ਕੈਂਬਰਿਜ ਐਨਾਲਿਟਿਕਾ: ਫੇਸਬੁੱਕ ਡਾਟੇ ਦੀ ਦੁਵਰਤੋਂ ਕਿਵੇਂ ਹੋਈ ਜਿਸਨੇ ਕਰਵਾਇਆ 34000 ਕਰੋੜ ਦਾ ਜੁਰਮਾਨਾ

ਫੇਸਬੁੱਕ

ਤਸਵੀਰ ਸਰੋਤ, Getty Images

ਅਮਰੀਕੀ ਰੇਗੂਲੇਟਰਜ਼ ਨੇ ਫੇਸਬੁਕ ਉੱਤੇ ਪੰਜ ਅਰਬ ਡਾਲਰ ਯਾਨਿ ਲਗਭਗਰ 34 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਅਮਰੀਕੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਇਹ ਜੁਰਮਾਨਾ ਸੋਸ਼ਲ ਮੀਡੀਆ ਕੰਪਨੀ ਖ਼ਿਲਾਫ਼ ਡਾਟਾ ਨਿੱਜਤਾ ਉਲੰਘਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਨਿਪਟਾਰੇ ਲਈ ਲਗਾਇਆ ਗਿਆ ਹੈ।

ਫ਼ੈਡਰਲ ਟਰੇਡ ਕਮਿਸ਼ਨ (FTC) ਉਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਜਿਸ 'ਚ ਰਾਜਨੀਤਿਕ ਕੰਸਲਟੈਂਸੀ ਕੰਪਨੀ ਕੈਂਬਰਿਜ ਐਨਾਲਿਟਿਕਾ ਉੱਤੇ ਗ਼ਲਤ ਤਰੀਕੇ ਨਾਲ ਫੇਸਬੁੱਕ ਦੇ 8.7 ਕਰੋੜ ਯੂਜ਼ਰਾਂ ਦਾ ਡੇਟਾ ਹਾਸਿਲ ਕਰਨ ਦੇ ਇਲਜ਼ਾਮ ਹਨ।

ਅਮਰੀਕੀ ਮੀਡੀਆ ਸੂਤਰਾਂ ਨੇ ਦੱਸਿਆ ਕਿ ਐਫ਼ਟੀਸੀ ਨੇ ਸਮਝੌਤੇ ਲਈ ਇਹ ਮਨਜ਼ੂਰੀ 3-2 ਦੇ ਬਹੁਮਤ ਨਾਲ ਦਿੱਤੀ ਹੈ।

ਇਹ ਵੀ ਪੜ੍ਹੋ:

ਜਦੋਂ ਬੀਬੀਸੀ ਨੇ ਇਨ੍ਹਾਂ ਮੀਡੀਆ ਰਿਪੋਰਟਾਂ 'ਤੇ ਫੇਸਬੁੱਕ ਅਤੇ ਐਫ਼ਟੀਸੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਹੁਣ ਤੱਕ ਕੀ ਹੋਇਆ?

ਐਫ਼ਟੀਸੀ ਨੇ ਫੇਸਬੁੱਕ ਦੇ ਖ਼ਿਲਾਫ਼ ਇਹ ਜਾਂਚ ਮਾਰਚ 2018 ਵਿੱਚ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਸੀ ਜਿਸ 'ਚ ਇਹ ਦੱਸਿਆ ਗਿਆ ਸੀ ਕਿ ਕੈਂਬਰਿਜ ਐਨਾਲਿਟਿਕਾ ਨੇ ਕਰੋੜਾਂ ਫੇਸਬੁੱਕ ਯੂਜ਼ਰਸ ਦਾ ਡੇਟਾ ਹਾਸਿਲ ਕੀਤਾ ਸੀ।

ਜਾਂਚ ਇਸ ਗੱਲ 'ਤੇ ਕੇਂਦਰਿਤ ਹੈ ਕਿ ਕੀ ਫੇਸਬੁੱਕ ਨੇ 2011 ਦੇ ਉਸ ਸਮਝੌਤੇ ਦਾ ਉਲੰਘਣ ਕੀਤਾ ਸੀ ਜਿਸ ਤਹਿਤ ਯੂਜ਼ਰਸ ਦਾ ਨਿੱਜੀ ਡੇਟਾ ਹਾਸਿਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲੈਣਾ ਜ਼ਰੂਰੀ ਹੈ।

ਫੇਸਬੁੱਕ

ਤਸਵੀਰ ਸਰੋਤ, Getty Images

ਰਿਪਬਲਿਕਨ ਕਮਿਸ਼ਨਰ ਇਸਦੇ ਪੱਖ ਵਿੱਚ ਹੋਰ ਡੇਮੋਕ੍ਰੇਟਸ ਇਸਦਾ ਵਿਰੋਧ ਕਰ ਰਹੇ ਸਨ।

ਫੇਸਬੁੱਕ ਅਤੇ ਐਫ਼ਟੀਸੀ ਨੇ ਮੀਡੀਆ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਬੀਬੀਸੀ ਨੂੰ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।

ਹਾਲਾਂਕਿ ਇਹ ਜੁਰਮਾਨਾ ਫੇਸਬੁੱਕ ਦੇ ਲਗਾਏ ਗਏ ਅਨੁਮਾਨ ਮੁਤਾਬਕ ਹੈ, ਜਿਸ 'ਚ ਉਨ੍ਹਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਹ ਪੰਜ ਅਰਬ ਡਾਲਰ ਤੱਕ ਜੁਰਮਾਨੇ ਦਾ ਅਨੁਮਾਨ ਲਗਾ ਰਿਹਾ ਹੈ।

ਜੇ ਇਸ ਖ਼ਬਰ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਐਫ਼ਟੀਸੀ ਦਾ ਕਿਸੇ ਤਕਨੀਕੀ ਕੰਪਨੀ ਉੱਤੇ ਲਗਾਇਆ ਗਿਆ ਸਭ ਤੋਂ ਵੱਡਾ ਜੁਰਮਾਨਾ ਹੋਵੇਗਾ।

ਵਿਸ਼ਲੇਸ਼ਣ: ਫੇਸਬੁੱਕ ਇਸਦੀ ਉਮੀਦ ਕਰ ਰਿਹਾ ਸੀ

ਡੇਵ ਲੀ, ਟੇਕਨੌਲਿਜੀ ਰਿਪੋਰਟਰ, ਬੀਬੀਸੀ, ਉੱਤਰੀ ਅਮਰੀਕਾ

ਕੰਪਨੀ ਨੇ ਅਪ੍ਰੈਲ ਵਿੱਚ ਆਪਣੇ ਨਿਵੇਸ਼ਕਾਂ ਨੂੰ ਦੱਸਿਆ ਸੀ ਕਿ ਉਸਨੇ ਬਹੁਤੀ ਰਾਸ਼ੀ ਨੂੰ ਜੁਰਮਾਨੇ ਦੇ ਲਈ ਅਲੱਗ ਰੱਖ ਦਿੱਤਾ ਹੈ, ਜਿਸਦਾ ਮਤਲਬ ਹੈ ਕਿ ਕੰਪਨੀ ਇਸ ਜੁਰਮਾਨੇ ਨਾਲ ਬਹੁਤਾ ਵਿੱਤੀ ਦਬਾਅ ਮਹਿਸੂਸ ਨਹੀਂ ਕਰੇਗੀ।

ਅਸੀਂ ਅਜੇ ਤੱਕ ਇਹ ਨਹੀਂ ਜਾਣਦੇ ਕਿ ਕੰਪਨੀ ਉੱਤੇ ਇਸ ਤੋਂ ਇਲਾਵਾ ਹੋਰ ਕੀ ਕਾਰਵਾਈ ਕੀਤੀ ਜਾਵੇਗੀ, ਜਿਵੇਂ ਕਿ ਨਿੱਜਤਾ ਦੀ ਨਿਗਰਾਨੀ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ ਜਾਂ ਫ਼ਿਰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਨੂੰ ਵੀ ਕਿਸੇ ਕਾਰਵਾਈ ਤੋਂ ਲੰਘਣਾ ਪਵੇਗਾ।

ਇਹ ਵੀ ਪੜ੍ਹੋ:

ਇਹ ਨਿਪਟਾਰਾ ਕੰਪਨੀ ਦੀ ਸਾਲਾਨਾ ਕਮਾਈ ਦਾ ਲਗਭਗ ਇੱਕ-ਚੌਥਾਈ ਹਿੱਸੇ ਦੇ ਬਰਾਬਰ ਹੈ। ਇਹ ਉਨ੍ਹਾਂ ਲੋਕਾਂ ਦੀ ਆਲੋਚਨਾ ਨੂੰ ਮੁੜ ਤੋਂ ਹਵਾ ਦੇਵੇਗਾ ਜੋ ਇਹ ਕਹਿੰਦੇ ਹਨ ਕਿ ਇਹ ਜੁਰਮਾਨਾ ਕਾਫ਼ੀ ਨਹੀਂ ਹੈ।

ਫੇਸਬੁੱਕ ਯੂਜ਼ਰਸ ਦੇ ਡਾਟੇ ਦਾ ਗ਼ਲਤ ਇਸਤੇਮਾਲ ਕਿਵੇਂ ਹੋਇਆ?

  • 2014 ਵਿੱਚ ਫੇਸਬੁੱਕ ਵੱਲੋਂ ਇਸਦੇ ਯੂਜ਼ਰਸ ਨੂੰ ਇੱਕ ਕੁਇਜ਼ (ਪ੍ਰਸ਼ਨ ਮੁਕਾਬਲਾ) ਭੇਜਿਆ ਗਿਆ ਤਾਂ ਜੋ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਲਈ ਜਾਵੇ
  • ਫੇਸਬੁੱਕ ਐਪ ਵੱਲੋਂ ਨਾ ਸਿਰਫ਼ ਉਨ੍ਹਾਂ ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ, ਜਿਨ੍ਹਾਂ ਇਸ ਕੁਇਜ਼ ਲਈ ਹਾਮੀ ਭਰੀ ਸਗੋਂ ਅੱਗੇ ਉਨ੍ਹਾਂ ਦੇ ਦੋਸਤਾਂ ਦਾ ਡਾਟਾ ਵੀ ਲਿਆ ਗਿਆ
  • ਲਗਭਗ 305,000 ਲੋਕਾਂ ਨੇ ਇਹ ਐਪ ਇੰਸਟਾਲ ਕੀਤੀ ਪਰ ਫੇਸਬੁੱਕ ਮੁਤਾਬਕ ਐਪ ਨੇ 8 ਕਰੋੜ 7 ਲੱਖ ਦੇ ਕਰੀਬ ਲੋਕਾਂ ਬਾਬਤ ਜਾਣਕਾਰੀ ਇਕੱਠੀ ਕੀਤੀ
  • ਇਹ ਦਾਅਵਾ ਕੀਤਾ ਗਿਆ ਕਿ ਕੁਝ ਡਾਟਾ ਕੈਂਬਰਿਜ ਐਨਾਲਿਟਿਕਾ ਵੱਲੋਂ ਅਮਰੀਕਾ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਗਿਆ
  • ਕੈਂਬਰਿਜ ਐਨਾਲਿਟਿਕਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਕਿਸੇ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਡਾਟਾ ਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਨਹੀਂ ਕੀਤੀ
  • ਫੇਸਬੁੱਕ ਨੇ ਯੂਜ਼ਰਸ ਨੂੰ ਨੋਟਿਸ ਭੇਜੇ ਕਿ ਉਨ੍ਹਾਂ ਦਾ ਡੇਟਾ ਇਸਤੇਮਾਲ ਹੋਇਆ ਜਾਂ ਨਹੀਂ

ਕੈਬਰਿਜ ਐਨਾਲਿਟਿਕਾ ਨੇ ਕਿਸੇ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ। ਫੇਸਬੁੱਕ ਨੇ ਆਪਣੇ ਯੂਜ਼ਰਸ ਤੋਂ ਮੁਆਫ਼ੀ ਮੰਗੀ।

ਕੀ ਹੈ ਕੈਂਬਰਿਜ ਐਨਾਲਿਟਿਰਕਾ ਮਸਲਾ?

ਕੈਂਬਰਿਜ ਐਨਾਲਿਟਿਕਾ ਇੱਕ ਪੌਲੀਟਿਕਲ ਕੰਸਲਟੈਂਸੀ ਬਰਤਾਨਵੀ ਕੰਪਨੀ ਸੀ, ਜਿਸ ਉੱਤੇ ਕਰੋੜਾਂ ਫੇਸਬੁੱਕ ਯੂਜ਼ਰਸ ਦਾ ਡੇਟਾ ਹਾਸਿਲ ਕਰਕੇ ਉਸਦੀ ਵਰਤੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਲਾਭ ਪਹੁੰਚਾਉਣ ਦੇ ਲਈ ਕਰਨ ਦਾ ਇਲਜ਼ਾਮ ਹੈ।

ਇਲਜ਼ਾਮ ਹੈ ਕਿ ਕੰਪਨੀ ਨੇ ਡੇਟਾ ਦਾ ਇਸਤੇਮਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਸੀ।

ਫੇਸਬੁੱਕ

ਤਸਵੀਰ ਸਰੋਤ, Getty Images

ਇਹ ਡੇਟਾ ਇੱਕ ਕਵਿਜ਼ ਰਾਹੀਂ ਹਾਸਿਲ ਕੀਤਾ ਗਿਆ ਸੀ, ਜਿਸ ਵਿੱਚ ਯੂਜ਼ਰਸ ਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ।

ਇਹ ਕਵਿਜ਼ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਸ 'ਚ ਹਿੱਸਾ ਲੈਣ ਵਾਲੇ ਨਾ ਸਿਰਫ਼ ਯੂਜ਼ਰਸ ਦਾ ਡੇਟਾ ਸਗੋਂ ਉਨ੍ਹਾਂ ਨਾਲ ਜੁੜੇ ਦੋਸਤਾਂ ਦਾ ਵੀ ਡੇਟਾ ਇਕੱਠਾ ਕਰ ਲੈਂਦਾ ਸੀ।

ਫੇਸਬੁੱਕ ਨੇ ਕਿਹਾ ਸੀ ਕਿ ਉਸਦਾ ਮੰਨਣਾ ਹੈ ਕਿ 8.7 ਕਰੋੜ ਯੂਜ਼ਰਸ ਦਾ ਡੇਟਾ ਗ਼ਲਤ ਤਰੀਕੇ ਨਾਲ ਕੈਂਬਰਿਜ ਐਨਾਲਿਟਿਕਾ ਦੇ ਨਾਲ ਸਾਂਝਾ ਕੀਤਾ ਗਿਆ ਸੀ।

ਇਹ ਵੀ ਵੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)