ਯੂ-ਟਿਊਬ 'ਤੇ ਕਿਉਂ ਲਗਿਆ 170 ਮਿਲੀਅਨ ਡਾਲਰ ਦਾ ਜੁਰਮਾਨਾ

ਯੂਟਿਊਬ

ਤਸਵੀਰ ਸਰੋਤ, Reuters

ਯੂ-ਟਿਊਬ 'ਤੇ 170 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਬੱਚਿਆਂ ਦੀ ਨਿੱਜਤਾ ਦੇ ਕਾਨੂੰਨ ਦੀ ਉਲੰਘਣਾ ਕਰਨ ਲਈ ਅਮਰੀਕੀ ਰੈਗੁਲੇਟਰ ਵੱਲੋਂ ਲਾਇਆ ਗਿਆ ਹੈ।

ਗੂਗਲ ਜਿਸ ਦੀ ਕੰਪਨੀ ਯੂ-ਟਿਊਬ ਹੈ, ਨੂੰ ਫੈਡਰਲ ਟਰੇਡ ਕਮਿਸ਼ਨ (ਐਫ਼ਟੀਸੀ) ਨਾਲ ਇੱਕ ਸਮਝੌਤੇ ਤਹਿਤ ਕੀਮਤ ਅਦਾ ਕਰਨ ਲਈ ਕਿਹਾ ਹੈ।

ਵੀਡੀਓ ਆਧਾਰਿਤ ਵੈੱਬਸਾਈਟ ਯੂ-ਟਿਊਬ ਉੱਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਡਾਟਾ ਮਾਪਿਆਂ ਦੀ ਇਜਾਜ਼ਤ ਬਿਨਾਂ ਇਕੱਠਾ ਕਰਨ ਦਾ ਇਲਜ਼ਾਮ ਹੈ।

ਐਫ਼ਟੀਸੀ ਦਾ ਕਹਿਣਾ ਹੈ ਕਿ ਇਸ ਡਾਟਾ ਦੀ ਵਰਤੋਂ ਬੱਚਿਆਂ ਲਈ ਮਸ਼ਹੂਰੀਆਂ ਵਾਸਤੇ ਕੀਤੀ ਗਈ ਸੀ।

ਇਹ 1998 ਦੇ ਬੱਚਿਆਂ ਦੀ ਆਨਲਾਈਨ ਨਿੱਜਤਾ ਦੀ ਸੁਰੱਖਿਆ ਐਕਟ (ਸੀਓਪੀਪੀਏ) ਦੀ ਉਲੰਘਣਾ ਹੈ।

ਐਫ਼ਟੀਸੀ ਦੇ ਚੇਅਰਮੈਨ ਜੋ ਸੀਮੋਨ ਦਾ ਕਹਿਣਾ ਹੈ, "ਯੂ-ਟਿਊਬ ਵੱਲੋਂ ਕਾਨੂੰਨ ਦੀ ਉਲੰਘਣਾ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।"

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸੀਓਪੀਪੀਏ ਦੀ ਪਾਲਣਾ ਕਰਨ ਦੀ ਗੱਲ ਆਈ ਤਾਂ ਗੂਗਲ ਨੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਮੁੱਖ ਯੂ-ਟਿਊਬ ਸੇਵਾ ਦੇ ਕੁਝ ਹਿੱਸੇ ਬੱਚਿਆਂ ਦੇ ਲਈ ਸਨ।

ਇਹ ਵੀ ਪੜ੍ਹੋ:

ਹਾਲਾਂਕਿ ਗੂਗਲ 'ਤੇ ਬਿਜ਼ਨੈਸ ਕਲਾਈਂਟਜ਼ ਸਾਹਮਣੇ ਆਪਣੀ ਇੱਕ ਵੱਖਰੀ ਤਸਵੀਰ ਪੇਸ਼ ਕਰਨ ਦੇ ਇਲਜ਼ਾਮ ਹਨ।

ਉਦਾਹਰਨ ਵਜੋਂ, ਐਫ਼ਟੀਸੀ ਦਾ ਕਹਿਣਾ ਹੈ ਕਿ ਤਕਨੀਕੀ ਕੰਪਨੀ ਮੈਟਲ ਨੇ ਦੱਸਿਆ, "ਯੂ-ਟਿਊਬ 6-11 ਸਾਲ ਦੇ ਬੱਚਿਆਂ ਤੱਕ ਪਹੁੰਚ ਬਣਾਉਣ ਵਿੱਚ ਟੀਵੀ ਚੈਨਲਾਂ ਮੁਕਾਬਲੇ ਵਧੇਰੇ ਅੱਗੇ ਹੈ।"

ਵੀਡੀਓ ਕੈਪਸ਼ਨ, ਸਮਰੀਨ ਅਲੀ

ਯੂਟਿਊਬ ਨੇ ਲਗਾਤਾਰ ਆਪਣੀ 'ਯੂ-ਟਿਊਬ ਕਿਡਜ਼ ਐਪ' ਦਾ ਕੰਟੈਂਟ ਵੀ ਰਿਵਿਊ ਕੀਤਾ ਹੈ।

ਯੂ-ਟਿਊਬ ਨੂੰ 136 ਮਿਲੀਅਨ ਡਾਲਰ ਦਾ ਜੁਰਮਾਨਾ ਐਫ਼ਟੀਸੀ ਨੂੰ ਦੇਣਾ ਪਵੇਗਾ ਜੋ ਕਿ ਕਿਸੇ ਵੀ ਸੀਓਪੀਪੀਏ ਦੇ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ। ਇਸ ਤੋਂ ਇਲਾਵਾ ਨਿਊ ਯਾਰਕ ਵਿੱਚ ਸਰਕਾਰ ਨੂੰ 34 ਮਿਲੀਅਨ ਡਾਲਰ ਦਾ ਜੁਰਮਾਨਾ ਦੇਣਾ ਪਏਗਾ।

YouTube logo

ਤਸਵੀਰ ਸਰੋਤ, Getty Images

ਹਾਲਾਂਕਿ ਐਫ਼ਟੀਸੀ ਦੇ ਪੰਜ ਕਮਿਸ਼ਨਰਾਂ ਵਿੱਚੋਂ ਇੱਕ ਰੋਹਿਤ ਚੋਪੜਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਮਝੌਤਾ ਕਾਫ਼ੀ ਨਹੀਂ ਸੀ।

ਉਨ੍ਹਾਂ ਕਿਹਾ ਕਿ ਗੂਗਲ ਨੇ ਬੱਚਿਆਂ ਨੂੰ ਨਰਸਰੀ ਕਵਿਤਾਵਾਂ ਤੇ ਕਾਰਟੂਨਾਂ ਰਾਹੀਂ ਲੁਭਾਇਆ।

ਟਵਿੱਟਰ 'ਤੇ ਰੋਹਿਤ ਚੋਪੜਾ ਨੇ ਕਿਹਾ ਕਿ ਗੂਗਲ 'ਤੇ ਲਾਇਆ ਗਿਆ ਜੁਰਮਾਨਾ ਬਹੁਤ ਘੱਟ ਹੈ ਤੇ ਯੂ-ਟਿਊਬ ਵਿੱਚ ਪ੍ਰਸਤਾਵਿਤ ਬਦਲਾਅ ਕਰਨ ਦੀ ਪੇਸ਼ਕਸ਼ ਵੀ ਨਾਕਾਫ਼ੀ ਸੀ।

ਸਿਸਟਮ 'ਜ਼ਰੂਰ ਬਦਲਣਾ' ਚਾਹੀਦਾ ਹੈ

ਗੂਗਲ ਦੇ ਐਫ਼ਟੀਸੀ ਨਾਲ ਹੋਏ ਸਮਝੌਤੇ ਤਹਿਤ ਕੰਪਨੀ ਨੂੰ ਨਵਾਂ ਸਿਸਟਮ ਬਣਾਉਣਾ ਪਵੇਗਾ ਜਿੱਥੇ ਬੱਚਿਆਂ ਲਈ ਬਣੇ ਕੰਟੈਂਟ ਨੂੰ ਲੇਬਲ ਕੀਤਾ ਜਾਵੇਗਾ।

ਗੂਗਲ

ਤਸਵੀਰ ਸਰੋਤ, Getty Images

ਯੂ-ਟਿਊਬ ਦੇ ਮੁੱਖ ਕਾਰਜਕਾਰੀ ਸੂਜ਼ੈਨ ਵੂਛੀਸਕੀ ਨੇ ਇੱਕ ਬਲਾਗ ਵਿੱਚ ਕਿਹਾ, "ਵੀਡੀਓ ਆਧਾਰਿਤ ਵੈੱਬਸਾਈਟ ਆਰਟੀਫੀਸ਼ਅਲ ਇੰਟੈਲੀਜੈਂਸ ਦੀ ਵਰਤੋਂ ਕਰੇਗੀ, ਜਿਸ ਨਾਲ ਘੱਟ ਉਮਰ ਦੇ ਦਰਸ਼ਕਾਂ ਬਾਰੇ ਆਟੋਮੈਟਿਕ ਪਤਾ ਲੱਗੇਗਾ।"

ਐਫ਼ਟੀਸੀ ਦਾ ਕਹਿਣਾ ਹੈ ਕਿ ਬੱਚਿਆਂ ਲਈ ਕੰਟੈਂਟ ਤਿਆਰ ਕਰਨ ਵਾਲੇ ਯੂ-ਟਿਊਬਰਜ਼ ਦੇ ਵੀ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਉਨ੍ਹਾਂ ਦੇ ਵੀਡੀਓਜ਼ ਕੋੱਪਾ (ਸੀਓਪੀਪਏ) ਅਧੀਨ ਆਉਂਦੇ ਹਨ।

ਪਲੱਸ, ਗੂਗਲ ਅਤੇ ਯੂ-ਟਿਊਬ ਨੂੰ ਹੁਣ ਡਾਟਾ-ਇਕੱਠਾ ਕਰਨ ਬਾਰੇ ਵਧੇਰੇ ਖੁੱਲ੍ਹ ਕੇ ਦੱਸਣਾ ਪਵੇਗਾ।

ਵੂਛੀਸਕੀ ਦਾ ਕਹਿਣਾ ਹੈ ਕਿ ਯੂਟਿਊਬ ਨੇ ਮਾਪਿਆਂ ਦੀ ਦੇਖ-ਰੇਖ ਬਿਨਾਂ ਵੀ ਦੇਖੇ ਜਾਣ ਵਾਲੇ ਬੱਚਿਆਂ ਦੇ ਵੀਡੀਓਜ਼ ਦੇ ਮਾਮਲੇ ਵੱਲ ਵਧੇਰੇ ਧਿਆਨ ਦਿੱਤਾ ਹੈ।

ਵੀਡੀਓ ਕੈਪਸ਼ਨ, 11 ਸਾਲਾ ਯੂ-ਟਿਊਬਰ ਦੇ ਲੱਖਾਂ ਫੋਲੋਅਰ ਕਿਵੇਂ ਬਣੇ?

ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਉਨ੍ਹਾਂ ਮਸ਼ਹੂਰੀਆਂ ਨੂੰ ਬੰਦ ਕਰ ਦੇਵੇਗੀ ਜੋ ਕਿ ਬੱਚਿਆਂ ਦੇ ਵੀਡੀਓ ਦੇਖਣ ਵਾਲੇ ਯੂਜ਼ਰਜ਼ 'ਤੇ ਆਧਾਰਿਤ ਡਾਟਾ ਤੋਂ ਲਿਆਂਦੀਆਂ ਗਈਆਂ ਹਨ।

ਵੂਛੀਸਕੀ ਦਾ ਕਹਿਣਾ ਹੈ, "ਚਾਰ ਮਹੀਨਿਆਂ ਦੇ ਅੰਦਰ ਬੱਚਿਆਂ ਦੇ ਵੀਡੀਓ ਦੇਖਣ ਵਾਲੇ ਕਿਸੇ ਵੀ ਡਾਟਾ ਨੂੰ, ਅਸੀਂ ਬੱਚਿਆਂ ਤੋਂ ਆਉਣ ਵਾਲਾ ਹੀ ਡਾਟਾ ਸਮਝਾਂਗੇ, ਚਾਹੇ ਯੂਜ਼ਰ ਦੀ ਉਮਰ ਜੋ ਵੀ ਹੋਵੇ।"

"ਇਸਦਾ ਮਤਲਬ ਇਹ ਹੈ ਕਿ ਅਸੀਂ ਬੱਚਿਆਂ ਦੇ ਲਈ ਬਣਾਏ ਗਏ ਵੀਡੀਓਜ਼ ਬਾਰੇ ਡਾਟਾ ਇਕੱਠਾ ਕਰਨ ਅਤੇ ਇਸਤੇਮਾਲ ਕਰਨ ਨੂੰ ਸੀਮਤ ਕਰਾਂਗੇ, ਜੋ ਕਿ ਸੇਵਾ ਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ।"

ਇਹ ਵੀ ਪੜ੍ਹੋ:

'ਗੁਪਤ ਵੈੱਬ ਪੇਜ'

ਯੂ-ਟਿਊਬ 'ਤੇ ਜੁਰਮਾਨੇ ਦੀ ਖ਼ਬਰ ਉਦੋਂ ਆਈ ਹੈ, ਜਦੋਂ ਗੂਗਲ 'ਤੇ ਯੂਰਪ ਵਿੱਚ ਇਲਜ਼ਾਮ ਲੱਗੇ ਹਨ ਕਿ ਉਹ ਮਸ਼ਹੂਰੀਆਂ ਵਾਲੀਆਂ ਕੰਪੀਆਂ ਨੂੰ ਗੁਪਤ ਵੈੱਬ ਪੇਜਜ਼ ਯੂਜ਼ਰਜ਼ ਦਾ ਨਿੱਜੀ ਡਾਟਾ ਉਪਲਬਧ ਕਰਾ ਰਿਹਾ ਹੈ।

ਗੂਗਲ ਦੇ ਇੱਕ ਬੁਲਾਰੇ ਦਾ ਕਹਿਣਾ ਹੈ, "ਅਸੀਂ ਯੂਜ਼ਰ ਦੀ ਇਜਾਜ਼ਤ ਬਿਨਾਂ ਨਿੱਜੀ ਮਸ਼ਹੂਰੀਆਂ ਨਹੀਂ ਦਿੰਦੇ।"

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)