ਫੁੱਟਬਾਲ ਗਰਾਊਂਡ ਜਿੰਨੇ ਪਰਾਂ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਵਿੱਚ ਕੀ ਹੈ ਖ਼ਾਸ

ਪਰਾਂ ਦੇ ਹਿਸਾਬ ਨਾਲ ਦੂਨੀਆਂ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਪਹਿਲੀ ਉਡਾਣ ਭਰ ਲਈ ਹੈ।

ਸਟ੍ਰੇਟੋਲਾਂਚ ਨਾਂ ਦੀ ਕੰਪਨੀ ਨੇ ਇਹ ਜਹਾਜ਼ ਬਣਾਇਆ ਹੈ। ਇਸ ਕੰਪਨੀ ਨੂੰ ਦੂਨੀਆਂ ਦੀ ਸਭ ਤੋਂ ਵੱਡੀ ਸਾਫ਼ਟਵੇਅਰ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਮਾਈਕ੍ਰੋਸਾਫ਼ਟ ਕੰਪਨੀ ਦੇ ਸਹਿ-ਸੰਸਥਾਪਕ ਪਾਲ ਐਲਨ ਨੇ ਬਣਾਇਆ ਹੈ।

ਅਸਲ ਵਿਚ ਇਹ ਜਹਾਜ਼ ਸੈਟੇਲਾਇਟ ਦੇ ਲਾਂਚ ਪੈਡ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ।ਇਸ ਜਹਾਜ਼ ਦਾ ਮੁੱਖ ਮੰਤਵ ਪੁਲਾੜ ਵਿਚ ਸੈਟੇਲਾਇਟ ਨੂੰ ਛੱਡਣ ਤੋਂ ਪਹਿਲਾਂ 10 ਕਿਲੋਮੀਟਰ ਉੱਤੇ ਉਡਾਣਾ ਹੈ।

ਇਹ ਵੀ ਪੜ੍ਹੋ:

ਇਸ ਜਹਾਜ਼ ਦੇ 385 ਫੁੱਟ ਲੰਬੇ ਪਰ ਕਿਸੇ ਅਮਰੀਕੀ ਫ਼ੁੱਟਬਾਲ ਮੈਦਾਨ ਜਿੰਨੇ ਵੱਡੇ ਹਨ।

ਜੇਕਰ ਇਹ ਸਕੀਮ ਸਿਰੇ ਚੜ੍ਹ ਗਈ ਤਾਂ ਪੁਲਾੜ ਵਿਚ ਕਿਸੇ ਵੀ ਚੀਜ਼ ਨੂੰ ਰਾਕੇਟ ਰਾਹੀ ਭੇਜਣ ਤੋਂ ਕਾਫ਼ੀ ਸਸਤਾ ਹੋ ਜਾਵੇਗਾ।

ਇਸ ਜਹਾਜ਼ ਵਿਚ ਦੋ ਏਅਰਕਰਾਫਟ ਬਾਡੀਆਂ ਹਨ, ਜੋ ਆਪਸ ਵਿਚ ਜੁੜੀਆਂ ਹੋਈਆਂ ਹਨ। ਇਸ ਵਿਚ 6 ਇੰਜਣ ਹਨ। ਇਹ ਜਹਾਜ਼ ਆਪਣੀ ਉਡਾਨ ਵਿਚ 15 ਹਜ਼ਾਰ ਫੁੱਟ ਦੀ ਉਚਾਈ ਤਕ ਗਿਆ ਅਤੇ ਇਸਦੀ ਵੱਧ ਤੋਂ ਵੱਧ ਰਫ਼ਤਾਰ 170 ਮੀਲ ਪ੍ਰਤੀ ਘੰਟਾ ਹੈ।

ਜਹਾਜ਼ ਨੂੰ ਉਡਾਨ ਵਾਲੇ ਪਾਇਲਟ ਇਵਨ ਥਾਮਸ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਬਹੁਤ ਹੀ ਅਨੂਠਾ ਸੀ ਅਤੇ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਇਸ ਨੇ ਉਵੇਂ ਹੀ ਉਡਾਨ ਭਰੀ ।

ਸਟ੍ਰੇਟੋਲਾਂਚ ਦੀ ਵੈੱਬਸਾਇਟ ਮੁਤਾਬਕ ' ਜਿਵੇਂ ਕਮਰਸ਼ੀਅਲ ਉਡਾਣ ਭਰਨਾ ਆਮ ਗੱਲ ਹੈ ਉਵੇਂ ਹੀ ਪੁਲ਼ਾੜ ਦੀ ਸ਼੍ਰੇਣੀ ਵਿਚ ਜਾਣਾ ਮੰਤਵ ਹੈ'।

ਬਰਤਾਨਵੀਂ ਅਰਬਪਤੀ ਰਿਚਰਡ ਬ੍ਰੇਂਸਨ ਦੀ ਕੰਪਨੀ ਵਰਜਿਨ ਗੇਲੇਕਟਿਕ ਨੇ ਵੀ ਅਜਿਹਾ ਹੀ ਜਹਾਜ਼ ਬਣਾਇਆ ਹੈ ਜੋ ਉਚਾਈ ਤੋਂ ਰਾਕੇਟ ਪੁਲਾੜ ਸ਼੍ਰੇਣੀ ਵਿਚ ਭੇਜ ਸਕਦਾ ਹੈ।

ਸਟ੍ਰੇਟੋਲਾਂਚ ਨੇ ਆਪਣੇ ਇਸ ਜਹਾਜ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ ਕਿਹਾ ਹੈ ਪਰ ਅਜੇ ਵੀ ਅਜਿਹੇ ਜਹਾਜ਼ਹਨ ਜੋਂ ਅਗਲੇ ਤਿੱਕੇ ਹਿੱਸੇ ਤੋਂ ਲੈ ਕੇ ਪਿੱਛੇ ਤੱਕ ਬਹੁਤ ਵੱਡੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)