ਉਹ ਥਾਂ ਜਿੱਥੇ ਬਿਨਾਂ ਟੀਕਾਕਰਣ ਸਕੂਲ ਭੇਜੇ ਜਾਂਦੇ ਬੱਚਿਆਂ ਨੂੰ ਲਗਦਾ ਹੈ ਮੋਟਾ ਜੁਰਮਾਨਾ

ਸਿਲਵੀਆ
ਤਸਵੀਰ ਕੈਪਸ਼ਨ, ਆਪਣੇ ਬੱਚੇ ਦੀ ਤਸਵੀਰ ਕੋਲ ਬੈਠੀ ਸਿਲਵੀਆ
    • ਲੇਖਕ, ਸਟੈਫਨੀ ਹੇਗਾਰਟੀ
    • ਰੋਲ, ਬੀਬੀਸੀ ਵਰਲਡ ਸਰਵਿਸ

ਇੱਕ ਠੀਕ-ਠਾਕ ਜਿਹੇ ਹੋਟਲ ਦੇ ਕਾਨਫਰੰਸ ਰੂਮ ਦੀ ਸੰਤਰੀ ਚਮਕ ਵਿੱਚ ਲਗਭਗ 500 ਲੋਕ ਇੱਕ ਬਦਨਾਮ ਡਾਕਟਰ ਦੀ ਗੱਲ ਸੁਣਨ ਲਈ ਇਕੱਠੇ ਹੋਏ ਹਨ।

ਉਹ ਜ਼ੋਰਦਾਰ ਤਾੜੀਆਂ ਵਾਲੇ ਮਾਹੌਲ 'ਚ ਭੀੜ ਮੁਹਰੇ ਹੱਥ ਹਿਲਾਉਂਦਾ ਇੰਝ ਵੜਿਆ ਜਿਵੇਂ ਕੋਈ ਸੈਲੀਬ੍ਰਿਟੀ ਹੋਵੇ।

ਯੂਨੀਵਰਸਿਟੀ ਦੇ ਪਡੂਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਇਹ ਸਮਾਗਮ ਹੋਇਆ। ਭੀੜ ਵਿੱਚ ਛੋਟੀ ਵੱਡੀ ਉਮਰ ਦੇ ਸਾਰੇ ਲੋਕ ਸਨ। ਉੱਥੇ ਉਹ ਨੌਜਵਾਨ ਜੋੜੇ ਵੀ ਸਨ ਜੋ ਜੋ ਪੁਰਾਣੇ ਦੋਸਤਾਂ ਵਾਂਗ ਇੱਕ-ਦੂਜੇ ਨੂੰ ਮਿਲ ਰਹੇ ਸਨ।

ਐਂਡਰਿਊ ਵੇਕਫੀਲਡ 1998 'ਚ ਬ੍ਰਿਟੇਨ ਵਿੱਚ ਐਂਡੋਕਰੀਨੋਲੋਜਿਸਟ ਸੀ ਜਦੋਂ ਉਸ ਨੇ ਆਟਿਜ਼ਮ ਲਈ ਐਮਐਮਆਰ ਟੀਕਾਕਰਣ ਨਾਲ ਜੁੜਿਆ ਇੱਕ ਝੂਠਾ ਅਧਿਐਨ ਲਿਖਿਆ।

ਉਦੋਂ ਤੋਂ ਹੀ ਉਸਦੇ ਕੰਮ ਨੂੰ ਕਈ ਅਧਿਐਨਾਂ ਰਾਹੀਂ ਬਦਨਾਮ ਅਤੇ ਅਸਵੀਕਾਰ ਕਰ ਦਿੱਤਾ ਗਿਆ ਹੈ । ਉਸਦਾ ਨਾਮ ਬ੍ਰਿਟੇਨ ਦੇ ਮੈਡੀਕਲ ਰਜਿਸਟਰ ਵਿੱਚੋਂ ਕੱਟ ਦਿੱਤਾ ਗਿਆ ਪਰ ਫਿਰ ਵੀ ਉਹ ਭੀੜ ਨੂੰ ਆਪਣੇ ਵੱਲ ਖਿੱਚਣ ਵਿੱਚ ਸਮਰੱਥ ਸੀ।

ਖ਼ਾਸ ਤੌਰ 'ਤੇ ਇੱਥੇ ਇਟਲੀ ਵਿੱਚ ਜਿੱਥੇ ਹਾਲ ਹੀ ਵਿੱਚ ਟੀਕਾਕਰਣ ਇੱਕ ਵੱਡਾ ਮੁੱਦਾ ਬਣ ਗਿਆ ਹੈ। ਵੈਲਕਮ ਟਰੱਸਟ ਦੀ ਇੱਕ ਰਿਪੋਰਟ ਅਨੁਸਾਰ 8% ਇਟਾਲੀਅਨ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ ਕਿ ਟੀਕਾਕਕਰਣ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਡਾ. ਐਂਡਰਿਊ ਵੇਕਫੀਲਡ
ਤਸਵੀਰ ਕੈਪਸ਼ਨ, ਡਾ. ਐਂਡਰਿਊ ਵੇਕਫੀਲਡ, ਉਹ ਡਾਕਟਰ ਜਿਨ੍ਹਾਂ ਨੇ ਆਟਿਜ਼ਮ ਲਈ ਐਮਐਮਆਰ ਟੀਕਾਕਰਣ ਨਾਲ ਜੁੜਿਆ ਇੱਕ ਝੂਠਾ ਅਧਿਐਨ ਲਿਖਿਆ

ਭਖਿਆ ਵਿਸ਼ਾ

ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨ ਲਈ ਇਟਲੀ ਆਏ ਕਿ ਲੋਕ ਆਪਣੇ ਬੱਚਿਆਂ ਦਾ ਟੀਕਾਕਾਰਣ ਕਿਉਂ ਨਹੀਂ ਕਰਵਾ ਰਹੇ।

ਇਹ ਸਮਝਣ ਲਈ ਕਿ ਜਿਸ ਸ਼ਖਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ ਉਹ ਇਸ ਤਰ੍ਹਾਂ ਦੀ ਹੈਸੀਅਤ ਦਾ ਆਨੰਦ ਕਿਵੇਂ ਮਾਣ ਰਿਹਾ ਹੈ।

ਪਿਛਲੇ ਸਾਲ ਇਟਲੀ ਵਿੱਚ ਹੋਈਆਂ ਕੌਮੀ ਚੋਣਾਂ ਦੌਰਾਨ ਟੀਕਾਕਰਣ ਇੱਕ ਭਖਦਾ ਮੁੱਦਾ ਸੀ। 2017 ਵਿੱਚ ਦੇਸ ਵਿੱਚ ਖਸਰਾ ਫੈਲਿਆ ਹੋਇਆ ਸੀ ਅਤੇ ਸਰਕਾਰ ਨੇ 4 ਤੋਂ 10 ਸਾਲਾਂ ਦੇ ਬੱਚਿਆ ਲਈ ਟੀਕਾਕਰਣ ਲਾਜ਼ਮੀ ਕਰ ਦਿੱਤਾ ਸੀ।

ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਬਿਨਾਂ ਟੀਕਾਕਰਣ ਕਰਵਾਏ ਸਕੂਲ ਭੇਜਦੇ ਸਨ ਉਨ੍ਹਾਂ ਨੂੰ ਪ੍ਰਤੀ ਦਿਨ 57 ਡਾਲਰ ਤੱਕ ਦਾ ਜ਼ੁਰਮਾਨਾ ਦੇਣਾ ਪੈਂਦਾ ਸੀ। ਇਹ ਯੂਰਪ ਦਾ ਸਭ ਤੋਂ ਸਖ਼ਤ ਟੀਕਾਕਰਣ ਸਬੰਧਤ ਹੁਕਮ ਹੈ।

ਆਮ ਲੋਕਾਂ ਵਿੱਚ ਪੈਠ ਰੱਖਣ ਵਾਲੀ ਪਾਰਟੀ ਨੇ ਚੋਣ ਜਿੱਤੀ ਅਤੇ ਉਸ ਨੇ ਵੀ ਇਸ ਕਾਨੂੰਨ ਦੇ ਵਿਰੁੱਧ ਪ੍ਰਚਾਰ ਕੀਤਾ ਸੀ। ਪਰ ਉਹ ਅਜੇ ਤੱਕ ਇਸ ਨੂੰ ਰੱਦ ਕਰਵਾਉਣ ਵਿੱਚ ਕਾਮਯਾਬ ਨਹੀਂ ਹੋਈ। ਇਹ ਕਾਨੂੰਨ ਸਮੁੰਦਰੀ ਕੰਢੇ 'ਤੇ ਵਸੇ ਸ਼ਹਿਰ ਰਿਮਿਨੀ ਵਿੱਚ ਸਖ਼ਤੀ ਨਾਲ ਲਾਗੂ ਹੈ। ਇਹ ਸ਼ਹਿਰ ਪਡੂਆ ਤੋਂ ਜ਼ਿਆਦਾ ਦੂਰ ਨਹੀਂ, ਜਿੱਥੇ ਅਸੀਂ ਸਿਲਵੀਆ ਫੋਰਾਸਸੀ ਨੂੰ ਮਿਲੇ ਸੀ।

ਮਾਪੇ
ਤਸਵੀਰ ਕੈਪਸ਼ਨ, ਬੀਬੀਸੀ ਰਿਮਿਨੀ ਵਿੱਚ ਉਨ੍ਹਾਂ ਮਾਪਿਆਂ ਨੂੰ ਮਿਲਿਆ ਜਿਹੜੇ ਲਾਜ਼ਮੀ ਟੀਕਾਕਰਣ ਕਾਨੂੰਨ ਦੇ ਖ਼ਿਲਾਫ਼ ਹਨ

ਸ਼ੱਕ

ਇੱਕ ਚਮਕਦਾਰ ਅਤੇ ਸੋਹਣਾ ਫਲੈਟ ਜਿਥੋਂ ਸਮੁੰਦਰੀ ਨਜ਼ਾਰਾ ਅਤੇ ਰਿਮਿਨੀ ਦਾ ਬਾਸਿਲਿਕਾ ਦਿਖਦਾ ਹੈ ਉੱਥੇ ਚਾਰ ਮਾਪੇ ਇਹ ਸਮਝਾਉਣ ਲਈ ਤਿਆਰ ਬੈਠੇ ਸਨ ਕਿ ਉਹ ਕਾਨੂੰਨ ਨਾਲ ਸਹਿਮਤ ਕਿਉਂ ਨਹੀਂ ਹਨ।

ਸਿਲਵੀਆ ਨੇ ਆਪਣੇ ਪੁੱਤਰ ਦਾ ਟੀਕਾਕਰਣ ਇਸ ਕਰਕੇ ਨਹੀਂ ਕਰਵਾਇਆ ਕਿਉਂਕਿ ਤਿੰਨ ਮਹੀਨਿਆਂ ਦੀ ਉਮਰ ਵਿੱਚ ਉਸਦਾ ਭਾਰ ਬਹੁਤ ਘੱਟ ਸੀ।

ਉਹ ਬਹੁਤ ਘਬਰਾਈ ਹੋਈ ਸੀ ਪਰ ਡਾਕਟਰਾਂ ਨੇ ਉਸ ਨੂੰ ਬੱਚੇ ਦਾ ਪਹਿਲਾ ਟੀਕਾਕਰਣ ਕਰਵਾਉਣ ਲਈ ਕਿਹਾ।

ਵੀਡੀਓ ਕੈਪਸ਼ਨ, ਕੀ ਹੈ ਟੀਕਾਕਰਣ ਤੇ ਕਿਉਂ ਹੈ ਜ਼ਰੂਰੀ

ਉਹ ਜਿੰਨਾਂ ਆਪਣਾ ਸ਼ੱਕ ਜ਼ਾਹਿਰ ਕਰ ਰਹੀ ਸੀ ਡਾਕਟਰ ਓਨਾ ਹੀ ਜ਼ੋਰ ਪਾ ਰਹੇ ਸਨ। ਉਸ ਨੇ ਕਿਹਾ ਕਿ ਉਹ ਫਿਕਰਮੰਦ ਸੀ।

ਸਿਲਵੀਆ ਨੇ ਛੇ ਸਾਲ ਬਾਅਦ ਵੀ ਆਪਣੇ ਪੁੱਤਰ ਦਾ ਟੀਕਾਕਰਣ ਨਹੀਂ ਕਰਵਾਇਆ। ਉਹ ਸਕੂਲ ਨਹੀਂ ਜਾ ਸਕਦਾ ਕਿਉਂਕਿ ਸਿਲਵੀਆ ਇੰਨੇ ਜ਼ੁਰਮਾਨੇ ਨਹੀਂ ਦੇ ਸਕਦੀ।

ਉਹ ਟੀ.ਵੀ. 'ਤੇ ਯੂ-ਟਿਊਬ ਉੱਤੇ ਉਹ ਵੀਡੀਓ ਦੇਖਦੀ ਹੈ ਜੋ ਉਸਦੇ ਟੀਕਾਕਰਣ ਪ੍ਰਤੀ ਡਰ ਨੂੰ ਮਜ਼ਬੂਤ ਕਰਦੀਆਂ ਹਨ। ਉਹ ਜ਼ਰੂਰੀ ਵੈਕਸੀਨਾਂ ਦਾ ਵਿਰੋਧ ਨਹੀਂ ਕਰਦੀ ਪਰ ਇੱਕ ਹੀ ਸਮੇਂ 'ਤੇ ਬਹੁਤ ਸਾਰੇ ਟੀਕੇ ਲਗਵਾਉਣ ਦੇ ਵਿਰੁੱਧ ਹੈ।

ਇਹ ਵੀ ਪੜ੍ਹੋ:

ਬਦਲਵੇਂ ਤੱਥ

ਇੱਕ ਹੋਰ ਮਾਪੇ ਵਿਨਸੇਨਜ਼ੋ ਡਰੋਸੀ ਨੇ ਕਿਹਾ, "ਸਾਨੂੰ ਇਹ ਚੀਜ਼ ਚਮਤਕਾਰੀ ਨਹੀਂ ਲੱਗੀ। ਇਹ ਵਿਗਿਆਨ ਹੈ।"

ਕੁਝ ਦੇਰ ਬਾਅਦ ਵਿਨਸੇਨਜ਼ੋ ਨੇ ਕੁਝ ਆਰਟੀਕਲ ਈਮੇਲ ਕੀਤੇ ਜਿਨ੍ਹਾਂ ਵਿੱਚ ਵੈਕਸੀਨਾਂ ਬਾਰੇ ਕੁਝ ਵਿਗਿਆਨੀਆਂ ਦੇ ਵੰਡੇ ਹੋਏ ਵਿਚਾਰ ਸਨ ਜਿਨ੍ਹਾਂ ਨੂ ਕੋਈ ਸੁਤੰਤਰ ਵਿਗਿਆਨਕ ਸੰਸਥਾ ਮਾਨਤਾ ਨਹੀਂ ਦਿੰਦੀ।

ਰਿਪੋਰਟਾਂ ਦੇ ਮੈਡੀਕਲ ਸੰਸਥਾਵਾਂ ਵੱਲੋਂ ਨਕਾਰੇ ਜਾਣ ਮਗਰੋਂ ਇਹ ਮਾਪੇ ਇੱਕ ਦੂਜੇ ਨਾਲ ਟੀਕਾਕਰਨ ਦੀ ਥਾਂ ਕਈ ਅਜੀਬ ਜਿਹੇ ਬਦਲ ਅਤੇ ਤੱਥਾਂ ਬਾਰੇ ਗੱਲ ਕਰਨ ਲੱਗੇ ਜੋ ਵਿਗਿਆਨਕ ਤੌਰ 'ਤੇ ਗਲਤ ਸਨ।

ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਸਿਲਵੀਆ ਦੀਆਂ ਦੋ ਭੈਣਾਂ ਪਿੱਛੇ ਬੈਠੀਆਂ ਘੁਸਰ-ਮੁਸਰ ਕਰ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਇੰਟਰਵਿਊ ਨਹੀਂ ਦੇਣਾ ਚਾਹੁੰਦੇ ਸਨ, ਬਾਅਦ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਉਹ ਟੀਕਾਕਰਣ ਕਾਨੂੰਨ ਦੇ ਖਿਲਾਫ ਰਿਮਿਨੀ ਦੇ ਮੇਅਰ ਉੱਤੇ ਮੁਕੱਦਮਾ ਕਰ ਰਹੀਆਂ ਸਨ।

ਐਂਡਰਿਆ ਗਨਾਸੀ, ਰਿਮਨੀ ਦੇ ਮੇਅਰ
ਤਸਵੀਰ ਕੈਪਸ਼ਨ, ਐਂਡਰਿਆ ਗਨਾਸੀ, ਰਿਮਨੀ ਦੇ ਮੇਅਰ

ਮੌਤ ਦੀ ਧਮਕੀ

ਮੇਅਰ ਐਂਡਰਿਆ ਗਨਾਸੀ ਉਹਨਾਂ ਲੋਕਾਂ ਲਈ ਨਾਇਕ ਬਣ ਗਏ ਜੋ ਸਿਲਵੀਆ ਅਤੇ ਉਸਦੀ ਭੈਣ ਵਰਗੇ ਮਾਪਿਆਂ ਤੋਂ ਉਲਟ ਜ਼ਰੂਰੀ ਟੀਕਾਕਰਣ ਦਾ ਸਮਰਥਨ ਕਰਦੇ ਹਨ।

ਉਸਦੇ ਚਿੱਟੇ ਵਾਲ ਹਨ ਤੇ ਚਸ਼ਮਾ ਲਗਾਇਆ ਹੋਇਆ ਹੈ। ਉਹ ਬਿਲਕੁਲ ਐਮਟੀਵੀ ਦੇ ਐਗਜ਼ੀਕਿਊਟਿਵ ਵਾਂਗ ਲਗਦਾ ਹੈ ਜਦੋਂ ਉਸਨੇ ਸਿਆਸਤ ਪੈਰ ਧਰਿਆ।

ਅਸੀਂ ਰਿਮਨੀ ਦੇ ਮੁੱਖ ਚੌਰਾਹੇ ਵਿੱਚ ਮਿਲੇ ਜਿੱਥੇ ਉਹ ਸ਼ਹਿਰ ਲਈ ਯੋਜਨਾਬੱਧ ਸੱਭਿਆਚਾਰਕ ਪੁਨਰਜਨਮ ਬਾਰੇ ਆਪਣੀ ਪੂਰੀ ਭੂਮਿਕਾ ਤਿਆਰ ਕਰਦੇ ਹਨ

ਫਿਰ ਅਸੀਂ ਟੀਕਾਕਰਣ ਵੱਲ ਵਧੇ। ਮੇਅਰ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਹਨ ਜਿਹੜੇ ਸਰਕਾਰ ਦੀ ਟੀਕਾਕਰਣ ਯੋਜਨਾ ਦਾ ਵਿਰੋਧ ਕਰਦੇ ਹਨ।

ਉਨ੍ਹਾਂ ਮੁਤਾਬਕ, "ਟੀਕਾਕਰਣ ਖ਼ਿਲਾਫ ਅੰਦਲੋਨ ਇੱਕ ਤਰ੍ਹਾਂ ਦੀ ਰੂੜ੍ਹੀਵਾਦੀ ਸੋਚ ਦੀ ਨਿਸ਼ਾਨੀ ਹੈ ਜੋ ਕਿ ਫਾਇਦੇ ਲਈ ਲਾਲਚੀ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ।"

ਮੇਅਰ ਨੂੰ ਨਿਯਮਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਮੌਤ ਦੀ ਧਮਕੀ ਮਿਲਦੀ ਹੈ। ਉਨ੍ਹਾਂ ਮੁਤਾਬਕ, "ਇਸ ਮਾਹੌਲ ਵਿੱਚ ਇਹ ਅਕਸਰ ਵਾਪਰਦਾ ਹੈ।"

ਇੰਟਰਵਿਊ ਦੌਰਾਨ, ਇੱਕ ਫੋਟੋਗ੍ਰਾਫਰ ਪਿੱਛੋਂ ਫੋਟੋ ਕਲਿੱਕ ਕਰ ਰਿਹਾ ਸੀ। ਬਾਅਦ ਵਿੱਚ ਮੇਅਰ ਸਥਾਨਕ ਅਖ਼ਬਾਰਾਂ ਨੂੰ ਇਹ ਤਸਵੀਰਾਂ ਭੇਜ ਦਿੰਦਾ ਹੈ- ਅਣਜਾਣੇ ਵਿੱਚ ਅਸੀਂ ਉਸਦੀ ਟੀਕਾਕਰਣ ਖ਼ਿਲਾਫ ਅੰਦਲੋਨ ਦਾ ਹਿੱਸਾ ਬਣ ਗਏ ।

ਇਹ ਵੀ ਪੜ੍ਹੋ:

ਜੈਨੀ ਅਰੂਡਿਨੀ
ਤਸਵੀਰ ਕੈਪਸ਼ਨ, ਜੈਨੀ ਕਹਿੰਦੀ ਹੈ ਜੇਕਰ ਡਾਕਟਰ ਮਾਪਿਆਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਸਮਝਾਉਣ ਤਾਂ ਫੇਕ ਨਿਊਜ਼ ਦੀ ਇਹ ਸਮੱਸਿਆ ਰੁੱਕ ਜਾਵੇਗੀ

ਫੇਕ ਨਿਊਜ਼ ਖਿਲਾਫ਼ ਲੜਾਈ

ਐਂਡਰੀਆ ਗਨਾਸੀ ਨੇ ਇੱਕ ਅਜਿਹੀ ਕੰਧ ਦੀ ਗੱਲ ਕੀਤੀ ਜੋ ਵਿਗਿਆਨ ਵਿਰੋਧੀ ਮਾਪਿਆਂ ਦੇ ਬੱਚਿਆਂ ਜਿਨ੍ਹਾਂ ਨੇ ਟੀਕਾਕਰਣ ਨਹੀਂ ਕਰਵਾਇਆ ਅਤੇ ਉਹ ਬੱਚੇ ਜਿਨ੍ਹਾਂ ਨੇ ਟੀਕਾਕਰਣ ਕਰਵਾਇਆ ਹੈ ਦੇ ਵਿਚਕਾਰ ਸਕੂਲਾਂ ਵਿੱਚ ਉਭਰ ਰਹੀ ਹੈ।

ਪਰ ਮੈਂ ਇੱਕ ਹੋਰ ਕੰਧ ਬਾਰੇ ਸੋਚਿਆ ਜਿਸ ਦਾ ਜ਼ਿਕਰ ਮੇਅਰ ਨੇ ਨਹੀਂ ਕੀਤਾ। ਇਹ ਉਹ ਕੰਧ ਹੈ ਜੋ ਉਹ ਅਧਿਕਾਰੀਆਂ ਅਤੇ ਮਾਪਿਆਂ ਵਿਚਕਾਰ ਬਣ ਰਹੀ ਸੀ, ਜੋ ਸੱਚੇ ਹਨ ਟੀਕਾਕਰਣ ਤੋਂ ਡਰਦੇ ਹਨ।

ਵੀਡੀਓ ਕੈਪਸ਼ਨ, 'ਕਾਸ਼ ਮੈਂ ਬੱਚਿਆਂ ਦਾ ਟੀਕਾਕਰਣ ਕਰਵਾਇਆ ਹੁੰਦਾ'

ਅਤੇ ਜਦੋਂ ਅਸੀਂ ਜੈਨੀ ਅਰਡੁਇਨੀ ਨੂੰ ਮਿਲੇ ਤਾਂ ਇਹ ਗੱਲ ਹੋਰ ਵੀ ਸਪੱਸ਼ਟ ਹੋਈ। ਜੈਨੀ ਕੁਝ ਸਮਾਂ ਪਹਿਲਾਂ ਹੀ ਮਾਂ ਬਣੀ ਹੈ ਅਤੇ ਇੱਕ ਕੰਪਨੀ ਵਿੱਚ ਨੌਕਰੀ ਕਰਦੀ ਹੈ।

ਉਹ ਓਦੋਂ ਤੱਕ ਟੀਕਾਕਰਣ ਦੇ ਵਿਰੁੱਧ ਸੀ ਜਦੋਂ ਤੱਕ ਉਹ ਆਨਲਾਈਨ ਇੱਕ ਡਾਕਟਰ ਨੂੰ ਨਹੀਂ ਮਿਲੀ ਜਿਸ ਨੇ ਉਸ ਦੇ ਸਾਰੇ ਸ਼ੱਕ ਦੂਰ ਕਰ ਦਿੱਤੇ ਸਨ।

ਫੇਸਬੁੱਕ ਦੇ ਲੰਬੇ ਟਰਾਇਲ ਵਿੱਚ, ਇੱਕ ਡਾਰਕਟਰ ਨੇ ਉਸਦੀ ਐਂਟੀ-ਟੀਕਾਕਰਣ ਕੰਟੈਂਟ ਲੈਣ ਵਿੱਚ ਮਦਦ ਕੀਤੀ ਅਤੇ ਸਾਬਿਤ ਕੀਤਾ ਕਿ ਇਹ ਗ਼ਲਤ ਹੈ। ਜੈਨੀ ਇਸ ਨਾਲ ਸਹਿਮਤ ਵੀ ਹੋ ਗਈ ਸੀ।

ਜੈਨੀ ਕਹਿੰਦੀ ਹੈ, ''ਜੇਕਰ ਡਾਕਟਰ ਮਾਪਿਆਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਸਮਝਾਉਣ ਤਾਂ ਫੇਕ ਨਿਊਜ਼ ਦੀ ਇਹ ਸਮੱਸਿਆ ਰੁੱਕ ਜਾਵੇਗੀ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)