You’re viewing a text-only version of this website that uses less data. View the main version of the website including all images and videos.
ਬ੍ਰਾਜ਼ੀਲ: ਪਹਿਲੀ ਵਾਰ ਮ੍ਰਿਤਕਾ ਦੀ ਦਾਨ ਕੀਤੀ ਕੁੱਖੋਂ ਹੋਇਆ ਸਿਹਤਮੰਦ ਬੱਚੇ ਦਾ ਜਨਮ
ਇੱਕ ਮ੍ਰਿਤਕ ਦੇਹ ਤੋਂ ਯੂਟਰਸ ਟਰਾਂਸਪਲਾਂਟ ਕਰਕੇ ਦੁਨੀਆਂ ਵਿਚ ਪਹਿਲੀ ਵਾਰ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਯੂਟਰਸ ਟਰਾਂਸਪਲਾਂਟ ਦਾ ਮਤਲਬ ਇੱਕ ਔਰਤ ਦੀ ਕੁੱਖ ਨੂੰ ਦੂਜੀ ਔਰਤ ਵਿੱਚ ਟਰਾਂਸਪਲਾਂਟ ਕਰਨਾ।
ਇਹ ਯੂਟਰਸ ਟਰਾਂਸਪਲਾਂਟ ਇਸ ਲਈ ਖਾਸ ਹੈ ਕਿਉਂਕਿ ਲਈ ਇੱਕ ਮ੍ਰਿਤਕ ਔਰਤ ਦੀ ਕੁੱਖ ਵਰਤੀ ਗਈ ਹੈ।
ਸਾਲ 2016 ਵਿੱਚ ਬ੍ਰਾਜ਼ੀਲ ਦੇ ਸਾਓ ਪਾਊਲੋ ਵਿੱਚ ਇਹ ਯੂਟਰਸ ਟਰਾਂਸਪਲਾਂਟ ਕੀਤਾ ਗਿਆ। ਇਹ ਆਪਰੇਸ਼ਨ ਜਿਹੜਾ 10 ਘੰਟੇ ਤੱਕ ਚੱਲਿਆ ਸੀ। ਉਸ ਤੋਂ ਬਾਅਦ ਜਣਨ ਪ੍ਰਕਿਰਿਆ ਲਈ ਡਾਕਟਰੀ ਇਲਾਜ ਸ਼ੁਰੂ ਕੀਤਾ ਗਈ। 32 ਸਾਲਾ ਮਾਂ ਬਿਨਾਂ ਕੁੱਖ ਦੇ ਹੀ ਜੰਮੀ ਸੀ।
ਹੁਣ ਤੱਕ ਜਿਉਂਦੇ ਡੋਨਰਾਂ ਨਾਲ 39 ਯੂਟਰਸ ਟਰਾਂਸਪਲਾਂਟ ਕੀਤੇ ਗਏ ਹਨ। ਜਿਸਦੇ ਨਾਲ 11 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਪਰ ਇਸ ਤੋਂ ਪਹਿਲਾਂ ਦੇ ਮ੍ਰਿਤਕ ਡੋਨਰਾਂ ਤੋਂ ਕੀਤੇ ਗਏ 10 ਟਰਾਂਸਪਲਾਂਟ ਫੇਲ੍ਹ ਹੋ ਗਏ ਜਾਂ ਫਿਰ ਗਰਭਪਾਤ ਹੋ ਗਿਆ।
ਡਰੱਗਜ਼ ਦਿੱਤੇ ਗਏ
ਇਸ ਮਾਮਲੇ ਵਿੱਚ, ਕੁੱਖ ਦਾਨ ਕਰਨ ਵਾਲੀ ਮਾਂ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਉਸਦੇ ਦਿਮਾਗ ਵਿੱਚ ਬਲੀਡਿੰਗ ਹੋਣ ਕਾਰਨ 40 ਸਾਲ ਦੀ ਉਮਰ 'ਚ ਹੀ ਮੌਤ ਹੋ ਗਈ।
ਬੱਚਾ ਜੰਮਣ ਵਾਲੀ ਮਾਂ ਵਿੱਚ ਮੇਅਰ ਰੋਕੀਟੈਂਸੀ ਕਸਟਰ ਹਾਊਸਰ ਦੇ ਲੱਛਣ ਸਨ, ਜਿਸ ਕਾਰਨ ਹਰ 4500 ਔਰਤਾਂ ਪਿੱਛੇ ਇੱਕ ਔਰਤ ਪ੍ਰਭਾਵਿਤ ਹੁੰਦੀ ਹੈ ਅਤੇ ਇਸਦੇ ਨਤੀਜੇ ਵਜੋਂ ਯੂਟਰਸ ਸਹੀ ਤਰ੍ਹਾਂ ਕੰਮ ਨਹੀਂ ਕਰਦੀ।
ਹਾਲਾਂਕਿ, ਉਸ ਦੀਆਂ ਓਵਰੀਜ਼ ਬਿਲਕੁਲ ਠੀਕ ਸੀ। ਜਿਸ ਕਾਰਨ ਡਾਕਟਰ ਅਸਾਨੀ ਨਾਲ ਉਸਦੇ ਅੰਡੇ ਹਟਾ ਸਕਦੇ ਸਨ ਅਤੇ ਪਿਤਾ ਦੇ ਸਪਰਮ ਨਾਲ ਜਣਨ ਪ੍ਰਕਿਰਿਆ ਕਰ ਸਕਦੇ ਸਨ।
ਉਸ ਸਮੇਂ ਮਹਿਲਾ ਨੂੰ ਡਰੱਗਜ਼ ਵੀ ਦਿੱਤੇ ਗਏ ਤਾਂ ਜੋ ਉਸਦਾ ਇਮਊਨ ਸਿਸਟਮ ਟਰਾਂਸਪਲਾਂਟ ਨੂੰ ਰਿਜੈਕਟ ਹੋਣ ਤੋਂ ਬਚਾ ਸਕੇ।
'ਮੈਡੀਕਲ ਮੀਲਪੱਥਰ '
ਇਸ ਸਭ ਤੋਂ ਕਰੀਬ 6 ਹਫ਼ਤੇ ਬਾਅਦ ਉਸ ਨੂੰ ਪੀਰੀਅਡ ਆਉਣੇ ਸ਼ੁਰੂ ਹੋ ਗਏ। 7 ਮਹੀਨੇ ਬਾਅਦ ਜਣਨ ਅੰਡਿਆ ਨੂੰ ਅੰਦਰ ਰੱਖਿਆ ਗਿਆ।
ਇਹ ਵੀ ਪੜ੍ਹੋ:
ਇੱਕ ਸਾਧਾਰਨ ਪ੍ਰੈਗਨੈਂਸੀ ਤੋਂ ਬਾਅਦ 15 ਦਸੰਬਰ 2017 ਨੂੰ ਢਾਈ ਕਿੱਲੋ ਦੇ ਬੱਚੇ ਨੇ ਜਨਮ ਲਿਆ।
ਸਾਓ ਪਾਊਲੋ ਦੇ ਹਸਪਤਾਲ ਦੀ ਡਾਕਟਰ ਦਾਨੀ ਇਜਜ਼ੇਨਬਰਗ ਦਾ ਕਹਿਣਾ ਹੈ,''ਜਿਉਂਦੇ ਡੋਨਰ ਤੋਂ ਪਹਿਲਾ ਯੂਟਰਸ ਟਰਾਂਸਪਲਾਂਟ ਇੱਕ ਮੈਡੀਕਲ ਵਿਗਿਆਨ ਦਾ ਮੀਲ ਪੱਥਰ ਹੈ। ਜਿਸ ਨਾਲ ਕਈ ਔਰਤਾਂ ਲਈ ਜਣੇਪੇ ਦੀ ਸੰਭਾਵਨਾ ਪੈਦਾ ਕੀਤੀ ਜਾ ਸਕਦੀ ਸੀ।
'ਉਤਸੁਕਤਾ'
"ਹਾਲਾਂਕਿ, ਜਿਉਂਦੇ ਡੋਨਰ ਵੇਲੇ ਕਈ ਤਰ੍ਹਾਂ ਦੀਆਂ ਹਦਾਇਤਾਂ ਹੁੰਦੀਆਂ ਹਨ ਜਿਵੇਂ ਡੋਨਰ ਪਰਿਵਾਰਕ ਮੈਂਬਰ ਜਾਂ ਨੇੜੇ ਦਾ ਰਿਸ਼ਤੇਦਾਰ ਹੋਵੇ।''
ਲੰਡਨ ਦੇ ਇੰਪੀਰੀਅਲ ਕਾਲਜ ਦੇ ਡਾ. ਸਰਡਜਾਨ ਸਾਸੋ ਕਹਿੰਦੇ ਹਨ ਕਿ ਇਸਦੇ ਨਤੀਜੇ ਸਮੇਂ ਬਹੁਤ ਹੀ ਉਤਸੁਕਤਾ ਸੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ