2020 ਸਾਲ : ਹਰ ਨਵੇਂ ਸਾਲ ਦਾ ਮਤਾ ਅਧੂਰਾ ਰਹਿ ਜਾਂਦਾ ਹੈ ਤਾਂ ਪੂਰਾ ਕਰਨ ਲਈ ਇਹ ਨੇ 5 ਸੁਝਾਅ

ਗਿੱਧਾ

ਤਸਵੀਰ ਸਰੋਤ, Getty Images

ਇਹ 2020 ਦੀ ਸ਼ੁਰੂਆਤ ਹੈ! ਅਸੀਂ ਨਵੇਂ ਸਾਲ ਦੀਆਂ ਬਰੂਹਾਂ ਉੱਤੇ ਹਾਂ ਅਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਲਈ, ਨਵੇਂ ਸਾਲ ਦਾ ਮਤਾ, ਸਵੈ-ਸੁਧਾਰ ਲਈ ਨਵੇਂ ਟੀਚੇ ਨਿਰਧਾਰਤ ਕਰਨ ਲਈ ਇੱਕ "ਨਵੀਂ ਸ਼ੁਰੂਆਤ" ਹੈ।

ਹੋ ਸਕਦਾ ਹੈ ਕਿ ਤੰਦਰੁਸਤ ਹੋਣ ਜਾਂ ਕੁਝ ਪੈਸੇ ਦੀ ਬਚਤ ਕਰਨ ਲਈ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ?

ਜਾਂ ਸ਼ਾਇਦ ਤੁਸੀਂ ਇਕ ਨਵਾਂ ਸ਼ੌਕ ਪਾਲਣਾ ਚਾਹੁੰਦੇ ਹੋ ਜਾਂ ਕੁਝ ਛੱਡ ਦੇਣਾ ਚਾਹੁੰਦੇ ਹੋ?

ਤੁਹਾਡੇ ਨਵੇਂ ਸਾਲ ਦਾ ਜੋ ਵੀ ਮਤਾ ਹੋਵੇ, ਇੱਕ ਚੀਜ਼ ਜਿਸ ਤੋਂ ਬਿਨਾਂ ਤੁਸੀਂ ਇਹ ਨਹੀਂ ਕਰ ਸਕਦੇ, ਉਹ ਹੈ - ਪ੍ਰੇਰਣਾ।

ਇਹ ਵੀ ਪੜ੍ਹੋ

ਪਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸੌਖਾ ਨਹੀਂ ਹੁੰਦਾ।

ਸਟੇਟੈਂਟਿਕ ਬਰੇਨ ਦੁਆਰਾ ਸੰਕਲਿਤ, ਸਕਰੰਟਨ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ, ਸਿਰਫ਼ 8% ਲੋਕ, ਜਿਨ੍ਹਾਂ ਨੇ ਨਵੇਂ ਸਾਲ ਦਾ ਮਤਾ ਬਣਾਇਆ ਸੀ, ਆਪਣੇ ਟੀਚੇ ਨੂੰ ਪੂਰਾ ਕਰ ਪਾਉਂਦੇ ਹਨ।

ਪਰ ਅਜਿਹਾ ਤੁਹਾਡੇ ਨਾਲ ਨਹੀਂ ਹੋਣਾ ਚਾਹੀਦਾ।

ਨਵੇਂ ਸਾਲ ਦਾ 'ਰੈਜ਼ੋਲੂਸ਼ਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਰਫ 8% ਲੋਕ, ਜਿਨ੍ਹਾਂ ਨੇ ਨਵੇਂ ਸਾਲ ਦਾ ਰੈਜੋਲੂਸ਼ਨ ਲਿਆ, ਆਪਣੇ ਟੀਚੇ ਨੂੰ ਪੂਰਾ ਕਰ ਪਾਉਂਦੇ ਹਨ

ਅਸੀਂ ਤੁਹਾਨੂੰ ਪੰਜ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣੇ ਮਤੇ 'ਤੇ ਟਿਕੇ ਰਹਿ ਸਕਦੇ ਹੋ।

1. 'ਛੋਟਾ' ਸ਼ੁਰੂ ਕਰੋ

ਯਥਾਰਥਵਾਦੀ ਟੀਚੇ ਨਿਰਧਾਰਤ ਕਰਨਾ ਸਫ਼ਲਤਾ ਦੀ ਸੰਭਾਵਨਾ ਨੂੰ ਹੋਰ ਮਜ਼ਬੂਤ ਬਣਾ ਸਕਦਾ ਹੈ।

ਮਨੋਵਿਗਿਆਨਕ ਡਾਕਟਰ ਰਾਛੇਲ ਵੈਨਸਟੀਨ ਮੁਤਾਬ਼ਕ, "ਸਮੱਸਿਆ ਇਹ ਹੈ ਕਿ ਅਸੀਂ ਅਕਸਰ 'ਗ਼ਲਤ ਧਾਰਨਾ ਦੇ ਅਧੀਨ ਕਿ ਅਸੀਂ ਨਵੇਂ ਸਾਲ ਵਿੱਚ ਬਿਲਕੁਲ ਵੱਖਰੇ ਵਿਅਕਤੀ ਬਣ ਸਕਦੇ ਹਾਂ' ਬਹੁਤ ਜ਼ਿਆਦਾ ਵੱਡੇ ਟੀਚੇ ਨਿਰਧਾਰਤ ਕਰਦੇ ਹਾਂ।"

ਛੋਟਾ ਸ਼ੁਰੂ ਕਰਕੇ, ਤੁਸੀਂ ਇੱਕ ਮੁਸ਼ਕਲ ਮਤੇ ਤੱਕ ਪਹੁੰਚ ਸਕਦੇ ਹੋ।

ਉਦਾਹਰਨ ਲਈ, ਮੈਰਾਥਨ 'ਚ ਦੌੜਨ ਦੇ ਕਿਸੇ ਮਤੇ ਲਈ ਪੂਰੀ ਤਰ੍ਹਾਂ ਵਚਨਬੱਧ ਹੋਣ ਤੋਂ ਪਹਿਲਾਂ, ਦੌੜਨ ਲਈ ਜੁੱਤੇ ਖਰੀਦੋ ਅਤੇ ਛੋਟੀਆਂ ਦੌੜਾਂ 'ਤੇ ਜਾਓ।

ਜਾਂ ਜੇ ਤੁਸੀਂ ਖਾਣਾ ਪਕਾਉਣਾ ਪਸੰਦ ਕਰਦੇ ਹੋ, ਤਾਂ ਤੁਸੀਂ ਆਪਣੇ ਖਾਣਾ ਪਕਾਉਣ ਦੇ ਹੁਨਰ ਨੂੰ ਵਧਾਉਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇਕ ਵਕਤ ਦਾ ਖਾਣਾ ਬਨਾਉਣ 'ਚ ਮਦਦ ਕਰ ਸਕਦੇ ਹੋ?

ਨਵੇਂ ਸਾਲ ਦਾ 'ਰੈਜ਼ੋਲੂਸ਼ਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛੋਟਾ ਸ਼ੁਰੂ ਕਰਕੇ, ਤੁਸੀਂ ਇੱਕ ਮੁਸ਼ਕਲ ਰੈਜ਼ੋਲੂਸ਼ਨ ਤੱਕ ਪਹੁੰਚ ਸਕਦੇ ਹੋ

ਇਸ ਦਾ ਮਤਲਬ ਤੁਹਾਡੇ ਟੀਚਿਆਂ ਨੂੰ ਛੋਟਾ ਕਰਨਾ ਨਹੀਂ, ਬਲਕਿ ਲੰਬੇ ਸਮੇਂ ਦੇ ਨਤੀਜੇ ਪ੍ਰਾਪਤ ਕਰਨ ਲਈ ਤੁਹਾਡੇ ਮਤੇ ਨੂੰ ਪੱਕਿਆ ਕਰਨਾ ਹੈ।

ਕਿਉਂਕਿ ਅਸਲ ਵਿੱਚ, "ਛੋਟੇ ਛੋਟੇ ਕਦਮਾਂ ਨਾਲ ਹੀ ਬਦਲਾਅ ਆਉਂਦਾ ਹੈ"।

2. 'ਸਪੱਸ਼ਟ' ਬਣੋ

ਅਸੀਂ ਅਕਸਰ ਟੀਚਾ ਤਾਂ ਨਿਰਧਾਰਤ ਕਰ ਲੈਂਦੇ ਹਾਂ ਪਰ ਬਿਨਾਂ ਕਿਸੇ ਸਪੱਸ਼ਟ ਵਿਚਾਰ ਤੋਂ ਕਿ ਉਸ ਨੂੰ ਕਿਵੇਂ ਪੂਰਾ ਕੀਤਾ ਜਾਵੇ।

ਪਰ ਵੇਰਵਿਆਂ ਦੀ ਯੋਜਨਾਬੰਦੀ ਕਰਨਾ ਮਹੱਤਵਪੂਰਨ ਹੈ।

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੀਲ ਲੇਵੀ ਦੇ ਅਨੁਸਾਰ, "ਮੈਂ ਜਿਮ ਹੋਰ ਜਾਵਾਂਗਾ" ਕਹਿਣ ਦੀ ਬਜਾਏ "ਮੈਂ ਮੰਗਲਵਾਰ ਦੁਪਹਿਰ ਅਤੇ ਸ਼ਨੀਵਾਰ ਸਵੇਰੇ ਜਿਮ ਜਾਵਾਂਗਾ" ਕਹਿਣ ਨਾਲ ਸਫ਼ਲ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਨਵੇਂ ਸਾਲ ਦਾ 'ਰੈਜ਼ੋਲੂਸ਼ਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੋਰ ਲੋਕਾਂ ਨੂੰ ਸ਼ਾਮਲ ਕਰਨਾ ਤੁਹਾਡੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ

ਅਜਿਹੇ ਸਪੱਸ਼ਟ ਅਤੇ ਕਰਨਯੋਗ ਐਕਸ਼ਨ ਇਹ ਯਕੀਨੀ ਬਣਾਉਦੇ ਹਨ ਕਿ ਤੁਸੀਂ ਸਿਰਫ ਇੱਕ ਇਰਾਦਾ ਨਹੀਂ ਦੱਸ ਰਹੇ ਬਲਕਿ ਇਸ ਨੂੰ ਲਾਗੂ ਕਰਨ ਲਈ ਕਦਮ ਵੀ ਨਿਰਧਾਰਤ ਕਰ ਰਹੇ ਹੋ।

3. 'ਸਾਥ' ਨੂੰ ਨਾਲ ਜੋੜੋ

ਇਸ ਸਫ਼ਰ 'ਚ ਕਿਸੇ ਹੋਰ ਨੂੰ ਨਾਲ ਜੋੜਨਾ, ਤੁਹਾਡੇ ਲਈ ਪ੍ਰੇਰਣਾ ਦਾ ਇੱਕ ਵਧੀਆ ਸਰੋਤ ਹੋ ਸਕਦਾ ਹੈ।

ਇਸ ਦਾ ਅਰਥ, ਕਿਸੇ ਦੋਸਤ ਨਾਲ ਕਲਾਸ ਵਿੱਚ ਜਾਣ ਲਈ ਵਚਨਬੱਧ ਹੋਣਾ ਜਾਂ ਤੁਹਾਡੇ ਮਤੇ ਨੂੰ ਜਨਤਕ ਕਰਨਾ, ਹੋ ਸਕਦਾ ਹੈ।

ਇਕ ਵਾਰ ਜਦੋਂ ਅਸੀਂ ਆਪਣੇ ਮਤੇ ਨੂੰ ਸਾਂਝਾ ਕਰਦੇ ਹਾਂ, ਤਾਂ ਅਸੀਂ ਇਸਦਾ ਪਾਲਣ ਕਰਨ ਲਈ ਹੋਰ ਵਚਨਬੱਧ ਹੋ ਜਾਂਦੇ ਹਾਂ।

ਵਾਰਵਿਕ ਯੂਨੀਵਰਸਿਟੀ ਦੇ ਇੱਕ ਫ਼ਿਲਾਸਫ਼ਰ, ਡਾ. ਜੋਨ ਮਾਈਕਲ ਅਨੁਸਾਰ, "ਵਾਅਦਾ ਕਰਨ ਅਤੇ ਬਣਾਉਣ ਵਿੱਚ ਸ਼ਾਮਲ ਸਮਾਜਿਕ ਕਾਰਕਾਂ ਦਾ ਅਧਿਐਨ ਕਰਨਾ ਵੀ ਜ਼ਰੂਰੀ ਹੈ।ֹ"

ਨਵੇਂ ਸਾਲ ਦਾ 'ਰੈਜ਼ੋਲੂਸ਼ਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੋਰ ਲੋਕਾਂ ਨੂੰ ਸ਼ਾਮਲ ਕਰਨਾ ਤੁਹਾਡੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ

ਉਹ ਕਹਿੰਦੇ ਹਨ ਕਿ ਅਸੀਂ ਆਪਣੇ ਮਤੇ 'ਤੇ ਹੋਰ ਪੱਕੇ ਹੋ ਜਾਂਦੇ ਹਾਂ, ਜੇ ਅਸੀਂ ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ ਲਈ ਵੀ ਮਹੱਤਵਪੂਰਣ ਸਮਝਣਾ ਸ਼ੁਰੂ ਕਰ ਲੈਂਦੇ ਹਾਂ - ਕਿ ਜੇ ਅਸੀਂ ਅਸਫ਼ਲ ਹੁੰਦੇ ਹਾਂ ਤਾਂ "ਹੋਰ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ।"

ਇਸ ਲਈ ਭਾਵੇਂ ਇਹ ਇੱਕ ਮਤੇ ਨੂੰ ਪੂਰਾ ਕਰਨਾ ਜਾਂ ਵਾਧੂ ਸਾਥ ਨੂੰ ਹਾਸਲ ਕਰਨਾ ਹੋਵੇ - ਹੋਰ ਲੋਕਾਂ ਨੂੰ ਸ਼ਾਮਲ ਕਰਨਾ ਤੁਹਾਡੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ।

4. ਅਸਫ਼ਲਤਾ 'ਤੋਂ ਦੂਰ

ਜਦੋਂ ਚੱਲਣਾ ਮੁਸ਼ਕਲ ਹੁੰਦਾ ਹੈ, ਦੁਬਾਰਾ ਮੁਲਾਂਕਣ ਕਰਨ ਲਈ ਇੱਕ ਪਲ ਰੁਕ ਜਾਓ।

ਤੁਹਾਨੂੰ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ? ਕਿਹੜੀਆਂ ਰਣਨੀਤੀਆਂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਨ? ਕਿਹੜੀਆਂ ਘੱਟ ਪ੍ਰਭਾਵਸ਼ਾਲੀ ਸਨ?

ਵਧੇਰੇ ਯਥਾਰਥਵਾਦੀ ਬਣਨ ਦਾ ਸੰਕਲਪ ਕਰੋ ਅਤੇ ਛੋਟੀ ਜਿਹੀ ਸਫ਼ਲਤਾ ਦਾ ਵੀ ਜਸ਼ਨ ਮਨਾਓ।

ਜੇ ਤੁਸੀਂ ਇਕੋ ਮਤੇ 'ਤੇ ਚੱਲਣਾ ਚਾਹੁੰਦੇ ਹੋ, ਤਾਂ ਕਿਉਂ ਨਾ ਉਸ ਲਈ ਇੱਕ ਵੱਖਰੀ ਪਹੁੰਚ ਦੀ ਕੋਸ਼ਿਸ਼ ਕੀਤੇ ਜਾਵੇ ਜੋ ਤੁਹਾਡੀ ਇੱਛਾ ਸ਼ਕਤੀ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ?

ਨਵੇਂ ਸਾਲ ਦਾ 'ਰੈਜ਼ੋਲੂਸ਼ਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੈਟ ਘਟਾਉਣ ਲਈ ਕੇਕ ਦੀ ਥਾਂ ਪੌਸ਼ਟਿਕ ਸ਼ਾਕਾਹਾਰੀ ਸਟਿਕੱਸ ਅਤੇ ਸਮੂਦੀਜ਼ ਵਰਗੀਆਂ ਚੀਜ਼ਾਂ ਨਾਲ ਸ਼ੁਰੂਆਤ ਕਰ ਸਕਦੇ ਹੋ

ਤੁਹਾਡੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਸਧਾਰਣ ਬਦਲਾਓ ਤੁਹਾਨੂੰ ਸਹੀ ਦਿਸ਼ਾ ਵੱਲ ਵਧਣ ਵਿੱਚ ਸਹਾਇਤਾ ਕਰ ਸਕਦੇ ਹਨ।

ਜੇ ਤੁਸੀਂ ਸਿਹਤਮੰਦ ਭੋਜਨ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਪਾਸਤਾ ਅਤੇ ਬ੍ਰੈੱਡ ਦੀ ਥਾਂ ਅਨਾਜ ਖਾਉਣ ਨਾਲ ਸ਼ੁਰੂਆਤ ਕਰ ਸਕਦੇ ਹੋ।

ਜਾਂ ਤੁਸੀਂ ਫੈਟ ਘਟਾਉਣ ਲਈ ਕੇਕ ਦੀ ਥਾਂ ਪੌਸ਼ਟਿਕ ਸ਼ਾਕਾਹਾਰੀ ਸਟਿਕੱਸ ਅਤੇ ਸਮੂਦੀਜ਼ ਵਰਗੀਆਂ ਚੀਜ਼ਾਂ ਨਾਲ ਸ਼ੁਰੂਆਤ ਕਰ ਸਕਦੇ ਹੋ।

5. ਆਪਣੇ ਛੋਟੇ 'ਮਤੇ' ਨੂੰ ਲੰਮੇ ਸਮੇਂ ਦੇ 'ਟੀਚਿਆਂ' ਨਾਲ ਮਿਲਾਓ

ਵਿਵਹਾਰਕ ਮਨੋਵਿਗਿਆਨੀ ਡਾ. ਐੱਨ ਸਵਿਨਬਰਨ ਦੇ ਅਨੁਸਾਰ, ਸਭ ਤੋਂ ਵਧੀਆ ਮਤੇ ਉਹ ਹਨ ਜੋ ਤੁਹਾਡੇ ਲਈ ਆਪਣੀ ਲੰਬੀ-ਅਵਧੀ ਯੋਜਨਾ ਨੂੰ ਪ੍ਰਾਪਤ ਕਰਦੇ ਹਨ, ਨਾ ਕਿ ਉਹ ਜੋ ਅਸਪਸ਼ਟ ਅਤੇ ਅਭਿਲਾਸ਼ਾਵਾਦੀ ਹਨ।

ਜੇ ਤੁਸੀਂ ਕਦੇ ਵੀ ਕਿਸੇ ਖੇਡ ਵਿੱਚ ਦਿਲਚਸਪੀ ਨਹੀਂ ਦਿਖਾਈ, ਤਾਂ ਅਚਾਨਕ ਇੱਕ ਸ਼ਾਨਦਾਰ ਅਥਲੀਟ ਬਣਨ ਦੀ ਸੰਭਾਵਨਾ ਨਾ ਦੇ ਬਰਾਬਰ ਰਹਿ ਜਾਂਦੀ ਹੈ।

ਨਵੇਂ ਸਾਲ ਦਾ 'ਰੈਜ਼ੋਲੂਸ਼ਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਧੇਰੇ ਯਥਾਰਥਵਾਦੀ ਬਣਨ ਦਾ ਸੰਕਲਪ ਕਰੋ ਅਤੇ ਛੋਟੀ ਜਿਹੀ ਸਫ਼ਲਤਾ ਦਾ ਵੀ ਜਸ਼ਨ ਮਨਾਓ

ਡਾ. ਸਵਿਨਬਰਨ ਕਹਿੰਦੇ ਹਨ, "ਉਹ ਲੋਕ ਜੋ ਇੱਛਾ ਸ਼ਕਤੀ 'ਤੇ ਭਰੋਸਾ ਕਰਦੇ ਹਨ ਜ਼ਿਆਦਾਤਰ ਅਸਫ਼ਲ ਹੁੰਦੇ ਹਨ।"

ਇਸ ਲਈ, ਇੱਕ ਵਾਰ ਜੱਦ ਤੁਹਾਡੇ ਕੋਲ ਇੱਕ ਰੈਜ਼ੋਲੂਸ਼ਨ ਹੈ ਜੋ ਤੁਹਾਨੂੰ ਆਪਣੇ ਵੱਲ ਖਿੱਚਦਾ ਹੈ ਜਾਂ ਤੁਹਾਨੂੰ ਉਤਸਾਹਿਤ ਕਰਦਾ ਹੈ - ਇਸ ਨੂੰ ਪਹਿਲੇ ਦਿਨ ਤੋਂ ਇੱਕ ਵਿਸਥਾਰ ਯੋਜਨਾ ਨਾਲ ਅੱਗੇ ਵਧਾਓ।

ਤੁਸੀਂ ਰਸਤੇ ਵਿੱਚ ਇਨ੍ਹਾਂ ਰੁਕਾਵਟਾਂ ਦਾ ਮੁਕਾਬਲਾ ਕਰਦੇ ਹੋਏ 'ਮਦਦ' ਲੈਣ ਤੋਂ ਨਾ ਡਰੋ।

ਇਹ ਵੀ ਪੜ੍ਹੋ

ਇਹ ਵੀ ਦੋਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)