ਵਿਸ਼ਵ ਕੱਪ 2019: ਮੈਨਚੈਸਟਰ ’ਚ ਹੋਵੇਗਾ ਭਾਰਤ-ਨਿਊਜ਼ੀਲੈਂਡ ਵਿਚਾਲੇ ਸੈਮੀ ਫਾਈਨਲ, ਜਾਣੋ ਸ਼ਹਿਰ ਦੀ ਕੀ ਹੈ ਖ਼ਾਸੀਅਤ

ਤਸਵੀਰ ਸਰੋਤ, EPA/JAGADEESH NV
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ, ਮੈਨਚੈਸਟਰ ਤੋਂ
ਵਿਸ਼ਵ ਕੱਪ ਦਾ ਪਹਿਲਾਂ ਸੈਮੀਫਾਈਨਲ 9 ਜੁਲਾਈ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।
ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
ਅਜਿਹੇ ਵਿੱਚ ਇੱਕ ਨਜ਼ਰ ਮਾਰਦੇ ਹਾਂ ਮੈਨਚੈਸਟਰ ਸ਼ਹਿਰ 'ਤੇ, ਜੋ ਫੁੱਲਬਾਲ ਕਰਕੇ ਵਧੇਰੇ ਜਾਣਿਆ ਜਾਂਦਾ ਹੈ।
ਕੀ ਤੁਸੀਂ ਜਾਣਦੇ ਹੋ ਇੰਗਲੈਂਡ ਦੇ ਮੈਨਚੈਸਟਰ ਨੂੰ 'ਕਾਟਨੋਪੋਲਿਸ' ਜਾਂ ਕਾਟਨ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਸੀ।
ਜੀ ਹਾਂ, 1853 ਵਿੱਚ ਮੈਨਚੈਸਟਰ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਕਾਟਨ ਮਿੱਲਾਂ ਦੀ ਗਿਣਤੀ 107 ਹੋ ਗਈ ਸੀ।
ਮੰਨਿਆਂ ਜਾਂਦਾ ਸੀ ਕਿ ਚੈਸ਼ਾਇਰ ਅਤੇ ਡਰਬੀਸ਼ਾਇਰ ਵੱਲ ਮੈਨਚੈਸਟਰ ਦੇ 40 ਮੀਲ ਤੱਕ ਪੈਂਦੇ ਇਲਾਕੇ ਦੇ ਹਰੇਕ ਪਿੰਡ ਵਿੱਚ ਛੋਟੀ-ਵੱਡੀ ਕਾਟਨ ਬਣਾਉਣ ਵਾਲੀ ਮਿਲ ਸੀ।
ਇਹ ਵੀ ਪੜ੍ਹੋ-

ਉਸ ਵੇਲੇ ਇਨ੍ਹਾਂ ਮਿੱਲਾਂ ਚਲਾਉਣ ਲਈ ਕੱਚੀ ਕਪਾਹ ਸਮੁੰਦਰੀ ਰਸਤਿਓਂ ਭਾਰਤ ਤੋਂ ਆਉਂਦੀ ਸੀ। ਬ੍ਰਿਟਿਸ਼ ਸ਼ਾਸਨ ਵਾਲੇ ਭਾਰਤ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਸੀ।
ਉਸ ਵੇਲੇ ਮੈਨਚੈਸਟਰ ਦੇ ਕਾਟਨ ਇਡੰਸਟ੍ਰੀ ਦਾ ਕਾਨਪੁਰ ਨਾਲ ਸਿੱਧਾ ਵਪਾਰਕ ਰਿਸ਼ਤਾ ਹੁੰਦਾ ਸੀ ਅਤੇ ਜਿਸ ਕਰਕੇ ਕਾਨਪੁਰ 'ਪੂਰਬ ਦੇ ਮੈਨਚੈਸਟਰ' ਵਜੋਂ ਵੀ ਜਾਣਿਆ ਜਾਂਦਾ ਸੀ।
ਕਾਟਨ ਮਿੱਲ ਅਸਲ ਵਿੱਚ ਲੈਂਕਸ਼ਾਇਰ ਵਿੱਚ ਹੁੰਦੀਆਂ ਸਨ, ਜਿਸ ਨੂੰ ਬਾਅਦ ਵਿੱਚ ਨਿਊ ਇੰਗਲੈਂਡ ਤੇ ਅਮਰੀਕਾ ਦੀਆਂ ਦੱਖਣੀਆਂ ਸਟੇਟਾਂ ਨੇ ਅਪਣਾਇਆ।
ਹਾਲਾਂਕਿ, ਇਸ ਤੋਂ ਬਾਅਦ 20ਵੀਂ ਸਦੀ ਵਿੱਚ ਉੱਤਰੀ-ਪੱਛਮੀ ਇੰਗਲੈਂਡ ਪਹਿਲਾਂ ਅਮਰੀਕਾ ਨਾਲੋਂ ਪਿੱਛੜਿਆ ਅਤੇ ਫਿਰ ਜਾਪਾਨ ਅਤੇ ਚੀਨ ਨਾਲੋਂ ਵੀ ਕਾਟਨ ਮਿੱਲਾਂ ਵਿੱਚ ਪਿੱਛੜ ਗਿਆ।
ਕਈ ਸ਼ਾਨਦਾਰ ਮਿੱਲ ਸਰੰਚਨਾਵਾਂ ਨੇ ਇਸ ਇਲਾਕੇ ਵਿੱਚ ਇਮਾਰਤਾਂ ਨੂੰ ਨਵੀਂ ਅਤੇ ਆਧੁਨਿਕ ਦਿੱਖ ਦਿੱਤੀ ਪਰ ਕਈ ਅਜੇ ਉਸੇ ਤਰ੍ਹਾਂ ਹਨ।

ਹਾਲਾਂਕਿ, ਸਾਰੀਆਂ ਸਹੀ ਹਾਲਤ ਵਿੱਚ ਨਹੀਂ ਹਨ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਵਿਰਾਸਤੀ ਇਮਾਰਤਾਂ ਦੀ ਖ਼ਾਸ ਸੰਖਿਆ ਹੈ।
ਚਾਇਨਾ ਟਾਊਨ
ਦੁਨੀਆਂ ਕਈ ਹੋਰ ਕਈ ਵੱਡੇ ਸ਼ਹਿਰਾਂ ਵਾਂਗ ਮੈਨਚੈਸਟਰ ਦਾ ਵੀ ਆਪਣਾ ਇੱਕ ਚਾਇਨਾ ਟਾਊਨ ਹੈ।
ਇਹ ਪੋਰਟਲੈਂਟ ਸਟ੍ਰੀਟ ਤੋਂ ਦੂਰ ਸ਼ਹਿਰ ਦੇ ਕੇਂਦਰ 'ਚ ਹੈ, ਇਸ ਥਾਂ ਸ਼ਾਮ 4 ਵਜੇ ਤੋਂ ਦੇਰ ਰਾਤ ਤੱਕ ਭੀੜ ਰਹਿੰਦੀ ਹੈ।
ਤੰਗ ਗਲੀਆਂ ਵਿੱਚ ਬ੍ਰਿਟਿਸ਼ ਭਵਨ ਨਿਰਮਾਣ ਪੇਸ਼ਕਾਰੀ ਕਰਦੇ ਮਕਾਨ ਹਨ ਅਤੇ ਜਿਨ੍ਹਾਂ ਦੇ ਡਿਜ਼ਾਈਨ ਅੱਜ ਵੀ ਬਰਕਰਾਰ ਹਨ।
ਇਹ ਵੀ ਪੜ੍ਹੋ-

ਹਾਲਾਂਕਿ, ਇੱਥੇ ਗਰਾਊਂਡ ਫਲੋਰ ਜਾਂ ਬੇਸਮੈਂਟ ਵਿੱਚ ਖੁੱਲ੍ਹੇ ਰੈਸਟੋਰੈਂਟਾਂ ਵਿੱਚ ਬਿਹਤਰੀਨ ਮੈਂਡਰੇਨ (ਚੀਨੀ) ਪਕਵਾਨ ਮਿਲਦੇ ਹਨ।
ਤੁਸੀਂ ਇੱਥੇ 'ਆ ਲਾ ਕਾਰਟ' ਆਰਡਰ ਕਰ ਸਕਦੇ ਹੋ ਜੋ ਕਿਸੇ 'ਭਾਰਤੀ ਥਾਲੀ' ਦਾ ਚੀਨੀ ਰੂਪ ਹੋ ਸਕਦਾ ਹੈ, ਜਿਸ ਵਿੱਚ ਨੂਡਲ, ਸੂਪ, ਚਾਵਲ ਆਦਿ 15 ਯੂਰੋ ਵਿੱਚ ਮਿਲ ਜਾਣਗੇ।
ਮੈਂ ਇੱਥੇ ਇੱਕ ਬਜ਼ੁਰਗ ਅੰਗਰੇਜ਼ ਜੋੜੇ ਨੂੰ ਮਿਲਿਆ ਜੋ ਹਰ ਐਤਵਾਰ ਸਟੋਕ-ਓਨ-ਟਰੈਂਟ ਤੋਂ ਆਪਣੀ ਪਸੰਦੀਦਾ ਡਿਮਸਮ ਅਤੇ ਭੁੰਨੀ ਹੋਈ ਬਤਖ਼ ਖਾਣ ਆਉਂਦੇ ਹਨ।
ਦੁਕਾਨਦਾਰ ਵਧੇਰੇ ਚੀਨੀ ਮੂਲ ਦੇ ਹਨ, ਜੋ ਇਸ ਇਲਾਕੇ ਵਿੱਚ ਵਧ ਰਹੇ ਕਿਰਾਏ ਬਾਰੇ ਸ਼ਿਕਾਇਤ ਕਰਦੇ ਹਨ।

ਰੈਸਟੋਰੈਂਟ ਵਿੱਚ ਮੈਨੇਜਰ ਵਜੋਂ ਕੰਮ ਕਰ ਰਹੇ ਯਾਂਗ ਨੇ ਮੈਨੂੰ ਦੱਸਿਆ, "ਕੀਮਤਾਂ ਕਿਸੇ ਸਜ਼ਾ ਵਾਂਗ ਹਨ। ਮੇਰਾ ਮਾਲਕ ਹਫ਼ਤੇ ਦੇ 3500 ਯੂਰੋ ਕਿਰਾਏ ਵਜੋਂ ਦੇ ਰਿਹਾ ਹੈ। ਕਾਸ਼ ਉਸ ਨੂੰ ਇੰਨਾ ਕਿਰਾਇਆ ਨਾ ਦੇਣਾ ਪੈਂਦਾ ਅਤੇ ਸਾਨੂੰ ਵੱਧ ਮੁਨਾਫ਼ਾ ਹੋ ਸਕਦਾ।"
ਕਰੀ ਮਾਈਲ
ਚਾਇਨਾ ਤੋਂ ਥੋੜ੍ਹੀ ਦੂਰ ਹੀ ਰਸ਼ੋਲਮੇ ਕਰੀ ਮਾਈਲ ਨਾਮ ਦਾ ਇਲਾਕਾ ਹੈ, ਜਿਸ ਨੂੰ ਖਾਣੇ ਦੇ ਪ੍ਰੇਮੀਆਂ ਲਈ ਦੀ ਜੰਨਤ ਮੰਨਿਆ ਜਾਂਦਾ ਹੈ।
ਕਰੀਬ 800 ਮੀਟਰ ਦੂਰ ਸੜਕ ਦੇ ਦੋਵਾਂ ਪਾਸੇ ਤਾਜ਼ਾ, ਅਰਬੀ, ਤੁਰਕੀ, ਲਿਬਨਾਨੀ ਅਤੇ ਪਾਕਿਸਤਾਨੀ ਖਾਣੇ ਦੀ ਮਹਿਕ ਤੁਹਾਡਾ ਸੁਆਗਤ ਕਰਦੀ ਹੈ।
ਇੱਥੋਂ ਦੇ ਕਰੀਬ 50 ਰੈਸਟੋਰੈਂਟਾਂ 'ਚ ਦੂਰੋ-ਦੂਰੋਂ ਲੋਕ ਆਉਂਦੇ ਹਨ ਅਤੇ ਇੱਥੇ ਆ ਕੇ ਇੱਕ ਪਲ ਲਈ ਲਗਦਾ ਹੈ ਕਿ ਤੁਸੀਂ ਇੰਗਲੈਂਡ 'ਚ ਹੋ ਹੀ ਨਹੀਂ।
ਇੱਕ ਖ਼ਾਸ ਵਜ੍ਹਾਂ ਦੱਖਣੀ ਏਸ਼ੀਆ ਅਤੇ ਅਰਬੀ ਪਰਵਾਸੀ ਲੋਕਾਂ ਦਾ ਭਾਈਚਾਰਾ ਇੱਥੇ ਨੇੜਲੇ ਇਲਾਕਿਆਂ ਵਿੱਚ ਆ ਵੱਸਿਆ ਹੈ।

ਇੱਥੇ ਮਸ਼ਹੂਰ ਭਾਰਤੀ ਰੈਸਟੋਰੈਂਟ ਜ਼ੀਆ ਏਸ਼ੀਆ ਵੀ ਹੈ, ਜਿਸ ਨੇ 2018 ਵਿੱਚ 'ਬੈਸਟ ਇੰਡੀਅਨ ਰੈਸਟੋਰੈਂਟ' ਦਾ ਐਵਾਰਡ ਵੀ ਜਿੱਤਿਆ ਸੀ।
ਇਸ ਨੇ ਨਾ ਸਿਰਫ਼ ਭਾਰਤੀ ਖਾਣੇ ਦੇ ਬਲਕਿ ਮੱਧ-ਪੂਰਬ ਦੇ ਖਾਣੇ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ।
ਇਸ ਨੂੰ ਵੱਡਾ ਬਣਾਉਣ ਲਈ ਨੌਜਵਾਨ ਮਾਲਕ ਦੇਵਾਂਗ ਗੋਹਿਲ ਨੇ ਕਾਫੀ ਸੰਘਰਸ਼ ਕੀਤਾ।
ਉਨ੍ਹਾਂ ਦਾ ਕਹਿਣਾ ਹੈ, "ਹੋਟਲ ਮੈਨੇਜਮੈਂਟ ਕੋਰਸ ਪੂਰਾ ਕਰਨ ਤੋਂ ਬਾਅਦ ਮੈਂ ਨੌਕਰੀਆਂ ਕੀਤੀਆਂ, ਪੈਸਾ ਕਮਾਇਆ। ਹੋਟਲਾਂ ਵਿੱਚ ਭਾਂਡੇ ਧੋਤੇ, ਲਗਭਗ ਸਾਰਾ-ਸਾਰਾ ਹਫ਼ਤਾ ਕਾਰ 'ਚ ਸੁੱਤਾ ਅਤੇ ਫਿਰ ਕਾਮਯਾਬੀ ਮਿਲੀ।"
"ਇਹ ਸੌਖਾ ਨਹੀਂ ਸੀ ਪਰ ਹੁਣ ਖੁਸ਼ੀ ਹੁੰਦੀ ਹੈ ਕਿ ਭਾਰਤੀ ਰੈਸਟੋਰੈਂਟ ਵੀ ਇਸ ਮਾਰਕਿਟ ਦਾ ਹਿੱਸਾ ਹੈ।"
18 ਡਿਗਰੀ ਗਰਮੀ
ਜੇਕਰ ਇੰਗਲੈਂਡ 'ਚ ਹੋ ਤਾਂ ਸੂਰਜ ਦਾ ਇੰਤਜ਼ਾਰ ਕਰਦੇ ਰਹੋ!
ਇਸ ਇਲਾਕੇ ਵਿੱਚ ਗਰਮੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ, ਜਦੋਂ ਪਾਰਾ 18-24 ਡਿਗਰੀ ਹੁੰਦਾ ਹੈ ਤਾਂ ਲੋਕ ਆਪਣੇ ਘਰੋਂ ਬਾਹਰ ਛੁੱਟੀ ਮਨਾਉਣ ਲਈ ਨਿਕਲ ਆਉਂਦੇ ਹਨ।

ਹੁਣ ਸਿਟੀ ਸੈਂਟਰ ਦੇ ਕੇਂਦਰ ਵਿੱਚ ਪੀਕਾਡਲੀ ਗਾਰਡਨ ਇੱਕ ਖੁੱਲ੍ਹਾ ਇਲਾਕਾ ਹੈ। ਪੀਕਾਡਲੀ ਇਤਿਹਾਸਕ ਅਤੇ ਆਧੁਨਿਕ ਇਮਾਰਤਾਂ ਨਾਲ ਘਿਰਿਆ ਹੋਇਆ ਹੈ।
ਇੱਥੇ ਪੀਕਾਡਲੀ ਗਾਰਡਨ ਸੁਕੇਅਰ ਦੇ ਆਲੇ-ਦੁਆਲੇ ਹਰੀਆ-ਪੀਲੀਆ ਟਰਾਮ ਗੱਡੀਆਂ ਇੱਕ-ਦੂਜੇ ਨੂੰ ਕਰਾਸ ਕਰਦੀਆਂ ਨਜ਼ਰ ਆਉਂਦੀਆਂ ਹਨ।
ਗਾਰਡਨ ਦੇ ਵਿਚਕਾਰ ਇੱਕ ਫੁਹਾਰਾ ਵੀ ਹੈ, ਜੋ ਅੱਜ ਕੱਲ੍ਹ ਕਿਸੇ ਪੂਲ ਵਾਂਗ ਲੱਗ ਰਿਹਾ ਹੈ ਅਤੇ ਬੱਚੇ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਰਹੇ ਹਨ।
ਕ੍ਰਿਕਟ ਅਤੇ ਮੁਫ਼ਤ ਸਵਾਰੀ
ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਕ੍ਰਿਕਟ ਪ੍ਰੇਮੀ ਮੈਨਚੈਸਟਰ ਪਹੁੰਚੇ ਹਨ ਅਤੇ ਟਰੇਨ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਉਨ੍ਹਾਂ ਨੂੰ ਉਸ ਵੇਲੇ ਬੇਹੱਦ ਚੰਗਾ ਅਹਿਸਾਸ ਹੁੰਦਾ ਹੈ, ਜਦੋਂ ਫਰੀ ਬੱਸਾਂ ਦੀ ਸੇਵਾ ਉਨ੍ਹਾਂ ਲਈ ਹਾਜ਼ਿਰ ਹੁੰਦੀ ਹੈ।

ਉਨ੍ਹਾਂ ਲਈ ਸਟੇਸ਼ਨ ਦੇ ਬਾਹਰ ਪੀਲੀਆਂ ਬੱਸਾਂ ਬਾਹਰ ਲਾਈਨ 'ਚ ਲੱਗੀਆਂ ਹੁੰਦੀਆਂ ਹਨ, ਜਿਨ੍ਹਾਂ 'ਤੇ 'ਫਰੀ ਬੱਸ ਰਾਈਡ' ਲਿਖਿਆ ਹੁੰਦਾ ਹੈ।
ਇਹ ਬੱਸਾਂ ਜ਼ਿਆਦਾਤਰ ਮੈਨਚੈਸਟਰ ਦੇ ਕਾਲਜਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਹੁੰਦੀਆਂ ਅਤੇ ਵੱਡੇ ਸਮਾਗਮਾਂ ਵਿੱਚ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਵਾਰ ਇਨ੍ਹਾਂ ਦਾ ਫਾਇਦਾ ਕ੍ਰਿਕਟ ਨੂੰ ਹੋ ਰਿਹਾ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












