You’re viewing a text-only version of this website that uses less data. View the main version of the website including all images and videos.
ਭਖਦੀ ਗਰਮੀ ਕਿਵੇਂ ਲੋਕਾਂ ਨੂੰ 'ਮਾਰ' ਰਹੀ ਹੈ, ਇਸ ਤੋਂ ਬਚਣ ਦੇ ਕੀ ਹਨ ਉਪਾਅ?
ਜੇਕਰ ਗਰਮੀ ਹੈ ਤਾਂ ਸਭ ਦੇ ਲਈ ਹੈ। ਮੌਸਮ ਦੀ ਨਜ਼ਰ ’ਚ ਸਭ ਬਰਾਬਰ ਹਨ। ਪਰ ਮੌਸਮ ਦੀ ਤਪਿਸ਼ ਦਾ ਅਸਰ ਸਭ ’ਤੇ ਇੱਕੋ ਵਾਂਗ ਨਹੀਂ ਹੁੰਦਾ।
ਕੁਝ ਲੋਕਾਂ ਕੋਲ ਗਰਮੀ ਤੋਂ ਰਾਹਤ ਪਾਉਣ ਦੇ ਬਿਹਤਰ ਸਾਧਨ ਹਨ ਪਰ ਕੁਝ ਲੋਕਾਂ ਕੋਲ ਇਨ੍ਹਾਂ ਸਾਧਨਾਂ ਦੀ ਕਮੀਂ ਹੁੰਦੀ ਹੈ।
ਇਸੇ ਤਰ੍ਹਾਂ ਹੀ ਸਭ ਦੀ ਸਿਹਤ ਵੀ ਇੱਕੋ ਜਿਹੀ ਨਹੀਂ ਹੁੰਦੀ, ਇਸ ਲਈ ਤਪਿਸ਼ ਦਾ ਅਸਰ ਵੀ ਸਭ ’ਤੇ ਵੱਖੋ-ਵੱਖ ਹੁੰਦਾ ਹੈ।
ਬਹੁਤ ਜ਼ਿਆਦਾ ਗਰਮੀ ਪੈਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਇਸ ਨੇ ਲੋਕਾਂ ਨੂੰ ਬੇਹਾਲ ਕੀਤਾ ਹੈ।
ਇਸਦੇ ਕਾਰਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਤਾਂ ਗਰਮੀ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
ਕੌਣ ਹੈ ਪ੍ਰਭਾਵਿਤ
21ਵੀਂ ਸਦੀ ਦੇ ਵਿੱਚ ਗਰਮੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਅੰਕੜਾ ਵਧਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ 2000 ਤੋਂ ਲੈ ਕੇ 2016 ਤੱਕ ਕਰੀਬ 125 ਮਿਲੀਅਨ ਲੋਕ ਗਰਮੀ ਤੋਂ ਪ੍ਰਭਾਵਿਤ ਹੋਏ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦੌਰਾਨ ਬਹੁਤ ਹੀ ਵੱਡੀਆਂ ਘਟਨਾਵਾਂ ਵਾਪਰੀਆਂ। 2003 ਵਿੱਚ ਯੂਰੋਪ 'ਚ 70,000 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ। 2010 ਵਿੱਚ ਰੂਸ 'ਚ ਗਰਮੀ ਕਾਰਨ 56,000 ਲੋਕਾਂ ਦੀ ਜਾਨ ਚਲੀ ਗਈ।
WHO ਮੁਤਾਬਕ ਬਜ਼ੁਰਗ, ਬੱਚੇ, ਗਰਭਵਤੀ ਔਰਤਾਂ, ਬਾਹਰ ਕੰਮ ਕਰਨ ਵਾਲੇ ਕਾਮੇ, ਐਥਲੀਟ ਅਤੇ ਗਰੀਬ ਲੋਕ ਗਰਮੀ ਨਾਲ ਵੱਧ ਪ੍ਰਭਾਵਿਤ ਹੁੰਦੇ ਹਨ।
ਜਿਹੜੇ ਕਿ ਬਾਹਰ ਧੁੱਪ ਵਿੱਚ ਕੰਮ ਕਰਦੇ ਹਨ ਜਿਵੇਂ ਕਿ ਮਜ਼ਦੂਰ, ਬਿਨਾਂ ਸ਼ੈਲਟਰ ਤੋਂ ਰਹਿਣ ਵਾਲੇ ਲੋਕਾਂ 'ਤੇ ਗਰਮੀ ਦਾ ਵੱਧ ਅਸਰ ਪੈਂਦਾ ਹੈ।
ਗਰਮੀ ਅਤੇ ਸਰੀਰ
ਗਰਮ ਖ਼ੂਨ ਵਾਲੀਆਂ ਪ੍ਰਜਾਤੀਆਂ ਦੀ ਤਰ੍ਹਾਂ ਸਾਡਾ ਸਰੀਰ 37 ਡਿਗਰੀ ਦੇ ਕਰੀਬ ਤਾਪਮਾਨ ਤੱਕ ਖ਼ੁਦ ਨੂੰ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ।
ਜਦੋਂ ਆਲੇ-ਦੁਆਲੇ ਤਾਪਮਾਨ ਵਧਦਾ ਹੈ ਤਾਂ ਸਾਡਾ ਸਰੀਰ ਗਰਮੀ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ।
ਯੂਰੋਪ ਰਿਜਨ ਹੈਲਥ ਕਾਰਡੀਨੇਸ਼ਨ ਫਾਰ ਦਿ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕਰਾਸ ਦੇ ਡਾ. ਡਾਵਰਨ ਮੁਖਾਮਾਡੀਵ ਕਹਿੰਦੇ ਹਨ, "ਜੇਕਰ ਤਾਪਮਾਨ ਸਾਡੇ ਸਰੀਰ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਸਾਡਾ ਲੰਬੇ ਸਮੇਂ ਤੱਕ ਰਹਿਣ ਵਾਲਾ ਸਿਹਤਮੰਦ ਅੰਦਰੂਨੀ ਤਾਪਮਾਨ ਖ਼ਤਰਨਾਕ ਬਣ ਜਾਂਦਾ ਹੈ।"
ਹੀਟ ਸਟ੍ਰੋਕ ਦੇ ਲੱਛਣ
- ਸਿਰ ਦਰਦ, ਚੱਕਰ ਆਉਣਾ
- ਬੇਚੈਨੀ ਮਹਿਸੂਸ ਹੋਣਾ ਅਤੇ ਕੁਝ ਸਮਝ ਨਾ ਆਉਣਾ
- ਸਰੀਰ ਦਾ ਗਰਮ ਹੋਣਾ, ਲਾਲ ਹੋਣਾ ਅਤੇ ਖੁਸ਼ਕ ਚਮੜੀ
- ਪ੍ਰਤੀਕਿਰਿਆ ਦੇਣ ਦਾ ਪੱਧਰ ਘੱਟ ਹੋਣਾ
- ਨਬਜ਼ ਦਾ ਤੇਜ਼ ਹੋਣਾ
- ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ
(ਸਰੋਤ - St John Ambulance. UK)
ਇਹ ਵੀ ਪੜ੍ਹੋ:
ਹਾਰਟ ਅਟੈਕ
ਜੇਕਰ ਕੋਈ ਸ਼ਖ਼ਸ ਲੰਬਾ ਸਮਾਂ ਗਰਮੀ ਨਾਲ ਪ੍ਰਭਾਵਿਤ ਹੋਵੇ ਤਾਂ ਉਸ ਨੂੰ ਦਿਲ ਦਾ ਦੌਰ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਆਸਟਰੇਲੀਆ ਦੀ ਹਾਰਟ ਫਾਊਂਡੇਸ਼ਨ ਦੇ ਚੀਫ਼ ਅਗਜ਼ੈਕਟਿਵ ਟੋਨੀ ਸਟੱਬਸ ਕਹਿੰਦੇ ਹਨ, "ਪਸੀਨੇ ਦੇ ਨਾਲ ਡੀ-ਹਾਈਡਰੇਸ਼ਨ ਹੁੰਦੀ ਹੈ ਜਿਸਦੇ ਕਾਰਨ ਖ਼ੂਨ ਦਾ ਪ੍ਰਸਾਰ ਘੱਟ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਖ਼ੂਨ ਪਹੁੰਚਾਉਣ ਵਾਲਾ ਹਾਰਟ ਪੰਪ ਘੱਟ ਕੰਮ ਕਰਦਾ ਹੈ।"
"ਜਿਹੜੇ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਜਿਨ੍ਹਾਂ ਨੂੰ ਹਾਰਟ ਅਟੈਕ ਦਾ ਵੱਧ ਖ਼ਤਰਾ ਹੁੰਦਾ ਹੈ, ਅਜਿਹੇ ਬਦਲਾਅ ਉਸ ਖ਼ਤਰੇ ਨੂੰ ਹੋਰ ਵਧਾ ਸਕਦੇ ਹਨ।"
ਮੌਤਾਂ
ਮੁਖਾਮਾਡੀਵ ਕਹਿੰਦੇ ਹਨ, "ਜੇਕਰ ਬਾਹਰੀ ਤਾਪਮਾਨ 38-42 ਡਿਗਰੀ ਤੋਂ ਵੱਧ ਹੋਵੇ ਤਾਂ ਲੋਕ ਕੁਝ ਹੀ ਘੰਟਿਆਂ ਵਿੱਚ ਮਰ ਸਕਦੇ ਹਨ ਜੇਕਰ ਸਰੀਰ ਖ਼ੁਦ ਨੂੰ ਅਜਿਹੇ ਹਾਲਾਤਾਂ ਵਿੱਚ ਨਹੀਂ ਢਾਲ ਸਕਦਾ।"
ਬਾਹਰੀ ਗਤੀਵਿਧੀਆਂ ਨੂੰ ਘੱਟ ਕਰਕੇ, ਪਾਣੀ ਦੀ ਜ਼ਿਆਦਾ ਮਾਤਰਾ ਲੈ ਕੇ ਅਤੇ ਜ਼ਿਆਦਾ ਆਰਾਮ ਕਰਨ ਨਾਲ ਸਰੀਰ ਛੇਤੀ ਦਰੁਸਤ ਹੋ ਸਕਦਾ ਹੈ।
WHO ਮੁਤਾਬਕ ਹੀਟਵੇਵ ਕਾਰਨ ਮੌਤਾਂ ਅਤੇ ਹਸਪਤਾਲ ਵਿੱਚ ਭਰਤੀ ਲੋਕਾਂ ਦੀ ਗਿਣਤੀ ਇੱਕੋ ਦਿਨ ਵੱਧ ਹੋ ਸਕਦੀ ਹੈ ਜਾਂ ਉਨ੍ਹਾਂ 'ਤੇ ਹੋਰ ਅਸਰ ਪੈ ਸਕਦਾ ਹੈ। ਨਤੀਜਾ ਇਹ ਹੋ ਸਕਦਾ ਹੈ ਕਿ ਪਹਿਲਾਂ ਤੋਂ ਹੀ ਬਿਮਾਰ ਲੋਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਹੀਟਵੇਵ ਤੋਂ ਬਚਣ ਦੇ ਉਪਾਅ
- ਗਰਮੀ ਤੋਂ ਬਚੋ: ਸੂਰਜ ਦੀ ਰੋਸ਼ਨੀ ਤੋਂ ਦੂਰ ਰਹੋ ਅਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲੋ (ਇਸ ਵੇਲੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ) ਖਾਸ ਕਰਕੇ ਜੇਕਰ ਤੁਸੀਂ ਗਰਮੀ ਨਾਲ ਪ੍ਰਭਾਵਿਤ ਹੋ।
- ਆਪਣੇ ਕਮਰੇ ਨੂੰ ਠੰਡਾ ਰੱਖੋ
- ਠੰਡੇ ਪਾਣੀ ਨਾਲ ਨਹਾਓ
- ਵਧੇਰੇ ਤਰਲ ਪਦਾਰਥਾਂ ਦੀ ਵਰਤੋਂ ਕਰੋ ਅਤੇ ਸ਼ਰਾਬ ਨੂੰ ਅਣਗੌਲਿਆ ਕਰੋ- ਪਾਣੀ, ਘੱਟ ਫੈਟ ਵਾਲਾ ਦੁੱਧ, ਚਾਹ, ਕਾਫ਼ੀ ਆਦਿ ਦੀ ਜ਼ਿਆਦਾ ਵਰਤੋਂ ਕਰੋ।
- ਖੁੱਲੇ ਅਤੇ ਪਤਲੇ ਕੱਪੜੇ ਪਾਓ
(ਸਰੋਤ - NHS UK)
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ