ਦੇਖੋ ਦੁਨੀਆਂ ਦੇ ਬਾਗਾਂ ਦੀਆਂ ਤਸਵੀਰਾਂ ਜਿੰਨ੍ਹਾਂ ਇਸ ਸਾਲ ਕੌਮਾਂਤਰੀ ਐਵਾਰਡ ਜਿੱਤੇ

ਇੰਟਰਨੈਸ਼ਨਲ ਗਾਰਡਨ ਫੋਟੋਗਰਾਫ਼ਰ ਆਫ਼ ਦਿ ਈਅਰ ਕੰਪੀਟੀਸ਼ਨ ਵਿੱਚ ਕਈ ਸ਼੍ਰੇਣੀਆਂ ਦੇ ਜੇਤੂ ਚੁਣੇ ਗਏ ਹਨ। ਇਹ ਹਨ ਉਨ੍ਹਾਂ ਫੋਟੋਗਰਾਫ਼ਰਾਂ ਦੇ ਕੈਮਰੇ ਦੀ ਨਜ਼ਰ ਨਾਲ ਦੁਨੀਆਂ ਦੇ ਖ਼ੂਬਸੂਰਤ ਬਾਗ।

ਐਲੀਅਮ ਫਲਾਵਰ

ਤਸਵੀਰ ਸਰੋਤ, JILL WELHAM

ਐਲੀਅਮ ਫਲਾਵਰ ਦੀ ਇਹ ਮਨਮੋਹਣੀ ਤਸਵੀਰ ਖਿੱਚੀ ਹੈ, ਬਰਤਾਨਵੀ ਫੋਟੋਗਰਾਫ਼ਰ ਜਿਲ ਵ੍ਹੇਲਸ ਨੇ ਆਪਣੇ ਬਗੀਚੇ ਵਿੱਚ ਲਈ ਹੈ। ਜਿਲ ਵ੍ਹੇਲਸ ਇਸ ਸਾਲ ਦੇ ਇੰਟਰਨੈਸ਼ਨਲ ਗਾਰਡਨ ਫੋਟੋਗਰਾਫ਼ਰ ਆਫ਼ ਦਿ ਈਅਰ ਕੰਪੀਟੀਸ਼ਨ ਦੀ ਜੇਤੂ ਰਹੀ ਹੈ। ਉਨ੍ਹਾਂ ਨੇ ਇਸ ਤਸਵੀਰ ਤੇ ਫੋਟੋਗਰਾਮ ਪ੍ਰਿੰਟਿੰਗ ਪ੍ਰਕਿਰਿਆ ਦੀ ਵਰਤੋਂ ਕੀਤੀ ਹੈ। ਨਾਰਥ ਯਾਰਕਸ਼ਾਇਰ ਦੀ ਇਸ ਫੋਟੋਗਰਾਫ਼ਰ ਨੂੰ 50 ਦੇਸਾਂ ਦੇ 19 ਹਜ਼ਾਰ ਪ੍ਰਤੀਯੋਗੀਆਂ ਵਿੱਚੋਂ ਚੁਣਿਆ ਗਿਆ ਹੈ। ਉਨ੍ਹਾਂ ਨੂੰ ਇਸ ਲਈ ਕਰੀਬ 69 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਹੈ। ਵ੍ਹੇਲਸ ਦਾ ਕਹਿਣਾ ਹੈ ਕਿ ਇਹ ਤਸਵੀਰ ਉਨ੍ਹਾਂ ਦੀ ਘਰੇਲੂ ਬਗੀਚੀ ਦੀ ਹੈ।

ਪਤਝੜ ਦੇ ਮੌਸਮ ਵਿੱਚ ਬੇਰਿੰਗ੍ਹਮ ਗਾਰਡਨਰ

ਤਸਵੀਰ ਸਰੋਤ, RICHARD BLOOM

ਬਿਊਟੀਫੁੱਲ ਗਾਰਡਨ ਜੇਤੂ: ਇਸੇ ਵਰਗ ਵਿੱਚ ਬਰਤਾਨੀਆ ਦੇ ਰਿਚਰਡ ਬਲੂਨ ਨੇ ਇਨਾਮ ਜਿੱਤਿਆ। ਬਗੀਚੇ ਦੀ ਇਹ ਤਸਵੀਰ ਪਤਝੜ ਦੇ ਮੌਸਮ ਵਿੱਚ ਬੇਰਿੰਗ੍ਹਮ ਗਾਰਡਨ ਦੀ ਹੈ। ਰਿਚਰਡ ਦਾ ਕਹਿਣਾ ਹੈ ਕਿ ਇਸ ਤਸਵੀਰ ਵਿੱਚ ਇਹ ਬਗੀਚਾ ਸਵੇਰ ਦੀ ਨਿੱਘੀ ਧੁੱਪ ਵਿੱਚ ਨਹਾ ਰਿਹਾ ਹੈ।

ਇਹ ਵੀ ਪੜ੍ਹੋ:

ਪੋਟਾਗੋਨੀਆ ਵਿੱਚ ਟੋਰੇਸ ਡੇਲ ਪੇਨ ਨੈਸ਼ਨਲ ਪਾਰਕ

ਤਸਵੀਰ ਸਰੋਤ, ANDREA POZZI

ਬ੍ਰੀਦਿੰਗ ਸਪੇਸਿਜ਼ ਜੇਤੂ: ਖੁੱਲ੍ਹੇ ਆਸਮਾਨ ਤੇ ਜ਼ਮੀਨ ਨੂੰ ਇੱਕ ਕੈਨਵਸ ਤੇ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕਰਦੀ ਇਹ ਤਸਵੀਰ ਐਂਡਰਿਏ ਪ੍ਰਰਟਸੀ ਦੀ ਹੈ। ਇਹ ਜਗ੍ਹਾ ਪੋਟਾਗੋਨੀਆ ਵਿੱਚ ਟੋਰੇਸ ਡੇਲ ਪੇਨ ਨੈਸ਼ਨਲ ਪਾਰਕ ਦੀ ਹੈ।

ਇਨਫਰਾਰੈਡ ਦੀ ਵਰਤੋਂ ਨਾਲ ਖਿੱਚੀ ਇੱਕ ਸ਼ਹਿਰ ਦੀ ਤਸਵੀਰ ਜਿਸ ਵਿੱਚ ਪੌਦਿਆਂ ਦਾ ਹਰਾ ਰੰਗ ਨੀਲਾ ਨਜ਼ਰ ਆ ਰਿਹਾ ਹੈ

ਤਸਵੀਰ ਸਰੋਤ, HALU CHOW

ਗ੍ਰੀਨਿੰਗ ਦਿ ਸਿਟੀ ਜੇਤੂ: ਜਿਵੇਂ ਕਿ ਨਾਮ ਤੋਂ ਹੀ ਪਤਾ ਚਲਦਾ ਹੈ। ਇਹ ਤਸਵੀਰ ਸ਼ਹਿਰ ਵਿੱਚ ਹਰਿਆਲੀ ਤਲਾਸ਼ਣ ਦੀ ਕੋਸ਼ਿਸ਼ ਹੈ। ਇਸ ਨੂੰ ਚੀਨੀ ਫੋਟੋਗਰਾਫ਼ਰ ਹਾਲੂ ਚਾਊ ਨੇ ਖਿੱਚੀ ਹੈ। ਉਨ੍ਹਾਂ ਦੱਸਿਆ, "ਮੈਂ ਸ਼ਹਿਰ ਦੇ ਚਾਰੇ ਪਾਸੇ ਪੌਦਿਆਂ ਦੀ ਜ਼ਿੰਦਗੀ ਦੀਆਂ ਥਾਵਾਂ ਨੂੰ ਸਹੀ ਤਰ੍ਹਾਂ ਪਰਿਭਾਸ਼ਿਤ ਕਰਨ ਲਈ ਇਨਫਰਾਰੈਡ ਦੀ ਵਰਤੋਂ ਕੀਤੀ ਕੀਤੀ। ਉਨ੍ਹਾਂ ਦੀ ਮੌਜੂਦਗੀ ਤੇ ਨੇੜਤਾ ਨੂੰ ਉਜਾਗਰ ਕੀਤਾ।"

ਅਮਰੀਕਾ ਦੇ ਨੀਲਵਰਥ ਪਾਰਕ ਐਂਡ ਏਕਿਟਿਕ ਗਾਰਡਨਸ ਵਿੱਚ

ਤਸਵੀਰ ਸਰੋਤ, KATHLEEN FUREY

ਬਿਊਟੀ ਆਫ਼ ਪਲਾਂਟਸ ਜੇਤੂ: ਕਮਲ ਦਾ ਫੁੱਲ ਖਿੜਨ ਤੋਂ ਪਹਿਲਾਂ ਲਹਿਰਾਉਂਦੇ ਤਣਿਆਂ ਦੀ ਤਸਵੀਰ ਕੈਥਲੀਨ ਫੁਰੇ ਨੇ ਖਿੱਚੀ ਹੈ। ਇਹ ਤਸਵੀਰ ਉਨ੍ਹਾਂ ਨੇ ਅਮਰੀਕਾ ਦੇ ਨੀਲਵਰਥ ਪਾਰਕ ਐਂਡ ਏਕਿਟਿਕ ਗਾਰਡਨਸ ਵਿੱਚ ਖਿੱਚੀ ਗਈ ਹੈ। ਕੈਥਲੀਨ ਦਸਦੀ ਹੈ ਕਿ ਖਿੜਨ ਤੋਂ ਪਹਿਲਾਂ ਕਮਲ ਦਾ ਫੁੱਲ ਕਈ ਪੜਾਅਵਾਂ ਵਿੱਚੋਂ ਗੁਜ਼ਰਦਾ ਹੈ ਪਰ ਡਾਂਸਿੰਗ ਸਟੈਮਸ ਦਾ ਜਾਦੂ ਵੱਖਰਾ ਹੈ।

ਇੰਡੋਨੇਸ਼ੀਆ ਦੇ ਲਾਮਬਾਕ ਦੇ ਬਹੁਰੰਗੇ ਮੈਦਾਨ

ਤਸਵੀਰ ਸਰੋਤ, SUWANDI CHANDRA

ਦਿ ਬਾਊਂਟੀਫੁੱਲ ਅਰਥ ਜੇਤੂ: ਬਹੁਰੰਗੇ ਮੈਦਾਨਾਂ ਅਤੇ ਦੂਰ-ਦੂਰ ਤੱਕ ਫੈਲੇ ਪਹਾੜਾਂ ਦੀ ਇਹ ਮਨਮੋਹਣੀ ਤਸਵੀਰ ਖਿੱਚੀ ਹੈ ਸੁਵੰਦੀ ਚੰਦਰਾ ਨੇ। ਇਹ ਖ਼ੂਬਸੂਰਤ ਨਜ਼ਾਰਾ ਹੈ, ਇੰਡੋਨੇਸ਼ੀਆ ਦੇ ਲਾਮਬਾਕ ਦਾ। ਫੋਟੋਗਰਾਫ਼ਰ ਦਾ ਕਹਿਣਾ ਹੈ ਕਿ ਇਸ ਤਸਵੀਰ ਨੂੰ ਖਿੱਚਣ ਲਈ ਉਹ ਸਵਖ਼ਤੇ ਹੀ ਪਹਾੜੀ ਤੇ ਜਾ ਚੜ੍ਹੇ, ਤਾਂ ਕਿ ਚੜ੍ਹਦੇ ਸੂਰਜ ਦੀ ਤਸਵੀਰ ਖਿੱਚੀ ਜਾ ਸਕੇ।

ਲੂਸੀਆਨਾ ਵੈਟਲੈਂਡਸ

ਤਸਵੀਰ ਸਰੋਤ, ROBERTO MARCHEGIANI

ਟ੍ਰੀਜ਼, ਵੁੱਡਸ ਐਂਡ ਫਾਰਿਸਟ ਜੇਤੂ: ਕਿਸੇ ਜਾਦੂਈ ਫਿਲਮ ਦਾ ਇਹ ਨਜ਼ਾਰਾ ਧਰਤੀ ਦਾ ਹੀ ਹੈ। ਇਹ ਜਗ੍ਹਾ ਅਮਰੀਕਾ ਦੇ ਲੂਸੀਆਨਾ ਦੀ ਹੈ। ਇਹ ਤਸਵੀਰ ਰੌਬਰਟੋ ਮਾਰਕਜਾਨਿ ਕਹਿੰਦੇ ਹਨ, "ਲੂਸੀਆਨਾ ਵੈਟਲੈਂਡਸ ਨਹਿਰਾਂ, ਦਲਦਲਾਂ, ਤਾੜ ਦੇ ਦਰਖ਼ਤਾਂ ਦੇ ਵਿਸ਼ਾਲ ਜੰਗਲ ਹਨ।"

ਪੰਛੀਆਂ ਦੀ ਤਸਵੀਰ

ਤਸਵੀਰ ਸਰੋਤ, JONATHAN NEED

ਵਾਈਲਡ ਲਾਈਫ਼ ਇਨ ਗਾਰਡਨ ਜੇਤੂ: ਇਹ ਜਗਮਗਾਉਂਦੇ ਪੰਛੀਆਂ ਦੀ ਇਹ ਤਸਵੀਰ ਜਾਨਾਥਨ ਨੀਡ ਨੇ ਲਈ ਹੈ। ਅਮਰੀਕਾ ਵਿੱਚ ਸੋਡੋਨੀਆ ਨੈਸ਼ਨਲ ਪਾਰਕ ਵਿੱਚ ਇਹ ਪੰਛੀ ਇੱਥੇ ਖਾਣਾ ਤਲਾਸ਼ਣ ਜਾਂਦੇ ਹਨ।

line

ਤਸਵੀਰਾਂ ਵਾਲੇ ਹੋਰ ਫ਼ੀਚਰ

line
ਇਹ ਲੂਨਜੀਆਂਗ ਰਾਈਸ ਟੇਰਿਸਿਸ ਦੇ ਪੌੜੀਦਾਰ ਖੇਤ

ਤਸਵੀਰ ਸਰੋਤ, GLORIA KING

ਦਿ ਬਾਊਂਟੀਫੁੱਲ ਅਰਥ ਰਨਰਅੱਪ: ਇਹ ਲੂਨਜੀਆਂਗ ਰਾਈਸ ਟੇਰਿਸਿਸ ਹੈ ਜਿਸ ਨੂੰ ਗਲੋਰੀਆ ਕਿੰਗ ਨੇ ਤਸਵੀਰ ਵਿੱਚ ਕੈਦ ਕੀਤਾ ਹੈ। ਪੌੜੀਦਾਰ ਖੇਤਾਂ ਦੀਆਂ ਇਹ ਤਸਵੀਰ ਚੀਨ ਦੇ ਗੁਵਾਂਗਜ਼ੀ ਸੂਬੇ ਦੋ ਲਾਂਗਸ਼ੇਂਗ ਦੀ ਹੈ।

ਇੰਡੋਨੇਸ਼ੀਆ ਦੇ ਪੂਰਬੀ ਜਾਵਾ ਵਿੱਚ ਟੁੰਮਪਕ ਸਯੂ ਝਰਨਾ

ਤਸਵੀਰ ਸਰੋਤ, SUWANDI CHANDRA

ਬ੍ਰੀਦਿੰਗ ਸਪੇਸ ਸ਼੍ਰੇਣੀ ਵਿੱਚ ਤੀਸਰਾ ਸਥਾਨ: ਇਹ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਵਿੱਚ ਟੁੰਮਪਕ ਸਯੂ ਝਰਨਾ ਹੈ। ਇਸ ਹਰਿਆਲੀ ਵਿੱਚ ਛੁਪੇ ਹੋਏ ਇਨ੍ਹਾਂ ਝਰਨਿਆਂ ਦੇ ਸੁਹੱਪਣ ਨੂੰ ਸੁਵੰਦੀ ਚੰਦਰਾ ਨੇ ਤਸਵੀਰਾਂ ਰਾਹੀਂ ਬੜੀ ਖ਼ੂਬਸੂਰਤਾ ਨਾਲ ਉਭਾਰਿਆ ਹੈ।

ਅਮਰੀਕੀ ਨਦੀ ਚਿਪੋਲਾ

ਤਸਵੀਰ ਸਰੋਤ, PAUL MARCELLINI

ਟ੍ਰੀਜ਼, ਵੁੱਡਸ ਐਂਡ ਫਾਰਿਸਟ ਵਰਗ ਵਿੱਚ ਬਹੁਤ ਜ਼ਿਆਦਾ ਸਲਾਹੁਤਾਯੋਗ: ਜਿੱਥੇ ਤੱਕ ਨਜ਼ਰਾਂ ਜਾਣ ਉੱਥੇ ਤੱਕ ਝਾੜੀਆਂ ਤੇ ਪਾਣੀ ਨੂੰ ਮਿਲਾਉਂਦੀ ਰੰਗ-ਬਿਰੰਗੇ ਪਾਣੀ ਦੀ ਇਹ ਤਸਵੀਰ ਅਮਰੀਕੀ ਨਦੀ ਚਿਪੋਲਾ ਦੀ ਹੈ। ਇਸ ਨੂੰ ਫੋਟੋਗਰਾਫ਼ਰ ਪਾਲ ਮਾਰਸਿਲਿਨੀ ਨੇ ਖਿੱਚੀ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)