ਜੂਲੀਅਨ ਅਸਾਂਜ: ਵਿਕੀਲੀਕਸ ਦਾ ਸਹਿ- ਬਾਨੀ ਲੰਡਨ ’ਚ ਗ੍ਰਿਫ਼ਤਾਰ

ਜੂਲੀਅਨ ਅਸਾਂਜ

ਤਸਵੀਰ ਸਰੋਤ, Getty Images

ਵਿਕੀਲੀਕਸ ਦੇ ਸਹਿ-ਬਾਨੀ ਤੇ ਖੋਜੀ ਪੱਤਰਕਾਰ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਇਕਵਾਡੌਰ ਦੇ ਦੂਤਾਵਾਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਸਾਂਜ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸੱਤ ਸਾਲ ਪਹਿਲਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ ਅਤੇ ਉਹ ਆਪਣੇ ਨੂੰ ਸਵੀਡਨ ਹਵਾਲੇ ਕੀਤੇ ਜਾਣ ਦੇ ਡਰੋਂ ਇਕਵਾਡੌਰ ਦੇ ਦੂਤਾਵਾਸ ਵਿਚ ਰਹਿ ਰਿਹਾ ਸੀ।

ਮੈਟਰੋਪੋਲਿਟਨ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਜਿੰਨੀ ਜਲਦੀ ਹੋ ਸਕੇਗਾ ਵੈਸਟ ਮਨਿਸਟਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਵਿਕੀਲੀਕਸ ਨੇ ਟਵੀਟ ਕਰਕੇ ਕਿਹਾ ਹੈ ਕਿ ਇਕਵਾਡੌਰ ਨੇ ਅਸਾਂਜ ਦੀ ਸਿਆਸੀ ਸ਼ਰਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਖ਼ਤਮ ਕਰਕੇ 'ਕੌਮਾਂਤਰੀ ਕਾਨੂੰਨਾਂ' ਦੀ ਉਲੰਘਣਾ ਕੀਤੀ ਹੈ।

ਬ੍ਰਿਟੇਨ ਦੇ ਗ੍ਰਹਿ ਸਕੱਤਰ ਸਾਜ਼ਿਦ ਜਾਵੇਦ ਨੇ ਟਵੀਟ ਕਰਕੇ ਕਿਹਾ, ''ਮੈਂ ਜੂਲੀਅਨ ਅਸਾਂਜ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕਰਦਾ ਹਾਂ, ਉਸ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ।''

''ਮੈਂ ਇਕਵਾਡੌਰ ਵਲੋਂ ਦਿੱਤੇ ਸਹਿਯੋਗ ਅਤੇ ਮੈਟਰੋਪੋਲੀਟਨ ਪੁਲਿਸ ਦੇ ਪੇਸ਼ੇਵਾਰੀ ਪਹੁੰਚ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।''

ਇਹ ਵੀ ਪੜ੍ਹੋ:

47 ਸਾਲਾ ਅਸਾਂਜ ਨੇ ਇਹ ਕਹਿ ਕੇ ਦੂਤਾਵਾਸ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਪੁੱਛਗਿੱਛ ਲਈ ਅਮਰੀਕਾ ਹਵਾਲੇ ਕਰ ਦਿੱਤਾ ਜਾਵੇਗਾ।

ਸਵੀਡਨ ਦੀ ਚੀਫ਼ ਪ੍ਰੋਸੀਕਿਊਟਰ ਨੇ ਅਸਾਂਜ ਤੋਂ ਪੁੱਛਗਿੱਛ ਲਈ ਲੰਡਨ ਸਥਿੱਤ ਇਕਵੇਡੋਰ ਦੇ ਦੂਤਾਵਾਸ ਦਾ ਦੌਰਾ ਕੀਤਾ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸਵੀਡਨ ਦੀ ਚੀਫ਼ ਪ੍ਰੋਸੀਕਿਊਟਰ ਨੇ ਅਸਾਂਜ ਤੋਂ ਪੁੱਛਗਿੱਛ ਲਈ ਲੰਡਨ ਸਥਿੱਤ ਇਕਵੇਡੋਰ ਦੇ ਦੂਤਾਵਾਸ ਦਾ ਦੌਰਾ ਕੀਤਾ।

ਸੱਚ ਦੇ ਝੰਡਾਬਰਦਾਰ ਕਿ ਧਿਆਨ ਦੇ ਭੁੱਖੇ

ਜੂਲੀਅਨ ਅਸਾਂਜ ਆਪਣੇ ਹਮਾਇਤੀਆਂ ਲਈ ਸੱਚ ਦੇ ਝੰਡਾਬਰਦਾਰ ਹਨ ਪਰ ਉਨ੍ਹਾਂ ਦੇ ਆਲੋਚਕ ਉਨ੍ਹਾਂ ਨੂੰ ਧਿਆਨ ਦਾ ਭੁੱਖਾ ਦਸਦੇ ਹਨ।

ਜੂਲੀਅਨ ਨਾਲ ਨੇੜਿਓਂ ਕੰਮ ਕਰਨ ਵਾਲਿਆਂ ਮੁਤਾਬਕ ਉਹ ਬਹੁਤ ਹੀ ਤੀਖਣ ਬੁੱਧੀ ਵਾਲੇ ਹਨ ਅਤੇ ਉਨ੍ਹਾਂ ਵਿੱਚ ਔਖੇ ਤੋਂ ਔਖਾ ਕੰਪਿਊਟਰ ਕੋਡ ਕਰੈਕ ਕਰਨ ਦੀ ਅਸਧਾਰਣ ਸਮਰੱਥਾ ਹੈ।

ਉਨ੍ਹਾਂ ਨੇ ਸਾਲ 2006 ਵਿੱਚ ਵਿਕੀਲੀਕਸ ਦਾ ਮੁੱਢ ਬੰਨ੍ਹਿਆ। ਇਸੇ ਵੈਬਸਾਈਟ ਰਾਹੀਂ ਉਨ੍ਹਾਂ ਨੇ ਸਾਲ 2010 ਵਿੱਚ ਅਮਰੀਕੀ ਫੌਜੀਆਂ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ। ਫੋਟੋ ਵਿੱਚ ਉਹ ਫੌਜੀ ਹੈਲੀਕਾਪਟਰ ਵਿੱਚੋਂ 18 ਇਰਾਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਫੋਟੇ ਨਾਲ ਉਹ ਇੱਕਦਮ ਚਰਚਾ ਵਿੱਚ ਆ ਗਏ।

ਅਗਲੇ ਹੀ ਸਾਲਾ ਸਵੀਡਨ ਨੇ ਉਨ੍ਹਾਂ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਮਾਂ ਤਹਿਤ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ।

ਸਵੀਡਨ ਉਨ੍ਹਾਂ ਖ਼ਿਲਾਫ ਦੋ ਔਰਤਾਂ ਵੱਲੋਂ ਲਾਏ ਗਏ ਜਿਣਸੀ ਸ਼ੋਸ਼ਣ (ਸਾਲ 2010) ਦੇ ਇਲਜ਼ਾਮਾਂ ਸੰਬੰਧੀ ਪੁੱਛਗਿਛ ਕਰਨੀ ਚਾਹੁੰਦਾ ਸੀ। ਇਸ ਘਟਨਾ ਸਮੇਂ ਉਹ ਸਟਾਕਹੋਮ ਵਿੱਚ ਇੱਕ ਭਾਸ਼ਣ ਲਈ ਗਏ ਹੋਏ ਸਨ ਅਸਾਂਜ ਦਾ ਕਹਿਣਾ ਹੈ ਕਿ ਦੋਵਾਂ ਮਾਮਲਿਆਂ ਵਿੱਚ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਕੀਤਾ ਗਿਆ।

ਜੂਲੀਅਨ ਅਸਾਂਜ

ਇਹ ਪਿਛਲੇ ਲਗਪਗ 7 ਸਾਲਾਂ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਲੰਡਨ ਵਿੱਚ ਇਕੁਵਾਡੋਰ ਦੇ ਦੂਤਾਵਾਸ ਵਿੱਚ ਰਹਿ ਰਹੇ ਸਨ।

11 ਅਪ੍ਰੈਲ ਨੂੰ ਇਕਵਾਡੋਰ ਵਲੋਂ ਦੂਤਾਵਾਸ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਬਰਤਾਨੀਆ ਦੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਉਹ ਇਸ ਦੂਤਾਵਾਸ ਵਿੱਚ ਜੂਨ 2012 ਵਿੱਚ ਸਿਆਸੀ ਪਨਾਹ ਦੀ ਦਰਖ਼ਾਸਤ ਨਾਲ ਦਾਖ਼ਲ ਹੋਏ ਸਨ ਅਤੇ ਲਗਾਤਾਰ ਕਹਿੰਦੇ ਆ ਰਹੇ ਸਨ ਕਿ ਜੇ ਉਨ੍ਹਾਂ ਨੂੰ ਬਾਹਰ ਭੇਜਿਆ ਗਿਆ ਤਾਂ ਗ੍ਰਿਫ਼ਤਾਰ ਕਰ ਲਏ ਜਾਣਗੇ। ਅਗਲੇ ਹੀ ਮਹੀਨੇ ਬਰਤਾਨੀਆ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਹਵਾਲਗੀ ਨੂੰ ਪ੍ਰਵਾਨਗੀ ਦੇ ਦਿੱਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਸਵੀਡਨ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇਗਾ ਜਿੱਥੇ ਉਨ੍ਹਾਂ 'ਤੇ ਗੁਪਤ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦਾ ਮੁਕੱਦਮਾ ਚਲਾਇਆ ਜਾਵੇਗਾ।

ਜਦਕਿ ਸਵੀਡਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਉਹ ਅਸਾਂਜ ਨੂੰ ਸਿਰਫ਼ ਸ਼ੋਸ਼ਣ ਦੇ ਇਲਜ਼ਾਮਾਂ ਦੀ ਢੁਕਵੀਂ ਪੜਤਾਲ ਲਈ ਹੀ ਹਾਲਸ ਕਰਨਾ ਚਾਹੁੰਦਾ ਹੈ।

ਜੂਲੀਅਨ ਅਸਾਂਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੂਲੀਅਨ ਅਸਾਂਜ ਨੇ 2014 ਵਿੱਚ ਇਲਾਜ ਲਈ ਦੂਤਾਵਾਸ ਤੋਂ ਬਾਹਰ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਸੀ।

ਹਾਲਾਂਕਿ ਅਸਾਂਜ ਨੇ ਕਦੇ ਆਪਣੇ ਪਿਛੋਕੜ ਬਾਰੇ ਕਦੇ ਗੱਲ ਨਹੀਂ ਕੀਤੀ ਪਰ ਵਿਕੀਲੀਕਸ ਨੇ ਉਨ੍ਹਾਂ ਬਾਰੇ ਕੁਝ ਜਾਣਕਾਰੀ ਪ੍ਰਦਾਨ ਕੀਤੀ ਹੈ।

ਉਨ੍ਹਾਂ ਦਾ ਜਨਮ ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਟਾਊਨਸਵਿਲੇ ਵਿੱਚ ਸਾਲ 1971 ਵਿੱਚ ਹੋਇਆ। ਉਨ੍ਹਾਂ ਦੇ ਮਾਂ-ਬਾਪ ਦੀ ਇੱਕ ਘੁਮੰਤਰੂ ਨਾਟ ਮੰਡਲੀ ਚਲਾਉਂਦੇ ਸਨ, ਜਿਸ ਕਾਰਨ ਅਸਾਂਜ ਦਾ ਬਚਪਨ ਵੀ ਇੱਕ ਥਾਵੇਂ ਨਹੀਂ ਬੀਤਿਆ।

18 ਸਾਲ ਦੀ ਉਮਰ ਵਿੱਚ ਉਹ ਇੱਕ ਬੱਚੇ ਦੇ ਪਿਤਾ ਬਣ ਗਏ, ਬੱਚੇ ਦੀ ਕਸਟੱਡੀ ਦੀ ਲੜਾਈ ਉਸੇ ਸਮੇਂ ਤੋਂ ਚੱਲ ਰਹੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)