CJI ਰੰਜਨ ਗੋਗੋਈ ਮਾਮਲਾ: ਜੱਜ ਰਮੱਨਾ ਦੀ ਥਾਂ ਜੱਜ ਇੰਦੂ ਮਲਹੋਤਰਾ ਹੋਏ ਜਿਣਸੀ ਸ਼ੋਸ਼ਣ ਜਾਂਚ ਕਮੇਟੀ 'ਚ ਸ਼ਾਮਲ

ਤਸਵੀਰ ਸਰੋਤ, Getty Images
ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ ਜਿਣਸੀ ਸ਼ੋਸ਼ਣ ਮਾਮਲੇ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੋਂ ਜਸਟਿਸ ਐਨਵੀ ਰਮੱਨਾ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਉਨ੍ਹਾਂ ਦੀ ਥਾਂ ਜਸਟਿਸ ਇੰਦੂ ਮਲਹੋਤਰਾ ਲੈਣਗੇ।
ਜਸਟਿਸ ਰਮੱਨਾ ਨੂੰ ਜਾਂਚ ਵਿੱਚ ਸ਼ਾਮਲ ਕੀਤੇ ਜਾਣ 'ਤੇ ਸੁਪਰੀਮ ਕੋਰਟ ਦੀ ਸਾਬਕਾ ਜੂਨੀਅਰ ਅਸੀਸਟੈਂਟ ਨੇ ਇਤਰਾਜ਼ ਜਤਾਇਆ ਸੀ ਕਿ ਰਾਮਨਾ ਚੀਫ ਜਸਟਿਸ ਦੇ ਨਜ਼ਦੀਕੀ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਜਾਂਚ ਨਿਰਪੱਖ ਨਹੀਂ ਹੋਵੇਗੀ।
ਪੱਤਰਕਾਰ ਸੁੱਚਿਤਰਾ ਮੋਹੰਤੀ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।
ਆਪਣੇ ਬਿਆਨ ਵਿੱਚ ਮਹਿਲਾ ਕਰਮਚਾਰੀ ਨੇ ਕਿਹਾ ਸੀ ਕਿ ਜਸਟਿਸ ਰਮੱਨਾ ਸੀਜੇਆਈਆ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਸਬੰਧ ਹਨ।
ਇਹ ਵੀ ਪੜ੍ਹੋ

ਤਸਵੀਰ ਸਰੋਤ, Reuters
ਚੀਫ ਜਸਟਿਸ ਦੇ ਖਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਮੰਗਲਵਾਰ ਨੂੰ ਇੱਕ ਫੁੱਲ ਬੈਂਚ ਦੇ ਹੁਕਮਾਂ ਮਗਰੋਂ ਇਹ ਪੈਨਲ ਬਣਾਇਆ ਗਿਆ ਸੀ।
ਇਸ ਪੈਨਲ ਵਿੱਚ ਜਸਟਿਸ ਐਸਏ ਬੋਬੜੇ, ਐਨਵੀ ਰਮੱਨਾ ਅਤੇ ਇੰਦਰਾ ਬੈਨਰਜੀ ਰੱਖੇ ਗਏ ਸਨ।
ਇਸ ਪੈਨਲ ਨੇ ਸ਼ੁੱਕਰਵਾਰ ਨੂੰ ਕੰਮ ਸ਼ੁਰੂ ਕਰਨਾ ਸੀ ਅਤੇ ਉਸਤੋਂ ਪਹਿਲਾਂ ਹੀ ਜਸਟਿਸ ਰਮੱਨਾ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ।
ਹਾਲਾਂਕਿ ਇਹ ਨਿਆਇਕ ਜਾਂਚ ਨਹੀਂ ਹੈ ਸਗੋਂ ਵਿਭਾਗੀ ਜਾਂਚ ਹੈ।
ਜਸਟਿਸ ਬੋਬੜੇ ਸੁਪਰੀਮ ਕੋਰਟ ਵਿੱਚ ਜਸਟਿਸ ਰੰਜਨ ਗੋਗੋਈ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਹਨ ਅਤੇ ਉਹੀ ਇਸ ਪੈਨਲ ਦੀ ਅਗਵਾਈ ਕਰ ਰਹੇ ਹਨ।
ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਲੰਘੇ ਸ਼ਨੀਵਾਰ ਨੂੰ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਿੱਚ ਤਿੰਨ ਜੱਜਾਂ ਦੀ ਬੈਂਚ ਨੇ ਮਾਮਲੇ ਉੱਪਰ ਵਿਚਾਰ ਕੀਤੀ ਸੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, Reuters
ਜਸਟਿਸ ਗੋਗੋਈ ਨੇ ਦੱਸਿਆ ਸੀ 'ਵੱਡੀ ਸਾਜਿਸ਼'
ਇਸ ਦੌਰਾਨ ਜਸਟਿਸ ਗੋਗੋਈ ਨੇ ਇਸ ਇਲਜ਼ਾਮ ਨੂੰ ਨਿਆਂਪਾਲਿਕਾ ਨੂੰ ਅਸਥਿਰ ਕਰਨ ਦੀ ਇੱਕ 'ਵੱਡੀ ਸਾਜਿਸ਼' ਦੱਸਿਆ ਸੀ।
ਜਸਟਿਸ ਗੋਗੋਈ ਪਿਛਲੇ ਸਾਲ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ਼ ਪ੍ਰੈੱਸ ਕਾਨਫਰੰਸ ਕਰਨ ਵਾਲੇ ਚਾਰ ਜੱਜਾਂ ਵਿੱਚ ਸ਼ਾਮਲ ਸਨ।
ਉਸ ਸਮੇਂ ਇਨ੍ਹਾਂ ਚਾਰਾਂ ਜੱਜਾਂ ਨੇ ਇਲਜ਼ਾਮ ਲਾਇਆ ਸੀ ਕਿ ਨਿਆਂਪਾਲਿਕਾ ਉੱਪਰ ਦਬਾਅ ਹੈ।












