You’re viewing a text-only version of this website that uses less data. View the main version of the website including all images and videos.
ਯੂਕੇ ਦੀਆਂ ਚੋਣਾਂ: ਮੁਫਤ ਬ੍ਰਾਡਬੈਂਡ, ਨੌਕਰੀਆਂ, ਬ੍ਰੈਕਸਿਟ 'ਤੇ ਮੁੜ ਰੈਫਰੈਂਡਮ ਕਰਨ ਦੇ ਵਾਅਦੇ
ਯੂਕੇ ਵਿੱਚ ਆਮ ਚੋਣਾਂ 12 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਪਾਰਟੀਆਂ ਨੇ ਆਪਣੇ ਮੈਨੀਫੈਸਟੋ ਵਿੱਚ ਕਈ ਐਲਾਨ ਕੀਤੇ ਹਨ।
ਜਾਣਦੇ ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਇੰਗਲੈਂਡ ਦੇ ਲੋਕਾਂ ਲਈ ਕੀ ਐਲਾਨ ਕੀਤੇ ਗਏ ਹਨ।
ਕੰਜ਼ਰਵੇਟਿਵ ਪਾਰਟੀ
ਬੋਰਿਸ ਜੌਨਸਨ
- ਜਨਵਰੀ ਦੇ ਅੰਤ ਤੱਕ ਬ੍ਰੈਕਸਿਟ ਨੂੰ ਪ੍ਰਾਪਤ ਕਰਨ ਲਈ ਕ੍ਰਿਸਮਸ ਤੋਂ ਪਹਿਲਾਂ ਸੰਸਦ ਵਿੱਚ ਬਿੱਲ ਪੇਸ਼ ਕਰਨਾ
- ਇੰਗਲੈਂਡ ਵਿੱਚ 2023-24 ਤੱਕ NHS ਲਈ £20.5 ਬਿਲੀਅਨ ਵਾਧੂ ਫੰਡ ਇੱਕਠਾ ਕਰਨਾ, 50 ਮਿਲੀਅਨ ਹੋਰ ਜੀਪੀ ਅਤੇ 50,000 ਹੋਰ ਨਰਸਾਂ ਭਰਤੀ ਕਰਨਾ
- ਇੰਗਲੈਂਡ ਅਤੇ ਵੇਲਜ਼ ਵਿੱਚ ਅਗਲੇ ਤਿੰਨ ਸਾਲਾਂ 'ਚ 20,000 ਹੋਰ ਪੁਲਿਸ ਅਧਿਕਾਰੀ ਭਰਤੀ ਕਰਨੇ
- ਇਨਕਮ ਟੈਕਸ, ਰਾਸ਼ਟਰੀ ਬੀਮਾ ਯੋਗਦਾਨ ਜਾਂ ਵੈਟ ਵਿੱਚ ਕੋਈ ਵਾਧਾ ਨਹੀਂ
- ਆਸਟਰੇਲੀਅਨ ਸ਼ੈਲੀ ਵਾਲੀ ਬਿੰਦੂ-ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕਰਨੀ, ਜਿਸ ਅਧੀਨ ਹਰ ਕਿਸੇ ਨਾਲ ਇਕੋ ਜਿਹਾ ਵਰਤਾਓ ਹੋਣਾ ਚਾਹੀਦਾ ਹੈ ਚਾਹੇ ਉਹ ਕਿਥੋਂ ਵੀ ਆਉਂਦੇ ਹਨ
ਇਹ ਵੀ ਪੜ੍ਹੋ:-
ਲੇਬਰ ਪਾਰਟੀ
ਜੈਰੇਮੀ ਕੌਰਬਿਨ
- £400 ਬਿਲੀਅਨ ਰਾਸ਼ਟਰੀ ਪਰਿਵਰਤਨ ਫੰਡ, ਜਿਸ ਵਿੱਚ £250 ਬਿਲੀਅਨ ਊਰਜਾ, ਆਵਾਜਾਈ ਅਤੇ ਵਾਤਾਵਰਣ ਲਈ, £150 ਬਿਲੀਅਨ ਸਕੂਲਾਂ, ਹਸਪਤਾਲਾਂ ਅਤੇ ਮਕਾਨਾਂ ਲਈ ਸ਼ਾਮਲ ਹਨ
- 2024 ਤੱਕ £75 ਬਿਲੀਅਨ ਹਰ ਸਾਲ ਵਿੱਚ 100,000 ਨਵੇਂ ਕੌਂਸਲ ਘਰਾਂ ਲਈ ਅਤੇ ਹਾਉਸਿੰਗ ਐਸੋਸੀਏਸ਼ਨਾਂ ਦੁਆਰਾ ਇੱਕ ਸਾਲ ਵਿੱਚ 50,000 ਕਿਫਾਇਤੀ ਘਰਾਂ ਲਈ
- ਯੂਕੇ ਵਿੱਚ 2030 ਤੱਕ ਹਰ ਘਰ ਅਤੇ ਕਾਰੋਬਾਰ ਲਈ ਮੁਫਤ ਫਾਈਬਰ ਬ੍ਰਾਡਬੈਂਡ
- ਸਾਰੇ ਕਰਮਚਾਰੀਆਂ ਲਈ ਘੱਟੋ ਘੱਟ £10 ਮਜ਼ਦੂਰੀ
- ਬ੍ਰੈਕਸਿਟ 'ਤੇ ਇਕ ਹੋਰ ਰੈਫਰੈਂਡਮ
ਲਿਬਰਲ ਡੈਮੋਕਰੇਟਸ
ਜੋ ਸਵਿਨਸਨ
- ਬ੍ਰੈਕਸਿਟ ਨੂੰ ਰੋਕੋ, ਜਿਸਤੇ ਪਾਰਟੀ ਦਾ ਤੱਥ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਜਨਤਕ ਸੇਵਾਵਾਂ 'ਤੇ ਖਰਚ ਕੀਤੇ ਜਾਣ ਵਾਲੇ ਪੈਸੇ ਜਾਰੀ ਕੀਤੇ ਜਾ ਸਕਣਗੇ
- ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਪੰਜ ਸਾਲ ਲਗਾਤਾਰ £20 ਬਿਲੀਅਨ ਖਰਚ ਕਰਨਾ
- ਸਿਹਤ ਅਤੇ ਸਮਾਜਕ ਦੇਖ ਭਾਲ ਵਿੱਚ ਨਿਵੇਸ਼ ਕਰਨ ਲਈ ਆਮਦਨੀ ਟੈਕਸ ਵਿੱਚ 1 ਪਾਊਂਡ ਦਾ ਵਾਧਾ, ਜਿਸ ਨਾਲ NHS ਦੇ ਬਜਟ 'ਚ 2023-24 ਤੱਕ ਹਰ ਸਾਲ £26 ਬਿਲੀਅਨ ਦਾ ਵਾਧਾ ਕੀਤਾ ਜਾ ਸਕਦਾ ਹੈ
- 20,000 ਹੋਰ ਅਧਿਆਪਕਾਂ ਦੀ ਭਰਤੀ ਅਤੇ 2024/25 ਤੱਕ ਸਕੂਲਾਂ ਦੇ ਫੰਡਾਂ ਵਿੱਚ £10.6 ਬਿਲੀਅਨ ਦਾ ਵਾਧਾ
- ਇਨਫ੍ਰਾਸਟ੍ਰਕਚਰ ਵਿੱਚ £130 ਬਿਲੀਅਨ ਦਾ ਨਿਵੇਸ਼
ਤਬਦੀਲੀ ਲਈ ਸੁਤੰਤਰ ਸਮੂਹ
ਐਨਾ ਸੌਬਰੀ
- ਬ੍ਰੈਕਸਿਟ 'ਤੇ ਇਕ ਹੋਰ ਰੈਫਰੈਂਡਮ ਲਿਆਉਣਾ
- 2045 ਤੱਕ ਕਾਰਬਨ ਐਮੀਸ਼ਨ ਜ਼ੀਰੋ ਕਰਨਾ
- 2030 ਤੱਕ ਨਵੀਂ ਪੈਟਰੋਲ ਅਤੇ ਡੀਜ਼ਲ ਕਾਰਾਂ ਅਤੇ ਵੈਨਾਂ ਦੀ ਵਿਕਰੀ ਤੋਂ ਪਰੇ ਹਟਨਾ ਅਤੇ 2025 ਤੱਕ ਗ਼ੈਰ-ਜ਼ਰੂਰੀ ਪਲਾਸਟਿਕ ਨੂੰ ਬਾਹਰ ਕੱਢਣਾ
ਗ੍ਰੀਨ ਪਾਰਟੀ
ਜੌਨਅਥਨ ਬਾਰਟਲੇ ਅਤੇ ਸੀਅਨ ਬੇਰੀ
- ਮੌਸਮ ਵਿੱਚ ਤਬਦੀਲੀ ਨਾਲ ਨਜਿੱਠਣ ਲਈ ਇੱਕ ਦਹਾਕੇ ਤੱਕ £100bn ਖ਼ਰਚ ਕਰਨਾ - ਮੁੱਖ ਤੌਰ 'ਤੇ ਉਧਾਰ ਦੁਆਰਾ ਭੁਗਤਾਨ ਕੀਤਾ ਜਾਵੇਗਾ
- 2030 ਤੱਕ ਯੂਕੇ ਵਿੱਚ ਨੈੱਟ ਜ਼ੀਰੋ ਕਾਰਬਨ ਨਿਕਾਸ
- ਆਰਥਿਕਤਾ ਨੂੰ ਸਿਰੇ ਚਾੜ੍ਹਨ ਲਈ 'ਗ੍ਰੀਨ ਨਿਉ ਡੀਲ' 'ਤੇ ਕੰਮ ਕਰਨਾ ਜਿਸ ਵਿੱਚ 'ਢਾਂਚੇ ਦੀ ਤਬਦੀਲੀ' ਵੀ ਸ਼ਾਮਲ ਹੈ
- ਗ੍ਰੀਨ ਨਿਵੇਸ਼ ਦੁਆਰਾ ਇੱਕ ਮਿਲੀਅਨ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਕਰਨਾ
- ਪੀਪਲਜ਼ ਵੋਟ ਬਿੱਲ ਪੇਸ਼ ਕਰਕੇ ਬ੍ਰੈਕਸਿਟ 'ਤੇ ਇਕ ਹੋਰ ਰੈਫਰੈਂਡਮ ਲਿਆਉਣਾ
ਇਹ ਵੀ ਪੜ੍ਹੋ:-
ਬ੍ਰੈਕਸਿਟ ਪਾਰਟੀ
ਨਾਈਜਲ ਫਰਾਜ
- ਯੂਰਪੀਅਨ ਯੂਨੀਅਨ ਦੇ ਸਾਰੇ ਅਦਾਰਿਆਂ ਨੂੰ ਛੱਡਣਾ ਅਤੇ ਯੂਕੇ ਕਾਨੂੰਨ ਦੀ ਪ੍ਰਮੁੱਖਤਾ ਨੂੰ ਬਹਾਲ ਕਰਨਾ
- ਯੂਰਪੀਅਨ ਯੂਨੀਅਨ ਨਾਲ ਇੱਕ ਮੁਫਤ ਵਪਾਰ ਸਮਝੌਤੇ 'ਤੇ ਗੱਲਬਾਤ ਕਰਨੀ, ਜਿਵੇਂ ਕਿ bloc ਦੇ ਕੈਨੇਡਾ ਅਤੇ ਜਾਪਾਨ ਨਾਲ ਹੋਏ ਸੌਦੇ ਦੇ ਸਮਾਨ, 1 ਜੁਲਾਈ 2020 ਦੀ ਨਵੀਂ ਡੈੱਡਲਾਈਨ ਨਾਲ
- ਯੂਰਪੀਅਨ ਯੂਨੀਅਨ ਛੱਡਣਾ ਅਤੇ ਵਿਸ਼ਵ ਵਪਾਰ ਸੰਗਠਨ ਦੇ ਵਪਾਰ ਨਿਯਮਾਂ ਨੂੰ ਲਿਆਉਣਾ
- £200 ਬਿਲੀਅਨ ਬੁਨਿਆਦੀ ਢਾਂਚੇ, ਵਾਈ-ਫਾਈ ਅਤੇ ਨੌਜਵਾਨਾਂ ਲਈ ਸੇਵਾਵਾਂ 'ਤੇ ਖਰਚ ਕਰਨਾ
ਯੂਕੇਆਈਪੀ
ਪੈਟ੍ਰੀਸ਼ੀਆ ਮਾਉਂਟੇਨ
- ਯੂਰਪੀਅਨ ਯੂਨੀਅਨ ਨੂੰ ਬਿਨਾਂ ਕਿਸੇ ਸੌਦੇ ਦੇ ਤੁਰੰਤ ਛੱਡਣਾ
- ਇਮੀਗ੍ਰੇਸ਼ਨ ਨੂੰ ਘੱਟ ਅਤੇ ਟਿਕਾਉ ਪੱਧਰ 'ਤੇ ਲਿਆਉਣਾ
- 30,000 ਵਧੇਰੇ ਡਾਕਟਰਾਂ ਅਤੇ 40,000 ਹੋਰ ਨਰਸਾਂ ਲਈ ਇੱਕ ਸਾਲ ਵਿੱਚ £5.4 ਬਿਲੀਅਨ ਖਰਚਣਾ
- ਸਕੂਲਾਂ ਵਿੱਚ ਸਿੱਖਿਆ ਯੂਕੇ ਨੂੰ ਸਵੈ-ਨਿਰਭਰ ਬਣਾਉਣ 'ਤੇ ਕੇਂਦ੍ਰਤ ਕਰਨਾ
ਇਹ ਵੀਡੀਓ ਦੇਖੋ:-