ਫੇਸਬੁੱਕ ਨੇ ਨੈੱਟਫਲਿਕਸ, ਐਮਾਜ਼ੋਨ, ਸਪੋਟੀਫਾਈ ਤੇ ਹੋਰ ਐਪਸ ਨਾਲ ਸਾਂਝਾ ਕੀਤਾ ਲੋਕਾਂ ਦਾ ਨਿੱਜੀ ਡਾਟਾ

ਨਿੱਜੀ ਡਾਟੇ ਦੇ ਮਾਮਲੇ ਵਿੱਚ ਨਿਊ ਯਾਰਕ ਟਾਈਮਜ਼ ਦੁਆਰਾ ਕੀਤੀ ਜਾਂਚ ਤੋਂ ਬਾਅਦ ਫੇਸਬੁੱਕ ਨੂੰ ਇੱਕ ਵਾਰੀ ਫਿਰ ਤੋਂ ਨਮੋਸ਼ੀ ਝੱਲਣੀ ਪੈ ਰਹੀ ਹੈ।

ਅਖ਼ਬਾਰ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਸਮਾਜਿਕ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਵਰਤੋਕਾਰਾਂ ਦਾ ਡਾਟਾ ਐਮਾਜ਼ੋਨ, ਐੱਪਲ, ਮਾਈਕਰੋਸਾਫਟ, ਨੈੱਟਫਿਲਕਸ, ਸਪੌਟਾਈਫਾਈ ਅਤੇ ਯਾਂਡੈਕਸ ਸਮੇਤ ਹੋਰ ਤਕਨੀਕੀ ਕੰਪਨੀਆਂ ਦੇ ਨਾਲ ਸਾਂਝਾ ਕੀਤਾ ਹੈ।

ਕੁਝ ਮਾਮਲਿਆਂ ਵਿੱਚ ਦੂਜੀਆਂ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਵਿਸ਼ੇਸ਼ ਪਹੁੰਚ ਸੀ।

ਫੇਸਬੁੱਕ ਨੇ ਇਸ ਮਾਮਲੇ ਉੱਤੇ ਖੁਦ ਨੂੰ ਬਚਾਉਂਦੇ ਹੋਏ ਸਪੱਸ਼ਟੀਕਰਨ ਦਿੱਤਾ ਹੈ।

ਕਿਹੜੇ ਖੁਲਾਸੇ ਹੋਏ?

ਨਿਊਯਾਰਕ ਟਾਈਮਜ਼ ਨੇ ਸੈਂਕੜੇ ਪੰਨਿਆਂ ਦੇ ਦਸਤਾਵੇਜ਼ਾਂ ਅਤੇ ਦਰਜਨਾਂ ਇੰਟਰਵਿਊਜ਼ 'ਤੇ ਆਪਣਾ ਵਿਸ਼ਲੇਸ਼ਣ ਕੀਤਾ ਹੈ। ਹਾਲਾਂਕਿ ਇਸ ਸਰਵੇਖਣ ਦਾ ਪੂਰਾ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਕੁੱਲ ਮਿਲਾ ਕੇ ਇਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਨੈਟਵਰਕ ਨੇ 150 ਤੋਂ ਵੱਧ ਕੰਪਨੀਆਂ ਦੇ ਨਾਲ ਯੂਜ਼ਰਜ਼ ਦਾ ਨਿੱਜੀ ਡਾਟਾ ਸ਼ੇਅਰ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ।

ਇਹਨਾਂ ਵਿਚੋਂ ਜ਼ਿਆਦਾਤਰ ਹੋਰ ਤਕਨੀਕੀ ਕੰਪਨੀਆਂ ਦੇ ਨਾਲ ਸਨ ਪਰ ਸੂਚੀ ਵਿੱਚ ਆਨਲਾਈਨ ਰਿਟੇਲਰ, ਕਾਰਾਂ ਬਣਾਉਣ ਵਾਲੇ ਅਤੇ ਮੀਡੀਆ ਸੰਗਠਨ ਹਨ। ਜਿਸ ਵਿੱਚ ਨਿਊਯਾਰਕ ਟਾਈਮਜ਼ ਖੁਦ ਵੀ ਸ਼ਾਮਿਲ ਹੈ।

ਕਿਹੜੀ ਕੰਪਨੀ ਕੀ ਦੇਖ ਸਕਦੀ ਸੀ

  • ਮਾਈਕਰੋਸਾਫਟ ਦੇ ਬਿੰਗ ਸਰਚ ਇੰਜਨ "ਅਸਲ ਵਿੱਚ ਸਾਰੇ" ਫੇਸਬੁੱਕ ਵਰਤੋਂਕਾਰਾਂ ਦੇ ਦੋਸਤਾਂ ਦੇ ਨਾਂ ਦੇਖ ਸਕਦਾ ਸੀ, ਉਹ ਵੀ ਉਨ੍ਹਾਂ ਦੋਸਤਾਂ ਦੀ ਸਹਿਮਤੀ ਤੋਂ ਬਿਨਾਂ।
  • ਸੰਗੀਤ-ਸਟਰੀਮਿੰਗ ਪੰਡੋਰਾ ਅਤੇ ਫਿਲਮ ਰਿਵਿਊ ਪਲੇਟਫਾਰਮ 'ਰੋਟਨ ਟੋਮੈਟੋਜ਼' ਵੀ ਦੋਸਤਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੀ ਸੀ ਤਾਂ ਕਿ ਉਹ ਆਪਣੀ ਪਹੁੰਚ ਦੇ ਨਤੀਜੇ ਬਦਲ ਸਕਣ।
  • ਐੱਪਲ ਦੀਆਂ ਡਿਵਾਈਸਿਜ਼ ਵਰਤੋਂਕਾਰਾਂ ਦੇ ਸੰਪਰਕ ਨੰਬਰ ਅਤੇ ਕੈਲੰਡਰ ਵਿੱਚ ਲਿਖੀ ਹਰ ਚੀਜ਼ ਹਾਸਿਲ ਕਰ ਸਕਦੇ ਸੀ, ਭਾਵੇਂ ਉਨ੍ਹਾਂ ਨੇ ਆਪਣੀ ਫੇਸਬੁੱਕ ਸੈਟਿੰਗ ਵਿੱਚ ਸਾਰੇ ਸ਼ੇਅਰਿੰਗ ਨੂੰ ਡਿਸਏਬਲ ਕਰ ਦਿੱਤਾ ਹੋਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਐੱਪਲ ਦੀਆਂ ਡਿਵਾਈਸਿਜ਼ ਯੂਜ਼ਰਜ਼ ਨੂੰ ਇਹ ਅਲਰਟ ਦੇਣ ਦੀ ਵੀ ਲੋੜ ਨਹੀਂ ਹੈ ਕਿ ਉਹ ਫੇਸਬੁੱਕ ਤੋਂ ਡੈਟਾ ਮੰਗ ਰਹੇ ਸਨ।
  • ਨੈੱਟਫਲਿਕਸ, ਸਪੌਟੀਫਾਈ ਅਤੇ ਰਾਇਲ ਬੈਂਕ ਆਫ਼ ਕੈਨੇਡਾ, ਵਰਤੋਂਕਾਰਾਂ ਦੇ ਨਿੱਜੀ ਮੈਸੇਜ ਪੜ੍ਹ, ਲਿਖ ਅਤੇ ਡਿਲੀਟ ਦੇ ਯੋਗ ਸਨ ਅਤੇ ਇੱਕ ਚੈਟ ਥ੍ਰੈੱਡ ਵਿੱਚ ਸਾਰੇ ਯੂਜ਼ਰਜ਼ ਦੀ ਗੱਲਬਾਤ ਦੇਖ ਪਾ ਰਹੇ ਸਨ
  • ਰੂਸੀ ਸਰਚ ਪ੍ਰੋਵਾਈਡਰ ਯਾਂਡੈਕਸ ਨੂੰ ਪਬਲਿਕ ਪੰਨਿਆਂ ਅਤੇ ਪੋਸਟ 'ਤੇ ਇੰਡੈਕਸ ਯੂਜ਼ਰ ਦੇਖ ਪਾ ਰਿਹਾ ਸੀ। ਆਪਣੇ ਖੋਜ ਨਤੀਜਿਆਂ ਨੂੰ ਸੁਧਾਰਨ ਲਈ ਫੇਸਬੁੱਕ ਨੇ ਹੋਰਨਾਂ ਯੂਜ਼ਰਜ਼ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ
  • ਯਾਹੂ ਦੋਸਤਾਂ ਦੀਆਂ ਪੋਸਟ ਤੋਂ ਲਾਈਵ ਫੀਡ ਦੇਖ ਸਕਦਾ ਸੀ
  • ਸੋਨੀ, ਮਾਈਕਰੋਸਾਫਟ ਅਤੇ ਐਮਜ਼ੋਨ ਮੈਂਬਰਾਂ ਦੇ ਈਮੇਲ ਐਡਰੈੱਸ ਦੋਸਤਾਂ ਰਾਹੀਂ ਦੇਖ ਪਾ ਰਿਹਾ ਸੀ
  • ਬਲੈਕਬੇਰੀ ਅਤੇ ਹਵਾਈ ਉਹਨਾਂ ਕੰਪਨੀਆਂ ਦੇ ਵਿੱਚ ਸਨ ਜੋ ਆਪਣੀ ਸੋਸ਼ਲ ਮੀਡੀਆ ਐਪਸ ਨੂੰ ਪ੍ਰਮੋਟ ਕਰਨ ਦੇ ਲਈ ਫੇਸਬੁੱਕ ਦੇ ਡਾਟਾ ਨੂੰ ਦੀ ਵਰਤੋਂ ਕਰ ਪਾ ਰਹੀਆਂ ਸਨ।

ਫੇਸਬੁੱਕ ਦਾ ਜਵਾਬ

ਹਾਲਾਂਕਿ ਫੇਸਬੁੱਕ ਨੇ ਲੰਮੇ ਸਮੇਂ ਤੋਂ ਦਾਅਵਾ ਕੀਤਾ ਹੈ ਕਿ ਉਹ ਆਪਣੇ ਯੂਜ਼ਰ ਦਾ ਡਾਟਾ ਨਹੀਂ ਵੇਚਦੇ।

ਪਰ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਐਮਾਜ਼ਾਨ, ਯਾਹੂ ਅਤੇ ਹੁਵਾਈ ਤੋਂ ਸੰਪਰਕ ਸੂਚੀ ਲੈਣਾ ਤਾਂ ਕਿ 'ਪੀਪਲ ਯੂ ਮੇਅ ਨੋਅ ਫਸਿਲਿਟੀ' ਚਲਾ ਸਕੇ।

ਫੇਸਬੁੱਕ ਦੋ ਵੱਖ-ਵੱਖ ਕਿਸਮਾਂ ਦੇ ਸਬੰਧਾਂ ਵਿਚਕਾਰ ਫਰਕ ਦੱਸਦਾ ਹੈ।

ਪਹਿਲੀ ਕਿਸਮ ਦਾ ਹੈ "ਇੰਟੀਗਰੇਸ਼ਨ ਪਾਰਟਨਰਸ਼ਿਪਸ"। ਉਨ੍ਹਾਂ ਕਿਹਾ ਇਹ ਦਾਅਵਾ ਕੀਤਾ ਕਿ ਦੂਜਿਆਂ ਵੱਲੋਂ ਫੇਸਬੁੱਕ ਦੇ ਫੀਚਰਜ਼ ਨੂੰ ਐਪ ਜਾਂ ਵੈਬਸਾਈਟ ਤੋਂ ਬਾਹਰ ਪੇਸ਼ ਕਰ ਸਕਦੇ ਹਨ।

ਇਸ ਤਰ੍ਹਾਂ ਹੋਰ ਕੰਪਨੀਆਂ ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪ੍ਰੋਵਾਈਡਰਜ਼ ਦੀਆਂ ਪੋਸਟਸ ਨੂੰ ਇਕੱਠਾ ਕਰਕੇ ਇੱਕੋ ਐਪ ਵਿੱਚ ਪਾ ਸਕਣ।

ਦੂਜੇ ਤਰ੍ਹਾਂ ਦੇ ਸਬੰਧ ਜਾਂ ਪ੍ਰਬੰਧ ਜੋਫੇਸਬੁੱਕ ਰਾਹੀਂ ਹੁੰਦੇ ਹਨ ਉਹ ਹਨ 'ਇੰਸਟੈਂਟ ਪਰਸਨਲਾਈਜ਼ੇਸ਼ਨ'।

ਇਹ ਵੀ ਪੜ੍ਹੋ:

ਇਸ ਤਰ੍ਹਾਂ ਫੇਸਬੁੱਕ ਦੇ ਨਿੱਜੀ ਮੈਸੇਜ ਹੋਰਨਾਂ ਐਪਸ ਦੇਖ ਸਕਦੀਆਂ ਹਨ। ਜਿਵੇਂ ਕਿ ਤੁਸੀਂ ਕਿਸੇ ਦੋਸਤ ਨੂੰ ਸਪੌਟੀਫਾਈ ਦੀ ਐਪ ਚੋਂ ਬਾਹਰ ਆਏ ਬਿਨਾਂ ਕੋਈ ਗੀਤ ਭੇਜ ਸਕਦੇ ਹੋ।

ਹਾਲਾਂਕਿ ਫੇਸਬੁੱਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਜ਼ਰ ਦਾ ਡਾਟਾ ਦੇਖ ਸਕਕਣ ਵਾਲੀਆਂ ਸਾਰੀਆਂ ਦੀ ਐਪਜ਼ ਨੂੰ ਕਦੇ ਵੀ ਬੰਦ ਨਹੀਂ ਕੀਤਾ ਜੋ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ।

"ਅਸੀਂ ਸਾਰੀਆਂ ਹੀ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਰਿਵੀਊ ਕਰ ਰਹੇ ਹਾਂ ਅਤੇ ਉਨ੍ਹਾਂ ਪਾਰਟਨਰਜ਼ ਨੂੰ ਵੀ ਦੇਖ ਰਹੇ ਹਾਂ ਜੋ ਇਹ ਡਾਟਾ ਸਹਿਜੇ ਹੀ ਹਾਸਿਲ ਕਰ ਪਾ ਰਹੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)