਵਿੱਚ ਭੈਣ** ਰਿਹਾ ਹਾਂ
1.00 PM: ਆਜ਼ਾਦੀ ਦੇ ਰਿਹਾ ਹਾਂ
1.00 PM: ਮੇਰੇ ਘਰ ਦਾ ਧਿਆਨ ਰੱਖਣਾ
1.00 PM: ਮੈਂ ਇੱਥੇ ਇਕਲੌਤਾ ਹਿੰਦੂ ਹਾਂ
1.09 PM: ਕਾਲ ਨਾ ਕਰੋ.
1.14 PM: ਮੇਰੀ ਆਖ਼ਰੀ ਯਾਤਰਾ 'ਤੇ... ਮੈਨੂੰ ਭਗਵਾ ਵਿੱਚ ਲੈ ਕੇ ਜਾਣਾ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਣਾ
1.22 PM: ਇੱਥੇ ਕੋਈ ਹਿੰਦੂ ਮੀਡੀਆ ਨਹੀਂ ਹੈ
1.25 PM: ਸ਼ਾਹੀਨ ਬ਼ਾਗ ਖੇਡ ਖ਼ਤਮ
ਇਸ ਤੋਂ ਬਾਅਦ ਦੇ ਕੁਝ ਫੇਸਬੁੱਕ ਲਾਈਵ ਵਿੱਚ ਗੋਪਾਲ ਆਪਣੇ ਮੋਢੇ 'ਤੇ ਬੈਗ ਲੈ ਕੇ ਧਰਨੇ ਵਾਲੇ ਜਗ੍ਹਾਂ 'ਤੇ ਦਿਖਾਈ ਦੇ ਰਿਹਾ ਹੈ। ਇਨ੍ਹਾਂ ਵੀਡੀਓ ਵਿੱਚ ਉਹ ਕੁਝ ਬੋਲਦਾ ਦਿਖਾਈ ਨਹੀਂ ਦੇ ਰਿਹਾ।
ਕਿੱਥੋਂ ਦਾ ਹੈ ਗੋਪਾਲ?
ਦਿੱਲੀ ਪੁਲਿਸ ਦੇ ਮੁਤਾਬ਼ਕ, ਹਮਲਾ ਕਰਨ ਵਾਲਾ ਗੋਪਾਲ ਨੋਇਡਾ ਦੇ ਨਾਲ ਲਗਦੇ ਜੇਵਰ ਦਾ ਰਹਿਣ ਵਾਲਾ ਹੈ। ਅੰਤਰਰਾਸ਼ਟਰੀ ਹਵਾਈ ਅੱਡਾ ਜੇਵਰ ਵਿੱਚ ਬਨਣ ਵਾਲਾ ਹੈ।
ਗੋਪਾਲ ਨੇ ਆਪਣੇ ਫੇਸਬੁੱਕ ਇੰਟਰੋ 'ਤੇ ਲਿਖਿਆ ਹੈ- ਰਾਮਭਗਤ ਗੋਪਾਲ ਨਾਮ ਹੈ ਮੇਰਾ। ਬਾਇਓ ਵਿੱਚ ਇਹ੍ਨਾਂ ਹੀ ਕਾਫ਼ੀ ਹੈ। ਬਾਕੀ ਸਹੀ ਸਮਾਂ ਆਉਣ 'ਤੇ। ਜੈ ਸ਼੍ਰੀ ਰਾਮ।
ਗੋਪਾਲ ਨੇ ਆਪਣੇ ਫੇਸਬੁੱਕ ਬਾਇਓ ਵਿੱਚ ਆਪਣੇ ਆਪ ਨੂੰ ਬਜਰੰਗ ਦਲ ਦਾ ਦੱਸਿਆ ਹੈ। ਬਜਰੰਗ ਦਲ ਆਰਐੱਸਐੱਸ ਨਾਲ ਜੁੜੀ ਇੱਕ ਸੰਸਥਾ ਹੈ।
ਹਾਲਾਂਕਿ, 28 ਜਨਵਰੀ ਨੂੰ ਇੱਕ ਪੋਸਟ ਵਿੱਚ ਗੋਪਾਲ ਨੇ ਲਿਖਿਆ ਸੀ - ਮੈਂ ਸਾਰੇ ਸੰਗਠਨਾਂ ਤੋਂ ਮੁਕਤ ਹਾਂ।
29 ਜਨਵਰੀ ਨੂੰ ਗੋਪਾਲ ਨੇ ਇੱਕ ਪੋਸਟ ਲਿਖੀ ਸੀ - ਪਹਿਲਾ ਬਦਲਾ ਤੇਰਾ ਹੋਵੇਗਾ ਭਾਈ ਚੰਦਨ।
26 ਜਨਵਰੀ, 2018 ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਚੰਦਨ ਗੁਪਤਾ ਦਰਜਨਾਂ ਬਾਈਕ ਸਵਾਰਾਂ ਨਾਲ ਤਿਰੰਗਾ ਯਾਤਰਾ ਕਰ ਰਿਹਾ ਸੀ, ਹਿੰਸਾ ਭੜਕਣ ਤੋਂ ਬਾਅਦ ਗੋਲੀ ਲੱਗਣ ਨਾਲ ਚੰਦਨ ਦੀ ਮੌਤ ਹੋ ਗਈ ਸੀ।
ਘਟਨਾ ਤੋਂ ਬਾਅਦ ਫੇਸਬੁੱਕ ਨੇ ਅਕਾਉਂਟ ਕੀਤਾ ਡਿਲੀਟ
ਇਸ ਘਟਨਾ ਤੋਂ ਬਾਅਦ ਫੇਸਬੁੱਕ ਵਲੋਂ ਬਿਆਨ ਜਾਰੀ ਕੀਤਾ ਗਿਆ।
ਇਸ ਬਿਆਨ ’ਚ ਫੇਸਬੁੱਕ ਨੇ ਲਿਖਿਆ, "ਇਸ ਤਰ੍ਹਾਂ ਦੀ ਹਿੰਸਾ ਕਰਨ ਵਾਲਿਆਂ ਲਈ ਫੇਸਬੁੱਕ' ਤੇ ਕੋਈ ਜਗ੍ਹਾ ਨਹੀਂ ਹੈ। ਅਸੀਂ ਗੰਨਮੈਨ ਦਾ ਫੇਸਬੁੱਕ ਅਕਾਉਂਟ ਹਟਾ ਦਿੱਤਾ ਹੈ। ਅਜਿਹੀ ਹਰ ਸਮੱਗਰੀ ਨੂੰ ਵੀ ਹਟਾ ਰਹੇ ਹਾਂ ਜੋ ਗਨਮੈਨ ਜਾਂ ਸ਼ੂਟਿੰਗ ਦੀ ਪ੍ਰਸ਼ੰਸਾ, ਸਮਰਥਨ ਜਾਂ ਨੁਮਾਇੰਦਗੀ ਕਰਦੀ ਹੈ।"
ਆਖ਼ਰ ਕੀ ਹੋਇਆ ਸੀ ਜਾਮੀਆ ਇਲਾਕੇ 'ਚ?
ਦਿੱਲੀ ਦੇ ਜਾਮੀਆ ਇਲਾਕੇ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਕੱਢੇ ਗਏ ਮਾਰਚ ਵਿੱਚ ਇੱਕ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ।
ਪੁਲਿਸ ਨੇ ਫਾਇਰਿੰਗ ਕਰਨ ਵਾਲੇ ਸ਼ਖ਼ਸ ਨੂੰ ਹਿਰਾਸਤ ֹ'ਚ ਲੈ ਲਿਆ।
ਨਿਯੂਜ਼ ਏਜੰਸੀ ਏਐੱਨਆਈ ਨੇ ਦਿੱਲੀ ਪੁਲਿਸ ਦੇ ਡੀਸੀਪੀ ਚਿੰਨਮਈ ਬਿਸਵਾਲ ਦੇ ਹਵਾਲੇ ਨਾਲ ਦੱਸਿਆ ਕਿ ਜ਼ਖਮੀ ਹੋਏ ਵਿਦਿਆਰਥੀ ਦਾ ਨਾਮ ਸ਼ਾਦਾਬ ਫ਼ਾਰੂਕ਼ ਹੈ ਜਦੋਂ ਕਿ ਬੰਦੂਕਧਾਰੀ ਦਾ ਨਾਮ ਗੋਪਾਲ ਹੈ।
ਪੁਲਿਸ ਦੇ ਅਨੁਸਾਰ, ਸ਼ਾਦਾਬ ਫ਼ਾਰੂਕ਼ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੈ ਅਤੇ ਉਸਨੂੰ ਹਸਪਤਾਲ ਤੋਂ ਟਰੌਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ, ਪਰ ਡਾਕਟਰਾਂ ਨੇ ਉਸਨੂੰ ਖ਼ਤਰੇ ਤੋਂ ਬਾਹਰ ਦੱਸਿਆ ਹੈ।