ਨਿੱਕੀ ਹੈਲੀ: ਵ੍ਹਾਇਟ ਹਾਊਸ 'ਚੋਂ ਕਿਸ ਨੇ ਨਿੱਕੀ ਨੂੰ ਟਰੰਪ ਖ਼ਿਲਾਫ਼ ਭੜਕਾਇਆ ਸੀ , ਕਿਤਾਬ ਨੇ ਕੀਤੇ ਕਈ ਖੁਲਾਸੇ

ਤਸਵੀਰ ਸਰੋਤ, Reuters
ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਸਫ਼ੀਰ ਨਿੱਕੀ ਹੈਲੀ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੇ ਦੋ ਮੋਹਰੀ ਅਧਿਕਾਰੀਆਂ ਨੇ ਰਾਸ਼ਟਰਪਤੀ ਟਰੰਪ ਨੂੰ ਅਣਗੌਲਿਆਂ ਕਰਨ ਲਈ ਕਿਹਾ ਸੀ ।
ਇੱਕ ਕਿਤਾਬ 'ਚ ਹੈਲੀ ਨੇ ਦੱਸਿਆ ਹੈ ਕਿ ਤਤਕਾਲੀ ਸਟਾਫ਼ ਮੁਖੀ ਜੋਹਨ ਕੈਲੀ ਤੇ ਤਤਕਾਲੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਉਨ੍ਹਾਂ ਨੂੰ ਟਰੰਪ ਦੀਆਂ ਕੁਝ ਮੰਗਾਂ ਦਾ ਵਿਰੋਧ ਕਰਨ ਲਈ ਕਿਹਾ ਸੀ।
ਉਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 'ਦੇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।'
ਕੈਲੀ ਨੇ ਕਿਹਾ ਹੈ ਉਹ ਚਾਹੁੰਦੇ ਸਨ ਕਿ ਰਾਸ਼ਟਰਪਤੀ ਨੂੰ ਪੂਰੀ ਜਾਣਕਾਰੀ ਹੋਵੇ ਅਤੇ ਫਿਲਹਾਲ ਇਸ 'ਤੇ ਟਿਲਰਸਨ ਵੱਲੋਂ ਕੋਈ ਟਿੱਪਣੀ ਨਹੀਂ ਆਈ ਹੈ।
ਕੈਲੀ ਨੇ ਅਮਰੀਕਾ ਦੀ ਸੀਬੀਐੱਸ ਨਿਊਜ਼ ਨੂੰ ਦੱਸਿਆ, "ਉਹ ਜੇਕਰ 'ਰੋਕ-ਟੋਕ' ਕਰ ਕੇ ਸਟਾਫ਼ ਦੀ ਸਹੀ ਤਾਇਨਾਤੀ ਕਰਦੀ ਤਾਂ ਇਸ ਦਾ ਮਤਲਬ ਇਹ ਸੀ ਕਿ ਉਹ ਟਰੰਪ ਦੇ ਨੀਤੀਗਤ ਫ਼ੈਸਲਿਆਂ ਦੇ ਹਾਂ ਤੇ ਨਾਂਹਪੱਖਾਂ 'ਤੇ ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਲੈਂਦੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦੀ।"
ਭਾਵੇਂ ਕਿ ਟਰੰਪ ਨੇ ਕਿਤਾਬ ਲਈ ਆਪਣੀ ਮਨਜ਼ੂਰੀ ਦਿੰਦਿਆ ਟਵੀਟ ਕੀਤਾ ਹੈ, "ਸ਼ੁਭ ਕਾਮਨਾਵਾਂ, ਨਿਕੀ!"
ਇਹ ਵੀ ਪੜ੍ਹੋ-
ਨਿੱਕੀ ਨੇ ਕਿਤਾਬ 'ਚ ਕੀ ਕਿਹਾ?
ਨਿੱਕੀ ਨੇ ਲਿਖਿਆ ਹੈ ਕਿ ਕੈਲੀ ਅਤੇ ਟਿਲਰਸਨ ਨੇ ਉਨ੍ਹਾਂ ਨੂੰ ਕਿਹਾ ਸੀ, "ਉਹ ਅਧੀਨ ਨਹੀਂ ਹਨ, ਉਹ ਤਾਂ ਦੇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।"
ਉਨ੍ਹਾਂ ਨੂੰ ਪੂਰੀ ਸਤਿਕਾਰ ਦਿੰਦੇ ਹਾਂ ਉਹ ਕਿਤਾਬ 'ਚ ਲਿਖਦੀ ਹੈ, "ਇਹ ਉਨ੍ਹਾਂ ਦਾ ਫ਼ੈਸਲਾ ਸੀ ਨਾ ਕਿ ਰਾਸ਼ਟਰਪਤੀ ਦਾ, ਉਨ੍ਹਾਂ ਕਿਹਾ ਸੀ ਕਿ ਇਹੀ ਅਮਰੀਕਾ ਦੇ ਹਿੱਤ 'ਚ ਹੈ।"

ਤਸਵੀਰ ਸਰੋਤ, Getty Images
ਇਹੀ ਗੱਲ ਮੰਗਲਵਾਰ ਨੂੰ ਕਿਤਾਬ ਦੇ ਰਿਲੀਜ਼ ਹੋਣ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਵੀ ਛਾਪੀ ਸੀ।
ਉਨ੍ਹਾਂ ਨੇ ਦੱਸਿਆ ਕਿ ਟਿਲਰਸਨ ਨੇ ਕਿਹਾ ਸੀ ਕਿ ਜੇਕਰ ਰਾਸ਼ਟਰਪਤੀ ਨੂੰ ਰੋਕਿਆ ਨਾ ਗਿਆ ਤਾਂ ਲੋਕ ਮਰ ਜਾਣਗੇ।
47 ਸਾਲਾਂ ਦੱਸਦੀ ਹੈ ਕਿ ਉਨ੍ਹਾਂ ਨੇ ਕੈਲੀ ਅਤੇ ਟਿਲਰਸਨ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਇਸ ਨੂੰ 'ਖ਼ਤਰਨਾਕ' ਤੇ 'ਅਪਮਾਨਜਨਕ' ਦੱਸਿਆ।
ਉਨ੍ਹਾਂ ਨੇ ਸੀਬੀਐੱਸ ਨੂੰ ਦੱਸਿਆ, "ਮੈਨੂੰ ਕਹਿਣ ਦੀ ਬਜਾਇ ਉਨ੍ਹਾਂ ਨੂੰ ਰਾਸ਼ਟਰਪਤੀ ਨੂੰ ਇਹ ਦੱਸਣਾ ਚਾਹੀਦਾ ਸੀ।"
"ਹੋਣਾ ਤਾਂ ਇੰਝ ਚਾਹੀਦਾ ਸੀ ਕਿ ਉਹ ਰਾਸ਼ਟਰਪਤੀ ਕੋਲ ਜਾਂਦੇ ਤੇ ਆਪਣੇ ਮਤਭੇਦ ਸਾਂਝੇ ਕਰਦੇ ਅਤੇ ਜੇਕਰ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਕਾਰਗੁਜਾਰੀ ਪਸੰਦ ਨਹੀਂ ਸੀ ਤਾਂ ਛੱਡ ਦਿੰਦੇ। ਪਰ ਰਾਸ਼ਟਰਪਤੀ ਨੂੰ ਅਣਗੌਲਿਆਂ ਕਰਨਾ, ਸੱਚਮੁੱਚ ਖ਼ਤਰਨਾਕ ਤੇ ਸੰਵਿਧਾਨ ਤੇ ਉਲਟ ਜਾਣ ਦੇ ਬਰਾਬਰ ਹੈ। ਅਮਰੀਕੀ ਲੋਕ ਕੀ ਚਾਹੁੰਦੇ ਹਨ, ਉਸ ਦੇ ਖ਼ਿਲਾਫ਼ ਹੈ, ਅਪਮਾਨ ਕਰਨ ਵਾਂਗ ਹੈ।"
ਇਸ ਤੋਂ ਇਲਾਵਾ ਸਾਬਕਾ ਅੰਬੈਸਡਰ ਨੇ ਕਿਹਾ ਸਾਲ 2017 ਵਿੱਚ ਹੇਲਸਿੰਕੀ 'ਚ ਹੋਏ ਸੰਮੇਲਨ ਦੌਰਾਨ ਜਿਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਨਾਲ ਵਿਹਾਰ ਕੀਤਾ ਸੀ ਉਹ ਉਸ ਤੋਂ ਅਸਹਿਮਤ ਸਨ।
ਪਰ ਇਸ ਦੇ ਨਾਲ ਹੀ ਨਿਕੀ ਕਿਹਾ ਹੈ ਕਿ ਉਨ੍ਹਾਂ ਨੇ ਇਰਾਨ ਨਾਲ ਪਰਮਾਣੂ ਸਮਝੌਤ ਖ਼ਤਮ ਕਰਨ ਅਤੇ ਪੈਰਿਸ ਜਲਵਾਯੂ ਸਮਝੌਤੇ ਨੂੰ ਬਾਹਰ ਨਿਕਲਣ ਵਰਗੀਆਂ ਕਈ ਨੀਤੀਆਂ ਦਾ ਸਮਰਥਨ ਵੀ ਕੀਤਾ ਹੈ, ਜਿਨ੍ਹਾਂ ਦਾ ਵਿਰੋਧ ਪ੍ਰਸਾਸ਼ਨ ਵੱਲੋਂ ਹੋਇਆ ਸੀ।
ਇਹ ਵੀ ਪੜ੍ਹੋ-
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3