ਜੇ ਕੋਈ ਮਰਦ ਕਿਸੇ ਮਰਦ ਦਾ ਬਲਾਤਕਾਰ ਕਰੇ ਤਾਂ ਕਾਨੂੰਨ ਕੀ ਕਹਿੰਦਾ ਹੈ: ਪਾਕਿਸਤਾਨ ’ਚ ਇਲਜ਼ਾਮਾਂ ਤੋਂ ਬਾਅਦ ਵੱਡਾ ਸਵਾਲ

ਜਮਸ਼ੇਦ ਮਹਿਮੂਦ ਉਰਫ ਜਾਮੀ (ਖੱਬੇ) ਤੇ ਡਾਅਨ ਮੀਡੀਆ ਗਰੁੱਪ ਦੇ ਮੁਖੀ ਹਮੀਦ ਹਰੂਨ (ਸੱਜੇ)

ਤਸਵੀਰ ਸਰੋਤ, BBC/TWITTER/AZADJAMI1

ਤਸਵੀਰ ਕੈਪਸ਼ਨ, ਜਮਸ਼ੇਦ ਮਹਿਮੂਦ ਉਰਫ਼ ਜਾਮੀ (ਖੱਬੇ) ਤੇ ਡਾਅਨ ਮੀਡੀਆ ਗਰੁੱਪ ਦੇ ਮੁਖੀ ਹਮੀਦ ਹਰੂਨ (ਸੱਜੇ)

ਪਾਕਿਸਤਾਨੀ ਫਿਲਮਕਾਰ ਜਮਸ਼ੇਦ ਮਹਿਮੂਦ ‘ਜਾਮੀ’ ਨੇ ਅਕਤੂਬਰ ਵਿੱਚ ਇਲਜ਼ਾਮ ਲਗਾਏ ਸਨ ਕਿ ਇੱਕ ਤਾਕਤਵਰ ਇਨਸਾਨ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਹੈ।

ਢਾਈ ਮਹੀਨਿਆਂ ਬਾਅਦ ਜਾਮੀ ਨੇ ਡਾਅਨ ਮੀਡੀਆ ਗਰੁੱਪ ਦੇ ਮੁਖੀ ਹਾਮਿਦ ਹਾਰੂਨ 'ਤੇ ਉਨ੍ਹਾਂ ਦਾ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਹਨ। ਇਹ ਖ਼ਬਰ ਇਸ ਵੇਲੇ ਵਾਇਰਲ ਹੈ।

ਜਾਮੀ ਨੇ ਅਜੇ ਹਾਰੂਨ ਖਿਲਾਫ਼ ਕੋਈ ਕਾਨੂਨੀ ਕਦਮ ਨਹੀਂ ਚੁੱਕਿਆ ਹੈ ਪਰ ਹਰੂਨ ਨੇ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਕਿਹਾ ਕਿ ਉਹ ਮਾਣਹਾਣੀ ਦਾ ਦਾਅਵਾ ਠੋਕਣਗੇ।

ਟਵਿੱਟਰ 'ਤੇ ਜਮਸ਼ੇਦ ਮਹਿਮੂਦ ਨੇ ਹਾਰੂਨ ਦੇ ਸੰਸਥਾਨ ਡਾਅਨ ਨੂੰ ਟੈਗ ਕਰਦੇ ਹੋਏ ਲਿਖਿਆ ਹੈ, "ਹਾਂ ਹਮੀਦ ਹਾਰੂਨ ਨੇ ਮੇਰਾ ਬਲਾਤਕਾਰ ਕੀਤਾ ਹੈ। ਮੈਂ ਹੁਣ ਤਿਆਰ ਹਾਂ, ਕੀ ਤੁਸੀਂ ਤਿਆਰ ਹੋ @dawn_com?"

ਟਵੀਟ

ਤਸਵੀਰ ਸਰੋਤ, TWITTER/AZADJAMI1

ਇਸ ਟਵੀਟ ਤੋਂ ਬਾਅਦ ਹਾਰੂਨ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ, "ਇਹ ਕਹਾਣੀ ਬਿਲਕੁਲ ਝੂਠੀ ਹੈ ਅਤੇ ਜਾਣ-ਬੁੱਝ ਕੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਬਣਾਈ ਗਈ ਹੈ ਜੋ ਮੈਨੂੰ ਚੁੱਪ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਮੇਰੇ ਜ਼ਰੀਏ ਅਖ਼ਬਾਰ 'ਤੇ ਦਬਾਅ ਬਣਾਇਆ ਜਾ ਸਕੇ।"

ਇਹ ਵੀ ਪੜ੍ਹੋ:

ਹਾਰੂਨ ਦੇ ਇਸ ਬਿਆਨ ਨੂੰ ਡਾਅਨ ਨੇ ਛਾਪਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ "ਡਾਅਨ ਗਰੁੱਪ ਦੇ ਸੀਈਓ ਹਾਰੂਨ ਨੂੰ ਇਹ ਚੇਤੇ ਵੀ ਨਹੀਂ ਕਿ ਉਹ ਕਦੇ ਜਾਮੀ ਨੂੰ ਇਕੱਲੇ ਮਿਲੇ ਹੋਣ।"

ਹਾਰੂਨ ਨੇ ਕਿਹਾ ਕਿ ਉਹ ਜਾਮੀ ਨੂੰ 1990ਵਿਆਂ ਦੇ ਆਖਿਰ ਵਿੱਚ ਜਾਂ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਮਿਲੇ ਸਨ। ਉਸ ਵੇਲੇ ਜਾਮੀ ਫ੍ਰੀਲਾਂਸ ਫੋਟੋਗਰਾਫਰ ਤੇ ਫ਼ਿਲਮਕਾਰ ਸਨ।

ਉਨ੍ਹਾਂ ਨੇ ਕਿਹਾ ਕਿ 2003-04 ਵਿੱਚ ਉਨ੍ਹਾਂ ਨੇ ਜਾਮੀ ਨਾਲ ਇੱਕ ਪ੍ਰੋਜੈਕਟ ਉੱਤੇ ਕੰਮ ਕੀਤਾ ਸੀ। ਅੱਗੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਹ ਜਾਮੀ ਦੇ ਪਿਤਾ ਦੀ ਮੌਤ ਵੇਲੇ ਅਫ਼ਸੋਸ ਪ੍ਰਗਟ ਕਰਨ ਗਏ ਸਨ ਪਰ ਜਾਮੀ ਉੱਥੇ ਨਹੀਂ ਮਿਲੇ ਸਨ।

'ਮੁੱਦਾ ਰੇਪ ਹੈ, ਡਾਅਨ ਨਹੀਂ'

ਹਾਰੂਨ ਵੱਲੋਂ ਜਾਰੀ ਬਿਆਨ ਤੋਂ ਬਾਅਦ ਜਾਮੀ ਨੇ ਕਿਹਾ, "ਇਹ ਡਾਅਨ ਤੇ ਜਾਮੀ ਵਿਚਾਲੇ ਦਾ ਮੁੱਦਾ ਨਹੀਂ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਇਹ ਇੱਕ ਨਿੱਜੀ ਮਾਮਲਾ ਹੈ ਜਿਸ ਨੂੰ ਹੁਣ ਇਸ ਲਈ ਚੁੱਕਿਆ ਹੈ ਕਿਉਂਕਿ ਮੈਂ ਕੁਝ ਸਾਲਾਂ ਤੋਂ ਪੀੜਤਾਂ ਦੀ ਮਦਦ ਕਰ ਰਿਹਾ ਹਾਂ।"

ਜਾਮੀ ਨੇ ਕਿਹਾ, "ਮੇਰੇ ਪਰਿਵਾਰ ਤੋਂ ਉੱਤੇ ਮੇਰੇ ਲਈ ਕੁਝ ਨਹੀਂ ਹੈ। ਮੈਂ #metoo movement ਲਈ ਲੜਾਈ ਲੜ ਰਿਹਾ ਹਾਂ।"

ਜਾਮੀ ਨੇ ਡਾਅਨ ਦੇ ਪ੍ਰਬੰਧਕਾਂ ਨੂੰ ਦਾਅਵਾ ਕੀਤਾ ਹੈ ਕਿ ਉਹ ਕਦੇ ਵੀ ਅਖ਼ਬਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ, "ਕਿਉਂਕਿ, ਮੁੱਦਾ ਰੇਪ ਹੈ, ਡਾਅਨ ਨਹੀਂ"।

ਇਹ ਵੀ ਪੜ੍ਹੋ:

ਕੀ ਪਾਕਿਸਤਾਨ ਵਿੱਚ ਮਰਦਾਂ ਦੇ ਰੇਪ ਲਈ ਕਾਨੂੰਨ ਹਨ?

ਜਾਮੀ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਾਰੂਨ ਖਿਲਾਫ਼ ਐਕਸ਼ਨ ਲੈਣ ਲਈ ਅਵਾਜ਼ ਉੱਠਣ ਲੱਗੀ।

ਕਾਨੂੰਨ ਬਾਰੇ ਸਵਾਲ ਵੀ ਉੱਠਣ ਲੱਗੇ।

ਪਾਕਿਸਤਾਨ ਪੀਨਲ ਕੋਡ ਦੇ ਸੈਕਸ਼ਨ 375 ਤੇ 376 ਵਿੱਚ ਰੇਪ ਦੇ ਮੁਲਜ਼ਮਾਂ ਲਈ ਸਜ਼ਾ ਦੀ ਤਜਵੀਜ਼ ਹੈ। ਮਰਦਾਂ ਵਿਚਾਲੇ ਬਣੇ ਸਰੀਰਕ ਸਬੰਧਾਂ ਨੂੰ ਲੈ ਕੇ ਸਜ਼ਾ ਬਾਰੇ ਗੱਲ ਕਰੀਏ ਤਾਂ ਸੈਕਸ਼ਨ 377 ਇਸ ਨੂੰ "ਗ਼ੈਰ-ਕੁਦਰਤੀ ਜੁਰਮ" ਮੰਨਦਾ ਹੈ ਪਰ 'ਰੇਪ' ਬਾਰੇ ਗੱਲ ਨਹੀਂ ਕਰਦਾ ਹੈ।

ਸੈਕਸ਼ਨ 375 ਤੇ 376 ਵਿੱਚ ਔਰਤਾਂ ਦੇ ਰੇਪ ਬਾਰੇ ਗੱਲ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਹੀ ਕਾਨੂੰਨ ਵਿੱਚ ਸੁਰੱਖਿਆ ਦਿੱਤੀ ਗਈ ਹੈ। ਸੈਕਸ਼ਨ 376 ਵਿੱਚ ਰੇਪ ਲਈ ਸਜ਼ਾ ਦੀ ਤਜਵੀਜ਼ ਹੈ। ਇਸ ਸੈਕਸ਼ਨ ਤਹਿਤ ਰੇਪ ਦੇ ਦੋਸ਼ੀ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਤੇ ਵੱਧ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਗੈਂਗਰੇਪ ਦੇ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਉਮਰ ਕੈਦ ਦਿੱਤੀ ਜਾਂਦੀ ਹੈ।

ਕਾਨੂੰਨ ਦੇ ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨ ਦੇ ਕਾਨੂੰਨ ਤਹਿਤ ਜੇ ਮਰਦ ਰੇਪ ਪੀੜਤ ਹੋਵੇ ਤਾਂ ਕੋਈ ਕਾਨੂੰਨ ਉਨ੍ਹਾਂ ਦੀ ਰਾਖੀ ਨਹੀਂ ਕਰਦਾ।

ਜਮਸ਼ੇਦ ਮਹਿਮੂਦ ਉਰਫ ਜਾਮੀ

ਤਸਵੀਰ ਸਰੋਤ, TWITTER/AZADJAMI1

ਕਾਨੂੰਨ ਦੇ ਹਿਸਾਬ ਨਾਲ ਕੇਵਲ ਮਰਦ ਰੇਪ ਕਰ ਸਕਦੇ ਹਨ

ਇਸ ਬਾਰੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਤੇ ਕਾਨੂੰਨ ਦੇ ਜਾਣਕਾਰ ਅਸਦ ਜਮਾਲ ਨੇ ਬੀਬੀਸੀ ਉਰਦੂ ਦੇ ਬਿਲਾਲ ਕਰੀਮ ਮੁਗ਼ਲ ਨੂੰ ਦੱਸਿਆ ਕਿ ਪਾਕਿਸਤਾਨ ਦੇ ਰੇਪ ਦੇ ਕਾਨੂੰਨ ਵਿੱਚ ਲਿੰਗ-ਅਧਾਰਿਤ ਵਿਤਕਰਾ ਹੈ।

"ਸੈਕਸ਼ਨ 375 ਕਹਿੰਦਾ ਹੈ ਕਿ ਕੇਵਲ ਮਰਦ ਹੀ ਰੇਪ ਕਰ ਸਕਦੇ ਹਨ ਤੇ ਕੇਵਲ ਔਰਤ ਦਾ ਹੀ ਰੇਪ ਹੋ ਸਕਦਾ ਹੈ। ਕਾਨੂੰਨ ਇਹ ਨਹੀਂ ਦੱਸਦਾ ਹੈ ਕਿ ਜੇ ਇੱਕ ਮਰਦ ਹੀ ਮਰਦ ਦਾ ਰੇਪ ਕਰੇ ਤਾਂ ਕਿਹੜਾ ਕਾਨੂੰਨ ਲਾਗੂ ਹੋਵੇਗਾ।"

ਉਨ੍ਹਾਂ ਨੇ ਕਿਹਾ ਕਿ ਇੱਕ ਤਰੀਕੇ ਨਾਲ ਮਰਦ ਦਾ ਰੇਪ ਕਰਨ ਦੇ ਮਾਮਲੇ ਵਿੱਚ ਸੈਕਸ਼ਨ 377 ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। "ਸੈਕਸ਼ਨ 377 'ਗ਼ੈਰ-ਕੁਦਰਤੀ ਸੈਕਸ' ਬਾਰੇ ਗੱਲ ਕਰਦਾ ਹੈ ਤੇ ਉਸ ਵਿੱਚ ਸਹਿਮਤੀ ਨਾਲ ਕੀਤਾ ਸੈਕਸ ਵੀ ਸ਼ਾਮਿਲ ਹੈ। ਇਸ ਅਨੁਸਾਰ ਜੇ ਦੋ ਮਰਦਾਂ ਵਿੱਚ ਮਰਜ਼ੀ ਨਾਲ ਜਾਂ ਜ਼ਬਰਦਸਤੀ ਸਰੀਰਕ ਸਬੰਧ ਬਣਦਾ ਹੈ ਤਾਂ ਉਸ ਨੂੰ ਗ਼ੈਰ-ਕੁਦਰਤੀ ਮੰਨਿਆ ਜਾਵੇਗਾ ਤੇ ਉਹ ਗ਼ੈਰ-ਕਾਨੂੰਨੀ ਵੀ ਹੋਵੇਗਾ।"

ਕਾਨੂੰਨ ਵਿੱਚ ਬਦਲਾਅ ਦੀ ਲੋੜ ਹੈ

ਕਾਨੂੰਨੀ ਮਾਮਲਿਆਂ ਦੀ ਜਾਣਕਾਰ ਨਿਗ਼ਤ ਦਾਦ ਅਨੁਸਾਰ ਮਰਦਾਂ ਦੀ ਸਰੀਰਕ ਸ਼ੋਸ਼ਣ ਤੋਂ ਰਾਖੀ ਕਰਨ ਲਈ ਕਾਨੂੰਨ ਦੀ ਘਾਟ ਹੈ।

ਉਨ੍ਹਾਂ ਨੇ ਕਿਹਾ ਕਿ ਸੈਕਸ਼ਨ 377 ਅਨੁਸਾਰ ਦੋ ਮਰਦਾਂ ਵਿਚਾਲੇ ਬਣੇ ਸਬੰਧ ਗ਼ੈਰ-ਕੁਦਰਤੀ ਹੈ। "ਕਾਨੂੰਨ ਮਰਦ ਤੇ ਔਰਤ ਵਿਚਾਲੇ ਕੋਈ ਵਿਤਕਰਾ ਨਹੀਂ ਕਰਦਾ, ਤਾਂ ਇਸ ਮਾਮਲੇ ਵਿੱਚ ਵੀ ਅਜਿਹਾ ਹੋਣਾ ਚਾਹੀਦਾ ਹੈ।”

ਬੱਚਿਆਂ ਦੇ ਰੇਪ ਦੇ ਮਾਮਲੇ ਵਿੱਚ ਨਿਗ਼ਤ ਦਾਦ ਦਾ ਕਹਿਣਾ ਹੈ ਕਿ 2016 ਵਿੱਚ ਕੀਤੇ ਸੋਧ ਵਿੱਚ ਨਾਬਾਲਿਗਾਂ ਦੇ ਰੇਪ ਬਾਰੇ ਦੱਸਿਆ ਗਿਆ ਹੈ, ਇਸ ਵਿੱਚ ਮੁੰਡੇ ਤੇ ਕੁੜੀਆਂ ਸ਼ਾਮਿਲ ਹਨ।

ਪਰਛਾਵਾਂ

ਤਸਵੀਰ ਸਰੋਤ, Thinkstock

ਬੱਚਿਆਂ ਦੇ ਸਰੀਰਕ ਸ਼ੋਸ਼ਣ ਬਾਰੇ ਅਸਦ ਜਮਾਲ ਕਹਿੰਦੇ ਹਨ ਕਿ ਪਾਕਿਸਤਾਨ ਦੀ ਸੀਆਰਪੀਸੀ ’ਚ 2016 ਵਿੱਚ ਸੋਧ ਕੀਤਾ ਗਿਆ ਸੀ।

ਇਸ ਅਨੁਸਾਰ ਬੱਚਿਆਂ ਦੇ ਸਰੀਰਕ ਸ਼ੋਸ਼ਣ ਨੂੰ ਅਪਰਾਧ ਮੰਨਿਆ ਗਿਆ ਸੀ। ਪਰ ਇੱਥੇ ਵੀ ਕਾਨੂੰਨ ਵਿੱਚ ਮੁੰਡਿਆਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਹੈ ਕਿਉਂਕਿ ਕਾਨੂੰਨ ਔਰਤਾਂ ਦੇ ਰੇਪ ਬਾਰੇ ਹੀ ਧਾਰਾ 375 ਵਿੱਚ ਗੱਲ ਕਰਦਾ ਹੈ।

ਕਾਨੂੰਨ ਵਿੱਚ ਇਸ ਸੋਧ ਤੋਂ ਬਾਅਦ ਸੀਆਰਪੀਸੀ ਤਹਿਤ ਨਾਬਾਲਿਗਾਂ ਤੇ ਅਪਾਹਜ ਲੋਕਾਂ ਨਾਲ ਕੀਤੇ ਰੇਪ ਲਈ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦੀ ਸਜ਼ਾ ਹੈ ਤੇ ਜੁਰਮਾਨੇ ਦੀ ਵੀ ਤਜਵੀਜ਼ ਹੈ।

ਅਸਦ ਜਮਾਲ ਅਨੁਸਾਰ ਅਸਰਦਾਰ ਕਾਨੂੰਨ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)