ਹਰਮੀਤ ਸਿੰਘ ਉਰਫ਼ ‘ਹੈੱਪੀ Phd’ : ਜੇ ਕਤਲ ਹੋ ਗਿਆ ਸਾਨੂੰ ਲਾਸ਼ ਤਾਂ ਦੇ ਦਿਓ, ਪਿਤਾ ਦੀ ਅਪੀਲ

ਤਸਵੀਰ ਸਰੋਤ, Interpol
'ਹੋਇਆ ਤਾਂ ਕਤਲ ਹੀ ਹੈ, ਇਹ ਤਾਂ ਵਾਹਿਗੁਰੂ ਜਾਣਦਾ ਹੈ, ਕਿਵੇਂ ਹੋਇਆ ਤੇ ਕਿਸ ਨੇ ਕੀਤਾ ਸਾਨੂੰ ਨਹੀਂ ਪਤਾ'। ਇਹ ਸ਼ਬਦ ਪਾਕਿਸਤਾਨ ਵਿਚ ਕਤਲ ਕੀਤੇ ਗਏ ਹਰਮੀਤ ਸਿੰਘ ਉਰਫ਼ ਪੀਐੱਚਡੀ ਦੇ ਪਿਤਾ ਦੇ ਹਨ। ਜੋ ਉਨ੍ਹਾਂ ਅੰਮ੍ਰਿਤਸਰ ਵਿਚ ਬੀਸੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਦੌਰਾਨ ਕਹੇ।
ਹਰਮੀਤ ਸਿੰਘ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਥਿਤ ਆਗੂ ਸਮਝਿਆ ਜਾਂਦਾ ਸੀ ਅਤੇ ਉਸ ਉੱਤੇ ਭਾਰਤ ਵਿਚ ਕਈ ਹਿੰਸਕ ਵਾਰਦਾਤਾਂ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਗਦਾ ਰਿਹਾ ਹੈ।
ਲਾਹੌਰ ਵਿੱਚ ਹਰਮੀਤ ਸਿੰਘ ਉਰਫ਼ ‘ਹੈੱਪੀ Phd’ ਦੇ ਕਤਲ ਕੀਤੇ ਜਾਣ ਦੀ ਰਿਪੋਰਟ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਅਜੇ ਨਹੀਂ ਹੋਈ ਪਰ ਸੂਤਰਾਂ ਦੇ ਹਵਾਲੇ ਨਾਲ ਹਿੰਦੁਸਤਾਨ ਟਾਈਮਜ਼ ਦੇ ਪਹਿਲੇ ਸਫ਼ੇ ਉੱਤੇ ਇਹ ਖ਼ਬਰ ਛਪੀ ਹੈ।
ਰਿਪੋਰਟਾਂ ਮੁਤਾਬਕ ਗੁਰਦੁਆਰਾ ਡੇਰਾ ਚਾਹਲ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਗੋਲੀਆਂ ਮਾਰੀਆਂ।
ਸਾਨੂੰ ਲਾਸ਼ ਦੇ ਦਿਓ
ਹਰਮੀਤ ਦੇ ਪਿਤਾ ਨੇ ਅੱਗੇ ਦੱਸਿਆ, ''ਸਾਡੇ ਕੋਲੋ 5 ਨਵੰਬਰ 2008 ਦਾ ਗਿਆ ਹੋਇਆ ਹੈ, ਉਸ ਨਾਲ ਮੁੜ ਕੇ ਕਦੇ ਸੰਪਰਕ ਨਹੀਂ ਹੋਇਆ। ਪੁਲਿਸ ਵਾਲੇ ਇੱਕ ਵਾਰ ਆਏ ਸੀ ਉਨ੍ਹਾਂ ਦੱਸਿਆ ਸੀ ਕਿ ਉਹ ਪਾਕਿਸਤਾਨ ਚਲਾ ਗਿਆ ਹੈ। ਉਹ ਐਨਆਈਏ ਵਾਲੇ ਸਨ''।
''ਉਸ ਦੇ ਪਿਤਾ ਹੈਪੀ ਦੇ ਸੁਭਾਅ ਬਾਰੇ ਦੱਸਦੇ ਹਨ ਕਿ ਉਹ ਬਹੁਤ ਰਹਿਮ ਦਿਲ ਬੰਦਾ ਸੀ ਅਤੇ ਧਾਰਮਿਕ ਖ਼ਿਆਲਾ ਵਾਲਾ ਸੀ, ਸਾਨੂੰ ਉਸ ਬਾਰੇ ਜੋ ਵੀ ਪਤਾ ਲਗਦਾ ਸੀ ਉਹ ਅਖ਼ਬਾਰਾਂ ਤੋਂ ਹੀ ਲਗਦਾ ਸੀ''।
''ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਮ੍ਰਿਤਕ ਦੇਹ ਸਾਨੂੰ ਸੌਂਪੀ ਜਾਵੇ, ਉਹ ਤਾਂ ਹੁਣ ਵਾਹਿਗੁਰੂ ਜਾਣਦਾ ਹੈ ਕਿ ਉਹ ਗ਼ਲ਼ਤ ਸੀ ਜਾਂ ਠੀਕ''।
ਕੌਣ ਸੀ ਹਰਮੀਤ ਸਿੰਘ?
ਸਾਲ 2016 ਤੇ 2017 ਦੌਰਾਨ ਪੰਜਾਬ ਵਿੱਚ RSS ਅਤੇ ਹੋਰ ਹਿੰਦੂਤਵੀ ਸੰਗਠਨਾਂ ਨਾਲ ਜੁੜੇ ਆਗੂਆਂ ਦੇ ਕਤਲ ਹੋਏ ਤਾਂ ਭਾਰਤ ਦੀ ਪੰਜਾਬ ਪੁਲਿਸ ਨੇ ਹਰਮੀਤ ਸਿੰਘ ਨੂੰ ਉਸ ਦਾ ਮਾਸਟਰ ਮਾਈਂਡ ਆਖਿਆ ਸੀ, ਬਾਅਦ ਵਿੱਚ ਕੌਮੀ ਜਾਂਚ ਏਜੰਸੀ (NIA) ਨੇ ਕੇਸ ਦਰਜ ਕੀਤਾ ਤਾਂ ਹਰਮੀਤ ਸਿੰਘ ਦਾ ਨਾਮ ਪਾਇਆ।
ਪੰਜਾਬ ਪੁਲਿਸ ਮੁਤਾਬਕ 2014 ਵਿੱਚ ਜਦੋਂ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਨੂੰ ਥਾਈਲੈਂਡ 'ਚ ਫੜ੍ਹ ਲਿਆ ਗਿਆ ਤਾਂ ਹਰਪ੍ਰੀਤ ਸਿੰਘ ਹੈੱਪੀ ਪੀਐੱਚਡੀ ਹੀ ਇਸ ਫੋਰਸ ਦਾ ਸਰਗਨਾ ਬਣਿਆ।
ਇਹ ਵੀ ਪੜ੍ਹੋ-

ਤਸਵੀਰ ਸਰੋਤ, HT
ਪੰਜਾਬ ਪੁਲਿਸ ਮੁਤਾਬਕ 2008 ਵਿੱਚ ਫਿਰੋਜ਼ਪੁਰ ਦੇ ਕਸਬੇ ਮੱਖੂ ਦੀ ਪੁਲਿਸ ਨੇ ਹਰਮੀਤ ਦੇ ਤਿੰਨ ਸਾਥੀ ਗ੍ਰਿਫ਼ਤਾਰ ਕੀਤੇ ਪਰ ਉਹ ਨਹੀਂ ਫੜਿਆ ਗਿਆ। ਇਨ੍ਹਾਂ ਤਿੰਨਾਂ ਕੋਲੋਂ ਪੰਜ AK 56 ਰਾਈਫਲਾਂ ਅਤੇ ਹੋਰ ਅਸਲਾ ਬਰਾਮਦ ਹੋਣ ਦਾ ਦਾਅਵਾ ਵੀ ਪੁਲਿਸ ਨੇ ਕੀਤਾ ਸੀ।
ਦਾਵਾ ਇਹ ਵੀ ਸੀ ਕਿ ਹਰਮੀਤ ਹੀ ਪਾਕਿਸਤਾਨ ਵਿੱਚ ਬੈਠੇ ਸੰਚਾਲਕਾਂ ਨਾਲ ਸੰਪਰਕ ਰੱਖਦਾ ਸੀ ਤੇ ਪਲਾਨਿੰਗ ਕਰਦਾ ਸੀ।

ਤਸਵੀਰ ਸਰੋਤ, HT
ਪੰਜਾਬ ਪੁਲਿਸ ਦੇ ਕਹਿਣ 'ਤੇ ਹੀ ਕੌਮਾਂਤਰੀ ਪੁਲਿਸ ਸੰਗਠਨ ਇੰਟਰਪੋਲ ਨੇ ਹਰਮੀਤ ਸਿੰਘ ਦੇ ਨਾਮ ਦਾ ਰੈੱਡ ਨੋਟਿਸ ਜਾਰੀ ਕੀਤਾ ਸੀ ਤਾਂ ਜੋ ਉਹ ਪੂਰੀ ਦੁਨੀਆਂ ਵਿੱਚ ਰਾਡਾਰ ਉੱਤੇ ਰਹੇ।
ਇਸ ਨੋਟਿਸ ਮੁਤਾਬਕ ਹਰਮੀਤ ਦਾ ਜਨਮ ਅੰਮ੍ਰਿਤਸਰ ਵਿੱਚ 24 ਸਤੰਬਰ 1981 ਨੂੰ ਹੋਇਆ ਸੀ, ਮਤਲਬ ਬੀਤੇ ਸਤੰਬਰ ਨੂੰ ਉਸ ਨੇ 38 ਸਾਲ ਪੂਰੇ ਕੀਤੇ ਸਨ।
ਵੀਡੀਓ: ਹਰਮੀਤ ਦੇ ਪਿਤਾ ਨੇ ਖਬਰਾਂ ਛੱਪਣ ਤੋਂ ਬਾਅਦ ਇੱਕ ਅਪੀਲ ਕੀਤੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜ ਫੁੱਟ ਛੇ ਇੰਚ ਦੇ ਮਧਰੇ ਕੱਦ ਦੇ ਹਰਮੀਤ ਦਾ ਨਾਮ ਹੈੱਪੀ Phd ਕਿਵੇਂ ਪਿਆ, ਇਸ ਬਾਰੇ ਖ਼ੁਫੀਆ ਏਜੰਸੀਆਂ ਤੇ ਪੁਲਿਸ ਤਾਂ ਕਹਿੰਦੀ ਹੈ ਕਿ ਉਸ ਨੇ phd ਕੀਤੀ ਸੀ।
ਪਰ ਉਸ ਦੇ ਮਾਂ ਪਿਉ ਨਾਲ ਜਦੋਂ ਪੰਜਾਬ ਦੇ ਟ੍ਰਿਬਿਊਨ ਅਖ਼ਬਾਰ ਦੇ ਪੱਤਰਕਾਰ ਜਪਿੰਦਰਜੀਤ ਨੇ 2018 ਵਿੱਚ ਗੱਲਬਾਤ ਕੀਤੀ ਸੀ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਬਾਰੇ ਦੱਸਿਆ ਸੀ ਕਿ ਉਸ ਦਾ ਘਰ ਦਾ ਨਾਮ ਰੌਬੀ ਸੀ ਤੇ ਉਸ ਨੇ ਅਜੇ PhD ਪੂਰੀ ਨਹੀਂ ਕੀਤੀ ਸੀ, ਸਿਰਫ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ, ਉਸ ਦਾ ਵਿਸ਼ਾ ਧਰਮ ਅਧਿਐਨ ਸੀ।

ਤਸਵੀਰ ਸਰੋਤ, Interpol
ਅੰਮ੍ਰਿਤਸਰ ਦੇ ਛੇਹਰਟਾ ਕਸਬੇ 'ਚ ਰਹਿੰਦੇ ਮਾਪੇ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਹੀਂ ਸਮਝ ਆ ਰਿਹਾ ਕਿ ਉਨ੍ਹਾਂ ਦਾ ਰੌਬੀ ਕਥਿਤ ਅੱਤਵਾਦੀ ਕਿੰਝ ਬਣਿਆ।
ਪਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਉਸ ਨੇ ਉਨ੍ਹਾਂ ਨਾਲ 10 ਸਾਲਾਂ ਤੋਂ ਹਰਮੀਤ ਨੇ ਸੰਪਰਕ ਨਹੀਂ ਕੀਤਾ। ਉਨ੍ਹਾਂ ਮੁਤਾਬਕ ਉਹ ਆਖ਼ਰੀ ਵਾਰ ਘਰੋਂ 6 ਨਵੰਬਰ 2008 ਨੂੰ ਕਲਾਸ ਲਗਾਉਣ ਲਈ ਗਿਆ ਸੀ। ਪਿਤਾ ਮੁਤਾਬਕ ਉਹ ਪੜ੍ਹਾਈ ਵਿੱਚ ਚੰਗਾ ਸੀ, ਉਸ ਨੇ ਐੱਮਏ ਤੇ ਐੱਮਫਿਲ ਚੰਗੇ ਨੰਬਰਾਂ ਨਾਲ ਪਾਸ ਕੀਤੀ ਸੀ।
ਉਨ੍ਹਾਂ ਨੇ ਟ੍ਰਿਬਿਊਨ ਨੂੰ ਦੱਸਿਆ ਕਿ ਉਨ੍ਹਾਂ ਨੇ ਹਰਮੀਤ ਦੀਆਂ ਕਿਤਾਬਾਂ GNDU ਨੂੰ ਡੋਨੇਟ ਕਰ ਦਿੱਤੀਆਂ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਹਰਮੀਤ ਨੇ ਜੇ ਕੋਈ ਮਾੜਾ ਕੰਮ ਕੀਤਾ ਹੈ ਤਾਂ ਉਹ ਸਰੈਂਡਰ ਕਰ ਦੇਵੇ।
ਪੁਲਿਸ ਤੇ ਸਰਕਾਰ ਮੁਤਾਬਕ ਹਰਮੀਤ ਖ਼ਤਰਨਾਕ ਅੱਤਵਾਦੀ ਹੈ ਜਿਸ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਧਾਰਮਿਕ ਕੱਟੜਤਾ ਅਤੇ ਹਿੰਸਾ ਦੇ ਰਾਹ ਪਾਇਆ।
ਉਸ ਖਿਲਾਫ ਕਈ ਕੇਸ ਦਰਜ ਨੇ ਅਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ 2008 ਵਿੱਚ ਪਹਿਲੀ ਵਾਰ ਜਦੋਂ ਉਸ ਦਾ ਰੋਲ ਸਾਹਮਣੇ ਆਇਆ ਤਾਂ ਉਦੋਂ ਹੀ ਕਿਸੇ ਰਸਤੇ ਪਾਕਿਸਤਾਨ ਪਹੁੰਚ ਗਿਆ ਅਤੇ ਉਦੋਂ ਦਾ ਉੱਥੇ ਹੀ ਸੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













