World Cup 2019: ਭਾਰਤੀ ਟੀਮ ਇੰਗਲੈਂਡ ਹੱਥੋਂ ਕਿਉਂ ਹਾਰੀ, ਜਾਣੋ 5 ਨੁਕਤਿਆਂ 'ਚ ਹਾਰ ਦੇ ਕਾਰਨ

ਭਾਰਤ-ਇੰਗਲੈਂਡ

ਤਸਵੀਰ ਸਰੋਤ, Getty Images

ਇੰਗਲੈਂਡ ਵਿਚ ਚੱਲ ਰਹੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਮੇਜ਼ਬਾਨ ਟੀਮ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ ਹੈ। ਵਿਸ਼ਵ ਕੱਪ ਦੇ ਇਸ ਅਹਿਮ ਮੈਚ ਵਿਚ ਇੰਗਲੈਂਡ ਨੇ ਭਾਰਤ ਅੱਗੇ 338 ਦੌੜਾਂ ਦਾ ਟੀਚਾ ਰੱਖਿਆ ਹੈ।

ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿਚ 7 ਵਿਕਟਾਂ ਗੁਆ ਕੇ ਦੌੜਾਂ 337 ਅਰਜਿਤ ਕੀਤੀਆਂ ਸਨ। ਪਰ ਭਾਰਤ ਦੀ ਟੀਮ 50 ਓਵਰਾਂ ਵਿਚ 5 ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ।

ਭਾਰਤੀ ਦੀ ਤਰਫ਼ੋਂ ਮੁਹੰਮਦ ਸ਼ੰਮੀ ਨੇ 5 ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੂਮਰਾ ਤੇ ਕੇ ਯਾਦਵ ਨੂੰ ਇੱਕ-ਇੱਕ ਵਿਕਟ ਹਾਸਲ ਕੀਤੀ।

ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਜੇਸਨ ਰਾਏ ਅਤੇ ਜੋਨੀ ਬੇਅਰਸਟੋ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ। ਪਰ 25 ਓਵਰਾਂ ਤੋਂ ਬਾਅਦ ਭਾਵੇਂ ਭਾਰਤ ਨੇ ਵਿਕਟਾਂ ਤਾਂ ਹਾਸਲ ਕੀਤੀਆਂ ਪਰ ਇੰਗਲੈਂਡ ਨੇ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ ਅਤੇ ਅੰਕੜਾ 337 ਤੱਕ ਲੈ ਗਏ।

ਇਹ ਵੀ ਪੜ੍ਹੋ :

ਆਈਸੀਸੀ ਵਿਸ਼ਵ ਕੱਪ 2019 ਵਿਚ ਭਾਰਤ ਨੂੰ ਪਹਿਲੀ ਹਾਰ ਮਿਲੀ ਹੈ ਪਰ ਭਾਰਤ ਦੀਆਂ ਸੈਮੀਫਾਇਨਲ ਵਿਚ ਪਹੁੰਚਣ ਦੀਆਂ ਸੰਭਾਵਨਾਵਾਂ ਅਜੇ ਵੀ ਬਰਕਰਾਰ ਹਨ। ਪਰ ਕੀ ਸਨ ਭਾਰਤ ਦੀ ਹਾਰ ਦੇ ਕਾਰਨ

  • ਇੰਗਲੈਂਡ ਨੇ ਭਾਰਤ ਅੱਗੇ 338 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਭਾਰਤੀ ਟੀਮ 5 ਵਿਕਟਾਂ ਗੁਆ ਕੇ ਸਿਰਫ਼ 306 ਦੌੜਾਂ ਹੀ ਬਣਾ ਸਕੀ।
  • ਭਾਰਤ ਦੀ ਧੀਮੀ ਬੱਲੇਬਾਜ਼ੀ ਹਾਰ ਦਾ ਮੁੱਖ ਕਾਰਨ ਰਹੀ। ਖਾਸਕਰ ਕਰਕੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਪਹਿਲੇ 10 ਓਵਰਾਂ ਵਿਚ ਸਿਰਫ਼ 28 ਦੌੜਾਂ ਹੀ ਬਣ ਸਕੀਆਂ।
  • ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਕ੍ਰਮਵਾਰ 102 ਅਤੇ 66 ਦੌੜਾਂ ਬਣਾ ਕੇ ਭਾਰਤੀ ਪਾਰੀ ਨੂੰ ਸੰਭਾਲਿਆ ਪਰ 28ਵੇਂ ਓਵਰ ਵਿਚ ਕੋਹਲੀ ਅਤੇ 37ਵੇਂ ਓਵਰ ਵਿਚ ਰੋਹਿਤ ਸ਼ਰਮਾ ਦੇ ਵਾਪਸ ਮੁੜਨ ਨਾਲ ਭਾਰਤ ਦੀ ਦੌੜ ਬਣਾਉਣ ਦੀ ਰਫ਼ਤਾਰ ਮੁੜ ਥੱਲੇ ਆ ਗਈ।
  • 39ਵੇਂ ਓਵਰ ਵਿਚ ਪੰਤ ਅਤੇ ਫਿਰ 45 ਵੇਂ ਓਵਰ ਵਿਚ ਹਾਰਦਿਕ ਪਾਂਡਿਆ ਦੇ ਆਊਟ ਹੋਣ ਕਾਰਨ ਭਾਰਤ ਦੌੜਾਂ ਦੀ ਰਫ਼ਤਾਰ ਨਹੀਂ ਵਧਾ ਸਕਿਆ ਅਤੇ 4 ਵਿਕਟਾਂ ਹੱਥ ਵਿਚ ਹੋਣ ਦੇ ਬਾਵਜੂਦ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ। ਮਿਡਲ ਆਰਡਰ ਟਿਕ ਨਹੀਂ ਸਕਿਆ।
  • ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 69 ਦੌੜਾਂ ਦੇ ਕੇ 5 ਵਿਕਟਾਂ ਲਈਆਂ ਪਰ ਸਪਿੰਨਰ ਚਾਹਲ 10 ਓਵਰਾਂ ਵਿਚ 88, ਪਾਂਡਿਆ ਨੇ 60 ਅਤੇ ਯਾਧਵ ਨੇ 72 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਲਈ, ਇਹੀ ਕਾਰਨ ਹੈ ਕਿ ਵਿਕਟਾਂ ਡਿੱਗਣ ਦੇ ਬਾਵਜੂਦ ਟੀਮ ਇੰਗਲੈਂਡ 337 ਦੌੜਾਂ ਦੇ ਅੰਕੜੇ ਤੱਕ ਹੈ ਗਿਆ।ਸਪਿੰਨਰਾਂ ਨੇ 10 ਓਵਰਾਂ ਵਿਚ 120 ਦੌੜਾਂ ਦਿੱਤੀਆਂ।
ਭਾਰਤ-ਇੰਗਲੈਂਡ

ਤਸਵੀਰ ਸਰੋਤ, Getty Images

ਕੋਹਲੀ ਨੇ ਹਾਰ ਉੱਤੇ ਕੀ ਕਿਹਾ

ਕੋਈ ਹਾਰਨਾ ਨਹੀਂ ਚਾਹੁੰਦਾ ਪਰ ਕਈ ਵਾਰ ਤੁਹਾਨੂੰ ਇਹ ਸਵਿਕਾਰ ਕਰਨਾ ਪੈਂਦਾ ਹੈ ਕਿ ਵਿਰੋਧੀ ਖਿਡਾਰੀ ਅੱਜ ਤੁਹਾਡੇ ਨਾਲੋਂ ਵਧੀਆ ਖੇਡੇ ਹਨ। ਹਾਰਡ ਪਿੱਚ ਉੱਤੇ ਖੇਡਣਾ ਅਤੇ ਟਾਸ ਜਿੱਤਣਾ ਇਸ ਮੈਚ ਵਿਚ ਕਾਫ਼ੀ ਅਹਿਮ ਫੈਕਟਰ ਸਨ।

ਟੀਮ ਨੇ ਚੰਗੀ ਸ਼ੁਰੂਆਤ ਰਹਿਣ ਦੇ ਬਾਵਜੂਦ ਵਿਕਟਾਂ ਨਾ ਬਚਾ ਸਕਣਾ ਅਤੇ ਇਸੇ ਲਈ ਵੱਡਾ ਟੀਚਾ ਹਾਸਲ ਨਹੀਂ ਹੋ ਸਕਿਆ। ਆਖਰੀ ਓਵਰਾਂ ਵਿਚ ਦੌੜਾਂ ਨਾ ਆਉਣ ਬਾਰੇ ਧੋਨੀ ਤੇ ਦੂਜੇ ਖਿਡਾਰੀਆਂ ਨਾਲ ਵਿਚਾਰ ਕਰਾਂਗੇ।

ਮੌਰਗਨ ਨੇ ਜਿੱਤ ਕੀ ਕਿਹਾ

ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਸਹੀ ਸੀ ਅਤੇ ਫਿਰ ਸਲਾਮੀ ਬੱਲੇਬਾਜ਼ਾਂ ਦੀ ਖੇਡ ਕਮਾਲ ਦੀ ਸੀ।ਭਾਰਤ ਦੇ ਸਭ ਤੋਂ ਵੱਡੀ ਤਾਕਤ ਮੁੱਖ ਦੋ ਸਪਿੰਨਰਾਂ ਨੂੰ ਚੰਗੀ ਤਰ੍ਹਾਂ ਖੇਡਿਆ ਗਿਆ

ਸਾਡੇ ਗੇਜਬਾਜ਼ਾਂ ਨੇ ਵੀ ਕਮਾਲ ਦੀ ਖੇਡ ਦਿਖਾਈ ਕਿ ਭਾਰਤ ਟੀਚੇ ਦਾ ਪਿੱਛਾ ਨਹੀਂ ਕਰ ਸਕਿਆ ਜਦਕਿ ਅਸੀਂ ਜਿੱਥੇ ਲਗਾਤਾਰ ਦੌੜਾਂ ਬਣਾਈਆਂ ,ਉੱਥੇ ਗੇਦਬਾਜ਼ਾਂ ਨੇ ਭਾਰਤ ਨੂੰ ਦੌੜਾਂ ਨਹੀਂ ਲੈਣ ਦਿੱਤੀਆਂ।

ਭਾਰਤ-ਇੰਗਲੈਂਡ

ਤਸਵੀਰ ਸਰੋਤ, Getty Images

ਮੈਚ ਦਾ ਲਾਇਵ ਪ੍ਰਸਾਰਨ :

ਭਾਰਤ ਦਾ 5ਵਾਂ ਵਿਕਟ ਡਿੱਗਿਆ

45ਵੇਂ ਓਵਰ ਤੱਕ ਪਹੁੰਚਦਿਆਂ ਭਾਰਤ ਦਾ 5ਵਾਂ ਵਿਕਟ ਵੀ ਡਿੱਗ ਗਿਆ। ਇਸ ਵਾਰ ਹਾਰਦਿਕ ਪਾਂਡਿਆ ਨੂੰ ਵੀ ਪੰਲਕਟ ਦੇ ਨਿਸ਼ਾਨਾਂ ਬਣਾਇਆ।

ਉਹ 47 ਗੇਂਦਾਂ ਵਿਚ 45 ਦੌੜਾਂ ਬਣਾ ਕੇ ਚੱਲਦੇ ਬਣੇ। ਇਸ ਸਮੇਂ ਮਹਿੰਦਰ ਸਿੰਘ ਧੋਨੀ 16 ਅਤੇ ਜਾਧਵ 00 ਦੌੜਾਂ ਨਾਲ ਮੈਦਾਨ ਉੱਤੇ ਡਟੇ ਹੋਏ ਹਨ।

ਭਾਰਤ ਦਾ ਕੁੱਲ ਸਕੋਰ 45 ਓਵਰਾਂ ਵਿਚ 5 ਵਿਕਟਾਂ ਗੁਆ ਕੇ 268 ਦੌੜਾਂ ਹੈ।

ਰਿਸ਼ਵ ਪੰਤ ਵੀ ਹੋਏ ਆਊਟ

40 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 4 ਵਿਕਟਾਂ ਗੁਆ ਕੇ 233 ਹੋ ਗਿਆ ਹੈ। ਭਾਰਤ ਦਾ ਮੌਜੂਦਾ ਰਨ ਰੇਟ 5.82 ਹੈ ਜਦਕਿ ਭਾਰਤ ਨੂੰ 10.5 ਰਨ ਰੇਟ ਦੀ ਲੋੜ ਹੈ।

ਇਸ ਤੋਂ ਪਹਿਲਾਂ ਭਾਰਤ ਦਾ ਚੌਥਾ ਵਿਕਟ ਰਿਸ਼ਭ ਪੰਤ ਦੇ ਰੂਪ ਵਿਚ ਡਿੱਗਿਆ। ਉਹ 29 ਗੇਂਦਾਂ ਉੱਤੇ 21 ਦੌੜਾਂ ਬਣਾ ਕੇ ਆਊਟ ਹੋਏ।

ਉਹ ਲਿਆਮ ਪੰਲੇਕਟ ਦੀ ਗੇਂਦ ਉੱਤੇ ਵੱਡਾ ਸ਼ਾਟ ਖੇਡਣ ਸਮੇਂ ਆਊਟ ਹੋ ਗਏ। ਇਸ ਸਮੇਂ 41.4 ਓਵਰਾਂ ਵਿਚ ਭਾਰਤ ਦਾ ਸਕੋਰ 4 ਵਿਕਟਾਂ ਉੱਤੇ 246 ਹੈ।

ਇਹ ਵੀ ਪੜ੍ਹੋ :

ਭਾਰਤ ਦਾ ਅੰਕੜਾ 3/ 218

38.2 ਵੇਂ ਓਵਰ ਤੱਕ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 214 ਦੌੜਾਂ ਬਣਾ ਲਈਆਂ ਹਨ।

ਇਸ ਸਮੇਂ ਪੰਤ 32 ਅਤੇ ਐੱਚ ਪਾਂਡਿਆ 10 ਦੌੜਾਂ ਬਣਾ ਕੇ ਮੈਦਾਨ ਵਿਚ ਡਟੇ ਹੋਏ ਹਨ। ਮੈਚ ਦੇ ਸਿਰਫ਼ 12 ਓਵਰ ਬਚੇ ਹਨ ਜਿਸ ਵਿਚ ਭਾਰਤ ਨੂੰ 132 ਦੌੜਾਂ ਬਣਾਉਣੀਆਂ ਪੈਣੀਆਂ ਹਨ।

ਭਾਰਤ ਹੱਥ ਅਜੇ ਵੀ 7 ਵਿਕਟਾਂ ਹਨ। ਉਸ ਨੂੰ ਇਹ ਮੈਚ ਹੁਣ ਟੀ-20 ਵਾਂਗ ਖੇਡਣਾ ਪੈਣਾ ਹੈ।

66 ਦੌੜਾਂ ਬਣਾ ਕੇ ਕੋਹਲੀ ਆਊਟ

ਕਪਤਾਨੀ ਪਾਰੀ ਖੇਡਦਿਆਂ ਵਿਰਾਟ ਕੋਹਲੀ ਨੇ ਭਾਰਤ ਦੀ ਧੀਮੀ ਬੱਲੇਬਾਜ਼ੀ ਦੀ ਗੇਅਰ ਬਦਲ ਦਿੱਤਾ ਹੈ।

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਹੁਣ ਤੱਕ 28 ਓਵਰ ਖੇਡੇ ਜਾ ਚੁੱਕੇ ਹਨ ਅਤੇ ਭਾਰਤ ਦੀਆਂ ਦੌੜਾਂ ਦਾ ਅੰਕੜਾ ਹੋ ਗਿਆ ਹੈ। ਇਸ ਸਮੇਂ ਵਿਰਾਟ ਕੋਹਲੀ 66 ਅਤੇ ਰੋਹਿਤ ਸ਼ਰਮਾਂ 77 ਦੌੜਾਂ ਬਣਾ ਚੁੱਕੇ ਹਨ।

ਪਰ ਵਿਰਾਟ ਕੋਹਲੀ 66 ਦੌੜਾਂ ਬਣਾ ਕੇ ਹੀ ਆਉਂਟ ਹੋ ਗਏ ਅਤੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਬਣਾਉਣ ਤੋਂ ਖੁੰਝ ਗਏ।

ਭਾਰਤ ਨੇ ਫੜੀ ਰਫ਼ਤਾਰ

ਦੌੜਾਂ ਅਰਜਿਤ ਕਰਨ ਦੀ ਰਫ਼ਤਾਰ ਨੂੰ ਤੇਜ਼ ਕਰਦਿਆਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾਂ ਨੇ 20 ਓਵਰਾਂ ਤੱਕ ਪਹੁੰਚਿਆਂ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ।

22.4 ਵੇਂ ਓਵਰ ਤੱਕ ਭਾਰਤ ਨੇ 103 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਕੋਹਲੀ ਇਸ ਸਮੇਂ 54 ਅਤੇ ਰੋਹਿਤ 52 ਦੌੜਾਂ ਉੱਤੇ ਖੇਡ ਰਹੇ ਹਨ। ਇਸ ਨਾਲ ਦੋਵਾਂ ਦਾ ਅਰਧ ਸੈਂਕੜਾ ਵੀ ਪੂਰਾ ਹੋ ਗਿਆ ਹੈ

ਭਾਰਤ ਦੀ ਧੀਮੀ ਬੱਲੇਬਾਜ਼ੀ

ਸਲਾਮੀ ਬੱਲੇਬਾਜ਼ ਕੇ ਐਲ ਰੋਹਿਤ ਦੇ ਜ਼ੀਰੋ ਅੰਕ ਉੱਤੇ ਹੋਣ ਕਾਰਨ ਭਾਰਤੀ ਟੀਮ ਦਬਾਅ ਵਿਚ ਬੱਲੇਬਾਜ਼ੀ ਕਰਦੀ ਦਿਖ ਰਹੀ ਹੈ।

ਭਾਵੇਂ ਵਿਰਾਟ ਕੋਹਲੀ ਨੇ ਕੁਝ ਚੰਗੇ ਸ਼ਾਟਸ ਖੇਡੇ ਹਨ ਪਰ 15 ਓਵਰਾਂ ਤੋਂ ਬਾਅਦ ਵੀ ਭਾਰਤੀ ਅੰਕੜਾ ਅਜੇ 55 ਦੌੜਾਂ ਉੱਤੇ ਹੀ ਪਹੁੰਚਿਆ ਹੈ।

ਭਾਰਤ-ਇੰਗਲੈਂਡ

ਤਸਵੀਰ ਸਰੋਤ, Getty Images

ਜੇਕਰ ਭਾਰਤ ਨੇ ਇਸ ਮੈਂਚ ਵਿਚ ਜਿੱਤ ਹਾਸਲ ਕਰਨ ਹੈ ਤਾਂ ਉਸਨੂੰ 6 ਦੀ ਐਵਰੇਜ਼ ਤੋਂ ਵੱਧ ਦਾ ਟੀਚਾ ਹਾਸਲ ਕਰਨਾ ਪੈਣਾ ਹੈ।

ਭਾਰਤ ਨੂੰ ਸ਼ੁਰੂਆਤੀ ਝਟਕਾ

ਭਾਰਤੀ ਬੱਲੇਬਾਜ਼ੀ ਦੀ ਸ਼ੁਰੂਆਤ ਕੁਝ ਖ਼ਾਸ ਚੰਗੀ ਨਹੀਂ ਰਹੀ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ ਬਿਨਾਂ ਕੋਈ ਦੌੜ ਬਣਾਇਆ ਆਉਟ ਹੋ ਗਏ।

ਇਸ ਸਮੇਂ ਭਾਰਤ ਨੇ ਸਿਰਫ਼ 8 ਦੌੜਾਂ ਬਣਾਈਆਂ ਸਨ। ਇਸ ਸਮੇਂ ਰੋਹਿਤ ਸ਼ਰਮਾਂ ਤੇ ਕਪਤਾਨ ਵਿਰਾਟ ਕੋਹਲੀ ਖੇਡ ਰਹੇ ਹਨ। ਰੋਹਿਤ ਸ਼ਰਮਾਂ 10 ਅਤੇ ਕੋਹਲੀ 8 ਦੌੜਾਂ ਉੱਤੇ ਖੇਡ ਰਹੇ ਹਨ।

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਵਾਇਰਲ ਮੁੰਡੇ ਕ੍ਰਿਕਟ ਨੂੰ ਲੈ ਕੇ ਇੰਨਾ ਰੋਏ ਕਿਉਂ

50 ਓਵਰ 337 ਦੌੜਾਂ 7 ਵਿਕਟਾਂ

ਭਾਰਤੀ ਗੇਜ਼ਬਾਦ ਮੁਹੰਮਦ ਸ਼ੰਮੀ ਨੇ 48ਵੇਂ ਓਵਰ ਵਿਚ ਭਾਰਤ ਲਈ 6ਵੀਂ ਵਿਕਟ ਹਾਸਲ ਕੀਤੀ। ਸੰਮੀ ਹੁਣ ਤੱਕ 9 ਓਵਰਾਂ ਵਿਚ 54 ਦੌੜਾਂ ਦੇ ਕੇ 5 ਵਿਕਟਾਂ ਝਟਕਾ ਚੁੱਕੇ ਹਨ।

ਚਾਹਲ, ਪਾਂਡਿਆ ਅਤੇ ਕੇ ਯਾਦਵ ਨੇ ਆਪੋ-ਆਪਣੇ 10-10 ਓਵਰਾਂ ਵਿਚ ਕ੍ਰਮਵਾਰ 88, 60 ਅਤੇ 72 ਦੌੜਾਂ ਦਿੱਤੀਆਂ। ਚੌਥੀ ਵਿਕਟ ਕੇ ਯਾਦਵ ਨੂੰ ਮਿਲੀ।

ਇੰਗਲੈਂਡ ਨੇ 50 ਓਵਰਾਂ ਵਿਚ 337 ਦੌੜਾਂ ਦਾ ਅੰਕੜਾਂ ਪਾਰ ਕਰ ਲਿਆ। ਆਖ਼ਰੀ ਓਵਰ ਵਿਚ ਜਸਪ੍ਰੀਤ ਬੂਮਰਾ ਨੇ ਵੀ ਇੱਕ ਵਿਕਟ ਹਾਸਲ ਕੀਤੀ।

ਭਾਰਤ-ਇੰਗਲੈਂਡ

40 ਓਵਰ 245 ਦੌੜਾਂ

ਇੰਗਲੈਂਡ ਨੇ 40 ਓਵਰਾਂ ਵਿਚ 245 ਦੌੜਾਂ ਲਈਆਂ ਹਨ। ਇਸ ਸਮੇਂ ਰੂਟ 32 ਦੌੜਾਂ ਬਣਾ ਕੇ ਅਤੇ ਸਟੋਕਸ 27 ਦੌੜਾਂ ਬਣਾ ਕੇ ਕਰੀਜ਼ ਉੱਤੇ ਡਟੇ ਹੋਏ ਹਨ।

ਭਾਰਤ ਵਲੋਂ ਹੁਣ ਤੱਕ ਸ਼ਮੀ ਨੂੰ 2 ਅਤੇ ਯਾਦਵ ਨੂੰ ਇੱਕ ਵਿਕਟ ਹਾਸਲ ਹੋਈ ਹੈ। ਵਿਰਾਟ ਕੋਹਲੀ ਨੇ ਇੱਕ ਵਾਰ ਫੇਰ ਜਸਪ੍ਰੀਤ ਬੂਮਰਾ ਨੂੰ ਗੇਂਦਬਾਜ਼ੀ ਲਈ ਬੁਲਾਇਆ ਹੈ।

ਇੰਗਲੈਂਡ ਨੂੰ ਤੀਜਾ ਝਟਕਾ

ਇੰਗਲੈਂਡ ਦੇ ਦੂਜੇ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੂੰ ਮੁੰਹਮਦ ਸ਼ਮੀ ਨੇ ਰਿਸ਼ਭ ਪੰਤ ਹੱਥੋਂ ਕੈਚ ਕਰਵਾਇਆ , ਬੇਅਰਸਟੋ ਨੇ 109 ਗੇਂਦਾਂ ਵਿਚ 111 ਦੌੜਾਂ ਬਣਾਈਆਂ ।

ਇੰਗਲੈਂਡ ਦੀ ਤੀਜੀ ਵਿਕਟ ਵੀ ਸ਼ੰਮੀ ਨੇ ਹੀ ਝਟਕਾਈ । ਸ਼ੰਮੀ ਦੇ ਗੇਂਦ ਉੱਤੇ ਕੇ ਯਾਦਵ ਨੇ ਕੈਚ ਕਰਕੇ ਮੌਰਗਨ ਨੂੰ ਵਾਪਸ ਪੈਵੇਲੀਅਨ ਭੇਜ ਦਿੱਤਾ। ਇਸ ਨਾਲ ਇੰਗਲੈਂਡ ਦੇ ਦੌੜਾਂ ਦੀ ਰਫ਼ਤਾਰ ਨੂੰ ਵੀ ਕੁਝ ਬਰੇਕਾਂ ਲੱਗੀਆਂ ਹਨ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪਾਕਿਸਤਾਨ ਦੀ ਵਿਸ਼ਵ ਕੱਪ ਵਿਚ ਹਾਜ਼ਰੀ ਤਾਂ ਵੀ ਬਚੇਗੀ ਜੇਕਰ ਭਾਰਤ ਇੰਗਲੈਂਡ ਨੂੰ ਹਰਾ ਦਿੰਦਾ ਹੈ , ਇਸੇ ਲਈ ਪਾਕਿਸਤਾਨੀ ਕ੍ਰਿਕਟ ਫੈਨ ਖੁੱਲ ਕੇ ਭਾਰਤੀ ਟੀਮ ਦੇ ਜਿੱਤਣ ਦੀ ਕਾਮਨਾ ਕਰ ਰਹੇ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਬੇਅਰਸਟੋ ਦਾ ਸੈਂਕੜਾ

ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 90 ਗੇਂਦਾਂ ਵਿਚ 8 ਚੌਕਿਆਂ ਅਤੇ 6 ਛੱਕਿਆ ਦੀ ਮਦਦ ਨਾਲ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ। 26 ਵੇਂ ਓਵਰ ਤੋਂ ਬਾਅਦ ਇੰਗਲੈਂਡ ਦਾ ਅੰਕੜਾ ਇੱਕ ਵਿਕਟ ਗੁਆ ਕੇ 183 ਦੌੜਾਂ ਦਾ ਸੀ।

ਭਾਰਤ-ਇੰਗਲੈਂਡ

25 ਓਵਰ 180 ਦੌੜਾਂ 01 ਵਿਕਟ

ਇੰਗਲੈਂਡ ਦੇ ਬੱਲੇਬਾਜ਼ਾਂ ਨੇ ਬਹੁਤ ਦੀ ਸ਼ਾਨਦਾਰ ਖੇਡ ਦਿਖਾਈ ਹੈ। ਪਹਿਲੇ 25 ਓਵਰਾਂ ਵਿਚ 180 ਦੌੜਾਂ ਗੁਆ ਕੇ ਹੁਣ ਤੱਕ ਭਾਰਤ ਨੂੰ ਇੱਕ ਵਿਕਟ ਹਾਸਲ ਹੋਈ ਹੈ। ਇਹ ਵਿਕਟ ਕੇ ਯਾਦਵ ਨੂੰ ਮਿਲੀ ਹੈ , ਜਿਹੜੇ ਦੌੜਾਂ ਦੇਣ ਪੱਖੋਂ ਸਭ ਤੋਂ ਮਹਿੰਗੇ ਸਾਬਤ ਹੋਏ ਹਨ। ਉਨ੍ਹਾਂ ਨੇ 6.2 ਓਵਰਾਂ ਵਿਚ 56 ਦੌੜਾਂ ਦਿੱਤੀਆਂ ਹਨ।

ਸ਼ਮੀ ਨੇ 4 ਓਵਰਾਂ ਵਿਚ 22, ਬੂਮਰਾ ਨੇ 5 ਓਵਰਾਂ ਵਿਚ 18 ਅਤੇ ਚਾਹਲ ਨੇ 6 ਓਵਰਾਂ ਵਿਚ 51 ਅਤੇ ਹਾਰਦਿਕ ਪਾਂਡਿਆ ਨੇ 25 ਓਵਰਾਂ ਵਿਚ 33 ਦੌੜਾਂ ਦਿੱਤੀਆਂ ਹਨ।

ਭਾਰਤ ਨੂੰ ਪਹਿਲੀ ਵਿਕਟ

ਇੰਗਲੈਂਡ ਖ਼ਿਲਾਫ਼ ਭਾਰਤ ਨੂੰ ਆਖ਼ਰਕਾਰ ਪਹਿਲੀ ਕਾਮਯਾਬੀ 23 ਵੇਂ ਓਵਰ ਵਿਚ ਮਿਲੀ ਜਦੋਂ ਕੇ ਯਾਦਵ ਨੇ ਜੇਸਨ ਰਾਏ ਨੂੰ ਆਉਟ ਕੀਤਾ। ਇਸ ਮੌਕੇ ਇੰਗਲੈਂਡ ਦਾ ਅੰਕੜਾ 161 ਦੌੜਾਂ ਤੱਕ ਪਹੁੰਚ ਗਿਆ ਸੀ। ਰਾਏ ਦੀ ਵਿਕਟ ਡਿਗਣ ਤੋਂ ਬਾਅਦ ਰੂਟ ਮੈਦਾਨ ਵਿਚ ਉਤਰੇ ਹਨ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

19 ਓਵਰਾਂ ਚ 141 ਦੌੜਾਂ

ਇੰਗਲੈਂਡ ਨੇ 19 ਓਵਰਾਂ ਵਿਚ 141 ਦੌੜਾਂ ਜੇਸਨ ਤੇ ਬੇਅਰਸਟੋ ਦੀ ਜੋੜੀ ਸ਼ਾਨਦਾਰ ਖੇਡ ਦਾ ਮੁਜ਼ਹਰਾ ਕਰ ਰਹੀ ਹੈ, ਰਾਏ 59 ਅਤੇ ਬੇਅਰਸਟੋ 77 ਦੌੜਾਂ ਉੱਤੇ ਖੇਡ ਰਹੇ ਹਨ। ਸ਼ਮੀ ਨੇ 4 ਓਵਰਾਂ ਵਿਚ 22, ਬੂਮਰਾ ਨੇ 4 ਓਵਰਾਂ ਵਿਚ 8 ਅਤੇ ਚਾਹਲ ਨੇ 6 ਓਵਰਾਂ ਵਿਚ 51 ਅਤੇ ਹਾਰਦਿਕ ਪਾਂਡਿਆ ਨੇ 2.1 ਓਵਰਾਂ ਵਿਚ 23 ਅਤੇ ਕੇ ਯਾਦਵ ਨੇ 3 ਓਵਰਾਂ ਵਿਚ 36 ਦੌੜਾਂ ਦਿੱਤੀਆਂ ਹਨ।

11.2 ਓਵਰਾਂ ਵਿਚ 57 ਦੌੜਾਂ

  • ਇੰਗਲੈਂਡ ਨੇ 11.2 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 57 ਦੌੜਾਂ ਜੇਸਨ ਤੇ ਬੇਅਰਸਟੋ ਦੀ ਜੋੜੀ ਸ਼ਾਨਦਾਰ ਖੇਡ ਦਾ ਮੁਜ਼ਹਰਾ ਕਰ ਰਹੀ ਹੈ, ਰਾਏ 31 ਅਤੇ ਬੇਅਰਸਟੋ 26 ਦੌੜਾਂ ਉੱਤੇ ਖੇਡ ਰਹੇ ਹਨ। ਸ਼ਮੀ ਨੇ 4 ਓਵਰਾਂ ਵਿਚ 22, ਬੂਮਰਾ ਨੇ 4 ਓਵਰਾਂ ਵਿਚ 8 ਅਤੇ ਚਾਹਲ ਨੇ 3 ਓਵਰਾਂ ਵਿਚ 19 ਅਤੇ ਹਾਰਦਿਕ ਪਾਂਡਿਆ ਨੇ 1.3 ਓਵਰਾਂ ਵਿਚ 20 ਦੌੜਾਂ ਦਿੱਤੀਆਂ ਹਨ।
ਭਾਰਤ-ਇੰਗਲੈਂਡ

ਤਸਵੀਰ ਸਰੋਤ, Getty Images

ਭਾਰਤੀ ਗੇਦਬਾਜ਼ਾਂ ਦੀ ਚੁਣੌਤੀ

ਭਾਰਤੀ ਗੇਂਦਬਾਜ਼ਾਂ ਵਿਚੋਂ ਜਸਪ੍ਰੀਤ ਬੂਮਰਾ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਚੰਗੀ ਚੁਣੌਤੀ ਦੇ ਰਹੇ ਹਨ। ਆਪਣੇ ਪਹਿਲੇ ਓਵਰਾਂ ਵਿਚ ਸ਼ਮੀ ਨੇ 21, ਬੂਮਰਾ ਨੇ 4 ਓਵਰਾਂ ਵਿਚ 8 ਅਤੇ ਚਾਹਲ ਨੇ 2 ਓਵਰਾਂ ਵਿਚ 16 ਦੌੜਾਂ ਦਿੱਤੀਆਂ ਹਨ। ਬੂਮਰਾ ਨੇ ਇੱਕ ਮੇਡਨ ਓਵਰ ਵੀ ਸੁੱਟਿਆ ਹੈ। ਸ਼ੰਮੀ ਤੇ ਬੂਮਰਾ ਦੀ ਜੋੜੀ ਚੰਗੀ ਖੇਡ ਦਿਖਾ ਰਹੀ ਹੈ।

8 ਓਵਰ 46 ਦੌੜਾਂ ਜੇਸਨ ਤੇ ਬੇਅਰਸਟੋ ਦੀ ਜੋੜੀ ਸ਼ਾਨਦਾਰ ਖੇਡ ਦਾ ਮੁਜ਼ਹਰਾ ਕਰ ਰਹੀ ਹੈ, ਰਾਏ 19 ਅਤੇ ਬੇਅਰਸਟੋ 25 ਦੌੜਾਂ ਉੱਤੇ ਖੇਡ ਰਹੇ ਹਨ।

5 ਓਵਰ 29 ਦੌੜਾਂ

  • ਪਹਿਲੇ 5 ਓਵਰ ਵਿਚ ਬਿਨਾਂ ਕੋਈ ਵਿਕਟ ਗਵਾਏ 29 ਦੌੜਾਂ ਬਣਾ ਲਈਆਂ ਹਨ। ਸ਼ੰਮੀ ਨੂੰ ਥੋੜਾ ਜਿਹਾ ਸਵਿੰਗ ਮਿਲ ਰਿਹਾ ਹੈ।ਦੂਜੇ ਪਾਸੇ ਜੋਨੀ ਬੇਅਰਸਟੋ ਦੇ ਬੱਲੇ ਨਾਲ ਦੋ ਵਾਰ ਅੰਦਰੂਨੀ ਕਿਨਾਰਾ ਲਾਉਂਦੇ ਹੋਏ ਗੇਂਦ ਨੂੰ ਬਾਉਂਡਰੀ ਤੋਂ ਬਾਹਰ ਕਰ ਦਿੱਤਾ
  • ਭਾਰਤ ਅਤੇ ਇੰਗਲੈਂਡ ਵਿਚਾਲੇ ਮੈਂਚ ਦਾ ਟਾਸ ਇੰਗਲੈਂਡ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ।
  • ਇੰਗਲੈਂਡ ਨੇ ਆਪਣੀ ਟੀਮ ਵਿਚ ਰਾਏ ਤੇ ਪੁਲਕਿਤ ਦੀ ਵਾਪਸੀ ਕਰਵਾਈ ਹੈ, ਉਹ ਵਿਨਸੀ ਤੇ ਮੋਇਨ ਦੀ ਥਾਂ ਲੈਣਗੇ।
ਭਾਰਤ-ਇੰਗਲੈਂਡ
  • ਭਾਰਤ ਨੇ ਬਿਸ਼ਭ ਪੰਤ ਨੂੰ ਸ਼ੰਕਰ ਦੀ ਥਾਂ ਖਿਡਾਉਣ ਦਾ ਫ਼ੈਸਲਾ ਲਿਆ ਹੈ।
  • ਭਾਰਤ ਤੇ ਇੰਗਲੈਂਡ ਦੀ ਜਿੱਤ-ਹਾਰ ਤੈਅ ਕਰੇਗੀ ਕਿ ਪਾਕਿਸਤਾਨ ਵਿਸ਼ਵ ਕ੍ਰਿਕਟ ਕੱਪ ਵਿਚ ਰਹੇਗਾ ਜਾਂ ਬਾਹਰ ਹੋਵੇਗਾ।

ਟਾਸ ਤੋਂ ਬਾਅਦ ਕਪਤਾਨਾਂ ਨੇ ਕੀ ਕਿਹਾ

ਟਾਸ ਜਿੱਤਣ ਮਗਰੋਂ ਇੰਗਲੈਂਡ ਦੇ ਕੈਪਟਨ ਇਔਇਨ ਮਾਰਗਨ ਨੇ ਕਿਹਾ, "ਹੁਣ ਤਾਂ ਦੋ ਮੈਚਾਂ ਦੀ ਗੱਲ ਰਹਿ ਗਈ ਹੈ, ਉਮੀਦ ਹੈ ਦੋਵੇਂ ਅਸੀਂ ਜਿੱਤਾਂਗੇ। ਅੱਜ ਦੀ ਚੁਣੌਤੀ ਸਖ਼ਤ ਹੈ ਤੇ ਅਸੀਂ ਤਿਆਰ ਹਾਂ।"

ਦੂਸਰੇ ਪਾਸੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਸੀ, "ਪਿੱਛਾ ਕਰਨ ਵਿੱਚ ਕਦੇ ਸਮੱਸਿਆ ਨਹੀਂ ਰਹੀ ਤੇ ਮੈਂ ਵੀ ਬੈਟਿੰਗ ਕੀਤੀ ਹੁੰਦੀ। ਇਹ ਸਾਡੇ ਲਈ ਵੱਡੀ ਚੁਣੌਤੀ ਹੈ ਅਸੀਂ ਤਿਆਰ ਹਾਂ।"

ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਵਿਰੋਧ ਬਾਰੇ ਧਿਆਨ ਨਹੀਂ ਦਿੱਤਾ। ਮੈਂ ਮੈਚ ਜਿੱਤਣ ਦੀਆਂ ਤਰਕੀਬਾਂ ਤਲਾਸ਼ਦਾ ਰਿਹਾ ਹਾਂ। ਤੁਸੀਂ ਖੇਡ ਦੇ ਦਿਨ ਕੀ ਕਰਦੇ ਹੋ ਸਭ ਇਸੇ 'ਤੇ ਨਿਰਭਰ ਕਰਦਾ ਹੈ।"

ਭਾਰਤ-ਇੰਗਲੈਂਡ

ਬਰਮਿੰਘਮ ਕਿ ਬੈਂਗਲੌਰ?

ਬੀਬੀਸੀ ਦੇ ਕ੍ਰਿਕਿਟ ਪੱਤਰਕਾਰ ਜੌਨਥਨਮ ਐਗਨਿਊ ਨੇ ਦੱਸਿਆ ਕਿ, 'ਖੇਡ ਮੈਦਾਨ ਬਰਮਿੰਘਮ ਦੀ ਥਾਂ ਬੈਂਗਲੌਰ ਵਧੇਰੇ ਲਗਦਾ ਹੈ, ਮੈਨੂੰ ਇੰਗਲੈਂਡ ਦਾ ਸਿਰਫ਼ ਇੱਕ ਹੀ ਝੰਡਾ ਨਜ਼ਰ ਆ ਰਿਹਾ ਹੈ ਬਾਕੀ ਸਾਰਾ ਨੀਲਾ ਸਮੁੰਦਰ ਹੈ।'

ਭਾਰਤ ਅਤੇ ਇੰਗਲੈਂਡ ਵਲੋਂ ਜਾਰੀ ਕੀਤੀ ਗਈ ਅੱਜ ਦੇ ਮੈਂਚ ਦੇ ਖਿਡਾਰੀਆਂ ਦੀ ਸੂਚੀ

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)