World Cup 2019: ਇੰਗਲੈਂਡ ਨਵਾਂ ਵਿਸ਼ਵ ਚੈਂਪੀਅਨ — ਜਾਣੋ ਕਿਹੜੇ ਨਿਯਮ ਨਾਲ ਮਿਲੀ ਜਿੱਤ

ਵਰਲਡ ਕੱਪ 2019 ਦਾ ਰੋਮਾਂਚ ਸਿਰੇ ਉਦੋਂ ਚੜ੍ਹਿਆ ਜਦੋਂ ਫਾਈਨਲ ਮੈਚ ਇੱਕ ਵਾਰ ਨਹੀਂ, ਦੋ ਵਾਰ ਟਾਈ ਹੋਇਆ, ਭਾਵ ਦੋਵਾਂ ਟੀਮਾਂ — ਇੰਗਲੈਂਡ ਤੇ ਨਿਊਜ਼ੀਲੈਂਡ — ਦੇ ਸਕੋਰ ਬਰਾਬਰ ਹੋ ਗਏ।

ਅਖੀਰ ਇੰਗਲੈਂਡ ਇੱਕ ਨਵੇਂ ਨਿਯਮ ਕਰਕੇ ਕ੍ਰਿਕਟ ਦਾ ਵਿਸ਼ਵ ਵਿਜੇਤਾ ਬਣ ਗਿਆ। ਇੰਗਲੈਂਡ — ਜਿਸ ਨੂੰ ਕ੍ਰਿਕਟ ਦੀ ਜਨਮਭੂਮੀ ਮੰਨਿਆ ਜਾਂਦਾ ਹੈ — ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਹੈ।

ਇੰਗਲੈਂਡ ਸਾਹਮਣੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 50 ਓਵਰ ਵਿੱਚ ਅੱਠ ਵਿਕਟਾਂ ਗੁਆ ਕੇ 241 ਰਨ ਹੀ ਬਣਾਏ। ਇੰਨਾ ਘੱਟ ਸਕੋਰ ਸੀ ਪਰ ਫਿਰ ਵੀ ਮੈਚ ਅਖੀਰਲੇ ਆਖ਼ਿਰੀ ਗੇਂਦ ਤੱਕ ਗਿਆ ਤੇ ਮਾਮਲਾ ਸੁਪਰ ਓਵਰ 'ਚ ਪਹੁੰਚਿਆ।

ਕੀ ਹੈ ਇਹ ਨਿਯਮ? ਵੀਡੀਓ

ਟੀਮਾਂ ਦੇ ਸਕੋਰ ਬਰਾਬਰ ਹੋ ਗਏ ਇਸ ਕਈ ਹੁਣ ਇੱਕ-ਇੱਕ ਓਵਰ ਤੇ 3-3 ਬੱਲੇਬਾਜ਼ਾਂ ਨੂੰ ਖੇਡਣ ਦਾ ਮੌਕਾ ਮਿਲਿਆ — ਇਸੇ ਨੂੰ ਸੂਪਰ ਓਵਰ ਆਖਦੇ ਹਨ। ਇਸ ਓਵਰ ਵਿੱਚ ਨਿਯਮ ਮੁਤਾਬਕ ਪਹਿਲਾਂ ਬੱਲੇਬਾਜ਼ੀ ਇੰਗਲੈਂਡ ਨੂੰ ਮਿਲੀ, ਅਤੇ ਉਸ ਨੇ 15 ਰਨ ਬਣਾਏ। ਫਿਰ ਨਿਊਜ਼ੀਲੈਂਡ ਨੇ ਵੀ ਇੰਨੇ ਹੀ ਰਨ ਬਣਾਏ।

ਸੂਪਰ ਓਵਰ ਵਿੱਚ ਵੀ ਦੋਹਾਂ ਟੀਮਾਂ ਦਰਮਿਆਨ ਮੈਚ ਬਰਾਬਰ ਰਿਹਾ ਪਰ ਅੰਤ ਵਿੱਚ ਇੰਗਲੈਂਡ ਇਸ ਲਈ ਜਿੱਤਿਆ ਕਿਉਂਕਿ 50 ਓਵਰ ’ਚ ਉਨ੍ਹਾਂ ਦੇ ਚੌਕੇ-ਛੱਕੇ ਵੱਧ ਸਨ।

ਪਹਿਲਾਂ ਇੰਗਲੈਂਡ ਦੇ 6 ਵਿਕਟ 203 ਰਨ (46 ਓਵਰ) 'ਤੇ ਹੀ ਡਿੱਗੇ ਗਏ ਸਨ। ਪ੍ਰਮੱਖ ਬੱਲੇਬਾਜ਼ ਜੌਨੀ ਬੇਰਸਟੋਅ 36 ਰਨ 'ਤੇ ਟਿਕੇ ਨਜ਼ਰ ਆ ਰਹੇ ਸਨ ਪਰ ਬੋਲਡ ਹੋ ਗਏ। ਉਸ ਤੋਂ ਬਾਅਦ ਲੋਕੀ ਫਰਗੂਸਨ ਦੇ ਇੱਕ ਸ਼ਾਨਦਾਰ ਕੈਚ ਨਾਲ ਨਿਊਜ਼ੀਲੈਂਡ ਨੂੰ ਚੌਥੀ ਵਿਕਟ ਦਿਵਾਈ। ਪੰਜਵੀ ਤੇ ਛੇਵੀਂ ਵਿਕਟ ਬਹੁਤ ਹੀ ਅਹਿਮ ਮੌਕੇ 'ਤੇ ਡਿੱਗੀ।

ਨਿਊਜ਼ੀਲੈਂਡ ਦੀ ਬੈਟਿੰਗ ਸੈਮੀਫਾਈਨਲ ਵਿੱਚ ਵੀ ਬਹੁਤੇ ਰਨ ਨਹੀਂ ਬਣਾ ਸਕੀ ਸੀ ਪਰ ਟੀਮ ਗੇਂਦਬਾਜ਼ੀ ਦੇ ਸਿਰ 'ਤੇ ਜਿੱਤ ਗਈ ਸੀ।

ਉਨ੍ਹਾਂ ਲਈ ਪਹਿਲਾਂ ਮਾਰਟਿਨ ਗਪਟਿਲ 19 ਦੌੜਾਂ ਬਣਾ ਕੇ ਆਊਟ ਹੋ ਗਏ। ਨਿਊਜ਼ੀਲੈਂਡ ਦੇ ਮੁੱਖ ਬੱਲੇਬਾਜ਼ ਕੇਨ ਵਿਲੀਅਮਸਨ ਮੈਦਾਨ ’ਤੇ ਉਤਰੇ ਤਾਂ ਉਮੀਦਾਂ ਸਨ ਕਿ ਸਕੋਰ ਤੇਜ਼ੀ ਨਾਲ ਬਣੇਗਾ।

ਕੁਝ ਦੇਰ ਸੁਰ ਲੱਗਣ ਤੋਂ ਬਾਅਦ ਵਿਲੀਅਮਸਨ ਵੀ ਆਊਟ ਹੋ ਗਏ। 27ਵੇਂ ਓਵਰ ’ਚ 55 ਦੋੜਾਂ ਬਣਾ ਕੇ ਹੈਨਰੀ ਨਿਕਲਸ ਆਊਟ ਹੋ ਗਏ।

ਜਿਮੀ ਨੀਸ਼ਮ 39ਵੇਂ ਓਵਰ ਦੀ ਆਖਰੀ ਗੇਂਦ 'ਤੇ ਕੈਚ ਆਊਟ ਹੋਏ। ਇਸ ਤੋਂ ਬਾਅਦ ਵੀ ਲਗਾਤਾਰ ਕੁਝ-ਕੁਝ ਸਮੇਂ ਬਾਅਦ ਵਿਕਟਾਂ ਡਿਗਦੀਆਂ ਰਹੀਆਂ।

ਮੁਕਾਬਲਾ ਲਾਰਡਜ਼ ਦੇ ਮੈਦਾਨ ’ਚ ਖੇਡਿਆ ਗਿਆ। ਇੰਗਲੈਂਡ ਨੇ ਸੈਮੀਫਾਈਨਲ ’ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਨੇ ਫਾਈਨਲ ਵਿਚ ਦਾਖਲਾ ਪਾਇਆ ਸੀ।

10 ਦਿਨ ਪਹਿਲਾਂ ਮੇਜ਼ਬਾਨ ਇੰਗਲੈਂਡ ਵਿਸ਼ਵ ਕੱਪ 'ਚੋਂ ਬਾਹਰ ਹੋਣ ਕੰਢੇ ਸੀ। ਇਹੀ ਸਥਿਤੀ ਨਿਊਜ਼ੀਲੈਂਡ ਦੀ ਵੀ ਹੈ, ਜੋ ਕਿ ਸੈਮੀਫਾਈਨਲ ਵਿੱਚ ਜਿੱਤ ਤੋਂ ਬਾਅਦ ਫਾਈਨਲ ਵਿੱਚ ਪਹੁੰਚ ਗਈ ਹੈ।

ਕੀ ਅੰਪਾਇਰ ਬਣਨ ਲਈ ਖਿਡਾਰੀ ਹੋਣਾ ਜ਼ਰੂਰੀ ਹੈ, ਜਾਣੋ ਪੂਰੀ ਪ੍ਰਕਿਰਿਆ

ਵਿਸ਼ਵ ਕੱਪ ਨਾਲ ਸਬੰਧਤ ਹੋਰ ਅਹਿਮ ਰਿਪੋਰਟਾਂ

ਇਹ ਵੀਡੀਓਜ਼ ਵੀ ਰੋਚਕ ਨੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)