You’re viewing a text-only version of this website that uses less data. View the main version of the website including all images and videos.
ਬੱਦਲਾਂ 'ਚ ‘ਲੁੱਕ ਕੇ’ ਗਏ ਜਹਾਜ਼ਾਂ ਵਾਲੇ ਬਿਆਨ ’ਤੇ ਮੋਦੀ ਦਾ ਉੱਡਿਆ ਮਜ਼ਾਕ
ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਦੀ ਏਅਰਸਟਰਾਈਕ ਬਾਰੇ ਨਵੇਂ ਦਾਅਵੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸਤ ਅਤੇ ਮੀਡੀਆ ਹਲਕਿਆਂ ਵਿਚ ਮਜ਼ਾਕ ਦਾ ਪਾਤਰ ਬਣ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਖ਼ਬਰੀ ਚੈਨਲ ਨਿਊਜ਼ ਨੇਸ਼ਨ ਦੇ ਪੱਤਰਕਾਰ ਦੀਪਕ ਚੌਰਸੀਆ ਨੂੰ ਦਿੱਤੀ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਏਅਰ ਸਟਰਾਈਕ ਦੀ ਸਫ਼ਲਤਾ ਦਾ ਇੱਕ ਕਾਰਨ ਬੱਦਲਵਾਈ ਤੇ ਮੌਸਮ ਦਾ ਖ਼ਰਾਬ ਹੋਣਾ ਸੀ।
ਟੀਵੀ ਚੈਨਲ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਦਾਅਵਾ ਕਰ ਰਹੇ ਹਨ ਕਿ ਮੌਸਮ ਖ਼ਰਾਬ ਹੋਣ ਕਾਰਨ ਮਾਹਰ ਕਾਰਵਾਈ ਨੂੰ ਅੱਗੇ ਪਾਉਣ ਦੇ ਹੱਕ ਵਿਚ ਸਨ, ਪਰ ਉਨ੍ਹਾਂ ਦਾ ਇਹ ਵਿਚਾਰ ਸੀ ਕਿ ਬੱਦਲਾਂ ਕਾਰਨ ਰਾਡਾਰ ਤੋਂ ਬਚਣ ਦਾ ਲਾਭ ਮਿਲ ਸਕਦਾ ਹੈ।
ਮਾਹਿਰਾਂ ਤੋਂ ਜਾਣੋ - ਮੋਦੀ ਦੇ ਬਿਆਨ ’ਤੇ ਸਵਾਲ: ਕੀ ਜਹਾਜ਼ ਬੱਦਲਾਂ ’ਚ ਲੁੱਕ ਕੇ ਰਡਾਰ ਤੋਂ ਬਚਦੇ ਹਨ?
ਇਹ ਵੀ ਜ਼ਰੂਰਪੜ੍ਹੋ
ਡਿਵੈਂਲਪਮੈਂਟ ਸਲਾਹਕਾਰ, ਲੇਖਕ ਤੇ ਆਰਥਿਕ ਟਿੱਪਣੀ ਮਾਹਰ ਸਲਮਾਨ ਅਨੀਸ ਸੋਜ਼ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਨਾਲ ਜੋੜਿਆ ਹੈ।
ਆਪਣੇ ਟਵੀਟ ਰਾਹੀ ਸਲਮਾਨ ਨੇ ਕਿਹਾ ਹੈ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਡਾਰ ਅਤੇ ਬੱਦਲਾਂ ਬਾਰੇ ਬਿਆਨ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਕੋਈ ਪ੍ਰਧਾਨ ਮੰਤਰੀ ਨੂੰ ਇਹ ਸਾਫ਼ ਕਰਨ ਵਾਲਾ ਨਹੀਂ ਸੀ ਕਿ ਰਾਡਾਰ ਕਿਵੇਂ ਕੰਮ ਕਰਦੇ ਹਨ, ਇਹ ਤਾਂ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ। ਇਹ ਹੱਸਣ ਦਾ ਮਾਮਲਾ ਨਹੀਂ ਹੈ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾਉਂਦਿਆਂ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਟਵੀਟ ਕੀਤਾ, 'ਪਾਕਿਸਤਾਨੀ ਰਾਡਾਰ ਬੱਦਲਾਂ ਦੌਰਾਨ ਕੰਮ ਨਹੀਂ ਕਰਦੇ, ਇਹ ਬਹੁਤ ਹੀ ਯੁੱਦਨੀਤਕ ਜਾਣਕਾਰੀ ਮਿਲੀ ਹੈ, ਜੋ ਭਵਿੱਖ ਵਿਚ ਏਅਰਸਟਰਾਈਕ ਕਰਨ ਵੇਲੇ ਅਹਿਮ ਹੋਵੇਗੀ।'
ਸੀਨੀਅਰ ਪੱਤਰਕਾਰ ਰਿਫਾਤ ਜਾਵੇਦ ਨੇ ਟਵੀਟ ਵਿਚ ਲਿਖੀਆ ਹੈ, ਮੋਦੀ ਜੀ ਕੀ ਖੋਜ ਕੀਤੀ ਹੈ, ਹੁਣ ਮੈਨੂੰ ਸਮਝ ਲੱਗੀ ਕਿ ਬੱਦਲਵਾਈ ਦੌਰਾਨ ਜਹਾਜ਼ ਉਡਾਣਾਂ ਬੰਦ ਕਿਉਂ ਹੋ ਜਾਂਦੀਆਂ ਹਨ। ਭਾਰਤੀਆਂ ਨੂੰ ਗੰਭੀਰ ਚਿੰਤਾ ਕਰਨੀ ਚਾਹੀਦੀ ਹੈ ਕਿ ਸਾਡੀ ਰਾਸ਼ਟਰੀ ਸੁਰੱਖਿਆ ਕਿਹੜੇ ਹੱਥਾਂ ਵਿਚ ਹੈ, ਇਸ ਤੋਂ ਖਤਰਨਾਕ ਗੱਲ ਉਸ ਕੋਲ ਪਰਮਾਣੂ ਬਟਨ ਵੀ ਹੈ।
ਸੀਆਈਐਮ ਦੇ ਸਕੱਤਰ ਜਨਰਲ ਸੀਤਾ ਰਾਮ ਯੇਚੂਰੀ ਨੇ ਕਿਹਾ ਕਿ ਮੋਦੀ ਦੇ ਸ਼ਬਦ ਸ਼ਰਮਨਾਕ ਹਨ, ਇਹ ਤੋਂ ਵੱਧ ਅਹਿਮ ਇਸ ਨੇ ਭਾਰਤੀ ਹਵਾਈ ਫੌਜ ਨੂੰ ਗੈਰਪੇਸ਼ੇਵਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਤੱਥ ਉਸ ਨੇ ਪੇਸ਼ ਕੀਤੇ ਹਨ ਉਹ ਰਾਸ਼ਟਰ ਵਿਰੋਧੀ ਹਨ ਅਤੇ ਕੋਈ ਗੱਦਾਰ ਵੀ ਇਸ ਤਰ੍ਹਾਂ ਨਹੀਂ ਕਰਦਾ
ਸੀਤਾ ਰਾਮ ਯੇਚੂਰੀ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਸੰਤ ਕੁਮਾਰ ਸੈਣੀ ਨਾਂ ਦੇ ਟਵਿੱਟਰ ਹੈਂਡਲਰ ਨੇ ਕਿਹਾ ਕਿ ਤੁਸੀਂ ਇੱਕਪਾਸੜ ਸੋਚ ਰੱਖਦੇ ਹੋ। ਟੇਬਲ ਉੱਤੇ ਬੈਠਕ ਜਦੋਂ ਗੱਲ ਚੱਲਦੀ ਹੈ ਤਾਂ ਪ੍ਰਧਾਨ ਮੰਤਰੀ ਸੁਝਾਅ ਦਿੱਤਾ ਹੋਵੇਗਾ,ਪਰ ਕਾਰਵਾਈ ਦਾ ਫ਼ੈਸਲਾ ਏਅਰ ਫੋਰਸ ਨੇ ਹੀ ਲਿਆ ਹੋਵੇਗਾ।
ਚੌਕੀਦਾਰ ਰੋਹਿਤ ਨਾਂ ਦਾ ਟਵਿੱਟਰ ਹੈਂਡਲਰ ਲਿਖਦਾ ਹੈ ਕਿ ਉਸ ਨੇ ਏਅਰਸਟਰਾਈਕ ਦਾ ਫੈਸਲਾ ਲਿਆ ਅਤੇ ਤੁਹਾਨੂੰ ਲੋਕਾਂ ਨੂੰ ਪਰਮਾਣੂ ਪਾਕਿਸਤਾਨ ਦੀ ਚਿੰਤਾ ਸੀ।
ਮੋਦੀ ਨੇ ਜੋ ਕੁਝ ਕਿਹਾ
ਮੋਦੀ ਟੀਵੀ ਚੈਨਲ ਉੱਤੇ ਕਹਿ ਰਹੇ ਨੇ, '' 9-9. 30 ਵਜੇ ਰੀਵਿਊ ਕੀਤਾ ਫਿਰ 12 ਵਜੇ ਰੀਵਿਊ ਕੀਤਾ, ਸਾਡੇ ਸਾਹਮਣੇ ਸਮੱਸਿਆ ਇਹ ਸੀ ਮੌਸਮ ਖ਼ਰਾਬ ਹੋ ਗਿਆ ਸੀ, ਬਹੁਤ ਮੀਂਹ ਪਿਆ ਸੀ, ਤੁਹਾਨੂੰ ਯਾਦ ਹੋਵੇਗਾ। ਮੈਂ ਹੈਰਾਨ ਹਾਂ ਕਿ ਹੁਣ ਤੱਕ ਦੇਸ਼ ਦੇ ਇੰਨੇ ਵੱਡੇ ਪੰਡਿਤ ਲੋਕ ਮੈਨੂੰ ਗਾਲ਼ਾ ਕੱਢਦੇ ਹਨ, ਪਰ ਉਨ੍ਹਾਂ ਦਾ ਦਿਮਾਗ ਇੱਥੇ ਨਹੀਂ ਚੱਲਦਾ ਹੈ।''
''ਇਹ ਵੀ ਮੈਂ ਪਹਿਲੀ ਵਾਰ ਬੋਲ ਰਿਹਾ ਹਾਂ, ਸਾਡੇ ਅਫ਼ਸਰਾਂ ਨੂੰ ਕੀ ਲੱਗੇਗਾ ਮੈਂ ਕਹਿ ਨਹੀਂ ਸਕਦਾ, ਇੱਕ ਵਾਰ ਮੇਰੇ ਮਨ ਵਿਚ ਆਇਆ, ਇਸ ਮੌਸਮ ਵਿਚ ਅਸੀਂ ਕੀ ਕਰਾਂਗੇ, ਬੱਦਲ ਹਨ ਜਾ ਸਕਣਗੇ ਜਾਂ ਨਹੀਂ, ਮਾਹਰਾਂ ਦੀ ਇੱਕ ਰਾਏ ਇਹ ਸੀ ਬਣੀ ਕਿ ਤਾਰੀਖ਼ ਬਦਲ ਦਿੱਤੀ ਜਾਵੇ।''
ਉਨ੍ਹਾਂ ਅੱਗੇ ਕਿਹਾ, 'ਮੇਰੇ ਮਨ ਵਿਚ ਦੋ ਵਿਸ਼ੇ ਆਏ, ਪਹਿਲਾ ਸੀਕਰੇਸੀ, ਅਜੇ ਤੱਕ ਤਾਂ ਸੀਕਰੇਟ ਰਿਹਾ ਹੈ, ਅਗਰ ਸੀਕਰੇਸੀ ਕੁਝ ਲੀਕ ਹੋਈ ਤਾਂ ਫਿਰ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਾਂਗੇ, ਕਰਨਾ ਹੀ ਨਹੀਂ ਚਾਹੀਦਾ। ਦੂਜਾ ਮੈਂ ਕਿਹਾ ਕਿ ਮੈਂ ਉਹ ਬੰਦਾ ਨਹੀਂ ਹਾਂ ਜੋ ਇਸ ਵਿਗਿਆਨ ਨੂੰ ਜਾਣਦਾ ਹੋਵੇ। ਮੈਂ ਕਿਹਾ ਇੰਨੇ ਬੱਦਲ ਹਨ, ਮੀਂਹ ਪੈ ਰਿਹਾ ਹੈ, ਇਸ ਦਾ ਲਾਭ ਹੋ ਸਕਦਾ ਹੈ ਕਿ ਅਸੀਂ ਰਾਡਾਰ ਤੋਂ ਬਚ ਸਕਦੇ ਹਾਂ।'
ਇਹ ਵੀ ਪੜ੍ਹੋ-
ਮੈਂ ਕਿਹਾ ਮੇਰਾ ਵਿਚਾਰ ਹੈ ਕਿ ਅਸੀਂ ਇਹ ਮੌਸਮ ਵਿਚ ਰਾਡਾਰ ਤੋਂ ਬਚ ਸਕਦੇ ਹਾਂ। ਕਿ ਬੱਦਲਾਂ ਦਾ ਫਾਇਦਾ ਵੀ ਹੋ ਸਕਦਾ ਹੈ। ਪਰ ਸਭ ਉਲਝਣ ਵਿਚ ਸਨ, ਕਿ ਕੀ ਕੀਤਾ ਜਾਵੇ। ਫੇਰ ਅਖ਼ੀਰ ਵਿਚ ਮੈਂ ਕਿਹਾ ਕਿ ਠੀਕ ਹੈ ਬੱਦਲ ਹਨ, ਜਾਓ ..ਚਲ ਪਏ..
ਡੇਢ ਵਜੇ ਅਸੀਂ ਕਾਰਵਾਈ ਸ਼ੁਰੂ ਕੀਤੀ, ਸਾਡਾ ਸਮਾਂ 2.55, ਦਿਮਾਗ ਵਿਚ ਸੀ। ਸੈਟੇਲਾਇਟ ਦੀ ਮੂਵਮੈਂਟ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਕਰੀਬ 3.20 ਵਜੇ ਮੈਨੂੰ ਰਿਪੋਰਟ ਆ ਗਈ ਕਿ ਸਭ ਕੁਝ ਠੀਕ ਠਾਕ ਹੋ ਗਿਆ।ਮੋਦੀ ਦਾ ਟੀਵੀ ਚੈਨਲ ਨੂੰ ਦਿੱਤਾ ਇੰਟਰਵਿਊ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ