You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ : ਕਾਬੁਲ 'ਚ ਵਿਆਹ ਵਿੱਚ ਧਮਾਕਾ, 63 ਮੌਤਾਂ - 5 ਅਹਿਮ ਖ਼ਬਰਾਂ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵਿਆਹ ਦੌਰਾਨ ਬੰਬ ਧਮਾਕਾ ਹੋਇਆ ਹੈ।
ਇਙ ਹਮਲੇ ਵਿੱਚ 63 ਮੌਤਾਂ ਹੋਈਆਂ ਹਨ ਜਦ ਕਿ 180 ਜਣੇ ਜ਼ਖਮੀ ਹੋ ਗਏ ਹਨ। ਇੱਕ ਪ੍ਰਤਖਦਰਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਖਚਾਖਚ ਭਰੇ ਰਿਸੈਪਸ਼ਨ ਹਾਲ ਵਿੱਚ ਆਪਣੇ ਆਪ ਨੂੰ ਵਿਸਫ਼ੋਟਕਾਂ ਨਾਲ ਉਡਾ ਲਿਆ।
ਇਹ ਹਮਲਾ ਕਾਬੁਲ ਦੇ ਸ਼ੀਆ ਬਹੁਗਿਣਤੀ ਇਲਾਕੇ ਵਿੱਚ ਹੋਇਆ ਹੈ। ਸਥਾਨਕ ਸਮੇਂ ਅਨੁਸਾਰ ਰਾਤ ਦੇ ਕਰੀਬ ਪੌਣੇ ਗਿਆਰਾਂ ਵਜੇ ਹੋਇਆ ਅਤੇ ਹਾਲੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ।
ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਲ ਵਿੱਚ ਲਾਸ਼ਾਂ ਹੀ ਲਾਸ਼ਾ ਫੈਲੀਆਂ ਪਈਆਂ ਹਨ।
ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਕੁਝ ਹੀ ਦੇਰ ਬਾਅਦ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ:
ਵਿਆਹ ਵਿੱਚ ਆਏ ਮਹਿਮਾਨ ਮੁਹੰਮਦ ਫਰਹਾਗ ਨੇ ਦੱਸਿਆ ਕਿ ਉਹ ਉਸ ਪਾਸੇ ਸੀ ਜਿੱਥੇ ਔਰਤਾਂ ਸਨ ਜਦੋਂ ਉਨ੍ਹਾਂ ਨੂੰ ਧਮਾਕੇ ਦੀ ਆਵਾਜ਼ ਆਈ।
ਉਨ੍ਹਾਂ ਨੇ ਕਿਹਾ, "ਸਾਰੇ ਬਾਹਰ ਵੱਲ ਭੱਜੇ। ਉਹ ਚੀਖਾਂ ਮਾਰ ਰਹੇ ਸਨ ਅਤੇ ਰੋ ਰਹੇ ਸਨ।"
ਸ਼ਰਮਾ ਜੀ ਤੋਂ ਸਗੀਤਕਾਰ ਖ਼ਯਾਮ ਦਾ ਸਫ਼ਰ
1947 'ਚ ਸ਼ੁਰੂ ਹੋਏ ਆਪਣੇ ਫ਼ਿਲਮ ਸੰਗੀਤਕਾਰੀ ਦੇ ਸਫ਼ਰ ਦੇ ਪਹਿਲੇ ਪੰਜ ਸਾਲ ਉਨ੍ਹਾਂ ਨੇ 'ਸ਼ਰਮਾ ਜੀ' ਦੇ ਨਾਂਅ ਹੇਠ ਫ਼ਿਲਮਾਂ ਵਿੱਚ ਸੰਗੀਤ ਦਿੱਤਾ।
ਸ਼ੁਰੂ ਵਿੱਚ ਖ਼ਯਾਮ, ਰਹਿਮਾਨ ਨਾਲ ਮਿਲ ਕੇ ਫ਼ਿਲਮਾਂ ਵਿੱਚ ਸੰਗੀਤ ਦਿੰਦੇ ਅਤੇ ਉਨ੍ਹਾਂ ਦੀ ਜੋੜੀ ਨੂੰ - ਸ਼ਰਮਾ ਜੀ ਅਤੇ ਵਰਮਾ ਜੀ ਕਿਹਾ ਜਾਂਦਾ ਸੀ।
ਬਾਅਦ 'ਚ ਵਰਮਾ ਜੀ ਪਾਕਿਸਤਾਨ ਚਲੇ ਗਏ ਤਾਂ ਸ਼ਰਮਾ ਜੀ ਇੱਕਲੇ ਰਹਿ ਗਏ।
ਇਸ ਵੇਲੇ ਖ਼ਯਾਮ ਦੀ ਸਿਹਤ ਖ਼ਰਾਬ ਚੱਲ ਰਹੀ ਹੈ,ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਘਟਨਾਵਾਂ।
ਸੁਖਬੀਰ ਤੇ ਕੈਪਟਨ ਦੀ ਬਿਆਨਬਾਜ਼ੀ
SYL ਦਾ ਮੁੱਦੇ 'ਤੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਟਵਿੱਟਰ ਜੰਗ ਦਾ ਮੈਦਾਨ ਬਣ ਗਿਆ ਹੈ।
ਅਸਲ ਵਿੱਚ ਸੁਪਰੀਮ ਕੋਰਟ ਦੀ ਹਦਾਇਤ 'ਤੇ ਦੋਵੇਂ ਸੂਬੇ ਪੰਜਾਬ ਤੇ ਹਰਿਆਣਾ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਸ਼ੁੱਕਰਵਾਰ ਨੂੰ ਮੀਟਿੰਗ ਹੋਈ ਸੀ ਜਿਸ ਵਿੱਚ ਕੋਈ ਖ਼ਾਸ ਗੱਲ ਉਭਰ ਕੇ ਸਾਹਮਣੇ ਨਹੀਂ ਆਈ।
ਪਰ ਮੀਟਿੰਗ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਸ ਮੀਟਿੰਗ ਵਿੱਚ ਹਿੱਸਾ ਨਾ ਲੈਣ ਤੋਂ ਲਈ ਕਿਹਾ ਸੀ। ਪੜ੍ਹੋ ਪੂਰਾ ਮਸਲਾ।
ਪੰਜਾਬ 'ਚ ਹੜ੍ਹਾਂ ਕਾਰਨ ਅਲਰਟ
ਭਾਖੜਾ ਡੈਮ ਦੇ ਫਲੱਡ ਗੇਟ ਸ਼ੁੱਕਰਵਾਰ ਦੇਰ ਰਾਤ ਚੁੱਕੇ ਜਾਣ ਤੋਂ ਬਾਅਦ ਸਤਲੁਜ ਦਰਿਆ ਕੰਢੇ ਵਸੇ ਲੋਕਾਂ ਨੂੰ ਆਫ਼ਤ ਦਿਖਣੀ ਸ਼ੁਰੂ ਹੋ ਗਈ ਹੈ।
ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ।
ਕੈਪਟਨ ਅਮਰਿੰਦਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਬਾਰੇ ਵਿਉਂਤਬੰਦੀ ਕਰਨ ਲਈ ਕਿਹਾ ਹੈ। ਪੜ੍ਹੋ ਪੂਰੀ ਖ਼ਬਰ।
ਏਮਜ਼ ਦਿੱਲੀ : ਅੱਗ ਬੁਝਾਈ ਗਈ
ਸ਼ਨੀਵਾਰ ਸ਼ਾਮ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਵਿੱਚ ਅੱਗ ਲੱਗ ਗਈ। ਅੱਗ ਬੁਝਾਉਣ ਲਈ 36 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਲੈਣੀ ਪਈ ਹੈ। ਅਜੇ ਤੱਕ ਇਸ ਹਾਦਸੇ ਵਿੱਚ ਕਿਸੇ ਦੀ ਮਰਨ ਦੀ ਖ਼ਬਰ ਨਹੀਂ ਹੈ।
ਏਮਜ਼ ਦੇ ਸੂਚਨਾ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਕਰੀਬ ਪੰਜ ਵਜੇ ਲੱਗੀ ਸੀ। ਅਜੇ ਅੱਗ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੋਵੇਗੀ। ਅੱਗ ਏਮਜ਼ ਦੇ ਟੀਚਿੰਗ ਵਿਭਾਗ ਵਿੱਚ ਲੱਗੀ ਹੈ ਜਿਸ ਵਿੱਚ ਟੈਸਟਿੰਗ ਲੈਬ ਤੇ ਡਾਕਟਰਾਂ ਦੇ ਬੈਠਣ ਦੀ ਥਾਂ ਹੁੰਦੀ ਹੈ। ਇਹ ਇਮਾਰਤ ਐਮਰਜੈਂਸੀ ਵਾਰਡ ਦੇ ਨੇੜੇ ਹੈ।
ਇਸ ਇਮਾਰਤ ਵਿੱਚ ਮਰੀਜ਼ਾਂ ਨੂੰ ਨਹੀਂ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: