You’re viewing a text-only version of this website that uses less data. View the main version of the website including all images and videos.
ਹਾਰਡ ਕੌਰ ’ਤੇ ‘ਮੋਦੀ-ਭਗਤ’ ਦੇ ਹਮਲਾ ਕਰਨ ਦਾ ਸੱਚ: ਫੈਕਟ ਚੈੱਕ
- ਲੇਖਕ, ਫੈਕਟ ਚੈਕ ਟੀਮ
- ਰੋਲ, ਬੀਬੀਸੀ ਨਿਊਜ਼
ਬਰਤਾਨੀਆ ਵਿੱਚ ਰਹਿਣ ਵਾਲੀ ਪੰਜਾਬੀ ਰੈਪਰ ਹਾਰਡ ਕੌਰ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਕਿ 'ਪੀਐੱਮ ਮੋਦੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ 'ਤੇ ਕਿਸੇ ਭਾਜਪਾ ਪ੍ਰਸ਼ੰਸਕ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਹੈ।'
ਇਨ੍ਹਾਂ ਵਾਇਰਲ ਤਸਵੀਰਾਂ ਵਿੱਚ 40 ਸਾਲਾ ਤਰਨ ਕੌਰ ਢਿੱਲੋਂ ਜਿਨ੍ਹਾਂ ਐਂਟਰਟੇਨਮੈਂਟ ਇੰਡਸਟਰੀ ਵਿੱਚ 'ਹਾਰਡ ਕੌਰ' ਦੇ ਨਾਮ ਨਾਮ ਜਾਣਿਆ ਜਾਂਦਾ ਹੈ, ਉਨ੍ਹਾਂ ਦੇ ਚਿਹਰੇ 'ਤੇ ਸੋਜ ਅਤੇ ਸੱਟਾਂ ਦੇ ਕੁਝ ਨਿਸ਼ਾਨ ਦਿਖਾਈ ਦਿੰਦੇ ਹਨ।
ਦੱਖਣਪੰਥੀ ਰੁਝਾਨ ਵਾਲੇ ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਹਾਰਡ ਕੌਰ ਦਾ ਮਜ਼ਾਕ ਉਡਾਉਂਦਿਆਂ ਹੋਇਆ ਇਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ।
ਉਹ ਲਿਖ ਰਹੇ ਹਨ, "ਹਾਰਡ ਕੌਰ ਜਿਸ ਨੇ ਸਵੇਰੇ ਮੋਦੀ ਅਤੇ ਅਮਿਤ ਸ਼ਾਹ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਹਿੰਦੁਸਤਾਨ ਨਾਲੋਂ ਪੰਜਾਬ ਨੂੰ ਵੱਖ ਕਰਨ ਦੀ ਗੱਲ ਆਖੀ ਸੀ, ਸ਼ਾਮ ਹੁੰਦਿਆਂ-ਹੁੰਦਿਆਂ ਕਿਸੇ 'ਸਿਰਫਿਰੇ ਭਗਤ' ਨੇ ਉਸ ਦੇ ਚਿਹਰੇ ਦਾ ਨਕਸ਼ਾ ਬਦਲ ਦਿੱਤਾ। ਇਹ ਗ਼ਲਤ ਹੈ ਭਰਾ, ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ।"
ਇਹ ਵੀ ਪੜ੍ਹੋ-
ਹਾਲ ਹੀ ਵਿੱਚ ਹਾਰਡ ਕੌਰ ਦੇ ਦੋ ਵਿਵਾਦਿਤ ਵੀਡੀਓ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ ਇੱਕ 'ਚ ਉਹ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਂਦੀ ਹੈ ਅਤੇ ਭਾਰਤ ਸਣੇ ਕੇਂਦਰ ਸਰਕਾਰ ਨੂੰ ਮੰਦੇ ਬੋਲ ਬੋਲਦੀ ਦਿਖਾਈ ਦਿੰਦੀ ਹੈ।
ਉੱਥੇ ਹੀ ਦੂਜੇ ਵੀਡੀਓ ਵਿੱਛ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੀ, ਜਿਸ 'ਤੇ ਕਾਰਵਾਈ ਕਰਦਿਆਂ ਹੋਇਆਂ ਟਵਿੱਟਰ ਨੇ @HardKaurWorld ਨਾਮ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ।
ਪਰ ਇਸ ਘਟਨਾ ਨਾਲ ਜੋੜਦਿਆਂ ਹੋਇਆ ਹਾਰਡ ਕੌਰ ਦੀਆਂ ਜੋ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ, ਉਹ ਕਰੀਬ ਦੋ ਸਾਲ ਪੁਰਾਣੀਆਂ ਹਨ।
ਵਾਇਰਲ ਤਸਵੀਰਾਂ ਦਾ ਸੱਚ
ਇਹ ਦੋਵੇਂ ਹੀ ਤਸਵੀਰਾਂ ਹਾਰਡ ਕੌਰ ਨੇ ਖ਼ੁਦ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਪੇਜ਼ 'ਤੇ 1 ਜੁਲਾਈ 2019 ਨੂੰ ਪੋਸਟ ਕੀਤੀਆਂ ਸਨ ਅਤੇ ਦਾਅਵਾ ਕੀਤਾ ਸੀ ਕਿ ਭਾਰਤੀ ਮਿਊਜ਼ਿਕ ਇੰਡਸਟਰੀ ਵਿੱਚ ਉਨ੍ਹਾਂ ਦਾ ਕਿਸੇ ਸਹਿਕਰਮੀ ਨੇ ਸਾਲ 2017 ਵਿੱਚ ਹੱਥੋਪਾਈ ਕੀਤੀ ਸੀ।
ਇੰਸਟਾਗ੍ਰਾਮ ਦੀ ਆਪਣੀ ਇਸ ਪੋਸਟ ਵਿੱਚ ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕਿਸ ਨੇ ਉਨ੍ਹਾਂ ਨਾਲ ਅਜਿਹਾ ਕੀਤਾ ਸੀ।
ਪਰ ਕੁਝ ਦਿਨ ਬਾਅਦ ਉਨ੍ਹਾਂ ਨੇ ਕਥਿਤ ਸੋਸ਼ਣ ਦਾ ਇਲਜ਼ਾਮ ਆਪਣੇ ਸਹਿਯੋਗੀ ਅਦਾਕਾਰ ਐੱਮਓ ਜੋਸ਼ੀ 'ਤੇ ਲਗਾਇਆ ਸੀ।
ਇਸ 'ਤੇ ਸਫ਼ਾਈ ਦਿੰਦਿਆਂ ਹੋਇਆਂ ਜੋਸ਼ੀ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਲਿਖਿਆ ਸੀ ਅਤੇ ਹਾਰਡ ਕੌਰ ਦੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਸੀ।
ਉਨ੍ਹਾਂ ਨੇ ਆਪਣੇ ਬਚਾਅ ਵਿੱਚ ਦਾਅਵਾ ਕੀਤਾ ਸੀ, "ਦੋਵਾਂ ਵਿਚਾਲੇ ਹੱਥੋਪਾਈ ਵਰਗੀ ਕੋਈ ਘਟਨਾ ਨਹੀਂ ਹੋਈ ਸੀ। ਮੁੰਬਈ ਦੀ ਬਾਂਦਰਾ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤੀ ਸੀ।"
ਭਾਗਵਤ ਅਤੇ ਯੋਗੀ 'ਤੇ ਬਿਆਨ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਾਰਡ ਕੌਰ ਨੇ ਪੀਐੱਮ ਮੋਦੀ ਅਤੇ ਭਾਜਪਾ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ ਹੋਵੇ।
ਉਹ ਇਸ ਤੋਂ ਪਿਹਲਾਂ ਵੀ ਉਨ੍ਹਾਂ ਖ਼ਿਲਾਫ਼ ਹਮਲਾਵਰ ਬਿਆਨਬਾਜ਼ੀ ਕਰਦੀ ਰਹੀ ਹੈ।
ਇਸੇ ਸਾਲ ਜੂਨ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਅਤੇ ਸੰਘ ਮੁਖੀ ਮੋਹਨ ਭਾਗਵਤ ਦੇ ਖ਼ਿਲਾਫ਼ ਟਿੱਪਣੀਆਂ ਕਰਨ ਦੇ ਇਲਜ਼ਾਮ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦੇਸਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ।
17 ਜੁਲਾਈ 2019 ਨੂੰ ਹਾਰਡ ਕੌਰ ਨੇ ਐਲਾਨ ਕੀਤਾ ਸੀ ਕਿ ਉਹ ਵੱਖਵਾਦੀ '2020 ਰੈਫਰੈਂਡਮ ਫਾਰ ਖ਼ਾਲਿਸਤਾਨ' ਮੁਹਿੰਮ ਵਿੱਚ ਸ਼ਾਮਿਲ ਹੋ ਗਈ ਹੈ।
ਉਸ ਵੇਲੇ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਪੋਸਟ ਕਰਕੇ ਹਾਰਡ ਕੌਰ ਨੇ ਸਿੱਖਾਂ ਨੂੰ ਵੱਖ ਸਿੱਖ ਦੇਸ ਲਈ ਵੋਟ ਕਰਨ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੇਖੋ: