You’re viewing a text-only version of this website that uses less data. View the main version of the website including all images and videos.
ਵੈਨੇਜ਼ੁਏਲਾ ਸੰਕਟ : ਕੰਮ ਦੀ ਭਾਲ ਲਈ ਜਾਣ ਤੋਂ ਰੋਕਣ ਤੇ ਮਨੁੱਖੀ ਮਦਦ ਦੀ ਕੋਸ਼ਿਸ਼ ਮਗਰੋਂ ਹੋਈ ਹਿੰਸਾ ਦੀਆਂ ਤਸਵੀਰਾਂ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵੱਲੋਂ ਸਰਕਾਰੀ ਨਾਕੇਬੰਦੀ ਵਿਚਾਲੇ ਮਨੁੱਖੀ ਸਹਾਇਤਾ ਪਹੁੰਚਾਉਣ 'ਤੇ ਵੈਨੇਜ਼ੁਏਲਾ ਦੇ ਸਰਹੱਦੀ ਇਲਾਕਿਆਂ 'ਚ ਹਿੰਸਾ ਹੋਈ ਹੈ।
ਕੋਲੰਬੀਆ ਦੀ ਇਮੀਗ੍ਰੇਸ਼ਨ ਏਜੰਸੀ ਮੁਤਾਬਕ ਵੈਨੇਜ਼ੁਏਲਾ ਨੈਸ਼ਨਲ ਗਾਰਡ ਦੇ ਕੁਝ ਜਵਾਨਾਂ ਨੇ ਆਪਣੀਆਂ ਚੌਂਕੀਆਂ ਵੀ ਛੱਡ ਦਿੱਤੀਆਂ ਹਨ।
ਉੱਥੇ ਹੀ ਦੂਜੇ ਪਾਸੇ ਕੋਲੰਬੀਆ 'ਚ ਕੰਮ ਦੀ ਭਾਲ ਕਰਨ ਲਈ ਸਰਹੱਦ ਪਾਰ ਕਰ ਰਹੇ ਲੋਕਾਂ 'ਤੇ ਵੈਨੇਜ਼ੁਏਲਾ ਦੇ ਜਵਾਨਾਂ ਨੇ ਹੰਝੂ ਗੈਸ ਦੇ ਗੋਲੇ ਦਾਗ਼ੇ।
ਇਹ ਤਾਜ਼ਾ ਵਿਵਾਦ ਵੈਨੇਜ਼ੁਏਲਾ 'ਚ ਮਨੁੱਖੀ ਸਹਾਇਤਾ ਪਹੁੰਚਾਉਣ ਨੂੰ ਲੈ ਕੇ ਸ਼ੁਰੂ ਹੋਇਆ ਹੈ। ਇਸ ਕਾਰਨ ਹੀ ਕੋਲੰਬੀਆਂ ਨੂੰ ਸਰਹੱਦ ਨੂੰ ਵੀ ਬੰਦ ਕਰ ਦਿੱਤਾ ਹੈ।
ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ ਵੈਨੇਜ਼ੁਏਲਾ ਦੇ ਸੰਕਟ ਵਿਚਾਲੇ ਮੁਲਕ ਅੰਦਰ ਸਹਾਇਤਾ ਸਮੱਗਰੀ ਭੇਜੀ ਹੋਈ ਹੈ ਜਿਸਨੂੰ ਕਈ ਦਿਨਾਂ ਤੋਂ ਵੈਨੇਜ਼ੁਏਲਾ ਦੀ ਸਰਹੱਦ 'ਤੇ ਰੋਕਿਆ ਗਿਆ ਹੈ।
ਵੈਨੇਜ਼ੁਏਲਾ ਵਿੱਚ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨਣ ਵਾਲੇ ਵਿਰੋਧੀ ਧਿਰ ਦੇ ਆਗੂ ਖੁਆਨ ਗੁਆਇਦੋ ਵਿਦੇਸ਼ੀ ਸਹਾਇਤਾ ਦੇ ਹੱਕ ਵਿੱਚ ਹਨ।
ਗੁਆਇਦੋ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਕਿ ਲੱਖਾਂ ਸਵੈਮ ਸੇਵਕ ਮਨੁੱਖੀ ਸਹਾਇਤਾ ਪਹੁੰਚਾਉਣ 'ਚ ਮਦਦ ਕਰਨਗੇ, ਜਿਸ ਵਿੱਚ ਖਾਣਾ ਅਤੇ ਦਵਾਈਆਂ ਸ਼ਾਮਿਲ ਹਨ।
ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਹੈ ਕਿ ਸਹਾਇਤਾ ਪਹੁੰਚਣ ਤੋਂ ਰੋਕਣ ਲਈ ਕੋਲੰਬੀਆ ਨਾਲ ਲੱਗਦੀ ਸਰਹੱਦ ਨੂੰ ਆਂਸ਼ਿਕ ਤੌਰ 'ਤੇ ਬੰਦ ਕੀਤਾ ਗਿਆ ਹੈ।
ਉਨ੍ਹਾਂ ਦੀ ਸਰਕਾਰ ਨੇ ਕੋਲੰਬੀਆ ਨਾਲ ਕੂਟਨੀਤਕ ਰਿਸ਼ਤੇ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ-
ਸ਼ੁੱਕਰਵਾਰ ਨੂੰ ਬ੍ਰਾਜ਼ੀਲ ਸਰਹੱਦ ਨੇੜੇ ਵੈਨੇਜ਼ੁਏਲਾ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋਈ ਸੀ ਅਤੇ ਉੱਥੇ ਸ਼ਨਿੱਚਰਵਾਰ ਨੂੰ ਕਰੀਬ ਦੋ ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਵੈਨੇਜ਼ੁਏਲਾ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਇਸ ਵੇਲੇ ਮਨੁੱਖੀ ਸਹਾਇਤਾ ਦਾ ਮੁੱਦਾ ਅਹਿਮ ਬਣਿਆ ਹੋਇਆ ਹੈ।
ਕਿਵੇਂ ਹੋ ਰਹੇ ਹਨ ਪ੍ਰਦਰਸ਼ਨ?
ਵੈਨੇਜ਼ੁਏਲਾ ਅਤੇ ਕੋਲੰਬੀਆ ਵਿਚਾਲੇ ਸਰਹੱਦ ਦੀਆਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸੁਰੱਖਿਆ ਬਲ ਸਵੈਮ ਸੇਵਕਾਂ 'ਤੇ ਹੰਝੂ ਗੈਸ ਦੇ ਗੋਲੇ ਦਾਗ਼ ਰਹੇ ਹਨ।
ਉੱਤੇ ਹੀ ਪ੍ਰਦਰਸ਼ਨਕਾਰੀ ਚੌਂਕੀਆਂ, ਸੁਰੱਖਿਆ ਬਲਾਂ ਅਤੇ ਦੰਗਾ ਵਿਰੋਧੀ ਪੁਲਿਸ 'ਤੇ ਪੱਥਰ ਸੁੱਟ ਰਹੇ ਹਨ।
ਵੈਨੇਜ਼ੁਏਲਾ-ਕੋਲੰਬੀਆ ਸਰਹੱਦ 'ਤੇ ਸੁਰੱਖਿਆ ਦੇ ਘੱਟੋ-ਘੱਟ 20 ਮੈਂਬਰਾਂ ਨੇ ਚੌਂਕੀਆਂ ਨੂੰ ਛੱਡ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਦਿਖਾ ਰਿਹਾ ਹੈ ਕਿ ਚਾਰ ਜਵਾਨਾਂ ਨੇ ਜਨਤਕ ਤੌਰ 'ਤੇ ਮਾਦੁਰੋ ਦੀ ਆਲੋਚਨਾ ਦੀ ਹੈ ਅਤੇ ਗੋਇਦੋ ਨੂੰ ਆਪਣਾ ਸਮਰਥਨ ਦਿੱਤਾ ਸੀ।
ਇਹ ਵੀ ਪੜੋ-
ਉਹ ਕਹਿ ਰਹੇ ਹਨ, "ਅਸੀਂ ਪਿਤਾ ਤੇ ਪੁੱਤਰ ਵਾਂਗ ਹਾਂ, ਅਸੀਂ ਬਹੁਤ ਅਨਿਆਂ ਸਹਿ ਲੈ ਲਿਆ ਹੈ।"
ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਲੋਕ ਬੈਰੀਕੇਡ 'ਤੇ ਚੜ੍ਹ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉੱਥੇ ਹੀ ਵਿਰੋਧੀ ਸੰਸਦ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਸੰਦੇਸ਼ ਜਾਰੀ ਕਰਕੇ ਬਲ ਵਰਤਣ ਦੀ ਆਲੋਚਨਾ ਕੀਤੀ ਹੈ।
ਸਿਮੋਨ ਬੋਲੀਵਰ ਇੰਟਰਨੈਸ਼ਨਲ ਬ੍ਰਿਜ 'ਤੇ ਮੌਜੂਦ ਬੀਬੀਸੀ ਪੱਤਰਕਾਰ ਓਰਾਲ ਗੁਏਰਿਨ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ਲੋਕ ਸੀਮਾ ਪਾਰ ਕਰਨ ਲਈ ਜਵਾਨਾਂ ਦੇ ਪੈਰੀ ਪੈ ਰਹੇ ਹਨ।
ਉੱਥੇ ਹੀ, ਗੋਇਦੋ ਨੇ ਕੋਲੰਬੀਆ ਸਰਹੱਦ ਵੱਲੋਂ ਤਿਏਂਦਿਤਸ ਪੁੱਲ ਦਾ ਦੌਰਾ ਕੀਤਾ ਹੈ, ਜਿੱਥੇ ਇਹ ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਦੋਕੇ ਦੇ ਨਾਲ ਸਨ।
ਉਨ੍ਹਾਂ ਨੇ ਚੌੰਕੀ ਛੱਡਣ ਵਾਲੇ ਜਵਾਨਾਂ ਦਾ ਸੁਾਗਤ ਕਰਦਿਆਂ ਹੋਇਆ ਕਿਹਾ ਕਿ ਜੋ ਵੀ ਉਨ੍ਹਾਂ ਨਾਲ ਆਉਣਗੇ ਉਨ੍ਹਾਂ ਨੂੰ 'ਮੁਆਫ਼' ਕੀਤਾ ਜਾਵੇਗਾ।
ਇਹ ਵੀ ਪੜ੍ਹੋ-