You’re viewing a text-only version of this website that uses less data. View the main version of the website including all images and videos.
7 ਤਸਵੀਰਾਂ ਜੋ ਦੁਨੀਆਂ ਭਰ 'ਚ ਪੂਰਾ ਹਫ਼ਤਾ ਚਰਚਾ 'ਚ ਰਹੀਆਂ
ਮੀਡੀਆ ਨਾਲ ਗੱਲ ਕਰਦੀ ਹੋਈ ਅਮਰੀਕੀ ਅਦਾਕਾਰਾ ਅਤੇ ਸਮਾਜਿਕ ਕਾਰਕੁਨ ਰੋਜ਼ ਮੈਕਗੋਵਾਨ।
ਇਹ ਅਦਾਕਾਰਾ ਹਾਲੀਵੁੱਡ ਫ਼ਿਲਮ ਨਿਰਮਾਤਾ ਹਾਰਵੀ ਵਾਈਂਸਟੀਨ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ਦੀ ਪਹਿਲੇ ਦਿਨ ਦੀ ਸੁਣਵਾਈ ਲਈ ਨਿਊਯਾਰਕ ਕ੍ਰਿਮੀਨਲ ਕੋਰਟ ਆਈ ਸੀ।
ਹਾਰਵੀ 'ਤੇ 80 ਤੋਂ ਵੱਧ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਜਿਸ 'ਚ ਰੋਜ਼ ਵੀ ਸ਼ਾਮਿਲ ਹਨ।
ਈਰਾਨ ਦੀ ਰਾਜਧਾਨੀ ਤਹਿਰਾਨ 'ਚ ਭਾਰੀ ਗਿਣਤੀ ਲੋਕਾਂ ਨੇ ਜਨਰਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ 'ਚ ਹਿੱਸਾ ਲਿਆ।
ਇਹ ਤਸਵੀਰ ਡਰੋਨ ਕੈਮਰੇ ਤੋਂ ਲਈ ਗਈ ਹੈ। ਕਾਸਿਮ ਸੁਲੇਮਾਨੀ 3 ਜਨਵਰੀ ਨੂੰ ਬਗ਼ਦਾਦ ਏਅਰਪੋਰਟ 'ਚ ਹੋਏ ਇੱਕ ਅਮਰੀਕੀ ਹਮਲੇ ਵਿੱਚ ਮਾਰੇ ਗਏ ਸਨ।
ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਇਹ ਤਸਵੀਰ 5 ਜਨਵਰੀ ਸ਼ਾਮ ਨੂੰ ਵਾਇਰਲ ਹੋਈ।
ਤਸਵੀਰ ਵਿੱਚ ਨਕਾਬਪੋਸ਼ ਹਮਲਾਵਰਾਂ ਵੱਲੋਂ JNU ਵਿੱਚ ਹਮਲਾ ਕੀਤੇ ਜਾਣ ਦੇ ਦਾਅਵੇ ਹੋਏ। ਹਮਲੇ ਦਾ ਇਲਜ਼ਾਮ JNU ਸਟੂਡੈਂਟ ਕੌਂਸਲ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ABVP 'ਤੇ ਲਗਾਇਆ। ਦੂਜੇ ਪਾਸੇ ABVP ਨੇ ਆਇਸ਼ੀ ਘੋਸ਼ 'ਤੇ ਨਿਸ਼ਾਨਾ ਸਾਧਿਆ।
ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ 'ਚ ਕਰੋੜਾਂ ਜਾਨਵਰ ਮਰ ਚੁੱਕੇ ਹਨ। ਸਤੰਬਰ 2019 ਤੋਂ ਆਸਟਰੇਲੀਆ ਦੇ ਵੱਖ-ਵੱਖ ਇਲਾਕਿਆਂ 'ਚ ਅੱਗ ਲੱਗੀ ਹੈ।
ਪੋਪੋਕੇਟਪੇਟਲ ਜਵਾਲਾਮੁਖੀ ਤੋਂ ਨਿਕਲਦਾ ਧੂਆਂ। ਇਹ ਤਸਵੀਰ ਸੈਂਟਰਲ ਮੈਕਸਿਕੋ ਦੇ ਪਿਊਬੇਲਾ ਤੋਂ ਦਿਖ ਰਹੀ ਹੈ। ਧੂਏਂ ਦਾ ਗੁਬਾਰ ਆਸਮਾਨ 'ਚ 3 ਹਜ਼ਾਰ ਮੀਟਰ ਤੱਕ ਪਹੁੰਚ ਗਿਆ ਸੀ। ਹਾਲਾਂਕਿ, ਇਸ 'ਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।
ਇਹ ਲਾਲ ਰੰਗ ਦੇ ਫੁੱਲ ਨਹੀਂ ਸਗੋਂ ਅੱਗਰਬੱਤੀਆਂ ਹਨ।
ਵਿਯਤਨਾਮ ਦੇ ਹਨੋਈ ਦੇ ਕੋਲ ਕਾਂਗ ਫੂ ਕਾਉ ਪਿੱਡ 'ਚ ਇੱਕ ਔਰਤ ਇਨਾਂ ਅੱਗਰਬੱਤੀਆਂ ਦੇ ਨਾਲ ਲੁਨਾਰ ਨਿਊ ਈਅਰ ਦੀ ਤਿਆਰੀਆਂ ਕਰ ਰਹੀ ਹੈ
ਬੁਲਗਾਰੀਆ ਦੇ ਕੋਲਫ਼ਰ 'ਚ ਇਪਿਫ਼ਨੀ ਤਿਓਹਾਰ ਮਨਾਉਂਦੇ ਲੋਕ।
ਇਪਿਫ਼ਨੀ ਨੂੰ ਈਸਾ ਮਸੀਹ ਦੇ ਜਨਮਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਖ਼ੁਸ਼ੀ ਮਨਾਉਂਦੇ ਹੋਏ ਲੋਕ ਟੁਨਜਾ ਨਹਿਰ ਵਿੱਚ ਡਾਂਸ ਕਰ ਰਹੇ ਹਨ।
ਇਹ ਵੀਡੀਓਜ਼ ਵੀ ਵੇਖੋ