ਉਹ 4 ਮੌਕੇ ਜਦੋਂ ‘ਗਲਤੀ’ ਨਾਲ ਯਾਤਰੀ ਜਹਾਜ਼ ਮਾਰ ਸੁੱਟੇ ਗਏ, ਕੁੱਲ 965 ਜਾਨਾਂ ਗਈਆਂ ਸਨ

ਸੋਮਵਾਰ ਦੁਪਹਿਰੇ ਚੀਨ ਵਿੱਚ ਇੱਕ ਵੱਡਾ ਹਵਾਈ ਜਹਾਜ਼ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ, ਚੀਨ ਦਾ ਬੋਇੰਗ 737 ਜਹਾਜ਼ ਕਰੈਸ਼ ਹੋ ਗਿਆ ਹੈ।

ਚੀਨ ਦੀ ਸਿਵਿਲ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ ਹਾਦਸੇ ਦੇ ਸਮੇਂ ਇਸ ਬੋਇੰਗ ਜਹਾਜ਼ ਵਿੱਚ ਕੁੱਲ 132 ਯਾਤਰੀ ਸਵਾਰ ਸਨ।

ਇਨ੍ਹਾਂ ਵਿੱਚੋਂ 123 ਯਾਤਰੀ ਅਤੇ ਬਾਕੀ 9 ਕੈਬਿਨ ਕਰਿਊ ਮੈਂਬਰ ਸਨ।

ਫਿਲਹਾਲ ਹਾਦਸੇ ਦੇ ਕਾਰਨਾਂ ਅਤੇ ਜ਼ਖ਼ਮੀ ਲੋਕਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਚੀਨੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ, ਹਾਦਸਾਗ੍ਰਸਤ ਜਹਾਜ਼ ਚਾਈਨਾ ਈਸਟਰਨ ਏਅਰਲਾਈਨਜ਼ ਦਾ ਇੱਕ ਬੋਇੰਗ 737 ਜਹਾਜ਼ ਹੈ, ਜੋ ਕਿ ਗੁਆਂਗਜ਼ੀ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।

ਰਿਪੋਰਟਾਂ ਮੁਤਾਬਕ, ਇਹ ਹਾਦਸਾ ਪਹਾੜੀ ਇਲਾਕੇ ਵਿੱਚ ਹੋਇਆ ਹੈ ਜਿਸ ਕਾਰਨ ਉੱਥੋਂ ਦੇ ਜੰਗਲ ਵਿੱਚ ਅੱਗ ਵੀ ਲੱਗ ਗਈ ਹੈ।

ਫਲਾਈਟ MU5735 ਨੇ ਕੁਨਮਿੰਗ ਤੋਂ 13:15 ਵਜੇ ਰਵਾਨਾ ਹੋਈ ਸੀ ਅਤੇ ਇਹ ਗੁਆਂਗਜ਼ੂ ਜਾਚੀਨ ਦੀ ਸਿਵਿਲ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ ਹਾਦਸੇ ਦੇ ਸਮੇਂ ਇਸ ਬੋਇੰਗ ਜਹਾਜ਼ ਵਿੱਚ ਕੁੱਲ 132 ਯਾਤਰੀ ਸਵਾਰ ਸਨ।

ਦੁਨੀਆਂ ਭਰ ਵਿੱਚ ਕਈ ਵਾਰ ਅਜਿਹੇ ਹਵਾਈ ਹਾਦਸੇ ਹੋਏ ਹਨ,ਜਿਨ੍ਹਾਂ ਦਾ ਕਾਰਨ 'ਇਨਸਾਨੀ ਗਲਤੀ' ਸੀ।ਬੀਬੀਸੀ ਨੇ ਇਨ੍ਹਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ

ਜਨਵਰੀ,2020 ਯੂਕਰੇਨ ਏਅਰਲਾਈਨ ਪੀਐਸ 752

ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼ ਜਨਵਰੀ,2020 ਵਿੱਚ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਹਾਜ਼ 'ਚ ਸਵਾਰ 176 ਲੋਕ ਮਾਰੇ ਗਏ ਸਨ।

ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ "ਗੈਰ-ਇਰਾਦਤਨ" ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ ਸੀ। ਫ਼ੌਜ ਨੇ ਕਿਹਾ ਕਿ ਜਹਾਜ਼ ਰੈਵਲੂਸ਼ਨਰੀ ਗਾਰਡ ਕੋਰ ਦੇ ਅੱਡੇ ਦੇ ਨਜ਼ਦੀਕ ਆ ਗਿਆ ਸੀ।

ਘਟਨਾ ਠੀਕ ਉਸੇ ਰਾਤ ਵਾਪਰੀ ਸੀ, ਜਿਸ ਰਾਤ ਈਰਾਨ ਨੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਭਾਵੇਂ ਕਿ ਉਥੋਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਸੀ।

ਈਰਾਨ ਨੇ ਅਮਰੀਕੀ ਡ੍ਰੋਨ ਹਮਲੇ ਦੌਰਾਨ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲੇ ’ਚ ਇਹ ਹਮਲਾ ਕੀਤਾ ਸੀ। ਪੱਛਮੀ ਏਸ਼ੀਆ ’ਚ ਸੁਲੇਮਾਨੀ ਮਸ਼ਹੂਰ ਅਤੇ ਰਸੂਖ਼ ਵਾਲਾ ਵਿਅਕਤੀ ਸੀ।

ਮਲੇਸ਼ੀਆ ਏਅਰਲਾਈਂਜ਼ SH17-2014

ਯੂਕਰੇਨ ’ਚ ਜਦੋਂ ਰੂਸੀ ਅਤੇ ਯੂਕਰੇਨੀ ਸੈਨਿਕਾਂ ਦਾ ਸਾਹਮਣਾ ਹੋ ਰਿਹਾ ਸੀ ਤੇ ਰੂਸੀ ਸਮਰਥਕਾਂ ਦੇ ਹੱਕ 'ਚ ਮੁਜ਼ਾਹਰੇ ਹੋ ਰਹੇ ਸਨ।

ਇਸ ਵਿਚਾਲੇ ਹੀ ਮਲੇਸ਼ੀਆ ਏਅਰਲਾਈਂਜ਼ ਦਾ ਯਾਤਰੀ ਜਹਾਜ਼ ਐਮਸਟਰਡੈਮ ਤੋਂ ਕੁਆਲਾ ਲਾਮਪੁਰ ਜਾ ਰਿਹਾ ਸੀ, ਜਿਸ ਨੂੰ ਮਾਰ ਗਿਰਾਇਆ ਗਿਆ।

ਇਸ ਵਿੱਚ 17 ਦੇਸਾਂ ਦੇ 298 ਯਾਤਰੀ ਸਵਾਰ ਸਨ, ਜੋ ਧਮਾਕੇ ਕਾਰਨ ਸਾਰੇ ਹੀ ਮਾਰੇ ਗਏ ਸਨ।

ਨੀਦਰਲੈਂਡ ਵੱਲੋਂ ਕੀਤੀ ਗਈ ਜਾਂਚ ਵਿੱਚ ਇੱਕ ਸਾਲ ਬਾਅਦ ਸਾਹਮਣੇ ਆਇਆ ਕਿ ਰੂਸ ਵੱਲੋਂ ਬਣਾਈ ਗਈ ਮਿਜ਼ਾਇਲ ਨੇ ਜਹਾਜ਼ 'ਤੇ ਵਾਰ ਕੀਤਾ ਸੀ।

ਐਮਸਟਰਡੈਮ ਨੇ 4 ਲੋਕਾਂ ਖ਼ਿਲਾਫ਼ ਕੌਮਾਂਤਰੀ ਗ੍ਰਿਫ਼ਤਾਰੀ ਦੇ ਵਾਰੰਟ ਵੀ ਜਾਰੀ ਵੀ ਕੀਤੇ ਸਨ।

ਈਰਾਨ ਹਵਾਈ ਜਹਾਜ਼, 1988

ਇਹ ਹਾਦਸਾ 1980 ਦੌਰਾਨ ਸ਼ੁਰੂ ਹੋਈ ਈਰਾਨ ਅਤੇ ਇਰਾਕ ਦੀ ਜੰਗ ਵਿਚਾਲੇ ਵਾਪਰਿਆ ਸੀ। ਇਸ ਦੌਰਾਨ ਅਮਰੀਕਾ ਨੇ ਇਰਾਕ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਦਾ ਸਮਰਥਨ ਕੀਤਾ ਅਤੇ 1988 ਵਿੱਚ ਅਮਰੀਕੀ ਨੇਵੀ ਨੇ ਇੱਕ ਈਰਾਨੀ ਜਹਾਜ਼ ਮਾਰ ਸੁੱਟਿਆ ਸੀ, ਜਿਸ ਵਿੱਚ 290 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਯਾਤਰੀ ਜਹਾਜ਼ ਫ਼ਾਰਸ ਦੀ ਖਾੜੀ (ਪਰਸ਼ੀਅਨ ਗਲਫ਼) ਉੱਤੋਂ ਉਡਾਣ ਭਰ ਰਿਹਾ ਸੀ ਅਤੇ ਇੱਥੇ ਹੀ ਅਮਰੀਕੀ ਬੇੜਾ ਈਰਾਨੀ ਜਹਾਜ਼ਾਂ ਤੋਂ ਆਪਣਾ ਬਚਾਅ ਕਰ ਰਿਹਾ ਸੀ।

ਇਸ ਦੌਰਾਨ ਉਨ੍ਹਾਂ ਨੇ ਈਰਾਨ ਯਾਤਰੀ ਜਹਾਜ਼ ਨੂੰ ਦੇਖਿਆ ਅਤੇ ਫਾਈਟਰ ਜੈੱਟ ਦਾ ਭੁਲੇਖਾ ਲੱਗ ਗਿਆ।

007 ਕੋਰੀਅਨ ਏਅਰ, 1983

ਸ਼ੀਤ ਯੁੱਧ ਵਿਚਾਲੇ ਰੂਸੀ ਲੜਾਕਿਆਂ ਨੇ ਕੋਰੀਆ ਦਾ ਯਾਤਰੀ ਜਹਾਜ਼ ਮਾਰ ਸੁੱਟਿਆ ਸੀ, ਜੋ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ (USSR) ਦੇ ਉਤੋਂ ਉਡਾਣ ਭਰ ਰਿਹਾ ਸੀ।

ਇਹ ਜਹਾਜ਼ ਅਲਾਸਕਾ ਤੋਂ ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਵੱਲ ਜਾ ਰਿਹਾ ਸੀ ਪਰ ਪਾਇਲਟ ਨੇ ਗ਼ਲਤ ਰੂਟ ਲੈ ਲਿਆ ਸੀ, ਜਿਸ ਕਾਰਨ ਸੋਵੀਅਤ ਪ੍ਰਸ਼ਾਸਨ ਦਾ ਅਲਾਰਮ ਵੱਜਿਆ ਅਤੇ ਉਨ੍ਹਾਂ ਨੂੰ ਲੱਗਾ ਕਿ ਇਹ ਕੋਈ ਜਾਸੂਸੀ ਜਹਾਜ਼ ਹੈ।

ਇਸ ਹਾਦਸੇ ਵਿੱਚ 269 ਯਾਤਰੀਆਂ ਦੀ ਮੌਤ ਹੋ ਗਈ ਸੀ।

ਲੀਬੀਅਨ ਅਰਬ ਏਅਰਲਾਈਂਜ਼ 114, 1973

21 ਫਰਵਰੀ 1973 ਨੂੰ ਲੀਬੀਆ ਏਅਰਲਾਈਂਜ਼ ਦੇ ਯਾਤਰੀ ਜਹਾਜ਼ ਨੇ ਤ੍ਰਿਪੋਲੀ ਤੋਂ ਮਿਸਰ ਦੀ ਰਾਜਧਾਨੀ ਕਾਇਰੋ ਵੱਲ ਉਡਾਣ ਭਰੀ।

ਉਸ ਦਿਨ ਛੇ ਦਿਨ ਦੀ ਲੜਾਈ ਨੂੰ ਛੇ ਸਾਲ ਹੋਏ ਸਨ, ਜਿਸ ’ਚ ਇਜ਼ਰਾਈਲ ਦਾ ਸਾਹਮਣਾ ਸੰਯੁਕਤ ਅਰਬ ਗਣਰਾਜ (ਉਸ ਵੇਲੇ ਦੇ ਮਿਸਰ ਦਾ ਨਾਮ), ਸੀਰੀਆ, ਇਰਾਕ ਅਤੇ ਜੌਰਡਨ ਦੇ ਗਠਜੋੜ ਨਾਲ ਹੋਇਆ ਸੀ।

ਇਸ ਕਰਕੇ ਇਜ਼ਰਾਇਲ ਬੇਹੱਦ ਅਲਰਟ ਸੀ। ਜਦੋਂ ਜਹਾਜ਼ ਸੀਨੇਈ ਪੈਨਿਨਸੁਲਾ ਦੇ ਉੱਤੋਂ ਗ਼ਲਤੀ ਨਾਲ ਉੱਡਿਆ, ਇਜ਼ਰਾਇਲ ਰੂਟ ਬਦਲਣ ਲਈ ਕਹਿਣ 'ਚ ਅਸਫ਼ਲ ਰਿਹਾ ਤਾਂ ਉਸ ਨੇ ਜਹਾਜ਼ ਨੂੰ ਮਾਰ ਸੁੱਟਿਆ।

ਇਸ ਜਹਾਜ਼ ਵਿੱਚ 108 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)