ਕਾਇਲੀ ਜੈਨਰ: ਦੁਨੀਆਂ ਦੀ ਸਭ ਤੋਂ ਨਿੱਕੀ ਉਮਰ ਦੀ ਅਰਬਪਤੀ ਕੁੜੀ ਬਾਰੇ ਜਾਣੋ

ਫੋਰਬਸ ਬਿਲੀਅਨਰੀਜ਼ ਦੀ ਸੂਚੀ ਮੁਤਾਬਕ ਕਾਇਲੀ ਜੈਨਰ ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣੀ ਹੈ ਉਹ ਵੀ ਆਪਣੀ ਮਿਹਨਤ ਸਦਕਾ।

ਕਰਦਾਸ਼ੀਅਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕੈਲੀ ਨੇ ਕੌਸਮੈਟਿਕ ਦੇ ਕਾਰੋਬਾਰ ਤੋਂ ਇਹ ਸਫਲਤਾ ਹਾਸਲ ਕੀਤੀ ਹੈ।

21 ਸਾਲਾ ਕਾਇਲੀ ਨੇ ਸਿਰਫ਼ ਤਿੰਨ ਸਾਲ ਪੁਰਾਣੇ ਇਸ ਕਾਰੋਬਾਰ ਤੋਂ ਔਸਤਨ 360 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ।

ਉਨ੍ਹਾਂ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੂੰ ਵੀ ਇਸ ਮਾਮਲੇ ਵਿੱਚ ਛੱਡ ਦਿੱਤਾ ਹੈ। ਮਾਰਕ ਜ਼ਕਰਬਰਗ ਨੇ 23 ਸਾਲ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ।

ਜੈਨਰ ਨੇ ਫੋਰਬਸ ਨੂੰ ਕਿਹਾ, ''ਮੈਨੂੰ ਅਜਿਹਾ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ ਸੀ। ਮੈਂ ਭਵਿੱਖ ਬਾਰੇ ਅੰਦਾਜ਼ਾ ਨਹੀਂ ਲਗਾਇਆ ਸੀ ਪਰ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।''

ਅਮੀਰ ਔਰਤਾਂ ਦੀ ਗਿਣਤੀ ਵਧੀ

ਅਰਬਪਤੀਆਂ ਦੀ ਸੂਚੀ ਵਿੱਚ 252 ਔਰਤਾਂ ਸਨ ਜਿਸ ਵਿੱਚ ਸਭ ਤੋਂ ਅਮੀਰ ਔਰਤ ਚੀਨ ਦੀ ਵੂ ਯਾਜੂਨ ਹੈ ਜਿਸਦੀ ਆਪਣੇ ਬਲਬੂਤੇ 'ਤੇ ਔਸਤਨ ਕਮਾਈ 9.4 ਬਿਲੀਅਨ ਡਾਲਰ ਹੈ।

ਪਿਛਲੇ ਸਾਲ ਆਪਣੇ ਬਲਬੂਤੇ 'ਤੇ ਇੱਥੋਂ ਤੱਕ ਪਹੁੰਚਣ ਵਾਲੀਆਂ ਔਰਤਾਂ ਦਾ ਨੰਬਰ ਵਧ ਕੇ 72 ਹੋ ਗਿਆ ਹੈ ਜਿਹੜਾ ਪਿਛਲੇ ਸਾਲ ਤੱਕ 56 ਸੀ।

ਕਾਲੀ ਜੈਨਰ ਬਾਰੇ ਜਾਣੋ

  • ਕਾਇਲੀ ਜੈਨਰ ਇੱਕ ਅਮਰੀਕਨ ਟੀਵੀ ਸਟਾਰ, ਮਾਡਲ ਅਤੇ ਉੱਦਮੀ ਹਨ। ਉਨ੍ਹਾਂ ਦਾ ਆਪਣਾ ਕੌਸਮੈਟਿਕਸ ਦਾ ਕਾਰੋਬਾਰ ਹੈ ਜਿਸਦਾ ਨਾਮ ਹੈ ਕੋਸਮੈਟਿਕ ਕੰਪਨੀ ਕੈਲੀ। ਕਾਇਲੀ ਆਪਣੀ ਕੰਪਨੀ ਦੀ ਸੰਸਥਾਪਕ ਵੀ ਹੈ।
  • ਬਹੁਤ ਹੀ ਘੱਟ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਦਮ 'ਤੇ ਵੱਡੀ ਕਮਾਈ ਕੀਤੀ ਹੈ। ਹਾਲ ਹੀ ਵਿੱਚ ਇੰਸਟਾਗ੍ਰਾਮ ਦੀ ਅਮੀਰਾਂ ਦੀ ਸੂਚੀ ਵਿੱਚ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੀ ਟੀਵੀ ਸਟਾਰ ਵੀ ਸੀ।
  • ਕਾਇਲੀ ਜੈਨਰ ਵਪਾਰ ਸਾਂਭਣ ਦੇ ਨਾਲ ਨਾਲ ਇੱਕ ਬੱਚੇ ਦੀ ਮਾਂ ਵੀ ਹੈ।
  • 2017 ਵਿੱਚ ਅਮੀਰਾ ਔਰਤਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਰਹੀ ਗਾਇਕਾ ਸੇਲੇਨਾ ਗੋਮੇਜ਼ ਨੂੰ ਕਾਈਲੀ ਨੇ ਪਿੱਛੇ ਛੱਡ ਦਿੱਤਾ ਹੈ।
  • ਜੈਨਰ ਦੀ ਸਫਲਤਾ ਪਿੱਛੇ ਉਸਦੀ ਮੇਕਅਪ ਲਾਈਨ ਯਾਨਿ ਕੌਸਮੈਟਿਕ ਦੇ ਵਪਾਰ ਦਾ ਪੂਰਾ ਸਹਿਯੋਗ ਹੈ। 2018 ਵਿੱਚ ਕਾਈਲੀ ਜੈਨਰ ਸੂਚੀ ਵਿੱਚ ਚੌਥੇ ਨੰਬਰ 'ਤੇ ਸੀ।

ਇਹ ਵੀ ਪੜ੍ਹੋ:

ਸੂਚੀ ਦਰਸਾਉਂਦੀ ਹੈ ਕਿ ਐਮੇਜ਼ਨ ਦੇ ਸੰਸਥਾਪਕ ਜੈਫ ਬੇਜ਼ੋਸ ਅਜੇ ਵੀ ਦੁਨੀਆਂ ਦੇ ਸਭ ਤੋਂ ਅਮੀਰ ਸ਼ਖ਼ਸ ਹਨ।

ਫੋਬਰਸ ਮੁਤਾਬਕ 2018 ਤੋਂ ਬਾਅਦ ਉਨ੍ਹਾਂ ਨੂੰ 19 ਬਿਲੀਅਨ ਡਾਲਰ ਦੀ ਕਮਾਈ ਹੋਈ।

ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਦਾ ਗਰਾਫ਼ ਹੇਠਾਂ ਡਿੱਗਿਆ ਹੈ। ਫੋਰਬਸ ਸੂਚੀ ਮੁਤਾਬਕ ਪਿਛਲੇ ਸਾਲ ਵਿੱਚ ਉਨ੍ਹਾਂ ਦੀ ਕਮਾਈ ਦਾ ਅੰਕੜਾ 8.7 ਬਿਲੀਅਨ ਡਾਲਰ ਘਟਿਆ ਹੈ।

ਇਹ ਵੀ ਪੜ੍ਹੋ:

ਪ੍ਰਾਇਵੇਸੀ ਸਕੈਂਡਲ ਕਾਰਨ ਫੇਸਬੁੱਕ ਕੰਪਨੀ ਦੇ ਸ਼ੇਅਰਾਂ ਦਾ ਇੱਕ ਤਿਹਾਈ ਹਿੱਸਾ ਘੱਟ ਹੋਇਆ ਹੈ।

ਐਮੇਜ਼ਨ ਦੇ ਸ਼ੇਅਰਾਂ ਦੀ ਕੀਮਤ ਵੀ ਚੰਗੀ ਹੈ। ਬਿਲ ਗੇਟਸ ਦੀ ਕਮਾਈ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ। ਪਿਛਲੇ ਸਾਲ ਇਹ ਆਮਦਨ 90 ਬਿਲੀਅਨ ਡਾਲਰ ਸੀ ਜਦਕਿ ਇਸ ਸਾਲ ਵਧ ਕੇ 96.5 ਬਿਲੀਅਨ ਡਾਲਰ ਹੋ ਗਈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)