ਸਿੱਖ ਡਰਾਇਵਰ ਨੇ ਯੂਕੇ 'ਚ 50 ਸਾਲ ਪਹਿਲਾਂ ਕਿਵੇਂ ਜਿੱਤੀ ਸੀ ਦਸਤਾਰ ਦੀ ਲੜਾਈ

ਤਰਸੇਮ ਸਿੰਘ , 2019
ਤਸਵੀਰ ਕੈਪਸ਼ਨ, ਤਰਸੇਮ ਸਿੰਘ ਸੰਧੂ ਨੇ ਕੰਮ ਤੇ ਪੱਗ ਪਾਉਣ ਦੇ ਅਧਿਕਾਰ ਲਈ 2 ਸਾਲ ਸੰਘਰਸ਼ ਕੀਤਾ
    • ਲੇਖਕ, ਰੀਆ ਕੋਲਿਨਸ
    • ਰੋਲ, ਬੀਬੀਸੀ ਪੱਤਰਕਾਰ

50 ਸਾਲ ਪਹਿਲਾਂ ਇੰਗਲੈਂਡ ਦੇ ਵੋਲਵਰਹੈਂਪਟਨ ਦੀਆਂ ਬੱਸਾਂ ਵਿੱਚ ਕੰਮ ਕਰਨ ਵਾਲੇ ਸਿੱਖਾਂ ਨੇ ਦਸਤਾਰ ਸਜਾਉਣ ਦਾ ਅਧਿਕਾਰ ਹਾਸਲ ਕੀਤਾ ਸੀ। ਇਸ ਦੌਰਾਨ ਕਾਫ਼ੀ ਲੰਮਾਂ ਵਿਵਾਦ ਵੀ ਹੋਇਆ ਜਦੋਂ ਇੱਕ ਸਿੱਖ ਨੇ ਆਤਮਦਾਹ ਦੀ ਧਮਕੀ ਵੀ ਦਿੱਤੀ।

ਇਹ ਉਹ ਵੇਲਾ ਸੀ ਜਦੋਂ ਨਸਲਵਾਦੀ ਤਣਾਅ ਵਧਿਆ ਹੋਇਆ ਸੀ। ਸ਼ਹਿਰ ਦੇ ਐਮਪੀ ਈਨੋਚ ਪੋਵੈਲ ਨੇ ਕਿਹਾ ਕਿ ਵੱਡੇ ਪੱਧਰ 'ਤੇ ਪਰਵਾਸ ਦੀ ਇਜਾਜ਼ਤ ਦੇ ਕੇ 'ਦੇਸ ਖੁਦ ਆਪਣੀ ਚਿਤਾ ਸਾੜ ਰਿਹਾ' ਹੈ।

'ਦਿ ਐਕਸਪ੍ਰੈਸ' ਅਤੇ 'ਸਟਾਰ ਨਿਊਜ਼ਪੇਪਰ' ਮੁਤਾਬਕ ਦਸਤਾਰ ਦੇ ਵਿਵਾਦ ਕਾਰਨ 'ਬਸ ਸੇਵਾਵਾਂ ਵਿੱਚ ਹੰਗਾਮਾ ਹੋ ਸਕਦਾ ਹੈ' ਪਰ ਸਿਰਫ਼ ਪਬਲਿਕ ਟਰਾਂਸਪੋਰਟ ਵਿੱਚ ਹੀ ਉਥਲ-ਪੁਥਲ ਨਹੀਂ ਹੋ ਰਹੀ ਸੀ।

ਤਰਸੇਮ ਸਿੰਘ ਸੰਧੂ ਨੇ ਕੰਮ 'ਤੇ ਆਪਣੀ ਪੱਗ ਲਾਹੁਣ ਜਾਂ ਦਾੜ੍ਹੀ ਕਟਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਇਹ ਵਿਵਾਦ ਦੁਨੀਆਂ ਭਰ ਦੀ ਨਜ਼ਰ ਵਿੱਚ ਆ ਗਿਆ।

ਇਹ ਵੀ ਪੜ੍ਹੋ

ਤਰਸੇਮ ਸਿੰਘ ਸੰਧੂ ਦਾ ਕਹਿਣਾ ਹੈ,"ਉਸ ਵੇਲੇ ਮੈਂ ਕਿਸੇ ਨੂੰ ਵੀ ਵੋਲਵਰਹੈਂਪਟਨ ਵਿੱਚ ਪੱਗ ਬੰਨ੍ਹਿਆਂ ਨਹੀਂ ਦੇਖਿਆ।"

ਉਹ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਸ ਵੇਲੇ ਵੋਲਵਰਹੈਂਪਟਨ ਵੱਖਰਾ ਸੀ। ਨਸਲਵਾਦ ਦਾ ਬੋਲਬਾਲਾ ਸੀ, ਪੱਗ ਬੰਨ੍ਹਣ 'ਤੇ ਸਹਿਯੋਗੀ ਵੀ ਮਜ਼ਾਕ ਬਣਾਉਂਦੇ ਸਨ।

ਨੌਕਰੀ ਲਈ ਵਾਲ ਕਟਵਾਉਂਦੇ ਸਨ ਸਿੱਖ

ਉੱਥੇ ਪਹੁੰਚਣ ਤੋਂ ਜਲਦ ਬਾਅਦ ਹੀ ਉਸ ਦੇ ਚਾਚਿਆਂ ਨੇ ਇੱਛਾ ਵਿਰੁੱਧ ਵਾਲ ਕੱਟ ਦਿੱਤੇ ਅਤੇ ਕਿਹਾ ਕਿ ਦਸਤਾਰਧਾਰੀ ਹੋਣ ਕਾਰਨ ਉਸ ਨੂੰ ਕਦੇ ਵੀ ਨੌਕਰੀ ਨਹੀਂ ਮਿਲੇਗੀ।

23 ਸਾਲ ਦੀ ਉਮਰ ਵਿੱਚ ਉਸ ਨੇ ਵੋਲਵਰਹੈਂਪਟਨ ਟਰਾਂਸਪੋਰਟ ਕਮੇਟੀ ਦੇ ਨਾਲ ਬਸ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ। ਉਸ ਵੇਲੇ ਇਸ ਕੰਪਨੀ ਨੇ 823 ਡਰਾਈਵਰ ਭਰਤੀ ਕੀਤੇ ਸਨ, ਜਿਨ੍ਹਾਂ ਵਿੱਚ 411 ਭਾਰਤੀ ਸਨ।

ਤਰਸੇਮ ਸਿੰਘ , 2019
ਤਸਵੀਰ ਕੈਪਸ਼ਨ, 50 ਸਾਲ ਪਹਿਲਾਂ ਤਰਸੇਮ ਸਿੰਘ ਨੇ ਕੰਮ ਤੇ ਪੱਗ ਲਾਹੁਣ ਤੋਂ ਇਨਕਾਰ ਕੀਤਾ ਅਤੇ ਅਖੀਰ ਕਾਨੂੰਨ ਵਿੱਚ ਬਦਲਾਅ ਹੋਇਆ

ਉਸ ਵੇਲੇ ਸਭ ਨੇ ਨਿਯਮਾਂ ਅਨੁਸਾਰ ਕੰਮ ਉੱਤੇ ਬਿਲਕੁਲ ਦਾੜੀ ਮੁੰਨ ਕੇ ਅਤੇ ਟੋਪੀ ਪਾ ਕੇ ਕੰਮ 'ਤੇ ਆਉਣ ਦੇ ਦਸਤਾਵੇਜ ਉੱਤੇ ਦਸਤਖ਼ਤ ਕੀਤੇ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪੱਗ ਨਹੀਂ ਬੰਨ੍ਹੀ ਹੋਈ ਸੀ।

ਸਾਲ 1967 ਵਿੱਚ ਥੋੜ੍ਹੀ ਬਿਮਾਰੀ ਤੋਂ ਬਾਅਦ ਤਰਸੇਮ ਸਿੰਘ ਕੰਮ 'ਤੇ ਪਰਤਿਆ ਪਰ ਦਸਤਾਰ ਬੰਨ੍ਹ ਕੇ ਅਤੇ ਦਾੜ੍ਹੀ ਵਧਾ ਕੇ।

ਤਰਸੇਮ ਦਾ ਕਹਿਣਾ ਹੈ ਕਿ ਉਹ ਸਿਰਫ਼ ਬਸ ਡਰਾਈਵਰ ਦੀ ਨੌਕਰੀ ਲਈ ਆਪਣੇ ਧਰਮ ਵਿਰੁਧ ਨਹੀਂ ਜਾ ਸਕਦੇ।

ਗੱਡੀ ਉੱਤੇ ਇੱਕ ਚੱਕਰ ਲਾਉਣ ਤੋਂ ਬਾਅਦ ਉਸ ਨੂੰ ਘਰ ਜਾ ਕੇ ਸ਼ੇਵ ਕਰਕੇ ਆਉਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ।

Sikhs striking in Wolverhampton
ਤਸਵੀਰ ਕੈਪਸ਼ਨ, ਕੰਮ ਉੱਤੇ ਪੱਗ ਪਾਉਣ ਦੀ ਮੰਗ ਲੈ ਕੇ ਯੂਕੇ ਵਿੱਚ 6,000 ਸਿੱਖਾਂ ਨੇ ਮਾਰਚ ਕੀਤਾ

ਉਨ੍ਹਾਂ ਕਿਹਾ, "ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਵਿਵਾਦ ਇੰਨਾ ਵੱਡਾ ਹੋ ਜਾਵੇਗਾ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕਰ ਰਿਹਾ ਸੀ।"

50 ਸਾਲਾਂ ਬਾਅਦ ਇੱਕ ਦਸਤਾਰਧਾਰੀ ਨੌਜਵਾਨ ਵਿਕਰਾਨ ਜਾਟ ਸਿੰਘ ਦਾ ਕਹਿਣਾ ਹੈ, "ਹੁਣ ਨੌਜਵਾਨ ਪਹਿਲਾਂ ਨਾਲੋਂ ਵੱਧ ਪੱਗਾਂ ਬੰਨ੍ਹ ਰਹੇ ਹਨ।

ਇਹ ਵੀ ਪੜ੍ਹੋ:

ਪਿਛਲੇ ਸਾਲ ਜੂਨ ਵਿੱਚ ਚਰਨਪ੍ਰੀਤ ਸਿੰਘ ਲਾਲ ਪੱਗ ਬੰਨ੍ਹ ਕੇ ਪਰੇਡ ਕਰਨ ਵਾਲੇ ਪਹਿਲੇ ਸਿੱਖ ਗਾਰਡ ਬਣੇ।"

ਇਸ ਵੇਲੇ ਪੱਗਾਂ ਦਾ ਵਪਾਰ ਕਰਨ ਵਾਲੇ ਤਰਸੇਮ ਸਿੰਘ ਦਾ ਕਹਿਣਾ ਹੈ, "ਪਹਿਲਾਂ ਹਰ ਕੋਈ ਵਾਲ ਕੱਟਦਾ ਸੀ। ਜੋ ਕੋਈ ਤੁਹਾਨੂੰ ਕਹੇ ਕਿ ਆਪਣੀ ਲੱਤ ਬਿਨਾਂ ਕੰਮ ਉੱਤੇ ਜਾਓ ਤਾਂ ਕੀ ਤੁਸੀਂ ਅਜਿਹਾ ਕਰ ਲਓਗੇ? ਪੱਗ ਸਾਡੇ ਅੰਗਾਂ ਦਾ ਹਿੱਸਾ ਹੈ। ਅਸੀਂ ਆਪਣਾ ਕੋਈ ਅੰਗ ਛੱਡ ਕੇ ਨਹੀਂ ਤੁਰ ਸਕਦੇ।"

1960 ਵੋਲਵਰਹੈਂਪਟਨ ਬਸ ਡਰਾਈਵਰ, ਕਨਡਕਟਰ
ਤਸਵੀਰ ਕੈਪਸ਼ਨ, ਵੋਲਵਰਹੈਂਪਟਨ ਵਿੱਚ ਸਿੱਖਾਂ ਨੂੰ ਟੋਪੀ ਪਾ ਕੇ ਹੀ ਡਰਾਈਵਰੀ ਕਰਨ ਦੀ ਇਜਾਜ਼ਤ ਸੀ

ਵੋਲਵਰਹੈਂਪਟਨ ਯੂਨੀਵਰਸਿਟੀ ਵਿੱਚ ਸਿੱਖ ਅਤੇ ਪੰਜਾਬੀ ਅਧਿਐਨ ਕੇਂਦਰ ਦੇ ਡਾਇਰੈਕਟਰ ਓਪਿੰਦਰਜੀਤ ਤੱਖੜ ਅਨੁਸਾਰ, "ਤਰਸੇਮ ਸਿੰਘ ਨੇ ਯੂਕੇ ਵਿਚ ਸਿੱਖਾਂ ਦੇ ਲਈ ਜੋ ਕੀਤਾ ਉਹ ਕਾਫ਼ੀ ਅਹਿਮ ਹੈ।"

ਲੋਕਾਂ ਨੇ ਕਿੰਨਾ ਸਮਰਥਨ ਦਿੱਤਾ

ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਿੰਮਤ ਕਾਰਨ ਕਾਨੂੰਨ ਵਿੱਚ ਬਦਲਾਅ ਹੋਇਆ ਅਤੇ ਕੰਮ ਉੱਤੇ ਧਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ 'ਆਮ' ਹੋ ਗਿਆ।

ਹਾਲਾਂਕਿ ਇਹ ਇੰਨਾ ਸੌਖਾ ਨਹੀਂ ਸੀ। 1967 ਵਿੱਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਯੂਨੀਅਨ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਿਆਂ ਦਾ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਪਾਸਿਓਂ ਨਿਰਾਸ਼ਾ ਹੀ ਮਿਲੀ।

1960s ਵੋਲਵਰਹੈਂਪਟਨ
ਤਸਵੀਰ ਕੈਪਸ਼ਨ, ਵਿਵਾਦ ਦੌਰਾਨ ਵੋਲਵਰਹੈਂਪਟਨ ਵਿੱਚ ਤਕਰੀਬਨ ਅੱਧੇ ਡਰਾਈਵਰ ਸਿੱਖ ਸਨ

"ਕੁਝ ਸਿੱਖਾਂ ਨੇ ਮੇਰਾ ਸਮਰਥ ਕੀਤਾ ਪਰ ਉਨ੍ਹਾਂ ਨੂੰ ਲੱਗਿਆ ਕਿ ਉਹ ਕੁਝ ਗਲਤ ਕਰ ਰਹੇ ਹਨ। ਅਸੀਂ ਵਾਲ ਕਟਵਾ ਕੇ ਗਲਤੀ ਕਰ ਲਈ ਹੈ ਪਰ ਕੋਈ ਤਾਂ ਨੌਜਵਾਨ ਹੈ, ਜੋ ਇਸ ਲਈ ਖੜ੍ਹਾ ਹੋਇਆ। ਸਾਨੂੰ ਉਸ ਨੂੰ ਸਮਰਥਨ ਦੇਣਾ ਚਾਹੀਦਾ ਹੈ।"

"ਕੁਝ ਲੋਕਾਂ ਨੇ ਸੋਚਿਆ ਕਿ ਉਹ ਕੰਮ ਲਈ ਉੱਥੇ ਆਏ ਹਨ ਅਤੇ ਇਹ ਨੌਜਵਾਨ ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਕਰ ਰਿਹਾ ਹੈ।"

ਸਿਆਸੀ ਮਦਦ ਲੈਣ ਦੀ ਕੋਸ਼ਿਸ਼

ਫਿਰ ਉਨ੍ਹਾਂ ਖੁਦ ਨੂੰ ਪੰਥਕ ਪਾਰਟੀ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਰੁਖ ਕੀਤਾ ਅਤੇ ਯੂਕੇ ਵਿੱਚ ਇਸ ਦੇ ਪ੍ਰਧਾਨ ਸੋਹਨ ਸਿੰਘ ਜੌਲੀ ਨਾਲ ਸੰਪਰਕ ਕੀਤਾ।

ਚਰਨਪ੍ਰੀਤ ਸਿੰਘ ਲਾਲ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਸਾਲ 2018 ਵਿੱਚ ਚਰਨਪ੍ਰੀਤ ਸਿੰਘ ਲਾਲ ਪਰੇਡ ਦੌਰਾਨ ਪਹਿਲੇ ਦਸਤਾਰਧਾਰੀ ਸਿੱਖ ਬਣੇ

ਤਰਸੇਮ ਨੇ ਦੱਸਿਆ, "ਉਹ ਬਹੁਤ ਮਜ਼ਬੂਤ ਸ਼ਖਸੀਅਤ ਸਨ। ਉਨ੍ਹਾਂ ਨੇ ਸਾਰੀ ਉਮਰ ਸਿੱਖੀ ਦਾ ਪਾਲਣ ਕੀਤਾ ਹੈ। ਉਹ ਕੀਨੀਆ ਵਿੱਚ ਬਰਤਾਨਵੀ ਰਾਜ ਵਿੱਚ ਪੁਲਿਸ ਇੰਸਪੈਕਟਰ ਰਹੇ ਹਨ।"

ਬਰਤਾਨਵੀ ਰਾਜ ਵਿੱਚ ਪੱਗ ਪਾਉਣਾ ਆਮ ਸੀ।

ਪਰ ਵੋਲਵਰਹੈਂਪਟਨ ਵਿਵਾਦ ਕਾਰਨ 6000 ਸਿੱਖਾਂ ਨੇ ਦੇਸ ਭਰ ਵਿੱਚ ਮਾਰਚ ਕੀਤਾ ਅਤੇ ਬਦਲਾਅ ਦੀ ਮੰਗ ਕੀਤੀ। ਇਹ ਸੁਨੇਹਾ ਵਿਦੇਸ਼ਾਂ ਵਿੱਚ ਵੀ ਪਹੁੰਚ ਰਿਹਾ ਸੀ। ਤਰਸੇਮ ਸਿੰਘ ਅਤੇ ਸੋਹਨ ਸਿੰਘ ਜੌਲੀ ਦੇ ਸਮਰਥਨ ਵਿੱਚ ਦਿੱਲੀ ਵਿੱਚ 50,000 ਸਿੱਖਾਂ ਨੇ ਮਾਰਚ ਕੀਤਾ।

ਬਰਤਾਨਵੀ ਫੌਜ ਵਿੱਚ ਸਿੱਖ

ਤਸਵੀਰ ਸਰੋਤ, IWM

ਤਸਵੀਰ ਕੈਪਸ਼ਨ, ਬਰਤਾਨਵੀ ਫੌਜ ਵਿੱਚ ਸਿੱਖ ਦਸਤਾਰ ਪਾਉਂਦੇ ਸਨ

ਜਦੋਂ ਕੁਝ ਵੀ ਨਹੀਂ ਹੋਇਆ ਤਾਂ ਜੌਲੀ ਨੇ ਧਮਕੀ ਦਿੱਤੀ ਅਤੇ ਕਿਹਾ ਕਿ, "ਉਹ ਖੁਦ ਨੂੰ ਅੱਗ ਲਾ ਲੈਣਗੇ ਕਿਉਂਕਿ ਉਸ ਦੇਸ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਹੈ, ਜਿੱਥੇ ਇੰਨਾ ਭੇਦਭਾਵ ਕੀਤਾ ਜਾਂਦਾ ਹੋਵੇ।"

ਉਨ੍ਹਾਂ ਨੇ ਮੰਗ ਮਨਵਾਉਣ ਲਈ 30 ਅਪ੍ਰੈਲ, 1969 ਤੱਕ ਦਾ ਸਮਾਂ ਦਿੱਤਾ। ਪਰ ਐਮਪੀ ਇਨੋਚ ਪੋਵੈਲ ਦੇ ਸਮਰਥਨ ਵਿੱਚ ਵੀ ਲੋਕ ਸਨ। ਉਨ੍ਹਾਂ ਇੱਕ ਪੱਗ ਵਿਵਾਦ ਸਬੰਧੀ ਭਾਸ਼ਨ ਦੌਰਾਨ ਕਿਹਾ, "ਇੱਕ ਬੱਦਲ ਮਨੁੱਖ ਦੇ ਹੱਥ ਨਾਲੋਂ ਵੱਡਾ ਨਹੀਂ ਜੋ ਇੰਨੀ ਤੇਜ਼ੀ ਨਾਲ ਅਸਮਾਨ ਨੂੰ ਤਬਾਹ ਕਰ ਸਕਦਾ ਹੈ।"

ਸਿੱਖਾਂ ਵੱਲੋਂ ਰੋਸ ਮੁਜ਼ਾਹਰਾ

ਹਾਲਾਂਕਿ ਇਸ ਭਾਸ਼ਨ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਪਰ ਉਨ੍ਹਾਂ ਦੇ ਸ਼ਬਦਾਂ ਦਾ ਅਸਰ ਹੋ ਚੁੱਕਿਆ ਸੀ। ਲੋਕ ਉਨ੍ਹਾਂ ਦੇ ਸਮਰਥਨ ਵਿੱਚ ਮਾਰਚ ਕਰ ਰਹੇ ਸਨ।

1960s ਵਿੱਚ ਭਾਰਤੀ ਡਰਾਈਵਰ
ਤਸਵੀਰ ਕੈਪਸ਼ਨ, ਵੋਲਵਰਹੈਂਪਟਨ ਨੂੰ ਬਸ ਡਰਾੀਵਰਾਂ ਨੂੰ ਦਾੜ੍ਹੀ ਕਟਵਾ ਕੇ ਟੋਪੀ ਪਾਉਣੀ ਪੈਂਦੀ ਸੀ

ਵੋਲਵਰਹੈਂਟਨ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਰੌਨ ਗਫ਼ ਨੇ ਬੀਬੀਸੀ ਨੂੰ 1968 ਵਿੱਚ ਦੱਸਿਆ ਕਿ ਦਸਤਾਰ ਕਦੇ ਵੀ ਵੋਲਵਰਹੈਂਪਟਨ ਬੱਸਾਂ ਵਿੱਚ ਨਹੀਂ ਦੇਖੀ ਜਾਏਗੀ।

ਸੋਹਨ ਸਿੰਘ ਜੋਲੀ
ਤਸਵੀਰ ਕੈਪਸ਼ਨ, ਸੋਹਨ ਸਿੰਘ ਜੋਲੀ ਨੇ ਧਮਕੀ ਦਿੱਤੀ ਕਿ ਜੇ ਮੰਗ ਨਾ ਮੰਨੀ ਗਈ ਤਾਂ ਉਹ ਖੁਦ ਨੂੰ ਜ਼ਿੰਦਾ ਸਾੜ ਦੇਣਗੇ

ਪਰ ਜੌਲੀ ਦੇ ਦਬਾਅ ਕਾਰਨ 9 ਅਪ੍ਰੈਲ, 1969 ਨੂੰ ਦਸਤਾਰ ਉੱਤੇ ਪਾਬੰਦੀ ਹਟਾ ਦਿੱਤੀ।

ਤਰਸੇਮ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਾਫ਼ੀ ਬਦਲਾਅ ਦੇਖਣ ਨੂੰ ਮਿਲਿਆ ਕਿਉਂਕਿ ਉਹ ਨੌਜਵਾਨ ਸਨ।

ਹੁਣ ਸਿੱਖ ਹਰ ਪਾਸੇ ਬਿਨਾਂ ਕਿਸੇ ਡਰ ਤੋਂ ਪੱਗ ਬੰਨ੍ਹ ਕੇ ਦੇਖੇ ਜਾ ਸਕਦੇ ਸਨ ਅਤੇ ਨੌਕਰੀਆਂ ਕਰਦੇ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)