ਇਹ ਕੁੜੀਆਂ ਬਦਲਦੇ ਵਾਤਾਵਰਣ ਵੱਲ ਸਰਕਾਰਾਂ ਦਾ ਖਿੱਚ ਰਹੀਆਂ ਹਨ ਧਿਆਨ

ਕੋਲਾਜ

ਇਸ ਸ਼ੁੱਕਰਵਾਰ ਵੀ ਪਿਛਲੇ ਕਈ ਸ਼ੁੱਕਰਵਾਰਾਂ ਵਾਂਗ ਹੇਵਨ ਕੋਲਮੈਨ ਸਕੂਲ ਨਹੀਂ ਗਈ।

13 ਸਾਲਾਂ ਦੀ ਇਹ ਅਲ੍ਹੱੜ ਧਰਤੀ ਦੇ ਵੱਧਦੇ ਤਾਪਮਾਨ ਖ਼ਿਲਾਫ਼ ਆਪਣੇ ਸਕੂਲ ਦੇ ਬਾਹਰ ਹਰ ਜੁੰਮੇ ਹੜਤਾਲ ਕਰਦੀ ਹੈ।

ਅਮਰੀਕਾ ਦੇ ਕੋਲਰੈਡੋ ਸੂਬੇ ਦੇ ਡੇਨਵਰ ਸ਼ਹਿਰ ਦੀ ਇਸ ਕੁੜੀ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਇਹ ਫੈਸਲਾ ਗ੍ਰੇਟਾ ਥਨਬਰਗ ਤੋਂ ਪ੍ਰਭਾਵਿਤ ਹੋ ਕੇ ਲਿਆ ਹੈ।

ਕੋਲਮੈਨ ਨੇ ਦੱਸਿਆ, ਜਦੋਂ ਅਸੀਂ ਗ੍ਰੇਟਾ ਨੂੰ ਮਿਲੇ ਤਾਂ ਮੈਂ ਕਿਹਾ, “ਬਹੁਤ ਵਧੀਆ, ਜੇ ਮੈਂ ਵੀ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਾਂ।"

ਗ੍ਰੇਟਾ ਥਨਬਰਗ ਪਹਿਲੀ ਵਾਰ ਸਵੀਡਨ ਵਿੱਚ ਆਪਣੇ ਸਕੂਲ ਦੇ ਬਾਹਰ 20 ਅਗਸਤ 2018 ਨੂੰ ਹੜਤਾਲ ’ਤੇ ਬੈਠੀ ਸੀ।

ਇਹ ਵੀ ਪੜ੍ਹੋ:

ਉਸ ਨੇ ਆਪਣੇ ਹੱਥ ਵਿੱਚ ਇੱਕ ਤਖ਼ਤੀ ਫੜੀ ਹੋਈ ਸੀ, ਜਿਸ ’ਤੇ ਲਿਖਿਆ ਹੋਇਆ ਸੀ, "ਧਰਤੀ ਦੇ ਬਦਲਦੇ ਵਾਤਾਵਰਣ ਲਈ ਸਕੂਲੋਂ ਹੜਤਾਲ।"

ਥਨਬਰਗ ਦਾ ਕਹਿਣਾ ਸੀ ਕਿ ਜਦੋਂ ਤੱਕ ਸਵੀਡਨ ਦੇ ਸਿਆਸਤਦਾਨ ਇਸ ਬਾਰੇ ਕੋਈ ਕਦਮ ਨਹੀਂ ਚੁੱਕਦੇ ਉਹ ਸਕੂਲ ਨਹੀਂ ਜਾਵੇਗੀ।

ਇਸ ਗੱਲ ਨੂੰ ਹੁਣ ਨੌਂ ਮਹੀਨੇ ਹੋ ਚੁੱਕੇ ਹਨ ਅਤੇ ਥਨਬਰਗ ਅਜਿਹੀ ਹੜਤਾਲ ਕਰਨ ਵਾਲੀ ਇਕੱਲੀ ਕੁੜੀ ਨਹੀਂ ਰਹੀ ਹੈ।

ਉਸ ਦੀ ਇਹ ਹੜਤਾਲ ਹੁਣ “ਫਰਾਈਡੇਜ਼ ਫਾਰ ਫਿਊਚਰ” (ਸ਼ੁੱਕਰਵਾਰ ਭਵਿੱਖ ਦੇ ਨਾਂ) ਨਾਮ ਦੀ ਇੱਕ ਲਹਿਰ ਬਣ ਚੁੱਕੀ ਹੈ।

ਸ਼ੁੱਕਰਵਾਰ ਨੂੰ ਸਕੂਲ ਤੋਂ ਹੜਤਾਲ ਕਰਕੇ ਇਹ ਬੱਚੇ ਦੁਨੀਆਂ ਦੇ ਨੀਤੀ ਘਾੜਿਆਂ ਉੱਪਰ ਵਾਤਾਵਰਣ ਤਬਦੀਲੀ ਸੰਬੰਧੀ ਸਾਲ 2015 ਦੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਬਾਰੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਪੈਰਿਸ ਸਮਝੌਤਾ ਵਿਸ਼ਵ ਪੱਧਰ ’ਤੇ ਕਾਰਬਨ ਅਮਿਸ਼ਨ ਘੱਟ ਕਰਕੇ ਦੁਨੀਆਂ ਦੇ ਤਾਪਮਾਨ ਨੂੰ ਵੱਧਣੋਂ ਰੋਕਣ ਦੇ ਉਪਰਾਲੇ ਕਰਨ ਲਈ ਕੀਤਾ ਗਿਆ ਸੀ।

ਗ੍ਰੇਟਾ ਥਨਬਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰੇਟਾ ਥਨਬਰਗ

15 ਮਾਰਚ ਨੂੰ 125 ਦੇਸ਼ਾਂ ਦੇ ਲਗਭਗ 16 ਲੱਖ ਬੱਚਿਆਂ ਨੇ ਆਪਣੇ ਸਕੂਲਾਂ ਤੋਂ ਬਾਹਰ ਆ ਕੇ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਨ ਦੀ ਮੰਗ ਕੀਤੀ।

ਇਸ ਸੰਬੰਧ ਵਿੱਚ ਅਗਲੀ ਹੜਤਾਲ 24 ਮਈ ਨੂੰ ਕੀਤੀ ਜਾਣੀ ਹੈ।

ਕੋਲਮੈਨ ‘ਯੂਐੱਸ ਯੂਥ ਕਲਾਈਮੇਟ ਸਟਰਾਈਕ’ ਦੀ ਸਹਿ-ਨਿਰਦੇਸ਼ਕ ਹੈ, ਉਹ ਵੀ ਇਨ੍ਹਾਂ ਲੱਖਾਂ ਬੱਚਿਆਂ ਵਿੱਚੋਂ ਇੱਕ ਹੈ।

ਕੋਲਮੈਨ ਨੇ ਇਹ ਸੰਸਥਾ ਇੱਕ ਡੈਮੋਕਰੇਟ ਸਾਂਸਦ ਮਾਂ ਦੀ 16 ਸਾਲਾ ਬੇਟੀ ਅਤੇ 13 ਸਾਲਾ, ਅਲੈਗਜ਼ੈਂਡਰੀਆ ਵਿਲਾਸੇਨਰ ਨਾਲ ਮਿਸ ਕੇ ਸਥਾਪਤ ਕੀਤੀ ਸੀ।

ਕੋਲਮੈਨ ਇਸ ਗੱਲੋਂ ਉਤਸ਼ਾਹਿਤ ਹੈ ਕਿ ਇਸ ਸੰਸਥਾ ਦੀ ਅਗਵਾਈ ਕੁੜੀਆਂ ਕਰ ਰਹੀਆਂ ਹਨ।

ਬਦਲਦੇ ਵਾਤਾਵਰਣ ਦਾ ਉਸ ਦੇ ਪੰਸਦੀਦਾ ਜਾਨਵਰ ਸਲੌਥ ਉੱਪਰ ਪੈ ਰਹੇ ਮਾੜੇ ਅਸਰ ਨੇ ਕੋਲਮੈਨ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਉਸ ਨੇ ਵਾਤਵਰਣ ਲਈ ਕੁਝ ਕਰਨ ਦਾ ਫੈਸਲਾ ਕੀਤਾ।

ਕੋਲਮੈਨ ਦਾ ਕਹਿਣਾ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਉਨ੍ਹਾਂ ਦਾ ਵਧੇਰੇ ਸਾਥ ਦਿੰਦੀਆਂ ਹਨ।

ਥਨਬਰਗ ਦੀ ਹੜਤਾਲ ਨੇ ਕੋਲਮੈਨ ਨੂੰ ਵਾਤਾਵਰਣ ਲਈ ਆਪ ਵੀ ਕੁਝ ਕਰਨ ਲਈ ਉਤਸ਼ਾਹਿਤ ਕੀਤਾ।

ਹੇਵਨ ਕੋਲਮੈਨ

ਤਸਵੀਰ ਸਰੋਤ, HAVEN COLEMAN

ਤਸਵੀਰ ਕੈਪਸ਼ਨ, ਹੇਵਨ ਕੋਲਮੈਨ

ਆਖ਼ਰ ਉਸਨੇ ਆਪਣੇ ਤਿੰਨ ਦੋਸਤਾਂ ਨਾਲ ਆਪਣੇ ਸਕੂਲੋਂ ਹੜਤਾਲ ਕੀਤੀ। ਫਿਰ 15 ਮਾਰਚ ਨੂੰ ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ 15 ਅਪ੍ਰੈਲ ਨੂੰ ਅਜਿਹੀ ਹੜਤਾਲ ਕੀਤੀ ਗਈ।

ਕੋਲਮੈਨ ਆਸਟਰੇਲੀਆ ਦੀ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਵਰਗੇ ਬਾਲਗਾਂ ਨੂੰ ਵੀ ਕੋਈ ਬਹੁਤਾ ਵਧੀਆ ਨਹੀਂ ਸਮਝਦੀ ਜੋ ਸਲਾਹ ਦਿੰਦੇ ਹਨ ਕਿ ਬੱਚਿਆਂ ਨੂੰ ਹੜਤਾਲਾਂ ਨਹੀਂ ਕਰਨੀਆਂ ਚਾਹੀਦੀਆਂ ਸਗੋਂ ਜਮਾਤਾਂ ਵਿੱਚ ਬੈਠ ਕੇ ਪੜ੍ਹਨਾ ਚਾਹੀਦਾ ਹੈ। ਕੋਲਮੈਨ ਦਾ ਮੰਨਣਾ ਹੈ ਦੁਨੀਆਂ ਭਰ ਦੇ ਆਗੂ ਤਬਦੀਲੀ ਤੋਂ ਡਰਦੇ ਹਨ।

ਨੌਜਵਾਨਾਂ ਦੀਆਂ ਹੜਤਾਲਾਂ ਇਸ ਡਰ ਨੂੰ ਕਾਰਜ ਵਿੱਚ ਬਦਲ ਰਹੀਆਂ ਹਨ। ਕੋਲਮੈਨ ਦਾ ਕਹਿਣਾ ਹੈ ਕਿ ’ਅਸੀਂ ਉਹ ਖਲਾਰਾ ਸਮੇਟਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਿਆਣੇ ਹਾਲੇ ਵੀ ਸਮੇਟ ਸਕਦੇ ਹਨ।’

ਕੋਲਮੈਨ ਦੀ ਸੰਸਥਾ, ਅਮਰੀਕੀ ਆਰਥਿਕਤਾ ਨੂੰ ਬਦਲ ਕੇ ਕਾਰਬਨ ਅਮਿਸ਼ਨ ਘਟਾਉਣ ਲਈ ਪ੍ਰਸਤਾਵਿਤ "ਨਿਊ ਗਰੀਨ ਡੀਲ ਨੀਤੀ" ਦੀ ਹਮਾਇਤ ਕਰ ਰਹੀ ਹੈ। ਅਮਰੀਕਾ ਦੀ 29 ਸਾਲਾ ਸਾਂਸਦ, ਐਲਗਜ਼ੈਂਡਰੀਆ ਔਕੈਸੀਓ-ਕੋਰਟੇਜ਼, ਜੋ ਕਿ ਅਮਰੀਕੀ ਕਾਂਗਰਸ ਦੀ ਸਭ ਤੋਂ ਨੌਜਵਾਨ ਸਾਂਸਦ ਹੈ, ਵੀ ਇਸ ਨੀਤੀ ਬਾਰੇ ਬਹੁਤ ਉਤਸ਼ਾਹਿਤ ਹੈ ਪਰ ਦੂਸਰਿਆਂ ਨੂੰ ਮਨਾਉਣਾ ਹਾਲੇ ਤੱਕ ਤਾਂ ਬਹੁਤ ਮੁਸ਼ਕਿਲ ਰਿਹਾ ਹੈ।

ਅਮਰੀਕੀ ਸੈਨੇਟ ਨੇ ਇਸ ਨੀਤੀ ਨਾਲ ਸੰਬੰਧਿਤ ਬਿਲ ਨੂੰ 57 ਦੇ ਮੁਕਾਬਲੇ ਜ਼ੀਰੋ ਵੋਟਾਂ ਨਾਲ ਰੱਦ ਕਰ ਦਿੱਤਾ।

ਲਿਲੀ ਪਲੈਟ

ਤਸਵੀਰ ਸਰੋਤ, LILLY PLATT

ਤਸਵੀਰ ਕੈਪਸ਼ਨ, ਲਿਲੀ ਪਲੈਟ

ਅਮਰੀਕੀ ਸੈਨੇਟ ਵੱਲੋਂ ਇਸ ਬਿਲ ਨੂੰ ਰੱਦ ਕੀਤੇ ਜਾਣ ਤੋਂ ਪਤ ਚੱਲਦਾ ਹੈ ਕਿ ਧਰਤੀ ਦੇ ਇਨ੍ਹਾਂ ਅੱਲ੍ਹੜ ਰਾਖਿਆਂ ਦਾ ਰਾਹ ਸੌਖਾ ਨਹੀਂ ਹੈ।

ਉਨ੍ਹਾਂ ਦੀ ਉਮੀਦ ਟਿਕੀ ਹੈ, ਐਲਗਜ਼ੈਂਡਰੀਆ ਔਕੈਸੀਓ-ਕੋਰਟੇਜ਼ ਵਰਗੇ ਨੌਜਵਾਨ ਆਗੂਆਂ ਉੱਪਰ ਜੋ ਆਰਥਿਕ ਅਤੇ ਸਿਆਸੀ ਗੁੰਝਲਾਂ ਸੁਲਝਾ ਕੇ ਪਥਰਾਟ ਬਾਲਣ ਦੀ ਵਰਤੋਂ ਘਟਾਉਣਾ ਚਾਹੁੰਦੇ ਹਨ ਤਾਂ ਜੋ ਇੱਕ ਧੂੰਆਂ ਰਹਿਤ ਭਵਿੱਖ ਬਣਾਇਆ ਜਾ ਸਕੇ।

ਇਸ ਗੱਲ ਦੇ ਪੱਕੇ ਵਿਗਿਆਨਕ ਸਬੂਤ ਹਨ ਕਿ ਕੁਦਰਤੀ ਵਾਤਾਵਰਣ ਮਨੁੱਖੀ ਗਤੀਵਿਧੀਆਂ ਕਾਰਨ ਬਦਲ ਰਿਹਾ ਹੈ।

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ ਖ਼ਤਰਿਆਂ ਨੂੰ ਘਟਾਉਣ ਲਈ ਦੁਨੀਆਂ ਦੇ ਕਾਰਬਨ ਇਮਿਸ਼ਨ ਅਗਲੇ ਇੱਕ ਦਹਾਕੇ ਦੇ ਅੰਦਰ-ਅੰਦਰ 50 ਫੀਸਦੀ ਤੱਕ ਘਟਾਉਣੇ ਪੈਣਗੇ।

ਇਹ ਵੀ ਪੜ੍ਹੋ:

ਜੇ ਤਾਪਮਾਨ 1.5 ਡਿਗਰੀ ਸੈਲਸੀਅਸ ਦੀ ਹੱਦ ਤੋਂ ਪਾਰ ਟੱਪਿਆ ਤਾਂ ਵਾਤਾਵਰਣ ਦੀ ਤਬਦੀਲੀ 2030 ਤੱਕ ਇਸ ਹੱਦ ਤੱਕ ਵੱਧ ਗਈ ਹੋਵੇਗੀ ਕਿ ਉਸ ਨੂੰ ਮੁੜ ਕਦੇ ਰੋਕਿਆ ਨਹੀਂ ਜਾ ਸਕੇਗਾ।

ਗਿਆਰਾਂ ਸਾਲਾ ਲਿਲੀ ਪਲੈਟ 2030 ਵਿੱਚ 22 ਸਾਲਾਂ ਦੀ ਹੋ ਜਾਵੇਗੀ, ਉਹ ਮੌਜੂਦਾ ਹਾਲਾਤ ਨੂੰ ਬਦਲਣ ਲਈ ਕਾਹਲੀ ਹੈ। ਉਸ ਦਾ ਕਹਿਣਾ ਹੈ ਕਿ ਮੈਂ ਉਸ ਪੀੜ੍ਹੀ ਵਿੱਚੋਂ ਹਾਂ ਜਿਸ ਨੂੰ ਇਸ ਨੂੰ ਸਹਿਣਾ ਪਵੇਗਾ।

ਇਸੇ ਕਾਰਨ ਉਹ ਆਪਣੀ ਮਾਂ ਦੇ ਨਾਲ ਆਪਣੇ ਸਕੂਲ ਦੀ ਇਜਾਜ਼ਤ ਨਾਲ ਇੱਕ ਘੰਟੇ ਲਈ ਪ੍ਰਦਰਸ਼ਨ ਕਰਦੀ ਹੈ।

ਲਿਲੀ ਪਲੈਟ

ਤਸਵੀਰ ਸਰੋਤ, LILLY PLATT

ਲੋਕਾਂ ਨੂੰ ਇਕਹਿਰੀ ਵਰਤੋਂ ਵਾਲੀ ਪਲਾਸਟਿਕ ਦੇ ਖ਼ਤਰਿਆਂ ਤੋਂ ਜਾਗਰੂਕ ਕਰਨ ਲਈ ਉਸ ਨੇ ਸੱਤ ਸਾਲਾਂ ਦੀ ਉਮਰ ਵਿੱਚ ਇੱਕ ਕੈਂਪੇਨ (Lilly's Plastic Pick Up) ਸ਼ੁਰੂ ਕੀਤਾ।

ਹਾਲਾਂਕਿ, ਥਮਬਰਗ ਉਸ ਦੀ ਵੀ ਪ੍ਰੇਰਣਾ ਹੈ ਪਰ ਉਹ ਆਪਣੀ ਵੱਖਰੀ ਥਾਂ ਬਣਾ ਚੁੱਕੀ ਹੈ। ਟਵਿੱਟਰ ਉੱਪਰ ਲਿਲੀ ਦੇ 6.600 ਫੌਲੋਵਰ ਹਨ।

ਕਈ ਮਾਮਲਿਆਂ ਵਿੱਚ ਵਿਕਾਸ਼ੀਲ ਦੇਸ਼, ਹਾਲਾਂਕਿ ਘੱਟ ਕਾਰਬਨ ਛੱਡਦੇ ਹਨ ਪਰ ਉਨ੍ਹਾਂ ਨੂੰ ਵਾਤਾਵਰਣ ਤਬਦੀਲੀ ਨੂੰ ਭੁਗਤਣਾ ਜ਼ਿਆਦਾ ਪਵੇਗਾ।

ਲੇਹ ਨੁਮਗੇਰਵਾ ਫਰਾਈਡੇ ਫਾਰ ਫਿਊਚਰ ਲਈ 14 ਸਾਲਾਂ ਦੀ ਕਾਰਕੁਨ ਹੈ। ਉਹ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਰਹਿੰਦੀ ਹੈ। ਯੂਗਾਂਡਾ ਦੇ ਜੰਗਲ ਵੀ ਦੂਸਰੇ ਅਫਰੀਕੀ ਦੇਸ਼ਾਂ ਵਾਂਗ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਇੱਥੋਂ ਦੀ ਉਪਜਾਊ ਧਰਤੀ ਬੰਜਰ ਹੁੰਦੀ ਜਾ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਤਾਪਮਾਨ ਦੇ ਵਧਣ ਅਤੇ ਅਕਾਲ ਕਾਰਨ ਇਹ ਸਭ ਹੋ ਰਿਹਾ ਹੈ।

ਲੇਹ ਨੁਮਗੇਰਵਾ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਲੇਹ ਨੁਮਗੇਰਵਾ

ਸਾਲ 2017 ਵਿੱਚ ਨੁਮਗੇਰਵਾ ਨੇ 12 ਸਾਲਾਂ ਦੀ ਉਮਰ ਵਿੱਚ ਯੂਗਾਂਡਾ ਦੇ ਅਕਾਲ ਬਾਰੇ ਟੀਵੀ ਰਿਪੋਰਟਾਂ ਦੇਖੀਆਂ, ਲੋਕ ਭੁੱਖ ਅਤੇ ਖਾਣੇ ਦੀ ਕਮੀ ਨਾਲ ਮਰ ਰਹੇ ਸਨ। ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਨੁਮਗੇਰਵਾ ਨੇ ਇਸ ਬਾਰੇ ਕੁਝ ਕਰਨ ਦਾ ਮਨ ਬਣਾਇਆ, ਬਾਕੀਆਂ ਵਾਂਗ ਹੀ ਉਸ ਨੂੰ ਵੀ ਥਨਬਰਗ ਤੋਂ ਪ੍ਰੇਰਣਾ ਮਿਲੀ।

ਉਸ ਨੇ ਇਸੇ ਸਾਲ ਪਹਿਲੀ ਫਰਵਰੀ ਨੂੰ ਆਪਣੀ ਪਹਿਲੀ ਸਕੂਲੀ ਹੜਤਾਲ ਕੀਤੀ ਅਤੇ ਹਰ ਸ਼ੁੱਕਰਵਾਰ ਕਰਦੀ ਆ ਰਹੀ ਹੈ।

ਉਸ ਨੇ ਬੀਬੀਸੀ ਨੂੰ ਦੱਸਿਆ, "ਮੈਂ ਦੁਨੀਆਂ ’ਤੇ ਇੱਕ ਉਸਾਰੂ ਛਾਪ ਲਾਉਣਾ ਚਾਹੁੰਦੀ ਸੀ ਅਤੇ ਆਪਣੇ ਦੇਸ਼ ਦੀ ਸਰਕਾਰ ਉੱਪਰ ਕੋਈ ਕਦਮ ਚੁੱਕਣ ਲਈ ਦਬਾਅ ਪਾਉਣਾ ਚਾਹੁੰਦੀ ਸੀ।"

ਸਾਲ 2015 ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ, ਬਾਇਔਲੋਜੀਕਲ ਕਈ ਕਾਰਨਾਂ ਕਰਕੇ ਅਤੇ ਸਮਾਜਿਕ ਔਰਤਾਂ ਵਾਤਾਵਰਣ ਤਬਦੀਲੀ ਨਾਲ ਮਰਦਾਂ ਨਾਲੋਂ ਵਧੇਰੇ ਪ੍ਰਭਾਵਿਤ ਹੋਣਗੀਆਂ।

ਨੁਮਗੇਰਵਾ ਦਾ ਕਹਿਣਾ ਹੈ ਕਿ ਕੁੜੀਆਂ ਅਤੇ ਔਰਤਾਂ ਇਹ ਕੀਮਤ ਚੁੱਪ-ਚਾਪ ਨਹੀਂ ਚੁਕਾਉਣਗੀਆਂ। ਉਸ ਨੇ ਕਿਹਾ, "ਸਾਡੇ ਲਈ ਲੜਨ ਵਾਲਾ ਕੋਈ ਨਹੀਂ ਹੈ, ਇਸ ਲਈ ਸਾਨੂੰ ਆਪ ਹੀ ਲੜਨਾ ਪਵੇਗਾ।"

ਪਿਛਲੇ ਦਹਾਕਿਆਂ ਦੌਰਾਨ ਚੀਨ, ਅਮਰੀਕਾ ਅਤੇ ਭਾਰਤ ਨੇ ਸਭ ਤੋਂ ਵਧੇਰੇ ਕਾਰਬਨ ਡਾਇਆਕਸਾਈਡ ਹਵਾ ਵਿੱਚ ਛੱਡੀ ਹੈ।

ਅਸ਼ੀਰ ਕੰਧਾਰੀ

ਤਸਵੀਰ ਸਰੋਤ, ASHEER KANDHARI

ਤਸਵੀਰ ਕੈਪਸ਼ਨ, ਅਸ਼ੀਰ ਕੰਧਾਰੀ

ਅਸ਼ੀਰ ਕੰਧਾਰੀ ਦਿੱਲੀ ਵਿੱਚ ਰਹਿਣ ਵਾਲੀ ਇੱਕ 14 ਸਾਲਾ ਵਾਤਾਵਰਣ ਕਾਰਕੁਨ ਹੈ। ਵਾਤਾਵਰਣ ਬਾਰੇ ਹੋਏ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਕਾਰਬਨ ਇਮਿਸ਼ਨਾਂ ਦਾ ਇੱਥੋਂ ਦੀ ਹਵਾ ਉੱਪਰ ਬਹੁਤ ਬੁਰਾ ਅਸਰ ਪਿਆ ਹੈ।

ਕੰਧਾਰੀ, ਲੰਡਨ ਵਿਚਲੀਆਂ ਇਕਸਟਿੰਗਸ਼ਨ ਰਿਬਿਲੀਅਨ ਪਰੋਟੈਸਟਾਂ ਤੋਂ ਪ੍ਰੇਰਿਤ ਹੋਈ ਸੀ, ਜਿਸ ਦੌਰਾਨ ਸੈਂਕੜੇ ਲੋਕ ਸੜਕਾਂ ਉੱਪਰ ਆ ਗਏ ਸਨ।

ਦੁਨੀਆਂ ਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ 30 ਸ਼ਹਿਰਾਂ ਵਿੱਚੋਂ 22 ਭਾਰਤ ਵਿੱਚ ਹਨ।

ਕੰਧਾਰੀ ਵੀ ਸ਼ੁੱਕਰਵਾਰ ਨੂੰ ਆਪਣੇ ਸਕੂਲ ਦੇ ਬਾਹਰ ਇਸ ਬਾਰੇ ਪ੍ਰਦਰਸ਼ਨ ਕਰਦੀ ਹੈ।

ਕੰਧਾਰੀ ਦੀ ਮੰਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਾਤਵਰਣ-ਸੰਕਟ ਦਾ ਐਲਾਨ ਕਰਨ। ਉਸ ਨੇ ਕਿਹਾ, ਉਹ ਨਹੀਂ ਸਮਝ ਰਹੇ ਕਿ ਇਹ ਕਿੰਨਾ ਅਹਿਮ ਹੈ, ਤੇ ਸਥਿਤੀ ਦੀ ਗੰਭੀਰਤਾ ਕੀ ਹੈ।"

ਕੰਧਾਰੀ ਨੇ ਮੁੰਡਿਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ, "ਇਹ ਲੜਾਈ ਜਿੰਨੀ ਸਾਡੀ ਹੈ ਉਨੀ ਹੀ ਉਨ੍ਹਾਂ ਦੀ ਵੀ ਹੈ।"

ਗਰਲਗਾਈਡਿੰਗ ਵੱਲੋਂ ਕੀਤੇ ਇੱਕ ਸਰਵੇ ਵਿੱਚ ਪਤਾ ਲੱਗਿਆ ਕਿ ਵਾਤਾਵਰਣ ਦੀ ਤਬਦੀਲੀ ਅੱਲ੍ਹੜ ਕੁੜੀਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੇ ਮੁੱਦਿਆਂ ਵਿੱਚੋਂ ਇੱਕ ਹੈ।

ਮੀਡੀਆ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਥਨਬਰਗ ਨੇ ਕੁੜੀਆਂ ਵਿੱਚ ਵਾਤਵਾਰਣ ਬਾਰੇ ਚੇਤਨਾ ਪੈਦਾ ਕੀਤੀ ਹੈ। ਇਸੇ ਦੌਰਾਨ ਉਸ ਨੇ ਕੁੜੀਆਂ ਨੂੰ ਆਪਣੇ ਪੱਧਰ ’ਤੇ ਇਸ ਲਈ ਕੰਮ ਕਰਨ ਵੀ ਲਾ ਲਿਆ ਹੈ। ਇਸ ਲਹਿਰ ਦਾ ਸਿੱਧਾ ਜਿਹਾ ਮੰਤਰ ਹੈ- ‘ਵਾਤਾਵਰਣ ਤਬਦੀਲੀ ਲਈ ਸਕੂਲੋਂ ਹੜਤਾਲ’

ਕੰਧਾਰੀ ਲਈ ਉਹ ਇਸ ਲਹਿਰ ਨਾਲ ਜੁੜੀ ਹੈ ਕਿਉਂਕਿ ਇਹ ਜ਼ਿੰਦਗੀ ਅਤੇ ਮੌਤ ਦਾ ਵਿਸ਼ਾ ਹੈ। "ਪੜ੍ਹਾਈ ਦਾ ਕੀ ਫਾਇਦਾ ਜੇ ਇਨਸਾਨੀਅਤ ਨੇ ਅਗਲੀ ਸਦੀ ਹੀ ਨਾ ਦੇਖੀ?"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)