ਚੰਦਰਯਾਨ-2 ਨਾਲ ਸੰਪਰਕ ਟੁੱਟਣ ’ਤੇ ਪਾਕਿਸਤਾਨ ਨੇ ਕੀ ਕਿਹਾ

ਇਸਰੋ

ਤਸਵੀਰ ਸਰੋਤ, @isro

47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਇਸਰੋ ਦਾ ਸੰਪਰਕ ਟੁੱਟ ਗਿਆ।

ਚੰਦਰਯਾਨ-2 ਦਾ ਲੈਂਡਰ ਵਿਕਰਮ ਆਖ਼ਰੀ ਦੋ ਕਿਲੋਮੀਟਰ 'ਚ ਖ਼ਾਮੋਸ਼ ਹੋ ਗਿਆ। ਇਸੇ ਲੈਂਡਰ ਰਾਹੀਂ ਚੰਦਰਯਾਨ-2 ਨੇ ਚੰਦਰਮਾ ਦੀ ਸਤਹਿ ਤੱਕ ਪਹੁੰਚਣਾ ਸੀ।

ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਰ ਚੰਦਰਮਾ ਦੀ ਸਤਹਿ ਦੇ ਆਖ਼ਰੀ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟ ਗਿਆ।

ਇਸਰੋ ਮੁਖੀ ਨੇ ਕਿਹਾ ਹੈ ਕਿ ਇਸ ਨਾਲ ਜੁੜੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

ਹੁਣ ਤੱਕ ਅਮਰੀਕਾ, ਰੂਸ ਅਤੇ ਚੀਨ ਹੀ ਚੰਦਰਮਾ 'ਤੇ ਆਪਣੇ ਪੁਲਾੜੀ ਵਾਹਨਾਂ ਦੀ ਸਾਫਟ ਲੈਂਡਿੰਗ ਕਰਵਾ ਸਕੇ ਹਨ ਅਤੇ ਭਾਰਤ ਇਹ ਉਪਲੱਬਧੀ ਹਾਸਿਲ ਕਰਨ ਤੋਂ ਦੋ ਕਦਮ ਪਿੱਛੇ ਰਹਿ ਗਿਆ।

ਇਹ ਵੀ ਪੜ੍ਹੋ-

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਸ਼ੁੱਕਰਵਾਰ ਰਾਤ ਨੂੰ ਬੰਗਲੁਰੂ ਸਥਿਤ ਇਸਰੋ ਕੇਂਦਰ ਵਿੱਚ ਸਨ।

ਸੰਪਰਕ ਟੁੱਟਣ ਤੋਂ ਬਾਅਦ ਪੀਐਮ ਨੇ ਵਿਗਿਆਨੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਕਿਸੇ ਵੀ ਵੱਡੇ ਮਿਸ਼ਨ ਵਿੱਚ ਉਤਾਰ-ਚੜਾਅ ਲੱਗੇ ਰਹਿੰਦੇ ਹਨ।

ਇਸ ਤੋਂ ਪਹਿਲਾਂ ਸਿਵਨ ਨੇ ਕਿਹਾ ਸੀ ਕਿ ਅਖ਼ੀਰਲੇ 15 ਮਿੰਟ ਸਭ ਤੋਂ ਅਹਿਮ ਹਨ ਅਤੇ 15 ਮਿੰਟ 'ਚ ਸੰਪਰਕ ਟੁੱਟ ਗਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਰਤ ਵਿੱਚ ਇਸ ਦੀ ਸਫ਼ਲਤਾ ਨੂੰ ਲੈ ਕੇ ਕਾਫੀ ਉਤਸ਼ਾਹ ਦਾ ਮਾਹੌਲ ਸੀ ਅਤੇ ਲੋਕਾਂ ਦੀਆਂ ਨਜ਼ਰਾਂ ਦੇਰ ਰਾਤ ਵੀ ਇਸਰੋ ਦੇ ਮਿਸ਼ਨ 'ਤੇ ਸਨ।

ਜਦੋਂ ਇਸਰੋ ਨਾਲ ਸੰਪਰਕ ਟੁੱਟਣ ਦੀ ਗੱਲ ਸਾਹਮਣੇ ਆਈ ਤਾਂ ਲੋਕਾਂ ਨੂੰ ਨਿਰਾਸ਼ਾ ਹੋਈ ਪਰ ਇਸਰੋ ਦੇ ਵਿਗਿਆਨੀਆਂ ਦਾ ਸਾਰਿਆਂ ਨੇ ਹੌਸਲਾ ਵਧਾਇਆ।

ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਨੇ ਇਸ 'ਤੇ ਤੰਜ਼ ਅਤੇ ਵਿਅੰਗ ਭਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ।

ਚੰਦਰਯਾਨ-2 ਨਾਲ ਸਬੰਧਤ ਇਹ ਵੀ ਪੜ੍ਹੋ-

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਚੰਦਰਯਾਨ-2 ਨਾਲ ਸੰਪਰਕ ਟੁੱਟਣ 'ਤੇ ਪੀਐੱਮ ਮੋਦੀ ਦੀ ਪ੍ਰਤੀਕਿਰਿਆ ਦਾ ਵੀਡੀਓ ਰੀ-ਟਵੀਟ ਕਰਦਿਆਂ ਕਿਹਾ, "ਮੋਦੀ ਜੀ ਸੈਟੇਲਾਈਟ ਕਮਿਊਨੀਕੇਸ਼ਨ 'ਤੇ ਭਾਸ਼ਣ ਦੇ ਰਹੇ ਹਨ। ਦਰਅਸਲ, ਇਹ ਨੇਤਾ ਨਹੀਂ ਬਲਕਿ ਇੱਕ ਪੁਲਾੜ ਯਾਤਰੀ ਹੈ। ਲੋਕ ਸਭਾ ਨੂੰ ਮੋਦੀ ਕੋਲੋਂ ਇੱਕ ਗਰੀਬ ਮੁਲਕ ਦੇ 900 ਕਰੋੜ ਰੁਪਏ ਬਰਬਾਦ ਕਰਨ 'ਤੇ ਸਵਾਲ ਪੁੱਛੇ ਜਾਣੇ ਚਾਹੀਦੇ ਹਨ।"

ਆਪਣੇ ਦੂਜੇ ਟਵੀਟ ਵਿੱਚ ਫਵਾਦ ਚੌਧਰੀ ਨੇ ਲਿਖਿਆ ਹੈ, "ਮੈਂ ਹੈਰਾਨ ਹਾਂ ਕਿ ਭਾਰਤੀ ਟਰੋਲਜ਼ ਮੈਨੂੰ ਗਾਲ਼ਾਂ ਕੱਢ ਰਹੇ ਹਨ, ਜਿਵੇਂ ਉਨ੍ਹਾਂ ਦੇ ਮੂਨ ਮਿਸ਼ਨ ਨੂੰ ਮੈਂ ਅਸਫ਼ਲ ਕੀਤਾ ਹੋਵੇ। ਭਰਾ, ਅਸੀਂ ਕਿਹਾ ਸੀ ਕਿ 900 ਕਰੋੜ ਲਗਾਓ, ਇਨ੍ਹਾਂ ਨਾਲਾਇਕਾਂ 'ਤੇ? ਹੁਣ ਸਬਰ ਕਰੋ ਅਤੇ ਸੌਣ ਦੀ ਕੋਸ਼ਿਸ਼ ਕਰੋ।#IndiaFailed."

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਪਾਕਿਸਤਾਨ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ ਕਿ ਤੁਸੀਂ ਪੀਐੱਮ ਮੋਦੀ ਨੂੰ ਕੰਟਰੋਲ ਰੂਮ ਤੋਂ ਆਉਂਦਿਆ ਦੇਖਿਆ? ਇਸ 'ਤੇ ਫਵਾਦ ਚੌਧਰੀ ਨੇ ਲਿਖਿਆ, "ਉਫ਼, ਮੈਂ ਅਹਿਮ ਪਲ ਨੂੰ ਨਹੀਂ ਦੇਖ ਸਕਿਆ।"

ਅਭੈ ਕਸ਼ਯਪ ਨਾਮ ਦੇ ਇੱਕ ਭਾਰਤੀ ਨੇ ਫਵਾਦ ਚੌਧਰੀ ਨਾਲ ਨਾਰਾਜ਼ਗੀ ਜਤਾਈ ਤਾਂ ਇਸ 'ਤੇ ਉਨ੍ਹਾਂ ਨੇ ਪ੍ਰਤੀਕਿਰਿਆ 'ਚ ਕਿਹਾ, "ਸੌ ਜਾ ਭਰਾ, ਮੂਨ ਦੇ ਬਦਲੇ ਮੁੰਬਈ 'ਚ ਉਤਰ ਗਿਆ ਖਿਡੌਣਾ। ਜੋ ਕੰਮ ਆਉਂਦਾ , ਉਸ ਨਾਲ ਪੰਗਾ ਨਹੀਂ ਲੈਂਦੇ ....ਡੀਅਰ ਇੰਡੀਆ "

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਫਵਾਦ ਚੌਧਰੀ ਦੇ ਜਵਾਬ ਭਾਰਤ ਦੇ ਟੀਵੀ ਪੱਤਰਕਾਰ ਆਦਿਤਿਆ ਰਾਜ ਕੌਲ ਨੇ ਕਿਹਾ, "ਇਹ ਵਿਅਕਤੀ ਪਾਕਿਸਤਾਨ ਲਈ ਵੀ ਠੀਕ ਨਹੀਂ ਹੈ। ਜਿਵੇਂ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਵੈਸੇ ਹੀ ਵਿਗਿਆਨ ਅਤੇ ਤਕਨੀਕ ਮੰਤਰਾਲੇ ਤੋਂ ਹਟਾ ਦੇਣਾ ਚਾਹੀਦਾ ਹੈ। ਇਨ੍ਹਾਂ ਦਾ ਇੱਕ ਹੀ ਕੰਮ ਹੈ ਸੂਰਜ ਨਿਕਲਣ ਅਤੇ ਚੰਦਰਮਾ ਦਾ ਸਮਾਂ ਨੋਟ ਕਰਨਾ। ਇਹ ਕੀ ਅਨਾੜੀਪੁਣਾ ਹੈ। ਤੁਸੀਂ ਆਪਣੀ ਮੱਤ ਵੇਚ ਖਾਧੀ ਹੈ।"

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਪਾਕਿਸਤਾਨ ਵਿੱਚ ਟਵਿੱਟਰ 'ਤੇ ਹੈਸ਼ਟੈਗ ਇੰਡੀਆ ਫੇਲਡ ਟੌਪ ਟਰੈਂਡ ਕਰ ਰਿਹਾ ਹੈ। #IndiaFailed ਨਾਲ ਪਾਕਿਸਤਾਨ ਵਿੱਚ ਭਾਰਤ ਦੇ ਸਫ਼ਲ ਨਹੀਂ ਹੋਣ 'ਤੇ ਵਿਅੰਗ ਕੱਸੇ ਗਏ ਹਨ।

ਪਾਕਿਸਤਾਨੀ ਸੈਨਾ ਦੇ ਬੁਲਾਰੇ ਆਸਿਫ ਗਫੂਰ ਨੇ ਟਵੀਟ ਕਰ ਕੇ ਕਿਹਾ ਹੈ, "ਬਹੁਤ ਵਧੀਆ ਇਸਰੋ। ਕਿਸ ਦੀ ਗ਼ਲਤੀ ਹੈ? ਪਹਿਲਾ, ਬੇਗੁਨਾਹ ਕਸ਼ਮੀਰੀਆਂ ਜਿਨ੍ਹਾਂ ਨੂੰ ਕੈਦ ਕਰ ਕੇ ਰੱਖਿਆ ਗਿਆ ਹੈ? ਦੂਜਾ, ਮੁਸਲਮਾਨ ਅਤੇ ਘੱਟ ਗਿਣਤੀ ਦੀ? ਤੀਜਾ, ਭਾਰਤ ਅੰਦਰ ਹਿੰਦੁਤਵ ਵਿਰੋਧੀ ਆਵਾਜ਼?ਚੌਥਾ, ਆਈਐੱਸਆਈ? ਤੁਹਾਨੂੰ ਹਿੰਦੁਤਵ ਕਿਤੇ ਨਹੀਂ ਲੈ ਜਾਵੇਗਾ।"

ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਭਾਰਤ ਦੇ ਇਸ ਮਿਸ਼ਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਈ ਲੋਕ ਤਾਂ ਇਸ ਨੂੰ ਵਿੰਗ ਕਮਾਂਡਰ ਅਭਿਨੰਦਨ ਨਾਲ ਜੋੜ ਰਹੇ ਹਨ।

ਇਹ ਵੀ ਦੇਖੋ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)